ਵੱਡੇ ਘਰਾਂ ਨੇ
ਸਰਕਾਰੀ ਏ.ਸੀ. ਬੱਸਾਂ ਨੂੰ ਕੀਤਾ 'ਮੁੜ੍ਹਕੋ-ਮੁੜ੍ਹਕੀ'
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ ਵਿੱਚ ਵੱਡੇ ਘਰਾਂ ਦੀ ਟਰਾਂਸਪੋਰਟ ਨੇ ਸਰਕਾਰੀ ਏ.ਸੀ. ਬੱਸਾਂ ਨੂੰ ਲੰਮੇ ਰੂਟਾਂ ਤੋਂ ਲਾਹ ਦਿੱਤਾ ਹੈ। ਹੁਣ ਪੀ.ਆਰ.ਟੀ.ਸੀ. ਲਿੰਕ ਸੜਕਾਂ 'ਤੇ ਏ.ਸੀ. ਬੱਸਾਂ ਚਲਾਉਣ ਲੱਗੀ ਹੈ। ਬਠਿੰਡਾ ਡਿੱਪੂ ਕੋਲ 13 ਏ.ਸੀ. ਬੱਸਾਂ ਹਨ, ਜਿਨ੍ਹਾਂ ਵਿੱਚੋਂ ਚਾਰ ਬੱਸਾਂ ਤਾਂ ਡਿੱਪੂ ਵਿੱਚ ਹੀ ਖੜ੍ਹੀਆਂ ਹਨ। ਬਠਿੰਡਾ-ਚੰਡੀਗੜ੍ਹ ਦੇ ਜੋ ਮਲਾਈ ਵਾਲੇ ਟਾਈਮ ਹਨ, ਉਨ੍ਹਾਂ 'ਤੇ ਵੱਡੇ ਘਰਾਣੇ ਦੀਆਂ ਏ.ਸੀ. ਬੱਸਾਂ ਚੱਲਦੀਆਂ ਹਨ। ਔਰਬਿਟ ਕੰਪਨੀ ਦੀਆਂ ਇੰਟੈਗ੍ਰਲ ਕੋਚ ਬੱਸਾਂ ਸਵੇਰ ਸਵਾ ਪੰਜ ਵਜੇ ਤੋਂ ਚੰਡੀਗੜ੍ਹ ਲਈ ਚੱਲਣਾ ਸ਼ੁਰੂ ਹੁੰਦੀਆਂ ਹਨ ਅਤੇ ਸਵਾ ਦੋ ਵਜੇ ਤੱਕ ਇਨ੍ਹਾਂ ਬੱਸਾਂ ਦੇ ਟਾਈਮ ਬਠਿੰਡਾ-ਚੰਡੀਗੜ੍ਹ ਦੇ ਹਨ। ਸਵੇਰ ਤੋਂ ਦੁਪਹਿਰ ਤੱਕ ਔਰਬਿਟ ਕੰਪਨੀ ਦੇ ਟਾਈਮ ਕਰੀਬ ਇਕ ਇਕ ਘੰਟੇ ਬਾਅਦ ਹਨ। ਪੀ.ਆਰ.ਟੀ.ਸੀ. ਬਠਿੰਡਾ ਡਿੱਪੂ ਦੀ ਪਹਿਲੀ ਏ.ਸੀ. ਬੱਸ ਬਠਿੰਡਾ-ਚੰਡੀਗੜ੍ਹ ਲਈ ਸਵੇਰ 4.05 ਵਜੇ ਚੱਲਦੀ ਹੈ। ਵੇਰਵਿਆਂ ਅਨੁਸਾਰ ਪੀ.ਆਰ.ਟੀ.ਸੀ. ਦੀ ਦਿਨ ਚੜ੍ਹਨ ਮਗਰੋਂ ਜੋ ਬਠਿੰਡਾ-ਚੰਡੀਗੜ੍ਹ ਬੱਸ ਚੱਲਦੀ ਹੈ, ਉਸ ਦਾ ਸਮਾਂ ਸਵੇਰ ਪੌਣੇ ਨੌ ਵਜੇ ਦਾ ਹੈ। ਇਸ ਏ.ਸੀ. ਬੱਸ ਨੂੰ ਵਾਇਆ ਮਾਨਸਾ ਚੰਡੀਗੜ੍ਹ ਤੋਰਿਆ ਜਾਂਦਾ ਹੈ ਜਦੋਂ ਕਿ ਔਰਬਿਟ ਦੀ ਏ.ਸੀ. ਬੱਸ ਪਹਿਲਾਂ 8 ਵਜੇ ਅਤੇ ਉਸ ਮਗਰੋਂ 8.50 ਤੇ ਚੰਡੀਗੜ੍ਹ ਲਈ ਵਾਇਆ ਸੰਗਰੂਰ ਚੱਲਦੀ ਹੈ। ਪੀ.ਆਰ.ਟੀ.ਸੀ. ਦੀ ਬਠਿੰਡਾ ਅੱਡੇ ਵਿੱਚੋਂ ਇਕ ਬੱਸ ਚੰਡੀਗੜ੍ਹ ਲਈ ਵਾਇਆ ਮਾਨਸਾ ਬਾਅਦ ਦੁਪਹਿਰ 2.37 ਵਜੇ ਚੱਲਦੀ ਹੈ।
ਪੀ.ਆਰ.ਟੀ.ਸੀ. ਦੀ ਬਠਿੰਡਾ ਤੋਂ ਸਿੱਧੀ ਚੰਡੀਗੜ੍ਹ ਵਾਇਆ ਸੰਗਰੂਰ ਬੱਸ ਪੌਣੇ ਨੌ ਵਜੇ ਮਗਰੋਂ 11.23 ਵਜੇ ਚੱਲਦੀ ਹੈ। ਇਸ ਸਮੇਂ ਦਰਮਿਆਨ ਔਰਬਿਟ ਦੀ 8.50 ਵਜੇ ਅਤੇ ਫਿਰ 9.53 ਵਜੇ ਚੰਡੀਗੜ੍ਹ ਲਈ ਏ.ਸੀ. ਬੱਸ ਚੱਲਦੀ ਹੈ। ਉਸ ਮਗਰੋਂ 11 ਵਜੇ ਚੰਡੀਗੜ੍ਹ ਲਈ ਔਰਬਿਟ ਜਾਂਦੀ ਹੈ। ਪੀ.ਆਰ.ਟੀ.ਸੀ. ਦੀ 12.27 ਵਜੇ ਚੰਡੀਗੜ੍ਹ ਲਈ ਇਕ ਬੱਸ ਜਾਂਦੀ ਹੈ ਅਤੇ ਆਖਰੀ ਬੱਸ 3.40 ਵਜੇ ਚੰਡੀਗੜ੍ਹ ਲਈ ਚੱਲਦੀ ਹੈ। ਸਰਕਾਰੀ ਸੂਤਰ ਆਖਦੇ ਹਨ ਕਿ ਚੰਡੀਗੜ੍ਹ ਵਾਲੇ ਏ.ਸੀ. ਬੱਸਾਂ ਦੇ ਰੂਟ ਘਾਟੇ ਵਾਲੇ ਨਹੀਂ ਹਨ ਪਰ ਫਿਰ ਵੀ ਜ਼ਿਆਦਾ ਸਵਾਰੀ ਚੁੱਕਣ ਦਾ ਮੌਕਾ ਪ੍ਰਾਈਵੇਟ ਘਰਾਣੇ ਦੀਆਂ ਬੱਸਾਂ ਨੂੰ ਮਿਲ ਜਾਂਦਾ ਹੈ।ੀ.ਆਰ.ਟੀ.ਸੀ. ਵੱਲੋਂ ਬਠਿੰਡਾ-ਅੰਮ੍ਰਿਤਸਰ ਰੂਟ 'ਤੇ ਦੋ ਏ.ਸੀ. ਬੱਸਾਂ ਚਲਾਈਆਂ ਜਾ ਰਹੀਆਂ ਸਨ। ਇਨ੍ਹਾਂ ਵਿੱਚੋਂ ਇਕ ਬੱਸ ਬੰਦ ਕਰ ਦਿੱਤੀ ਗਈ ਹੈ, ਜਦੋਂ ਕਿ ਇਕ ਏ.ਸੀ. ਬੱਸ 8.07 ਵਜੇ ਬਠਿੰਡਾ-ਅੰਮ੍ਰਿਤਸਰ ਚੱਲਦੀ ਹੈ। ਏਦਾਂ ਦੀ ਸਥਿਤੀ ਵਿੱਚ ਪੀ.ਆਰ.ਟੀ.ਸੀ. ਬਠਿੰਡਾ-ਡੱਬਵਾਲੀ ਰੂਟ 'ਤੇ ਦੋ ਏ.ਸੀ. ਬੱਸਾਂ ਚਲਾ ਰਹੀ ਹੈ, ਜਦੋਂ ਕਿ ਪਹਿਲਾਂ ਇਸ ਰੂਟ 'ਤੇ ਏ.ਸੀ. ਬੱਸਾਂ ਨਹੀਂ ਚੱਲਦੀਆਂ ਸਨ। ਇਹ ਛੋਟਾ ਰੂਟ ਹੈ, ਜਿਥੇ ਵੱਡੇ ਘਰਾਣਿਆਂ ਦੀ ਕੋਈ ਬੱਸ ਨਹੀਂ ਚੱਲਦੀ। ਬਠਿੰਡਾ ਡਿੱਪੂ ਨੇ ਆਪਣੀ ਏ.ਸੀ. ਬੱਸ ਲੰਮੇ ਰੂਟ ਤੋਂ ਉਤਾਰ ਕੇ ਹੁਣ ਬਠਿੰਡਾ-ਭਗਤਾ ਰੂਟ 'ਤੇ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਲਿੰਕ ਸੜਕਾਂ 'ਤੇ ਪ੍ਰਾਈਵੇਟ ਏ.ਸੀ. ਬੱਸਾਂ ਨਹੀਂ ਚੱਲ ਰਹੀਆਂ ਹਨ।
ਪੀ.ਆਰ.ਟੀ.ਸੀ. ਵੱਲੋਂ ਭਲਕ ਤੋਂ ਬਠਿੰਡਾ-ਮੁਕਤਸਰ ਰੂਟ 'ਤੇ ਵੀ ਏ.ਸੀ. ਬੱਸ ਸ਼ੁਰੂ ਕੀਤੀ ਜਾ ਰਹੀ ਹੈ। ਪੀ.ਆਰ.ਟੀ.ਸੀ. ਵੱਲੋਂ ਇਕ ਏ.ਸੀ. ਬੱਸ ਬਠਿੰਡਾ-ਸਰਦੂਲਗੜ੍ਹ ਚਲਾਈ ਗਈ ਸੀ। ਇਹ ਏ.ਸੀ ਬੱਸ ਹੁਣ ਬੰਦ ਹੋ ਗਈ ਹੈ ਕਿਉਂਕਿ ਇਕ ਤਾਂ ਸਟਾਫ ਦੀ ਕਮੀ ਹੈ ਅਤੇ ਦੂਜਾ ਬੱਸਾਂ ਦੀ ਹਾਲਤ ਮਾੜੀ ਬਣੀ ਹੋਈ ਹੈ। ਬਠਿੰਡਾ ਡਿੱਪੂ ਦੀ ਇਕ ਏ.ਸੀ. ਬੱਸ ਡੇਰਾ ਵਿਵਾਦ ਦੀ ਭੇਟ ਵੀ ਚੜ੍ਹ ਗਈ ਸੀ। ਜੋ ਬਾਕੀ ਏ.ਸੀ. ਬੱਸਾਂ ਹਨ, ਉਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਹੈ। ਬਠਿੰਡਾ ਡਿੱਪੂ ਦੀ ਵਰਕਸ਼ਾਪ ਵਿੱਚ ਇਹ ਬੱਸਾਂ ਸ਼ਿੰਗਾਰ ਬਣੀਆਂ ਖੜ੍ਹੀਆਂ ਹਨ। ਇਨ੍ਹਾਂ ਬੱਸਾਂ ਲਈ ਸਪੇਅਰ ਪਾਰਟਸ ਦੀ ਵੀ ਸਮੱਸਿਆ ਹੈ। ਸਵਾਰੀਆਂ ਇਨ੍ਹਾਂ ਬੱਸਾਂ ਵਿੱਚ ਚੜ੍ਹਨੋਂ ਪਾਸਾ ਵੱਟਦੀਆਂ ਹਨ।
ਛੋਟੇ ਰੂਟਾਂ 'ਤੇ ਤਜਰਬਾ ਕੀਤਾ ਜਾ ਰਿਹਾ ਹੈ: ਜਨਰਲ ਮੈਨੇਜਰ
ਪੀ.ਆਰ.ਟੀ.ਸੀ. ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਵਿਨੋਦ ਜਿੰਦਲ ਦਾ ਕਹਿਣਾ ਸੀ ਕਿ ਬਠਿੰਡਾ-ਚੰਡੀਗੜ੍ਹ ਦੇ ਰੂਟ ਘਾਟੇ ਵਾਲੇ ਨਹੀਂ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਏ.ਸੀ. ਬੱਸਾਂ ਦਾ ਖਰਚਾ ਜ਼ਿਆਦਾ ਪੈ ਰਿਹਾ ਸੀ, ਉਨ੍ਹਾਂ ਨੂੰ ਰੂਟ ਤੋਂ ਹਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਜਰਬੇ ਦੇ ਤੌਰ 'ਤੇ ਛੋਟੇ ਰੂਟਾਂ 'ਤੇ ਏ.ਸੀ. ਬੱਸਾਂ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ-ਡਬਵਾਲੀ ਰੂਟ 'ਤੇ ਇਕ ਹੋਰ ਏ.ਸੀ. ਬੱਸ ਚਲਾਈ ਜਾਣੀ ਹੈ। ਉਨ੍ਹਾਂ ਆਖਿਆ ਕਿ ਛੋਟੇ ਰੂਟਾਂ 'ਤੇ ਜੋ ਆਮ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਪੇਂਡੂ ਰੂਟਾਂ 'ਤੇ ਚਲਾਇਆ ਜਾਵੇਗਾ।
ਵੱਡੀਆਂ ਏ.ਸੀ. ਬੱਸਾਂ ਦਾ ਟੈਕਸ ਵੀ ਘੱਟ
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਬੱਸ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਨਾਲ ਹੀ ਸਰਕਾਰ ਨੇ ਟੈਕਸ ਵੀ ਵਧਾ ਦਿੱਤੇ ਹਨ। ਇਸ ਵੇਲੇ ਆਮ ਬੱਸਾਂ ਦੇ ਟੈਕਸ ਜ਼ਿਆਦਾ ਹੈ, ਜਦੋਂ ਕਿ ਇੰਟੈਗ੍ਰਲ ਕੋਚ ਦੇ ਟੈਕਸ ਘੱਟ ਹਨ। ਆਮ ਬੱਸਾਂ ਦਾ ਟੈਕਸ ਪ੍ਰਤੀ ਕਿਲੋਮੀਟਰ ਪਹਿਲਾਂ 2.25 ਰੁਪਏ ਸੀ, ਜਿਸ ਵਿੱਚ ਚਾਰ ਕੁ ਮਹੀਨੇ ਪਹਿਲਾਂ ਵਾਧਾ ਕਰ ਕੇ ਪੌਣੇ ਤਿੰਨ ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ। ਹੁਣ ਫਿਰ ਸਰਕਾਰ ਨੇ ਇਨ੍ਹਾਂ ਬੱਸਾਂ ਦੇ ਟੈਕਸ ਵਿੱਚ 25 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਹੈ। ਟੈਕਸ ਵਾਧੇ ਮਗਰੋਂਆਮ ਬੱਸਾਂ ਦਾ ਟੈਕਸ ਪ੍ਰਤੀ ਕਿਲੋਮੀਟਰ 3 ਰੁਪਏ ਹੋ ਗਿਆ ਹੈ, ਜਦੋਂ ਕਿ ਇੰਟੈਗ੍ਰਲ ਕੋਚ ਦਾ ਟੈਕਸ ਪ੍ਰਤੀ ਕਿਲੋਮੀਟਰ ਪੌਣੇ ਦੋ ਰੁਪਏ ਹੈ।

No comments:
Post a Comment