ਚੇਅਰਮੈਨਾਂ ਨੂੰ
ਯੋਜਨਾ ਬੋਰਡਾਂ ਨੇ ਲਾਈ ‘ਲਾਟਰੀ’
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਜ਼ਿਲ•ਾ ਯੋਜਨਾ ਬੋਰਡ ਹੁਣ ਚੇਅਰਮੈਨਾਂ ਲਈ ‘ਲਾਟਰੀ’ ਬਣ ਗਏ ਹਨ। ਸਰਕਾਰੀ ਖਜ਼ਾਨੇ ਨੂੰ ਯੋਜਨਾ ਬੋਰਡਾਂ (ਕਮੇਟੀਆਂ)ਦੇ ਚੇਅਰਮੈਨ ਕਰੀਬ ਪੰਜ ਕਰੋੜ ਵਿਚ ਪਏ ਹਨ। ਬਹੁਤੇ ਚੇਅਰਮੈਨ ਬਿਨ•ਾਂ ਕੰਮ ਤੋਂ ਹੀ ਮੌਜਾਂ ਲੈ ਰਹੇ ਹਨ। ਕਾਫੀ ਯੋਜਨਾ ਬੋਰਡ ਲੰਗੜੇ ਹੀ ਹਨ ਜਿਨ•ਾਂ ਕੋਲ ਚੇਅਰਮੈਨ ਤਾਂ ਹਨ ਪ੍ਰੰਤੂ ਮੈਂਬਰ ਨਹੀਂ ਹਨ। ਕੋਰਮ ਪੂਰਾ ਨਾ ਹੋਣ ਕਰਕੇ ਕਾਫੀ ਸਮੇਂ ਤੋਂ ਕੋਈ ਮੀਟਿੰਗ ਹੀ ਨਹੀਂ ਹੋਈ ਹੈ। ਜਿਥੇ ਕੋਰਮ ਪੂਰਾ ਵੀ ਹੈ, ਉਥੇ ਵੀ ਚੇਅਰਮੈਨਾਂ ਕੋਲ ਮੀਟਿੰਗਾਂ ਕਰਨ ਦੀ ਵਿਹਲ ਨਹੀਂ ਹੈ। ਪੰਜਾਬ ਦੇ 15 ਜਿਲਿ•ਆਂ ਦੇ ਜ਼ਿਲ•ਾ ਯੋਜਨਾ ਬੋਰਡਾਂ ਦੇ ਚੇਅਰਮੈਨਾਂ ਤੇ ਸਾਲ 2008 ਤੋਂ ਹੁਣ ਤੱਕ ਕਰੀਬ ਪੌਣੇ ਚਾਰ ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਪੰਜਾਬ ਭਰ ਵਿਚ ਇਹ ਖਰਚਾ ਕਰੀਬ ਪੰਜ ਕਰੋੜ ਰੁਪਏ ਹੈ। ਪੰਜਾਬ ਚੋਂ ਖਰਚੇ ਦੇ ਮਾਮਲੇ ਵਿਚ ਜ਼ਿਲ•ਾ ਯੋਜਨਾ ਬੋਰਡ ਫਰੀਦਕੋਟ ਪਹਿਲੇ ਨੰਬਰ ਤੇ ਹੈ ਜਿਥੇ ਦਸੰਬਰ 2009 ਤੋਂ ਹੁਣ ਤੱਕ 33.35 ਲੱਖ ਰੁਪਏ ਖਰਚੇ ਗਏ ਹਨ ਜਿਸ ਚੋਂ ਦਫਤਰ ਦੀ ਰੈਨੋਵੇਸ਼ਨ ਅਤੇ ਫਰਨੀਚਰ ਤੇ 6.70 ਲੱਖ ਰੁਪਏ ਵੀ ਸ਼ਾਮਲ ਹਨ। ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਸੰਗਰੂਰ ਦੀ ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਲਈ 4.76 ਲੱਖ ਰੁਪਏ ਦੀ ਅੰਬੈਸਡਰ ਕਾਰ ਖਰੀਦ ਕੀਤੀ ਗਈ ਜੋ ਕਿ ਮਗਰੋਂ ਸਰਕਾਰ ਨੂੰ ਚੰਡੀਗੜ• ਵਾਪਸ ਭੇਜ ਦਿੱਤੀ ਗਈ।
ਇਸ ਕਮੇਟੀ ਦੇ ਚੇਅਰਮੈਨ ਅਤੇ ਦਫਤਰ ਤੇ 30.03 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਹੈ। ਯੋਜਨਾ ਕਮੇਟੀ ਜਲੰਧਰ ਦੇ ਚੇਅਰਮੈਨ ਤੇ ਦਫਤਰ ਤੇ 25 ਲੱਖ ਰੁਪਏ ਖਰਚ ਕੀਤੇ ਗਏ ਹਨ ਪ੍ਰੰਤੂ ਇਸ ਕਮੇਟੀ ਦਾ ਕੋਰਮ ਪੂਰਾ ਨਹੀਂ ਹੈ ਜਿਸ ਕਰਕੇ ਇੱਕ ਸਾਲ ਤੋਂ ਕੋਈ ਮੀਟਿੰਗ ਹੀ ਨਹੀਂ ਹੋਈ ਹੈ। ਲੁਧਿਆਣਾ ਕਮੇਟੀ ਦੇ ਚੇਅਰਮੈਨ ਤੇ ਦਫਤਰ ਤੇ 25.91 ਲੱਖ ਰੁਪਏ ਖਰਚ ਆਏ ਹਨ ਜਦੋਂ ਕਿ ਕਮੇਟੀ ਦਾ ਕੋਰਮ ਪੂਰਾ ਨਹੀਂ ਹੈ। ਸਰਕਾਰ ਨੇ ਚੇਅਰਮੈਨ ਤਾਂ ਕਾਫੀ ਸਮਾਂ ਪਹਿਲਾਂ ਬਣਾ ਦਿੱਤਾ ਪ੍ਰੰਤੂ ਮੈਂਬਰ ਕੋਈ ਬਣਾਇਆ ਨਹੀਂ। ਉਪ ਅਰਥ ਤੇ ਅੰਕੜਾ ਸਲਾਹਕਾਰ ਸ੍ਰੀ ਇਕਬਾਲ ਸਿੰਘ ਦਾ ਕਹਿਣਾ ਸੀ ਕਿ ਯੋਜਨਾ ਕਮੇਟੀ ਦਾ ਕੋਰਮ ਪੂਰਾ ਨਾ ਹੋਣ ਕਰਕੇ ਮੀਟਿੰਗ ਨਹੀਂ ਹੋ ਰਹੀ ਹੈ। ਕਪੂਰਥਲਾ ਦੀ ਯੋਜਨਾ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ ਹਨ ਪ੍ਰੰਤੂ ਇਥੇ ਕਮੇਟੀ ਦਾ ਕੋਰਮ ਪੂਰਾ ਨਾ ਹੋਣ ਕਰਕੇ ਇੱਕ ਸਾਲ ਤੋਂ ਮੀਟਿੰਗ ਨਹੀਂ ਹੋਈ ਹੈ। ਉਪ ਅਰਥ ਤੇ ਅੰਕੜਾ ਸਲਾਹਕਾਰ ਕਪੂਰਥਲਾ ਭੁਪਿੰਦਰ ਕੌਰ ਨੇ ਦੱਸਿਆ ਕਿ ਤਿੰਨ ਮਹੀਨੇ ਵਿਚ ਇੱਕ ਮੀਟਿੰਗ ਹੋਣੀ ਹੁੰਦੀ ਹੈ ਪ੍ਰੰਤੂ ਸ਼ਹਿਰੀ ਖੇਤਰ ਚੋਂ ਲਏ ਜਾਣ ਵਾਲੇ ਮੈਂਬਰ ਨਾਮਜ਼ਾਦ ਨਹੀਂ ਕੀਤੇ ਗਏ ਹਨ ਜਿਸ ਕਰਕੇ ਮੀਟਿੰਗ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ਇਸ ਕਮੇਟੀ ਦੇ ਚੇਅਰਮੈਨ ਤੇ ਦਫਤਰ ਤੇ ਸਰਕਾਰ 27.35 ਲੱਖ ਰੁਪਏ ਖਰਚ ਕਰ ਚੁੱਕੀ ਹੈ। ਫਿਰੋਜਪੁਰ ਦੀ ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਤੇ ਦਫਤਰ ਤੇ 30.60 ਲੱਖ ਰੁਪਏ ਖਰਚ ਹੋ ਚੁੱਕੇ ਹਨ ਪ੍ਰੰਤੂ ਸਾਲ 2011 ਮਗਰੋਂ ਇਸ ਕਮੇਟੀ ਦੀ ਕੋਈ ਮੀਟਿੰਗ ਹੀ ਨਹੀਂ ਹੋਈ ਹੈ। ਫਰੀਦਕੋਟ ਕਮੇਟੀ ਦੀਆਂ ਸਾਲ 2008 ਤੋਂ ਮਗਰੋਂ ਸਿਰਫ ਚਾਰ ਮੀਟਿੰਗਾਂ ਹੀ ਹੋਈਆਂ ਹਨ ਜਦੋਂ ਕਿ ਸਾਲ ਵਿਚ ਤਿੰਨ ਮੀਟਿੰਗਾਂ ਜਰੂਰੀ ਹਨ। ਇਵੇਂ ਬਰਨਾਲਾ ਦਫਤਰ ਤੇ 16.41 ਲੱਖ ਰੁਪਏ ਖਰਚੇ ਗਏ ਹਨ ਪ੍ਰੰਤੂ ਇਸ ਯੋਜਨਾ ਕਮੇਟੀ ਦੀ ਸਾਲ 2015 ਦੌਰਾਨ ਸਿਰਫ ਇੱਕ ਮੀਟਿੰਗ ਹੀ ਹੋਈ ਹੈ। ਬਠਿੰਡਾ ਵਿਚ ਦੋ ਸਾਲ ਤਾਂ ਯੋਜਨਾ ਕਮੇਟੀ ਦਾ ਕੋਈ ਚੇਅਰਮੈਨ ਹੀ ਨਹੀਂ ਬਣਾਇਆ ਗਿਆ ਸੀ ਅਤੇ ਹਾਲ ਹੀ ਵਿਚ ਨਵਾਂ ਚੇਅਰਮੈਨ ਲਾਇਆ ਗਿਆ ਹੈ। ਉਪ ਅਰਥ ਤੇ ਅੰਕੜਾ ਸਲਾਹਕਾਰ ਬਠਿੰਡਾ ਸ੍ਰੀ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਯੋਜਨਾ ਕਮੇਟੀ ਦੀ ਮੀਟਿੰਗ ਲਈ ਦੋ ਤਿਹਾਈ ਬਹੁਮਤ ਹੋਣਾ ਜਰੂਰੀ ਹੈ ਪ੍ਰੰਤੂ ਸਰਕਾਰ ਨੇ ਹਾਲੇ ਚਾਰ ਮੈਂਬਰ ਨਾਮਜ਼ਾਦ ਨਹੀਂ ਕੀਤੇ ਹਨ ਜਿਸ ਕਰਕੇ ਕੋਈ ਮੀਟਿੰਗ ਵੀ ਨਹੀਂ ਹੋ ਸਕੀ ਹੈ। ਮਾਨਸਾ ਯੋਜਨਾ ਬੋਰਡ ਦੀਆਂ ਸਾਲ 2011 ਤੋਂ ਹੁਣ ਤੱਕ ਸਿਰਫ ਤਿੰਨ ਮੀਟਿੰਗਾਂ ਹੀ ਹੋਈਆਂ ਹਨ। ਸਰਕਾਰੀ ਸੂਚਨਾ ਅਨੁਸਾਰ ਚੇਅਰਮੈਨਾਂ ਨੂੰ ਹਰ ਤਰ•ਾਂ ਦੇ ਭੱਤੇ ਅਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ ਯੋਜਨਾ ਕਮੇਟੀਆਂ ਦੇ ਕੋਰਮ ਪੂਰੇ ਨਹੀਂ ਹਨ ਜਾਂ ਫਿਰ ਮੀਟਿੰਗਾਂ ਹੀ ਨਹੀਂ ਹੁੰਦੀਆਂ ਹਨ। ਸੂਤਰ ਆਖਦੇ ਹਨ ਕਿ ਸਰਕਾਰ ਬਿਨ•ਾਂ ਕਿਸੇ ਕੰਮ ਤੋਂ ਚੇਅਰਮੈਨਾਂ ਨੂੰ ਸਭ ਸਹੂਲਤਾਂ ਤੇ ਭੱਤੇ ਦੇ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਿਲ•ਾ ਯੋਜਨਾ ਕਮੇਟੀ ਨੂੰ ਤਾਂ ਹੁਣ ਸਿੱਧੇ ਫੰਡ ਵੀ ਬਹੁਤੇ ਨਹੀਂ ਮਿਲਦੇ ਹਨ। ਸਿਰਫ ਉਪਰੋਂ ਆਏ ਸਕੀਮਾਂ ਦੇ ਫੰਡਾਂ ਨੂੰ ਯੋਜਨਾ ਕਮੇਟੀ ਨੇ ਪ੍ਰਵਾਨਗੀ ਹੀ ਦੇਣੀ ਹੁੰਦੀ ਹੈ। ਕਈ ਚੇਅਰਮੈਨਾਂ ਦਾ ਪ੍ਰਤੀਕਰਮ ਸੀ ਕਿ ਮੈਂਬਰ ਨਾਮਜ਼ਦ ਨਾ ਹੋਣ ਕਰਕੇ ਮੀਟਿੰਗਾਂ ਨਹੀਂ ਹੋ ਰਹੀਆਂ ਹਨ ਅਤੇ ਉਨ•ਾਂ ਨੇ ਸਰਕਾਰ ਨੂੰ ਮੈਂਬਰ ਨਾਮਜ਼ਦ ਕਰਨ ਵਾਸਤੇ ਆਖਿਆ ਹੈ। ਜਾਣਕਾਰੀ ਅਨੁਸਾਰ ਕਈ ਜਿਲਿ•ਆਂ ਵਿਚ ਤਾਂ ਚੇਅਰਮੈਨਾਂ ਦੇ ਦਫਤਰਾਂ ਤੇ ਕਾਫੀ ਵੱਡਾ ਖਰਚ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸ੍ਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਜਦੋਂ ਸਰਕਾਰ ਨੇ ਯੋਜਨਾ ਕਮੇਟੀਆਂ ਨੂੰ ਕੋਈ ਤਾਕਤ ਹੀ ਨਹੀਂ ਦੇਣੀ ਅਤੇ ਨਾ ਹੀ ਕੋਈ ਫੰਡ ਦੇਣੇ ਹਨ ਤਾਂ ਫਿਰ ਚੇਅਰਮੈਨਾਂ ਤੇ ਖਰਚੇ ਕਿਉਂ ਕੀਤੇ ਜਾ ਰਹੇ ਹਨ। ਉਨ•ਾਂ ਆਖਿਆ ਕਿ ਫਜੂਲ ਖਰਚੀ ਬੰਦ ਹੋਣੀ ਚਾਹੀਦੀ ਹੈ।
ਚੇਅਰਮੈਨਾਂ ਨੂੰ ਮਿਲਣ ਵਾਲੇ ਭੱਤੇ ਤੇ ਸਹੂਲਤਾਂ
ਪੰਜਾਬ ਸਰਕਾਰ ਤਰਫੋਂ ਹਰ ਚੇਅਰਮੈਨ ਨੂੰ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਂਦਾ ਹੈ ਜਦੋਂ ਕਿ ਨਿੱਜੀ ਸਟਾਫ ਵਾਸਤੇ ਹੋਰ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਪ੍ਰਤੀ ਮਹੀਨਾ 440 ਲੀਟਰ ਪੈਟਰੋਲ ਜਾਂ ਪ੍ਰਤੀ ਮਹੀਨਾ 290 ਲੀਟਰ ਡੀਜ਼ਲ ਦਿੱਤਾ ਜਾਂਦਾ ਹੈ। ਸਰਕਾਰੀ ਅੰਬੈਸਡਰ ਕਾਰ ਦੀ ਸਹੂਲਤ ਤੋਂ ਇਲਾਵਾ ਮੋਬਾਇਲ ਤੇ ਟੈਲੀਫੂਨ ਦੇ ਖਰਚੇ ਦੀ ਸਹੂਲਤ ਦਿੱਤੀ ਜਾਂਦੀ ਹੈ। ਹਰ ਮੀਟਿੰਗ ਦਾ ਮਾਣ ਭੱਤਾ ਵੱਖਰਾ ਦਿੱਤਾ ਜਾਂਦਾ ਹੈ। ਦਫਤਰ ਵਾਸਤੇ ਫਰੀਨਚਰ ਅਤੇ ਇਲੈਕਟ੍ਰੋਨਿਕਸ ਦੇ ਸਮਾਨ ਦੀ ਹਰ ਸੁਵਿਧਾ ਮਿਲਦੀ ਹੈ।

No comments:
Post a Comment