ਫਰਜ਼ੀ ਦਾਖਲੇ
ਵਜ਼ੀਫਾ ਸਕੀਮ ਵਿਚ ਕਰੋੜਾਂ ਦਾ ਘਪਲਾ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਦਲਿਤ ਬੱਚਿਆਂ ਦੀ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਿਚ ਸਾਲ 2014-15 ਵਿਚ ਕਰੀਬ ਵੀਹ ਕਰੋੜ ਦਾ ਸਕੈਂਡਲ ਬੇਪਰਦ ਹੋਇਆ ਹੈ। ਪੰਜਾਬ ਦੇ ਪ੍ਰਾਈਵੇਟ ਤਕਨੀਕੀ ਤੇ ਡਿਗਰੀ ਕਾਲਜ ਹਰ ਵਰੇ• ਦਲਿਤ ਵਿਦਿਆਰਥੀਆਂ ਦੇ ਡੰਮੀ ਦਾਖਲੇ ਕਰਕੇ ਆਪਣੇ ਹੱਥ ਰੰਗ ਰਹੇ ਹਨ। ਜਦੋਂ ਇਸ ਵਜੀਫਾ ਸਕੀਮ ਨੂੰ ਅਧਾਰ ਕਾਰਡ ਨਾਲ ਲਿੰਕ ਕੀਤਾ ਗਿਆ ਤਾਂ ਪੰਜਾਬ ਵਿਚ 1700 ਦਲਿਤ ਵਿਦਿਆਰਥੀ ਉਹ ਨਿਕਲੇ ਜਿਨ•ਾਂ ਦੇ ਇੱਕੋ ਵੇਲੇ ਦੋ ਦੋ ਕਾਲਜਾਂ ਵਿਚ ਦਾਖਲੇ ਹਨ। ਇਵੇਂ ਹੀ 966 ਅਜਿਹੇ ਵਿਦਿਆਰਥੀ ਬੇਪਰਦ ਹੋਏ ਹਨ ਜਿਨ•ਾਂ ਦਾ ਇੱਕੋ ਵੇਲੇ ਪੋਸਟ ਮੈਟ੍ਰਿਕ ਵਜੀਫਾ ਵੀ ਲਿਆ ਗਿਆ ਤੇ ਘੱਟ ਗਿਣਤੀ ਵਜੀਫਾ ਵੀ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਇਨ•ਾਂ ਤੱਥਾਂ ਮਗਰੋਂ ਫੌਰੀ ਕਾਲਜਾਂ ਦੀ ਵੈਰੀਫਿਕੇਸ਼ਨ ਸ਼ੁਰੂ ਕਰ ਦਿੱਤੀ। ਪ੍ਰਾਈਵੇਟ ਕਾਲਜਾਂ ਨੇ ਫੜੇ ਜਾਣ ਦੇ ਡਰੋਂ ਹੋਰ ਕਰੀਬ ਛੇ ਹਜ਼ਾਰ ਦਲਿਤ ਵਿਦਿਆਰਥੀਆਂ ਨੂੰ ਡਰਾਪ ਆਊਟ ਦਿੱਖਾ ਦਿੱਤਾ ਜਿਨ•ਾਂ ਨੂੰ ਸਰਕਾਰ 80 ਫੀਸਦੀ ਵਜੀਫਾ ਰਾਸ਼ੀ ਜਾਰੀ ਕਰ ਚੁੱਕੀ ਹੈ ਜੋ ਕਿ ਕਰੀਬ 10 ਕਰੋੜ ਬਣਦੀ ਹੈ।
ਪੰਜਾਬ ਦੇ ਕਾਲਜਾਂ ਵਿਚ ਡੰਮੀ ਦਾਖਲਿਆਂ ਦਾ ਨਮੂਨਾ ਵੇਖੋ। ਪੰਜਾਬ ਵਿਚ 27 ਵਿਦਿਆਰਥੀ ਉਹ ਬੇਪਰਦ ਹੋਏ ਹਨ ਜਿਨ•ਾਂ ਦਾ ਇੱਕੋ ਵੇਲੇ ਤਿੰਨ ਤਿੰਨ ਕਾਲਜਾਂ ਵਿਚ ਦਾਖਲਾ ਹੈ। ਮਿਸਾਲ ਦੇ ਤੌਰ ਤੇ ਕੁਲਦੀਪ ਸਿੰਘ ਗੁਰੂ ਨਾਨਕ ਖਾਲਸਾ ਕਾਲਜ ਫਾਜਿਲਕਾ ਵਿਚ ਬੀ.ਏ ਭਾਗ ਪਹਿਲਾ ਕਰ ਰਿਹਾ ਹੈ, ਨਾਲ ਹੀ ਅਬੋਹਰ ਪੌਲੀਟੈਕਨਿਕ ਵਿਚ ਮਕੈਨੀਕਲ ਕੋਰਸ ਅਤੇ ਬਾਬਾ ਦੀਪ ਸਿੰਘ ਪੌਲੀਟੈਕਨਿਕ ਮੁਕਤਸਰ ਵਿਚ ਕੰਪਿਊਟਰ ਕੋਰਸ ਕਰ ਰਿਹਾ ਹੈ। ਇਵੇਂ ਨਰਿੰਦਰ ਸਿੰਘ ਇੱਕੋ ਵਰੇ• ਵਿਚ ਪਬਲਿਕ ਕਾਲਜ ਸਮਾਣਾ ਵਿਚ ਬੀ.ਏ ਭਾਗ ਪਹਿਲਾਂ,ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਨੈਨਸੀ ਪੌਲੀਟੈਕਨਿਕ ਕਾਲਜ ਵਿਚ ਡਿਪਲੋਮਾ ਕੋਰਸ ਕਰ ਰਿਹਾ ਹੈ। ਇਸ ਤੋਂ ਬਿਨ•ਾਂ 1674 ਵਿਦਿਆਰਥੀਆਂ ਦੇ ਦਾਖਲੇ ਦੋ ਦੋ ਕਾਲਜਾਂ ਵਿਚ ਹਨ। ਮਿਸਾਲ ਦੇ ਤੌਰ ਤੇ ਵਰਿੰਦਰ ਸਿੰਘ ਬਠਿੰਡਾ ਜ਼ਿਲ•ੇ ਦੇ ਗੁਰੂ ਹਰਗੋਬਿੰਦ ਪੌਲੀਟੈਕਨਿਕ ਕਾਲਜ ਵਿਚ ਵੀ ਪੜ ਰਿਹਾ ਹੈ ਅਤੇ ਉਸ ਦਾ ਫਾਜਿਲਕਾ ਦੇ ਅਭਿਸ਼ੇਕ ਪੌਲੀਟੈਕਨਿਕ ਕਾਲਜ ਵਿਚ ਵੀ ਉਸ ਦਾ ਦਾਖਲਾ ਹੈ।
ਭਾਵੇਂ ਹੁਣ ਪ੍ਰਾਈਵੇਟ ਕਾਲਜਾਂ ਨੇ ਅਜਿਹੇ ਵਿਦਿਆਰਥੀਆਂ ਨੂੰ ਡਰਾਪ ਆਊਟ ਸੂਚੀ ਵਿਚ ਦਿਖਾ ਦਿੱਤਾ ਹੈ ਪ੍ਰੰਤੂ ਕਾਲਜਾਂ ਨੇ ਇਨ•ਾਂ ਵਿਦਿਆਰਥੀਆਂ ਦੀ 80 ਫੀਸਦੀ ਵਜੀਫਾ ਰਾਸ਼ੀ ਆਪਣੀ ਜੇਬ ਵਿਚ ਪਾ ਲਈ ਹੈ। ਭਲਾਈ ਵਿਭਾਗ ਉਦੋਂ ਹੱਕਾ ਬੱਕਾ ਰਹਿ ਗਿਆ ਜਦੋਂ ਕਿ ਬਠਿੰਡਾ ਜਿਲ•ੇ ਦੇ ਕਰੀਬ 20 ਅਜਿਹੇ ਵਿਦਿਆਰਥੀ ਸਾਹਮਣੇ ਆਏ ਜਿਨ•ਾਂ ਨੇ ਇੱਕੋ ਦਿਨ ਇੱਕੋ ਸਮੇਂ ਤੇ ਦੋ ਦੋ ਕਾਲਜਾਂ ਵਿਚ ਪ੍ਰੀਖਿਆ ਵੀ ਦੇ ਦਿੱਤੀ। ਸੁਖਬੀਰ ਕੌਰ ਨੇ ਅਜਿਹਾ ਕਰ ਦਿਖਾਇਆ ਹੈ। ਉਸ ਨੇ ਭਾਈ ਮਨੀ ਸਿੰਘ ਪੌਲੀਟੈਕਨਿਕ ਕਾਲਜ ਬਠਿੰਡਾ ਵਿਚ ਵੀ ਪ੍ਰੀਖਿਆ ਦਿੱਤੀ ਅਤੇ ਉਸ ਦਿਨੇ ਹੀ ਉਸੇ ਸਮੇਂ ਗਿਆਨ ਸਾਗਰ ਪੌਲੀਟੈਕਨਿਕ ਕਾਲਜ ਬਾਘਾ ਪੁਰਾਣਾ ਵਿਚ ਵੀ ਪ੍ਰੀਖਿਆ ਦਿੱਤੀ। ਇਵੇਂ ਜਗਜੀਤ ਸਿੰਘ ਪੁੱਤਰ ਬਿੰਦਰ ਸਿੰਘ ਨੇ ਆਦੇਸ਼ ਪੌਲੀਟੈਕਨਿਕ ਕਾਲਜ ਮੁਕਤਸਰ ਅਤੇ ਸਰਸਵਤੀ ਪੌਲੀਟੈਕਨਿਕ ਕਾਲਜ ਬਠਿੰਡਾ ਦੇ ਪ੍ਰੀਖਿਆ ਕੇਂਦਰਾਂ ਵਿੱਚ ਇੱਕੋ ਦਿਨ ਇੱਕੋ ਸਮੇਂ ਇੱਕੋ ਸਿਲੇਬਸ ਦੀ ਪ੍ਰੀਖਿਆ ਦਿੱਤੀ। ਗੁਰਵਿੰਦਰ ਸਿੰਘ ਨੇ ਤਾਂ ਕ੍ਰਿਸ਼ਮਾ ਹੀ ਕਰ ਦਿੱਤਾ। ਉਸ ਨੇ ਇੱਕੋ ਸਮੇਂ ਇੱਕੋ ਦਿਨ ਸਰਸਵਤੀ ਪੌਲੀਟੈਕਨਿਕ ਕਾਲਜ ਬਠਿੰਡਾ ਅਤੇ ਮੁਕਤਸਰ ਦੇ ਬਾਬਾ ਦੀਪ ਸਿੰਘ ਪੌਲੀਟੈਕਨਿਕ ਕਾਲਜ ਵਿਚ ਪ੍ਰੀਖਿਆ ਦਿੱਤੀ ਅਤੇ ਨਾਲ ਹੀ ਸਰਕਾਰੀ ਸਕੂਲ ਪੰਨੀ ਵਾਲਾ ਵਿਚ ਵੀ ਪ੍ਰੀਖਿਆ ਦਿੱਤੀ। ਡੰਮੀ ਦਾਖਲੇ ਹੀ ਨਹੀਂ ਡੰਮੀ ਪ੍ਰੀਖਿਆਵਾਂ ਦਾ ਕਾਰੋਬਾਰ ਵੀ ਪੰਜਾਬ ਵਿਚ ਚੱਲ ਰਿਹਾ ਹੈ।
ਵੇਰਵਿਆਂ ਅਨੁਸਾਰ ਭਲਾਈ ਵਿਭਾਗ ਪੰਜਾਬ ਨੇ ਸਾਲ 2014 15 ਵਿਚ ਪੋਸਟ ਮੈਟ੍ਰਿਕ ਵਜੀਫਾ ਸਕੀਮ (ਐਸ.ਸੀ,ਬੀ.ਸੀ) ਤਹਿਤ 3209 ਸਕੂਲਾਂ ਕਾਲਜਾਂ ਦੇ 2.51 ਲੱਖ ਵਿਦਿਆਰਥੀਆਂ ਨੂੰ 288.14 ਕਰੋੜ ਰੁਪਏ ਦਾ ਵਜੀਫਾ ਜਾਰੀ ਕੀਤਾ ਸੀ। ਪੰਜਾਬ ਸਰਕਾਰ ਤਰਫੋਂ ਇਸ ਵਿਚ 60.80 ਕਰੋੜ ਦੀ ਹਿੱਸੇਦਾਰੀ ਪਾਈ ਗਈ ਜਦੋਂ ਕਿ ਬਾਕੀ ਪੈਸਾ ਕੇਂਦਰ ਸਰਕਾਰ ਨੇ ਭੇਜਿਆ। ਇਸ ਚੋਂ 440 ਤਕਨੀਕੀ ਕਾਲਜਾਂ (ਬਹੁਤਕਨੀਕੀ, ਇੰਜਨੀਅਰਿੰਗ, ਮੈਨੇਜਮੈਂਟ) ਦੇ 57,440 ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਵਜੀਫਾ ਜਾਰੀ ਕੀਤਾ ਗਿਆ ਸੀ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਸਰਕਾਰੀ ਦਸਤਾਵੇਜਾਂ ਅਨੁਸਾਰ ਇੱਕੋ ਵੇਲੇ ਦੋ ਦੋ ਕਾਲਜਾਂ ਵਿਚ 1700 ਦਾਖਲੇ ਹਨ ਜਿਨ•ਾਂ ਦਾ 7.01 ਕਰੋੜ ਵਜੀਫਾ ਕਲੇਮ ਬਣਦਾ ਹੈ। ਇਸ ਕਲੇਮ ਚੋਂ 80 ਫੀਸਦੀ ਰਾਸ਼ੀ ਕਰੀਬ 5.81 ਕਰੋੜ ਰੁਪਏ ਕਾਲਜਾਂ ਨੂੰ ਦੇ ਵੀ ਦਿੱਤੀ ਗਈ ਹੈ। ਮਤਲਬ ਕਿ ਇੱਕੋ ਵਿਦਿਆਰਥੀ ਦਾ ਦੋ ਦੋ ਕਾਲਜਾਂ ਨੇ ਵਜੀਫਾ ਕਲੇਮ ਲੈ ਲਿਆ ਹੈ।
ਪੰਜਾਬ ਦੇ ਇੰਜਨੀਅਰਿੰਗ,ਬਹੁਤਕਨੀਕੀ ਅਤੇ ਮੈਨੇਜਮੈਂਟ ਆਦਿ ਕਾਲਜਾਂ ਵਿਚ ਡਬਲ ਕਲੇਮ ਵਾਲੇ 1463 ਦਾਖਲੇ ਬੇਪਰਦ ਹੋਏ ਹਨ ਜਿਸ ਦੀ ਰਾਸ਼ੀ ਕਰੀਬ 4.23 ਕਰੋੜ ਰੁਪਏ ਬਣਦੀ ਹੈ। ਡੀ.ਪੀ.ਆਈ (ਕਾਲਜਾਂ) ਅਧੀਨ ਪੈਂਦੇ ਕਾਲਜਾਂ ਵਿਚ 861 ਦਾਖਲੇ ਅਤੇ ਡੀ.ਪੀ.ਆਈ (ਸੈਕੰਡਰੀ) ਅਧੀਨ ਪੈਂਦੇ ਕਾਲਜਾਂ ਵਿਚ 940 ਦਾਖਲੇ ਡਬਲ ਨਿਕਲੇ ਹਨ। ਡੰਮੀ ਦਾਖਲਿਆਂ ਵਿਚ ਸਭ ਤੋਂ ਮੋਹਰੀ ਪ੍ਰਾਈਵੇਟ ਬਹੁਤਕਨੀਕੀ ਕਾਲਜ ਹਨ। ਸੂਤਰ ਅਨੁਸਾਰ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕ ਦਲਿਤ ਬੱਚਿਆਂ ਦੇ ਡੰਮੀ ਦਾਖਲੇ ਕਰਕੇ ਉਨ•ਾਂ ਦੀ ਵਜੀਫਾ ਰਾਸ਼ੀ ਸਰਕਾਰ ਤੋਂ ਕਲੇਮ ਕਰ ਲੈਂਦੇ ਹਨ। ਬਹੁਤੇ ਬਹੁਤਕਨੀਕੀ ਕਾਲਜ ਤਾਂ ਕਈ ਵਰਿ•ਆਂ ਤੋਂ ਇਸ ਵਜੀਫਾ ਰਾਸ਼ੀ ਆਸਰੇ ਚੱਲ ਰਹੇ ਹਨ। ਇਨ•ਾਂ ਚੋਂ ਬਹੁਤੇ ਕਾਲਜ ਹਾਕਮ ਧਿਰ ਨਾਲ ਸਬੰਧਿਤ ਵੀ.ਆਈ.ਪੀਜ਼ ਦੇ ਹਨ। ਸੂਤਰ ਤਾਂ ਆਖਦੇ ਹਨ ਕਿ ਪਿਛਲੇ ਚਾਰ ਪੰਜ ਵਰਿ•ਆਂ ਦੀ ਉਚ ਪੱਧਰੀ ਜਾਂਚ ਹੋਵੇ ਤਾਂ ਇਹ ਸਕੈਂਡਲ 100 ਕਰੋੜ ਨੂੰ ਪਾਰ ਕਰ ਸਕਦਾ ਹੈ ਕਿਉਂਕਿ ਉਦੋਂ ਤਾਂ ਅਧਾਰ ਕਾਰਡ ਦਾ ਵੀ ਕੋਈ ਚੈਕ ਨਹੀਂ ਸੀ। ਵੇਰਵਿਆਂ ਅਨੁਸਾਰ ਸੰਗਰੂਰ ਬਰਨਾਲਾ ਜ਼ਿਲ•ੇ ਵਿਚ 130 ਅਤੇ ਪਟਿਆਲਾ ਜ਼ਿਲ•ੇ ਵਿਚ 62 ਦਾਖਲੇ ਡਬਲ ਨਿਕਲੇ ਹਨ। ਬਠਿੰਡਾ ਜ਼ਿਲ•ੇ ਦੇ ਪ੍ਰਾਈਵੇਟ ਤਕਨੀਕੀ ਕਾਲਜਾਂ ਨੇ ਕਰੀਬ ਇੱਕ ਹਜ਼ਾਰ ਵਿਦਿਆਰਥੀਆਂ ਦੇ ਡਰਾਪ ਆਊਟ ਹੋਣ ਦੀ ਸੂਚਨਾ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਐਸ.ਸੀ ਵਿਦਿਆਰਥੀਆਂ ਤੋਂ ਕਾਲਜ ਸਿਰਫ ਰਿਫੰਡਏਬਲ ਸਕਿਊਰਿਟੀ ਹੀ ਲੈਂਦੇ ਹਨ ਅਤੇ ਬਾਕੀ ਸਭ ਫੀਸਾਂ ਦਾ ਕਲੇਮ ਵਜੀਫਾ ਸਕੀਮ ਤਹਿਤ ਕਾਲਜ ਨੂੰ ਮਿਲਦਾ ਹੈ। ਸਭ ਕਾਲਜਾਂ ਤਰਫੋਂ ਪੱਖ ਜਾਣਨ ਲਈ ਪੰਜਾਬ ਅਣਏਡਿਡ ਟੈਕਨੀਕਲ ਇੰਸਟੀਚੂਸ਼ਨਜ ਐਸੋਸੀਏਸ਼ਨ ਦੇ ਪ੍ਰਧਾਨ ਡਾ.ਜੀ.ਐਸ.ਧਾਲੀਵਾਲ ਨੂੰ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਡੁਪਲੀਕੇਸੀ ਵਾਲੇ ਕਰੀਬ 700 ਕੇਸ ਅਤੇ ਡਰਾਪ ਆਊਟ ਵਾਲੇ ਕਰੀਬ ਚਾਰ ਹਜ਼ਾਰ ਕੇਸ ਰੱਦ ਕਰ ਦਿੱਤੇ ਹਨ ਅਤੇ ਇਨ•ਾਂ ਕੇਸਾਂ ਵਿਚ ਜੋ 80 ਫੀਸਦੀ ਵਜੀਫਾ ਦਿੱਤਾ ਜਾ ਚੁੱਕਾ ਹੈ,ਉਸ ਨੂੰ ਬਕਾਇਆ ਰਾਸ਼ੀ ਵਿਚ ਅਡਜਸਟ ਵਿਚ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਹੁਣ ਸਭ ਕਾਲਜਾਂ ਨੂੰ ਚੇਤਾਵਨੀ ਪੱਤਰ ਜਾਰੀ ਕਰ ਦਿੱਤਾ ਹੈ ਕਿ ਅਗਰ ਭਵਿੱਖ ਵਿਚ ਏਦਾ ਹੋਇਆ ਤਾਂ ਉਸ ਕਾਲਜ ਨੂੰ ਨੌ ਅਡਮਿਸ਼ਨ ਜੋਨ ਵਿਚ ਪਾ ਦਿੱਤਾ ਜਾਵੇਗਾ ਅਤੇ ਕੇਸ ਦਰਜ ਕਰਾਏ ਜਾਣਗੇ। ਉਨ•ਾਂ ਦੱਸਿਆ ਕਿ ਡੁਪਲੀਕੇਸੀ ਰੋਕਣ ਵਾਸਤੇ ਹੁਣ ਨਵੇਂ ਪ੍ਰਬੰਧ ਕਰ ਲਏ ਗਏ ਹਨ।
ਡੁਪਲੀਕੇਸੀ ਵਾਲੀ ਰਾਸ਼ੀ ਵਸੂਲੀ ਜਾਵੇਗੀ : ਸਕੱਤਰ
ਭਲਾਈ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਕਿਰਪਾ ਸ਼ੰਕਰ ਸਿਰੋਜ ਦਾ ਪ੍ਰਤੀਕਰਮ ਸੀ ਕਿ ਉਹ ਦੋ ਹਫਤੇ ਮਗਰੋਂ ਇਸ ਸਭ ਦਾ ਖੁਲਾਸਾ ਕਰਨਗੇ ਕਿਉਂਕਿ ਹਾਲੇ ਪੜਤਾਲ ਚੱਲ ਰਹੀ ਹੈ। ਉਨ•ਾਂ ਦੱਸਿਆ ਕਿ ਜੋ ਵਜੀਫਾ ਰਾਸ਼ੀ ਕਾਲਜਾਂ ਨੇ ਡੁਪਲੀਕੇਸੀ ਕਰਕੇ ਕਲੇਮ ਕਰ ਲਈ ਹੈ, ਉਸ ਦੀ ਰਿਕਵਰੀ ਕੀਤੀ ਜਾਵੇਗੀ। ਉਨ•ਾਂ ਵਾਰ ਵਾਰ ਆਖਿਆ ਕਿ ਉਹ ਹਾਲ ਦੀ ਘੜੀ ਕੁਝ ਨਹੀਂ ਦੱਸ ਸਕਣਗੇ।

No comments:
Post a Comment