ਪੰਜਵਾਂ ਦਰਿਆ
ਡੂਨਜ਼ ਕਲੱਬ ਨੇ ਅਫਸਰ ਟੱਲੀ ਕੀਤੇ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਅਫਸਰਾਂ ਦੇ ਕਲੱਬ (ਡੂਨਜ ਕਲੱਬ) ਵਿਚ ਸਾਢੇ ਚਾਰ ਵਰਿ•ਆਂ ਵਿਚ ਕਰੀਬ 44 ਲੱਖ ਦੀ ਸ਼ਰਾਬ ਵਿਕੀ ਹੈ। ਇਨ•ਾਂ ਵਰਿ•ਆਂ ਵਿਚ ਸ਼ਰਾਬ ਦੀ ਖਪਤ ਕਰੀਬ ਦੋ ਗੁਣਾ ਵਧ ਗਈ ਹੈ। ਕਰ ਅਤੇ ਆਬਕਾਰੀ ਮਹਿਕਮੇ ਨੂੰ ਵੀ ਇਸ ਡੂਨਜ ਕਲੱਬ ਤੋਂ ਕਮਾਈ ਹੋਣ ਲੱਗੀ ਹੈ। ਮਾਰਚ 2015 ਤੋਂ ਇਸ ਕਲੱਬ ਦੀ ਪ੍ਰਾਈਵੇਟ ਮੈਂਬਰਾਂ ਲਈ ਮੈਂਬਰਸ਼ਿਪ ਫੀਸ 75 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ ਜਦੋਂ ਕਿ ਪਹਿਲਾਂ ਇਹ ਫੀਸ 41 ਹਜ਼ਾਰ ਰੁਪਏ ਸੀ। ਸ਼ਾਮ ਢਲਦੇ ਹੀ ਇਸ ਕਲੱਬ ਵਿਚ ਰੌਣਕਾਂ ਜੁੜਦੀਆਂ ਹਨ। ਤਿਉਹਾਰਾਂ ਦੇ ਮੌਕੇ ਤਾਂ ਇਸ ਕਲੱਬ ਵਿਚ ਕਾਫੀ ਗਹਿਮਾ ਗਹਿਮੀ ਹੁੰਦੀ ਹੈ। ਅਫਸਰਾਂ ਦਾ ਇਹ ਕਲੱਬ ਸਰਕਟ ਹਾਊਸ ਅਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਵਿਚਕਾਰ ਹੈ। ਹਾਲ ਹੀ ਵਿਚ ਨਗਰ ਨਿਗਮ ਬਠਿੰਡਾ ਦੇ ਡੂਨਜ ਕਲੱਬ ਦੀ ਪਾਰਕਿੰਗ ਤੇ 2.35 ਲੱਖ ਰੁਪਏ ਖਰਚ ਕੀਤੇ ਹਨ। ਨਗਰ ਨਿਗਮ ਨੇ ਸ਼ਹਿਰ ਵਿਚ ਕਿਤੇ ਵੀ ਪਾਰਕਿੰਗ ਤੇ ਏਨੀ ਰਾਸ਼ੀ ਖਰਚ ਨਹੀਂ ਕੀਤੀ ਹੈ।
ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਡੂਨਜ ਕਲੱਬ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਹਨ ਜਦੋਂ ਮੀਤ ਪ੍ਰਧਾਨ ਐਸ.ਡੀ.ਐਮ ਬਠਿੰਡਾ ਹਨ। ਐਸ.ਡੀ.ਐਮ ਰਾਮਪੁਰਾ,ਐਸ.ਡੀ.ਐਮ ਤਲਵੰਡੀ ਸਾਬੋ,ਨਗਰ ਨਿਗਮ ਦੇ ਕਮਿਸ਼ਨਰ ਤੇ ਸਹਾਇਕ ਕਮਿਸ਼ਨਰ ਨੂੰ ਕਾਰਜਕਰਨੀ ਦੇ ਮੈਂਬਰ ਵਜੋਂ ਲਿਆ ਹੋਇਆ ਹੈ। ਸ਼ਹਿਰ ਦੇ ਧਨਾਢ ਲੋਕ ਇਸ ਡੂਨਜ ਕਲੱਬ ਵਿਚ ਪ੍ਰਾਈਵੇਟ ਮੈਂਬਰ ਵਜੋਂ ਸ਼ਾਮਲ ਹਨ। ਡੂਨਜ ਕਲੱਬ ਸ਼ਹਿਰ ਦੇ ਵਪਾਰੀ ਲੋਕਾਂ ਨੂੰ ਅਫਸਰਾਂ ਦੇ ਨੇੜੇ ਕਰਨ ਦਾ ਵਸੀਲਾ ਵੀ ਬਣਦਾ ਹੈ। ਡੂਨਜ ਕਲੱਬ ਦੀ ਬਾਰ ਵਿਚ 12 ਤਰ•ਾਂ ਦੇ ਬਰਾਂਡ ਹਨ ਅਤੇ ਕਰੀਬ 5 ਤੋਂ 15 ਫੀਸਦੀ ਤੱਕ ਸ਼ਰਾਬ ਵਿਚ ਕਲੱਬ ਨੂੰ ਮਾਰਜਿਨ ਮਿਲ ਜਾਂਦਾ ਹੈ। ਰਾਤ ਦੇ 11 ਵਜੇ ਕਲੱਬ ਦੇ ਬੰਦ ਹੋਣ ਦਾ ਸਮਾਂ ਹੈ। ਇਸ ਵੇਲੇ ਕਲੱਬ ਦੇ ਕੁੱਲ 568 ਮੈਂਬਰ ਹਨ ਜਿਨ•ਾਂ ਚੋਂ 179 ਸਰਕਾਰੀ ਅਤੇ 389 ਗੈਰਸਰਕਾਰੀ ਮੈਂਬਰ ਹਨ। ਸਰਕਾਰੀ ਮੈਂਬਰ ਨੂੰ ਸਿਰਫ ਇੰਟਰੀ ਫੀਸ ਵਜੋਂ 15 ਹਜ਼ਾਰ ਰੁਪਏ ਦੇਣੇ ਪੈਂਦੇ ਹਨ।
ਸੂਚਨਾ ਅਨੁਸਾਰ ਇੱਕ ਜਨਵਰੀ 2011 ਤੋਂ 30 ਜੂਨ 2015 ਤੱਕ ਕਲੱਬ ਵਿਚ 43.54 ਲੱਖ ਦੀ ਸ਼ਰਾਬ ਦੀ ਵਿਕਰੀ ਹੋਈ ਹੈ ਅਤੇ ਪੰਜਾਬ ਸਰਕਾਰ ਨੂੰ ਐਕਸਾਈਜ ਡਿਊਟੀ ਵਜੋਂ 6.97 ਲੱਖ ਰੁਪਏ ਦੀ ਆਮਦਨ ਇਸ ਕਲੱਬ ਤੋਂ ਹੋਈ ਹੈ। ਸਾਲ 2011 12 ਦੌਰਾਨ ਇਸ ਕਲੱਬ ਵਿਚ ਸ਼ਰਾਬ ਦੀ ਵਿਕਰੀ 7.14 ਲੱਖ ਰੁਪਏ ਦੀ ਹੋਈ ਹੈ ਜਦੋਂ ਕਿ ਸਾਲ 2014 15 ਦੌਰਾਨ ਇਹੋ ਵਿਕਰੀ 12.70 ਲੱਖ ਰੁਪਏ ਦੀ ਹੋਈ ਹੈ। ਚਾਲੂ ਮਾਲੀ ਵਰੇ• ਦੇ ਪਹਿਲੇ ਤਿੰਨ ਮਹੀਨਿਆਂ ਵਿਚ 4.90 ਲੱਖ ਦੀ ਸ਼ਰਾਬ ਵਿਕ ਚੁੱਕੀ ਹੈ। ਲੰਘੇ ਸਵਾ ਵਰੇ• ਦਾ ਰੁਝਾਨ ਦੇਖੀਏ ਤਾਂ ਡੂਨਜ਼ ਕਲੱਬ ਵਿਚ ਪ੍ਰਤੀ ਮਹੀਨਾ ਇੱਕ ਲੱਖ ਤੋਂ ਜਿਆਦਾ ਦੀ ਸ਼ਰਾਬ ਦੀ ਖਪਤ ਹੋ ਗਈ ਹੈ। ਸਾਲ 2013 14 ਵਿਚ ਕਲੱਬ ਵਿਚ 11.61 ਲੱਖ ਦੀ ਸ਼ਰਾਬ ਵਿਕੀ ਸੀ। ਦੂਸਰੀ ਤਰਫ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਛੇੜੀ ਜੰਗ ਵਿਚ ਵੀ ਬਠਿੰਡਾ ਦੇ ਅਫਸਰ ਵੱਧ ਚੜ ਕੇ ਯੋਗਦਾਨ ਪਾਏ ਜਾ ਰਹੇ ਹਨ ਜਿਸ ਤਹਿਤ ਨਸ਼ਾ ਛੁਡਾਊ ਕੈਂਪ ਅਤੇ ਚੇਤੰਨਤਾ ਕੈਂਪ ਤੇ ਰੈਲੀਆਂ ਕੱਢੀਆਂ ਗਈਆਂ ਹਨ।
ਕਰ ਅਤੇ ਆਬਕਾਰੀ ਅਫਸਰ ਬਠਿੰਡਾ ਸ੍ਰੀ ਆਰ.ਐਸ.ਰੋਮਾਣਾ ਦਾ ਕਹਿਣਾ ਸੀ ਕਿ ਡੂਨਜ ਕਲੱਬ ਵਲੋਂ ਬਾਰ ਦਾ ਲਾਇਸੈਂਸ ਲਿਆ ਹੋਇਆ ਹੈ। ਸਰਕਾਰੀ ਪਾਲਿਸੀ ਅਨੁਸਾਰ ਕਲੱਬ ਦੇ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਹੀ ਫੀਸ ਲਈ ਜਾਂਦੀ ਹੈ। ਜਾਣਕਾਰੀ ਅਨੁਸਾਰ ਕਲੱਬ ਵਲੋਂ ਸਲਾਨਾ 2.50 ਲੱਖ ਰੁਪਏ ਦੀ ਫੀਸ ਤਾਰੀ ਜਾਂਦੀ ਹੈ ਅਤੇ ਉਸ ਤੋਂ ਇਲਾਵਾ ਸ਼ਰਾਬ ਦੀ ਖਰੀਦ ਦੇ ਹਿਸਾਬ ਮੁਤਾਬਿਕ ਐਕਸਾਈਜ ਡਿਊਟੀ ਭਰੀ ਜਾਂਦੀ ਹੈ। ਸੂਤਰ ਆਖਦੇ ਹਨ ਕਿ ਡੂਨਜ ਕਲੱਬ ਨੂੰ ਤਾਂ ਸਮਾਜ ਦਾ ਮਾਰਗ ਦਰਸ਼ਕ ਬਣਨਾ ਚਾਹੀਦਾ ਸੀ ਕਿਉਂਕਿ ਇਸ ਨੂੰ ਚਲਾਉਣ ਵਾਲੇ ਸਰਕਾਰੀ ਅਧਿਕਾਰੀ ਹਨ। ਸੂਤਰ ਆਖਦੇ ਹਨ ਕਿ ਇਹ ਸਮਝਣ ਦੀ ਗੱਲ ਹੈ ਕਿ ਇੱਕੋ ਵੇਲੇ ਦੋ ਮੁਹਿੰਮਾਂ ਨਹੀਂ ਚੱਲ ਸਕਦੀਆਂ ਹਨ।
ਮੈਂਬਰਾਂ ਦੇ ਵਾਧੇ ਕਰਕੇ ਖਪਤ ਵਧੀ : ਮੈਨੇਜਰ
ਡੂਨਜ ਕਲੱਬ ਦੇ ਮੈਨੇਜਰ ਹਰੀ ਚੰਦ ਦਾ ਪ੍ਰਤੀਕਰਮ ਸੀ ਕਿ ਤਿੰਨ ਵਰੇ• ਪਹਿਲਾਂ ਮੈਂਬਰਾਂ ਦੀ ਗਿਣਤੀ 300 ਦੇ ਕਰੀਬ ਸੀ ਅਤੇ ਹੁਣ ਇਹ ਗਿਣਤੀ ਦੁੱਗਣੀ ਹੋ ਗਈ ਹੈ। ਉਨ•ਾਂ ਆਖਿਆ ਕਿ ਮੈਂਬਰਾਂ ਦੀ ਗਿਣਤੀ ਵੱਧਣ ਕਰਕੇ ਹੀ ਸ਼ਰਾਬ ਦੀ ਖਪਤ ਵਧੀ ਹੈ। ਉਨ•ਾਂ ਆਖਿਆ ਕਿ ਹੁਣ ਮੈਂਬਰਾਂ ਦਾ ਵਾਧਾ ਰੋਕਣ ਵਾਸਤੇ ਹੀ ਕਲੱਬ ਦੀ ਮੈਂਬਰਸ਼ਿਪ ਵਧਾ ਕੇ 75 ਹਜ਼ਾਰ ਰੁਪਏ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਸਰਕਾਰੀ ਪਾਲਿਸੀ ਮੁਤਾਬਿਕ ਕਲੱਬ ਨੇ ਕਰ ਅਤੇ ਆਬਕਾਰੀ ਮਹਿਕਮੇ ਤੋਂ ਬਕਾਇਦਾ ਬਾਰ ਦਾ ਲਾਇਸੈਂਸ ਲਿਆ ਹੋਇਆ ਹੈ ਅਤੇ ਆਬਕਾਰੀ ਡਿਊਟੀ ਤਾਰੀ ਜਾਂਦੀ ਹੈ।

No comments:
Post a Comment