ਬਾਦਲਾਂ ਦਾ ਹਲਕਾ
ਅਯੋਗ ਪੈਨਸ਼ਨਾਂ ਤੇ ਚੱਲੀ ਜਾਦੂ ਦੀ ਛੜੀ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚੋਂ ਇਕੱਲਾ ਬਾਦਲ ਪਰਿਵਾਰ ਦਾ ਹਲਕਾ ਹੈ ਜਿਥੇ 80 ਫੀਸਦੀ ਅਯੋਗ ਬੁਢਾਪਾ ਪੈਨਸ਼ਨਾਂ ਨੂੰ ਮੁੜ ਯੋਗ ਬਣਾ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਇਨ•ਾਂ ਨੂੰ ਪੈਨਸ਼ਨ ਦੇ ਪੁਰਾਣੇ ਬਕਾਏ ਵੀ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਤਰਫੋਂ ਬੁਢਾਪਾ ਪੈਨਸ਼ਨਾਂ ਦੀ 1 ਜਨਵਰੀ 2014 ਮਗਰੋਂ ਜਦੋਂ ਪਹਿਲੀ ਪੜਤਾਲ ਕਰਾਈ ਗਈ ਤਾਂ ਪੰਜਾਬ ਭਰ ਵਿਚ 3.76 ਲੱਖ ਬੁਢਾਪਾ ਪੈਨਸ਼ਨਾਂ ਅਯੋਗ ਨਿਕਲੀਆਂ। ਰਾਜ ਸਰਕਾਰ ਨੇ ਇਨ•ਾਂ ਅਯੋਗ ਪੈਨਸਨਾਂ ਦੀ ਮੁੜ ਪੜਤਾਲ ਕਰਾਈ ਤਾਂ ਇਨ•ਾਂ ਚੋਂ ਪੰਜਾਬ ਭਰ ਵਿਚ 75506 ਲਾਭਪਾਤਰੀ ਮੁੜ ਯੋਗ ਬਣ ਗਏ। ਇਕੱਲੇ ਬਠਿੰਡਾ ਜ਼ਿਲ•ੇ ਤੋਂ ਬਿਨ•ਾਂ ਬਾਕੀ ਪੰਜਾਬ ਵਿਚ ਮੁੜ ਪੜਤਾਲ ਵਿਚ ਜੋ ਯੋਗ ਲਾਭਪਾਤਰੀ ਬਣੇ ਹਨ,ਉਨ•ਾਂ ਨੂੰ ਪੁਰਾਣੇ ਬਕਾਏ ਨਹੀਂ ਦਿੱਤੇ ਗਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੁਣ 9 ਸਤੰਬਰ 2015 ਨੂੰ ਡਿਪਟੀ ਕਮਿਸ਼ਨਰਾਂ ਨੂੰ ਹੁਣ ਤੀਸਰੀ ਦਫਾ ਬੁਢਾਪਾ ਪੈਨਸ਼ਨਾਂ ਦੇ ਅਯੋਗ ਲਾਭਪਾਤਰੀਆਂ ਦੀ ਪੜਤਾਲ ਕਰਨ ਦੇ ਹੁਕਮ ਕੀਤੇ ਹਨ। ਸੂਤਰ ਆਖਦੇ ਹਨ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਪਹਿਲਾਂ ਅਯੋਗ ਲਾਭਪਾਤਰੀ ਨਾਮਾਤਰ ਹੀ ਰਹਿ ਜਾਣੇ ਹਨ।
ਪੰਜਾਬ ਚੋਂ ਸਿਰਫ ਬਾਦਲਾਂ ਦਾ ਹਲਕਾ (ਬਠਿੰਡਾ,ਮੁਕਤਸਰ) ਹੈ ਜਿਥੇ ਅਯੋਗ ਬੁਢਾਪਾ ਪੈਨਸ਼ਨਾਂ ਦੀ ਕੁਝ ਸਮਾਂ ਪਹਿਲਾਂ ਤੀਸਰੀ ਦਫਾ ਵਿਸ਼ੇਸ਼ ਪੜਤਾਲ ਹੋਈ ਹੈ। ਹੁਣ ਚੌਥੀ ਦਫਾ ਪੜਤਾਲ ਦੇ ਫਿਰ ਹੁਕਮ ਹੋਏ ਹਨ। ਆਰ.ਟੀ.ਆਈ ਦੇ ਵੇਰਵਿਆਂ ਅਨੁਸਾਰ ਬੁਢਾਪਾ ਪੈਨਸ਼ਨ ਦੀ ਪਹਿਲੀ ਪੜਤਾਲ ਵਿਚ ਬਠਿੰਡਾ ਜ਼ਿਲ•ੇ ਵਿਚ 18395 ਲਾਭਪਾਤਰੀ ਅਯੋਗ ਨਿਕਲੇ ਸਨ। ਤਿੰਨ ਪੜਤਾਲਾਂ ਮਗਰੋਂ ਹੁਣ ਇਨ•ਾਂ ਅਯੋਗ ਲਾਭਪਾਤਰੀਆਂ ਦੀ ਗਿਣਤੀ ਸਿਰਫ 3575 ਰਹਿ ਗਈ ਹੈ। ਮਤਲਬ ਕਿ ਕਰੀਬ 80 ਫੀਸਦੀ ਲਾਭਪਾਤਰੀ ਅਯੋਗ ਤੋਂ ਯੋਗ ਬਣ ਗਏ ਹਨ। ਅਯੋਗ ਤੋਂ ਯੋਗ ਬਣੇ ਲਾਭਪਾਤਰੀਆਂ ਨੂੰ ਪੁਰਾਣੇ ਬਕਾਇਆ ਸਮੇਤ 73 ਲੱਖ ਦੀ ਪੈਨਸ਼ਨ ਵੀ ਜਾਰੀ ਕਰ ਦਿੱਤੀ ਹੈ। ਹੁਣ ਸਰਕਾਰ ਚੌਥੀ ਦਫਾ ਅਯੋਗ ਬਚੇ 3575 ਲਾਭਪਾਤਰੀਆਂ ਦੀ ਪੜਤਾਲ ਕਰਾ ਰਹੀ ਹੈ। ਇਵੇਂ ਮੁਕਤਸਰ ਜ਼ਿਲ•ੇ ਵਿਚ ਪਹਿਲੀ ਪੜਤਾਲ ਵਿਚ 20987 ਲਾਭਪਾਤਰੀ ਅਯੋਗ ਨਿਕਲੇ ਸਨ। ਤਿੰਨ ਪੜਤਾਲਾਂ ਮਗਰੋਂ ਅਯੋਗ ਪੈਨਸ਼ਨਾਂ ਦੀ ਗਿਣਤੀ 9505 ਰਹਿ ਗਈ ਹੈ। ਹੁਣ ਇਨ•ਾਂ ਦੀ ਚੌਥੀ ਪੜਤਾਲ ਸ਼ੁਰੂ ਹੋ ਗਈ ਹੈ।
ਡਿਪਟੀ ਕਮਿਸ਼ਨਰ ਮੁਕਤਸਰ ਨੇ ਅਯੋਗ ਤੋਂ ਯੋਗ ਬਣੇ ਲਾਭਪਾਤਰੀਆਂ ਨੂੰ ਪੁਰਾਣੇ ਬਕਾਏ ਦੇਣ ਦੇ ਹੁਕਮ ਕਰ ਦਿੱਤੇ ਹਨ। ਬਾਕੀ ਪੰਜਾਬ ਵਿਚ ਏਦਾ ਨਹੀਂ ਹੋਇਆ ਹੈ। ਪੰਜਾਬ ਚੋਂ ਇਕੱਲਾ ਬਠਿੰਡਾ ਜਿਲ•ਾ ਹੈ ਜਿਥੇ ਅਯੋਗ ਲਾਭਪਾਤਰੀ ਸਭ ਤੋਂ ਜਿਆਦਾ ਯੋਗ ਬਣੇ ਹਨ। ਅੰਮ੍ਰਿਤਸਰ ਜ਼ਿਲ•ੇ ਵਿਚ 29953 ਅਯੋਗ ਚੋਂ ਮੁੜ ਪੜਤਾਲ ਵਿਚ ਸਿਰਫ 3437 ਲਾਭਪਾਤਰੀ ਅਤੇ ਫਿਰੋਜਪੁਰ ਵਿਚ 16454 ਚੋਂ 2095 ਅਤੇ ਪਟਿਆਲਾ ਵਿਚ 19439 ਅਯੋਗ ਚੋਂ 1833 ਲਾਭਪਾਤਰੀ ਯੋਗ ਬਣੇ ਹਨ। ਤਰਨਤਾਰਨ ਵਿਚ ਪਹਿਲੀ ਪੜਤਾਲ ਵਿਚ ਅਯੋਗ ਨਿਕਲੇ 21638 ਚੋਂ ਦੂਸਰੀ ਪੜਤਾਲ ਵਿਚ ਸਿਰਫ 3580 ਯੋਗ ਬਣੇ ਹਨ। ਦੂਸਰੀ ਪੜਤਾਲ ਮਗਰੋਂ ਜੋ ਯੋਗ ਲਾਭਪਾਤਰੀ ਬਣ ਗਏ ਹਨ,ਉਨ•ਾਂ ਨੂੰ ਇਕੱਲੇ ਬਠਿੰਡਾ ਜਿਲ•ੇ ਨੂੰ ਛੱਡ ਕੇ ਕਿਤੇ ਵੀ ਪੁਰਾਣੇ ਬਕਾਏ ਨਹੀਂ ਦਿੱਤੇ ਗਏ ਹਨ। ਪਟਿਆਲਾ ਜ਼ਿਲ•ੇ ਦੇ ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਵਰਿੰਦਰ ਬੈਂਸ ਨੇ ਦੱਸਿਆ ਕਿ ਜੋ ਮੁੜ ਪੜਤਾਲ ਵਿਚ ਅਯੋਗ ਤੋਂ ਯੋਗ ਲਾਭਪਾਤਰੀ ਬਣੇ ਹਨ, ਉਨ•ਾਂ ਨੂੰ ਪੁਰਾਣੇ ਬਕਾਏ ਜਾਣ ਦੀ ਮਹਿਕਮੇ ਤਰਫੋਂ ਕੋਈ ਹਦਾਇਤ ਨਹੀਂ ਹੈ। ਉਹ ਤਾਜਾ ਪੈਨਸ਼ਨਾਂ ਹੀ ਦੇ ਰਹੇ ਹਨ।
ਕਪੂਰਥਲਾ ਦੇ ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ (ਡੀ.ਐਸ.ਐਸ.ਓ) ਗੁਲਬਰਗ ਲਾਲ ਨੇ ਵੀ ਇਹੋ ਦੱਸਿਆ ਕਿ ਮੁੜ ਪੜਤਾਲ ਵਿਚ ਯੋਗ ਬਣੇ ਲਾਭਪਾਤਰੀਆਂ ਨੂੰ ਪੁਰਾਣਾ ਬਕਾਇਆ ਨਹੀਂ ਦੇ ਰਹੇ ਹਨ ਅਤੇ ਨਾ ਹੀ ਕੋਈ ਸਰਕਾਰੀ ਹੁਕਮ ਹਨ। ਗੁਰਦਾਸਪੁਰ ਦੇ ਡੀ.ਐਸ.ਐਸ.ਓ ਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੇ ਵੀ ਪੁਰਾਣੇ ਬਕਾਏ ਨਹੀਂ ਦਿੱਤੇ ਹਨ। ਪੀਪਲਜ਼ ਫਾਰ ਟਰਾਂਸਪੇਰੈਂਸੀ ਦੇ ਕਮਲ ਆਨੰਦ ਦਾ ਪ੍ਰਤੀਕਰਮ ਸੀ ਕਿ ਚੋਣਾਂ ਕਰਕੇ ਸਰਕਾਰ ਅਗਰ ਕਿਸੇ ਲਾਭਪਾਤਰੀ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਹੈ ਤਾਂ ਵਾਰ ਵਾਰ ਪੜਤਾਲਾਂ ਕਰਾਉਣ ਦੀ ਕੀ ਤੁਕ ਹੈ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਬਠਿੰਡਾ ਜ਼ਿਲ•ੇ ਤੇ ਵੀ ਬਾਕੀ ਪੰਜਾਬ ਵਾਲਾ ਕਾਨੂੰਨ ਤੇ ਨਿਯਮ ਲਾਗੂ ਕਰੇ। ਬਕਾਏ ਦੇਣ ਜਾਂ ਨਾ ਦੇਣ ਦਾ ਫੈਸਲਾ ਸਾਰੇ ਪੰਜਾਬ ਤੇ ਇੱਕੋ ਲਾਗੂ ਹੋਣਾ ਚਾਹੀਦਾ ਹੈ।
ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਸ੍ਰੀ ਨਵੀਨ ਗਡਵਾਲ ਦਾ ਕਹਿਣਾ ਸੀ ਕਿ ਬਠਿੰਡਾ ਜ਼ਿਲ•ੇ ਵਿਚ ਜਿਆਦਾ ਲਾਭਪਾਤਰੀ ਪੜਤਾਲਾਂ ਸਮੇਂ ਗੈਰਹਾਜ਼ਰ ਰਹਿ ਗਏ ਸਨ,ਜਿਨ•ਾਂ ਨੇ ਹੁਣ ਹਾਜ਼ਰ ਹੋ ਕੇ ਸਬੂਤ ਦੇ ਦਿੱਤੇ ਹਨ ਜਿਸ ਕਰਕੇ ਅਯੋਗ ਤੋਂ ਯੋਗ ਬਣੇ ਲਾਭਪਾਤਰੀਆਂ ਦੀ ਗਿਣਤੀ ਜਿਆਦਾ ਹੈ। ਉਨ•ਾਂ ਆਖਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਹੀ ਹੁਣ ਉਨ•ਾਂ ਨੇ ਅਯੋਗ ਤੋਂ ਯੋਗ ਬਣੇ ਲਾਭਪਾਤਰੀਆਂ ਨੂੰ ਪੁਰਾਣੇ ਬਕਾਏ ਦਿੱਤੇ ਹਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਕ੍ਰਿਤ ਕਿਰਪਾਲ ਸਿੰਘ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਚੁੱਕਿਆ ਨਹੀਂ।

No comments:
Post a Comment