ਫੰਡਾਂ ਦੀ ਜੰਗ
'ਜਰਨੈਲ' ਅਤੇ 'ਜਨਰਲ' ਜਿੱਤੇ !
ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿਚ ਫੰਡਾਂ ਦਾ ਸਭ ਤੋਂ ਵੱਡਾ ਗੱਫਾ ਹਲਕਾ ਲੰਬੀ ਦੇ 'ਜਰਨੈਲ' ਨੂੰ ਦਿੱਤਾ ਜਦੋਂ ਕਿ ਭਗਵੰਤ ਮਾਨ ਨੂੰ ਚੋਣ ਫੰਡ ਦੇਣ ਤੋਂ ਹੱਥ ਘੁੱਟਿਆ। ਦੂਸਰੀ ਤਰਫ਼ ਸ਼੍ਰੋਮਣੀ ਅਕਾਲੀ ਦਲ ਨੇ ਐਤਕੀਂ ਪੰਜਾਬ ਚੋਣਾਂ ਵਿਚ ਸਿਰਫ਼ ਪਟਿਆਲਾ (ਸ਼ਹਿਰੀ) ਤੋਂ ਪਾਰਟੀ ਉਮੀਦਵਾਰ ਜਨਰਲ ਜੇ.ਜੇ.ਸਿੰਘ ਨੂੰ ਹੀ 20 ਲੱਖ ਰੁਪਏ ਦੇ ਚੋਣ ਫੰਡ ਦਿੱਤੇ ਹਨ ਜਦੋਂ ਕਿ ਹੋਰ ਕਿਸੇ ਉਮੀਦਵਾਰ ਨੂੰ ਚੋਣ ਫੰਡ ਨਹੀਂ ਦਿੱਤਾ। ਆਲ ਇੰਡੀਆ ਤ੍ਰਿਣਾਮੂਲ ਕਾਂਗਰਸ ਨੇ ਪੰਜਾਬ ਚੋਣਾਂ ਵਿਚ ਕੁੱਦੇ ਆਪਣੇ 20 ਉਮੀਦਵਾਰਾਂ ਨੂੰ ਕੋਈ ਚੋਣ ਫੰਡ ਨਹੀਂ ਦਿੱਤਾ ਜਦੋਂ ਕਿ ਸੀ.ਪੀ.ਆਈ (ਐਮ) ਨੇ ਆਪਣੇ 10 ਉਮੀਦਵਾਰਾਂ ਨੂੰ 20.91 ਲੱਖ ਰੁਪਏ ਦੇ ਚੋਣ ਫੰਡ ਜਾਰੀ ਕੀਤੇ ਸਨ। ਇਵੇਂ ਹੀ 'ਆਪ' ਨੇ ਚੋਣ ਮੈਦਾਨ 'ਚ ਕੁੱਦੇ 45 ਉਮੀਦਵਾਰਾਂ ਨੂੰ ਤਾਂ ਪਾਰਟੀ ਤਰਫ਼ੋਂ ਕੋਈ ਫੰਡ ਭੇਜਣ ਤੋਂ ਪਾਸਾ ਹੀ ਵੱਟਿਆ। ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਸਿਆਸੀ ਦਲਾਂ ਵਲੋਂ ਜੋ ਪਾਰਟੀ ਉਮੀਦਵਾਰਾਂ ਨੂੰ ਦਿੱਤੇ ਚੋਣ ਫੰਡਾਂ ਦੇ ਵੇਰਵੇ ਭੇਜੇ ਗਏ ਹਨ, ਉਨ•ਾਂ ਅਨੁਸਾਰ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿਚ ਖੜ•ੇ 67 ਪਾਰਟੀ ਉਮੀਦਵਾਰਾਂ ਨੂੰ ਕੁੱਲ 3.59 ਕਰੋੜ ਰੁਪਏ ਦੇ ਫੰਡ ਦਿੱਤੇ ਜਦੋਂ ਕਿ 45 ਉਮੀਦਵਾਰਾਂ ਨੂੰ 'ਆਪ' ਨੇ ਕੋਈ ਫੰਡ ਜਾਰੀ ਰਹੀ ਨਹੀਂ ਕੀਤਾ।
ਭਾਵੇਂ ਹਲਕਾ ਲੰਬੀ ਤੋਂ 'ਆਪ' ਉਮੀਦਵਾਰ ਜਰਨੈਲ ਸਿੰਘ ਚੋਣ ਹਾਰ ਗਏ ਹਨ ਪ੍ਰੰਤੂ 'ਆਪ' ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਖਾਤਰ ਜਰਨੈਲ ਸਿੰਘ ਨੂੰ ਫੰਡਾਂ ਦਾ ਸਭ ਤੋਂ ਗੱਫਾ 37.57 ਲੱਖ ਰੁਪਏ ਦਿੱਤੇ ਸਨ ਜੋ ਚਾਰ ਕਿਸ਼ਤਾਂ ਵਿਚ ਜਾਰੀ ਕੀਤੇ। ਜਲਾਲਾਬਾਦ ਤੋਂ ਚੋਣ ਲੜਨ ਵਾਲੇ 'ਆਪ' ਦੇ ਉਮੀਦਵਾਰ ਭਗਵੰਤ ਮਾਨ ਨੂੰ ਹਾਈਕਮਾਨ ਨੇ 14.22 ਲੱਖ ਰੁਪਏ ਹੀ ਦਿੱਤੇ ਜਦੋਂ ਕਿ ਮਜੀਠਾ ਹਲਕੇ ਤੋਂ 'ਆਪ' ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਹਾਈਕਮਾਨ ਨੇ 17.80 ਲੱਖ ਰੁਪਏ ਦਿੱਤੇ ਸਨ। ਇਹ ਤਿੰਨੋਂ ਉਮੀਦਵਾਰ ਚੋਣ ਹਾਰ ਗਏ। ਹਾਲਾਂਕਿ ਪੰਜਾਬ ਚੋਂ 'ਆਪ' ਨੂੰ ਸਭ ਤੋਂ ਵੱਧ ਚੋਣ ਫੰਡ ਇਕੱਠਾ ਹੋਣ ਦੇ ਚਰਚੇ ਰਹੇ ਹਨ। ਵਿਦੇਸ਼ਾਂ ਚੋਂ ਉਮੀਦਵਾਰਾਂ ਨੂੰ ਫੰਡਾਂ ਦਾ ਵੱਡਾ ਹਿੱਸਾ ਆਇਆ ਹੈ। ਹਲਕਾ ਤਲਵੰਡੀ ਸਾਬੋ ਤੋਂ 'ਆਪ' ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਨੂੰ ਹਾਈਕਮਾਨ ਨੇ 10.60 ਰੁਪਏ ਦੇ ਫੰਡ ਦਿੱਤੇ ਸਨ ਜਦੋਂ ਕਿ ਰਾਖਵੇਂ ਹਲਕੇ ਬਠਿੰਡਾ (ਦਿਹਾਤੀ) ਤੋਂ 'ਆਪ' ਉਮੀਦਵਾਰ ਰੁਪਿੰਦਰ ਕੌਰ ਰੂਬੀ ਨੂੰ 6.90 ਲੱਖ ਰੁਪਏ ਹੀ ਚੋਣ ਫੰਡ ਵਜੋਂ ਭੇਜੇ ਸਨ। ਦਾਖਾ ਤੋਂ ਚੋਣ ਲੜਨ ਵਾਲੇ ਉਮੀਦਵਾਰ ਐਚ.ਐਚ.ਫੂਲਕਾ ਨੇ ਚੋਣ ਫੰਡ ਵਜੋਂ ਪੰਜ ਲੱਖ ਰੁਪਏ ਪ੍ਰਾਪਤ ਹੋਏ।
ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਚੋਣ ਲੜਨ ਵਾਲੇ 'ਆਪ' ਉਮੀਦਵਾਰ ਡਾ.ਬਲਵੀਰ ਸਿੰਘ ਨੂੰ ਸਿਰਫ਼ 1.60 ਲੱਖ ਰੁਪਏ ਹੀ ਪਾਰਟੀ ਨੇ ਚੋਣ ਫੰਡ ਵਜੋਂ ਭੇਜੇ ਸਨ। 'ਆਪ' ਤਰਫ਼ੋਂ ਰਾਖਵੇਂ ਹਲਕੇ ਵਾਲੇ ਉਮੀਦਵਾਰਾਂ ਨੂੰ ਚੋਣ ਫੰਡ ਦੇਣ ਵਿਚ ਥੋੜਾ ਵਿਤਕਰਾ ਕੀਤਾ ਹੈ। ਰਾਖਵਾਂ ਹਲਕਾ ਜੈਤੋਂ ਤੋਂ 'ਆਪ' ਉਮੀਦਵਾਰ ਮਾਸਟਰ ਬਲਦੇਵ ਸਿੰਘ ਨੂੰ ਪਾਰਟੀ ਨੇ ਸਿਰਫ਼ 4.44 ਲੱਖ ਰੁਪਏ ਦਾ ਫੰਡ ਹੀ ਦਿੱਤਾ ਜਦੋਂ ਮਲੋਟ ਤੋਂ ਉਮੀਦਵਾਰ ਬਲਦੇਵ ਸਿੰਘ ਨੂੰ 8 ਲੱਖ ਰੁਪਏ ਦੇ ਫੰਡ ਭੇਜੇ ਸਨ। ਰਾਖਵੇਂ ਹਲਕਾ ਬੁਢਲਾਡਾ ਤੋਂ ਪਾਰਟੀ ਦੇ ਉਮੀਦਵਾਰ ਬੁੱਧ ਰਾਮ ਨੂੰ 4.50 ਲੱਖ ਰੁਪਏ ਦੇ ਫੰਡ ਦਿੱਤੇ ਸਨ। 'ਆਪ' ਨੇ ਸਭ ਤੋਂ ਘੱਟ ਚੋਣ ਫੰਡ ਹਲਕਾ ਮੋਗਾ ਤੋਂ 33,500 ਰੁਪਏ ਹੀ ਦਿੱਤੇ ਹਨ ਜਦੋਂ ਕਿ ਸਰਦੂਲਗੜ ਹਲਕੇ ਦੇ ਉਮੀਦਵਾਰ ਨੂੰ 55 ਹਜ਼ਾਰ ਦੇ ਫੰਡ ਭੇਜੇ ਗਏ। ਹਲਕਾ ਜੀਰਾ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ ਪਾਰਟੀ ਨੇ ਸਿਰਫ਼ 60 ਹਜ਼ਾਰ ਰੁਪਏ ਹੀ ਭੇਜੇ।
ਫੰਡਾਂ 'ਚ ਕੋਈ ਵਿਤਕਰਾ ਨਹੀਂ : ਸੰਧਵਾਂ
'ਆਪ' ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣਾ ਸੀ ਕਿ ਪਾਰਟੀ ਤਰਫ਼ੋਂ ਮਾਲੀ ਪਹੁੰਚ ਰੱਖਣ ਵਾਲੇ ਉਮੀਦਵਾਰਾਂ ਨੂੰ ਚੋਣ ਫੰਡ ਦੇਣ ਦੀ ਥਾਂ ਕਮਜ਼ੋਰ ਉਮੀਦਵਾਰਾਂ ਨੂੰ ਫੰਡ ਦੇਣ ਵਿਚ ਤਰਜੀਹ ਦਿੱਤੀ ਗਈ ਹੈ। ਉਨ•ਾਂ ਆਖਿਆ ਕਿ ਹਰ ਹਲਕੇ ਦਾ ਚੋਣ ਮਾਹੌਲ ਅਤੇ ਉਮੀਦਵਾਰਾਂ ਦਾ ਮੁਕਾਬਲਾ ਵੇਖ ਕੇ ਚੋਣ ਫੰਡ ਜਾਰੀ ਹੋਏ ਹਨ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਹੈ।

No comments:
Post a Comment