ਵਕਫ਼ ਜ਼ਮੀਨਾਂ
ਪੰਜਾਬ 'ਚ ਕਬਰਾਂ ਤੇ ਬਣੇ ਸਕੂਲ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਕਰੀਬ ਢਾਈ ਸੌ ਕਬਰਾਂ 'ਤੇ ਸਕੂਲ ਕਾਲਜ ਬਣੇ ਹੋਏ ਹਨ ਜਿਨ•ਾਂ 'ਚ ਹੁਣ ਬੱਚੇ ਕਬਰਾਂ ਤੇ ਬੈਠ ਕੇ ਪੜ•ਦੇ ਹਨ। ਇਵੇਂ ਪੁਲੀਸ ਥਾਣੇ, ਰੈਸਟ ਹਾਊਸ ਤੇ ਸਟੇਡੀਅਮ ਵੀ ਇਨ•ਾਂ ਕਬਰਾਂ 'ਤੇ ਬਣੇ ਹੋਏ ਹਨ। ਪੰਜਾਬ 'ਚ ਵਕਫ ਬੋਰਡ ਦੀਆਂ ਕਰੀਬ 16 ਹਜ਼ਾਰ ਜਾਇਦਾਦਾਂ 'ਤੇ ਨਜਾਇਜ਼ ਕਬਜ਼ੇ ਹੋ ਚੁੱਕੇ ਹਨ ਜਿਨ•ਾਂ 'ਚ ਇਹ ਕਬਰਾਂ ਵੀ ਸ਼ਾਮਿਲ ਹਨ। ਭੌਂ ਮਾਫੀਏ ਲਈ ਮੁਸਲਿਮ ਭਾਈਚਾਰੇ ਦੀ ਇਹ ਸੰਪਤੀ ਸੋਨਾ ਬਣੀ ਹੋਈ ਹੈ ਜਿਨ•ਾਂ ਨੇ ਨਜਾਇਜ਼ ਕਬਜ਼ੇ ਕੇ ਕਲੋਨੀਆਂ ਵੀ ਕੱਟ ਦਿੱਤੀਆਂ ਹਨ। ਬਠਿੰਡਾ ਵਿਚ ਹੁਣ ਜਦੋਂ ਰਜਵਾਹਾ ਟੁੱਟਿਆ ਤਾਂ ਉਦੋਂ ਭੇਤ ਖੁੱਲ•ਾ ਕਿ ਪਾਣੀ 'ਚ ਡੁੱਬਣ ਵਾਲੀ ਕਲੋਨੀ ਤਾਂ ਵਕਫ ਬੋਰਡ ਦੀ ਜਾਇਦਾਦ 'ਤੇ ਬਣੀ ਹੋਈ ਸੀ। ਪੜਤਾਲ ਮਗਰੋਂ ਹੁਣ ਪੁਲੀਸ ਕਾਰਵਾਈ ਹੋਣ ਲੱਗੀ ਹੈ। ਬਠਿੰਡਾ 'ਚ ਗਣਪਤੀ ਕਲੋਨੀ ਦੇ ਪਿਛਵਾੜੇ ਜਦੋਂ ਰਜਵਾਹੇ ਦਾ ਪਾਣੀ ਭਰ ਗਿਆ ਤਾਂ ਕਬਰਾਂ ਬੈਠ ਗਈਆਂ। ਵੇਰਵਿਆਂ ਅਨੁਸਾਰ ਪੰਜਾਬ ਵਿਚ 90 ਸਕੂਲ ਤੇ ਕਾਲਜ ਇਸ ਵੇਲੇ ਕਬਰਾਂ 'ਤੇ ਨਜਾਇਜ਼ ਉਸਰੇ ਹੋਏ ਹਨ ਜਿਨ•ਾਂ ਚੋਂ ਕਿਸੇ ਦਾ ਕਬਜ਼ਾ ਹਟਾਇਆ ਨਹੀਂ ਜਾ ਸਕਿਆ ਹੈ। ਕਈ ਕਬਰਾਂ ਤੇ ਖਾਲਸਾ ਸਕੂਲ ਬਣ ਗਏ ਹਨ ਜਦੋਂ ਕਿ ਰਾਮਾਂ ਮੰਡੀ ਤੇ ਬੁਢਲਾਡਾ ਤੋਂ ਇਲਾਵਾ ਕੁਲਾਣਾ (ਮਾਨਸਾ) ਵਿਚ ਕਬਰਾਂ ਤੇ ਸਰਕਾਰੀ ਸਕੂਲ ਬਣੇ ਹੋਏ ਹਨ।
ਗੁਰਦਾਸਪੁਰ ਜ਼ਿਲ•ੇ ਵਿਚ 18 ਕਬਰਾਂ,ਅੰਮ੍ਰਿਤਸਰ 'ਚ 10 ਕਬਰਾਂ ਅਤੇ ਫਿਰੋਜ਼ਪੁਰ ਫਾਜਿਲਕਾ ਵਿਚ ਵੀ 10 ਕਬਰਾਂ ਤੇ ਸਕੂਲ ਕਾਲਜ ਬਣ ਗਏ ਹਨ। ਬੁਢਲਾਡਾ ਦਾ ਬੱਸ ਅੱਡਾ ਵੀ ਕਬਰਾਂ ਤੇ ਬਣਿਆ ਹੋਇਆ ਹੈ ਜਿਸ ਦਾ ਕੇਸ ਹਾਈਕੋਰਟ ਵਿਚ ਪੈਂਡਿੰਗ ਹੈ। ਮਾਲਵੇ 'ਚ 28 ਕਬਰਾਂ 'ਤੇ ਸਕੂਲ ਕਾਲਜਾਂ ਚੱਲ ਰਹੇ ਹਨ। ਬਠਿੰਡਾ ਵਿਚ ਤਾਂ ਨਰਸਿੰਗ ਟਰੇਨਿੰਗ ਸੈਂਟਰ ਅਤੇ ਜਲੰਧਰ ਜ਼ਿਲ•ੇ ਵਿਚ ਲੋਕ ਨਿਰਮਾਣ ਵਿਭਾਗ ਦਾ ਰੈਸਟ ਹਾਊਸ ਵੀ ਕਬਰਾਂ ਤੇ ਨਜਾਇਜ਼ ਬਣਿਆ ਹੋਇਆ ਹੈ। ਜਲੰਧਰ ਤੇ ਬਠਿੰਡਾ ਦੇ ਖੇਡ ਸਟੇਡੀਅਮ ਵੀ ਇਨ•ਾਂ ਕਬਰਾਂ ਤੇ ਬਣੇ ਹੋਏ ਹਨ ਜਿਨ•ਾਂ ਦੇ ਕੇਸ ਅਦਾਲਤਾਂ ਵਿਚ ਹਨ। ਹਠੂਰ ਅਤੇ ਢੋਲੇਵਾਲਾ ਦਾ ਪੁਲੀਸ ਥਾਣਾ,ਅੰਮ੍ਰਿਤਸਰ ਤੇ ਗੋਰਾਇਆ ਵਿਚ ਪੁਲੀਸ ਚੌਂਕੀ ਤੋਂ ਇਲਾਵਾ ਫਿਰੋਜ਼ੁਪਰ ਦੀ ਇੱਕ ਪੁਲੀਸ ਚੌਂਕੀ ਵੀ ਕਬਰਾਂ ਤੇ ਬਣੀ ਹੋਈ ਹੈ। ਬਠਿੰਡਾ ਵਿਚ ਇੱਕ ਪਟਵਾਰਖਾਨਾ ਵੀ ਕਬਰਾਂ ਤੇ ਬਣਾ ਦਿੱਤਾ ਗਿਆ ਹੈ। ਮੁਸਲਿਮ ਭਾਈਚਾਰੇ ਦੀਆਂ ਮਸੀਤਾਂ,ਮਸਜਿਦਾਂ ਤੇ ਕਬਰਸਤਾਨਾਂ ਦੀ ਇਸ ਜਗ•ਾ ਤੋਂ ਨਜਾਇਜ਼ ਕਬਜ਼ਾ ਹਟਾਉਣਾ ਕਾਫੀ ਮੁਸ਼ਕਲ ਹੈ। ਪੰਜਾਬ 'ਚ ਸਭ ਤੋਂ ਵੱਧ ਜ਼ਿਲ•ਾ ਹੁਸ਼ਿਆਰਪੁਰ ਵਿਚ ਵਕਫ ਬੋਰਡ ਦੀਆਂ 3154 ਸੰਪਤੀਆਂ ਤੇ ਨਜਾਇਜ਼ ਕਬਜ਼ੇ ਹਨ ਜਦੋਂ ਕਿ ਫਿਰੋਜ਼ਪੁਰ ਵਿਚ 2304 ਸੰਪਤੀਆਂ ਤੇ ਕਬਜ਼ੇ ਕੀਤੇ ਹੋਏ ਹਨ।
ਇਸੇ ਤਰ•ਾਂ ਸੰਗਰੂਰ ਵਿਚ 349,ਜਲੰਧਰ ਵਿਚ 1114,ਅੰਮ੍ਰਿਤਸਰ ਵਿਚ 909,ਲੁਧਿਆਣਾ ਵਿਚ 1900,ਮਾਨਸਾ ਵਿਚ 73,ਮੁਕਤਸਰ ਵਿਚ 197,ਪਟਿਆਲਾ ਵਿਚ 180,ਬਠਿੰਡਾ ਵਿਚ 369 ਅਤੇ ਮੋਗਾ ਵਿਚ 430 ਸੰਪਤੀਆਂ 'ਤੇ ਨਜਾਇਜ਼ ਕਬਜ਼ੇ ਹਨ। ਸਿਆਸੀ ਰਸੂਖ ਵਾਲੇ ਬਹੁਤੇ ਲੋਕਾਂ ਨੇ ਵਕਫ ਬੋਰਡ ਨੂੰ ਸੰਨ• ਲਾਈ ਹੈ। ਗਿੱਦੜਬਹੇ ਦੇ ਅਕਾਲੀ ਕੌਂਸਲਰ ਨੇ ਵਕਫ ਜਾਇਦਾਦ ਤੇ ਬਠਿੰਡਾ ਵਿਚ ਕਲੋਨੀ ਕੱਟ ਦਿੱਤੀ ਹੈ। ਮੁਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਖਾਨ ਦਾ ਕਹਿਣਾ ਸੀ ਕਿ ਮੁਸਲਿਮ ਬਰਾਦਰੀ ਦੇ ਗਰੀਬ ਲੋਕ ਤਾਂ ਸੜਕਾਂ ਤੇ ਹਨ ਜਦੋਂ ਕਿ ਰਸੂਖਵਾਨਾਂ ਨੇ ਵਕਫ ਬੋਰਡ ਦੀ ਹਜਾਰਾਂ ਏਕੜ ਜ਼ਮੀਨ ਨੱਪ ਲਈ ਹੈ। ਗਰੀਬ ਮੁਸਲਿਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਅਤੇ ਤਕੜੇ ਲੋਕ ਹੀ ਇਸ ਭਾਈਚਾਰੇ ਦੀ ਜਾਇਦਾਦ ਨੂੰ ਛਕ ਰਹੇ ਹਨ। ਉਨ•ਾਂ ਕਰੁਪਸ਼ਨ ਦਾ ਬੋਲਬਾਲਾ ਹੋਣ ਦੀ ਗੱਲ ਵੀ ਆਖੀ ਅਤੇ ਵਕਫ ਬੋਰਡ ਦੇ ਅਫਸਰਾਂ ਦੀ ਮਿਲੀਭੁਗਤ ਦੱਸੀ।
ਕਬਜ਼ੇ ਛੁਡਵਾ ਰਹੇ ਹਾਂ : ਲਤੀਫ ਅਹਿਮਦ
ਪੰਜਾਬ ਵਕਫ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਲਤੀਫ ਅਹਿਮਦ ਦਾ ਕਹਿਣਾ ਸੀ ਕਿ ਬੋਰਡ ਤਰਫੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਅਦਾਲਤਾਂ ਵਿਚ ਕੇਸ ਦਾਇਰ ਕੀਤੇ ਹੋਏ ਹਨ ਪ੍ਰੰਤੂ ਅਦਾਲਤੀ ਫੈਸਲਿਆਂ ਮਗਰੋਂ ਕਬਜ਼ੇ ਛੁਡਵਾਉਣ ਵਿਚ ਵੱਡੀ ਦਿੱਕਤ ਆ ਰਹੀ ਹੈ। ਉਨ•ਾਂ ਦੱਸਿਆ ਕਿ ਸਟਾਫ ਦੀ ਵੱਡੀ ਕਮੀ ਹੈ ਪ੍ਰੰਤੂ ਫਿਰ ਵੀ ਕਾਫੀ ਲੀਜ ਮਨੀ ਆ ਰਹੀ ਹੈ। ਇਸ ਮਾਮਲੇ ਤੇ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਹੈ।

No comments:
Post a Comment