ਸਰਕਾਰੀ ਝੂਟੇ
ਮਜੀਠੀਆ ਤੇ ਕੈਰੋਂ ਨੇ ਲੁੱਟੇ ਬੁੱਲੇ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਸਾਬਕਾ ਵਜ਼ੀਰਾਂ ਦੇ ਹਕੂਮਤ ਦੌਰਾਨ ਹੈਲੀਕਾਪਟਰ ਦੇ ਝੂਟੇ ਖ਼ਜ਼ਾਨੇ ਨੂੰ ਭੁੰਜੇ ਲਾਹ ਗਏ ਹਨ ਜਿਨ•ਾਂ 'ਤੇ ਹੁਣ ਉਂਗਲ ਉੱਠੀ ਹੈ। ਗਠਜੋੜ ਸਰਕਾਰ ਨੇ ਹਕੂਮਤ ਦੌਰਾਨ ਵਜ਼ੀਰਾਂ ਵਾਸਤੇ ਵੱਖਰੇ ਤੌਰ ਤੇ ਪੰਜ ਹਵਾਈ ਕੰਪਨੀਆਂ ਤੋਂ ਵਿਸ਼ੇਸ਼ ਤੌਰ 'ਤੇ ਹੈਲੀਕਾਪਟਰ ਭਾੜੇ ਤੇ ਲਏ। ਉਦੋਂ ਸਰਕਾਰ ਨੇ ਹੈਲੀਕਾਪਟਰ ਭਾੜੇ ਤੇ ਲੈਣ ਲਈ ਨਾ ਤਾਂ ਟੈਂਡਰ ਜਾਰੀ ਕੀਤੇ ਅਤੇ ਨਾ ਹੀ ਕਿਸੇ ਹਵਾਈ ਕੰਪਨੀ ਨਾਲ ਐਗਰੀਮੈਂਟ ਕੀਤਾ। ਮਾਲੀ ਵਰ•ਾ 2013-14 ਤੋਂ ਜੁਲਾਈ 2016 ਤੱਕ ਇਨ•ਾਂ ਪੰਜ ਹੈਲੀਕਾਪਟਰਾਂ ਦਾ ਸਭ ਤੋਂ ਵੱਧ ਨਜ਼ਾਰਾ ਤਤਕਾਲੀ ਵਜ਼ੀਰ ਬਿਕਰਮ ਮਜੀਠੀਆ ਅਤੇ ਆਦੇਸ਼ ਪ੍ਰਤਾਪ ਕੈਰੋਂ ਨੇ ਲੁੱਟਿਆ ਜਿਨ•ਾਂ ਦੇ ਹੈਲੀਕਾਪਟਰ ਦੇ ਝੂਟੇ ਖ਼ਜ਼ਾਨੇ ਨੂੰ ਕਰੀਬ ਡੇਢ ਕਰੋੜ ਰੁਪਏ ਵਿਚ ਪਏ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਆਰ.ਟੀ.ਆਈ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਤਤਕਾਲੀ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਨੇ ਜਿਆਦਾ ਦਿੱਲੀ ਚੰਡੀਗੜ• ਦੇ ਗੇੜੇ ਹੈਲੀਕਾਪਟਰ ਤੇ ਲਾਏ ਅਤੇ ਉਨ•ਾਂ ਨੇ 53 ਘੰਟੇ ਹੈਲੀਕਾਪਟਰ ਵਰਤਿਆ ਜਦੋਂ ਕਿ ਬਿਕਰਮ ਮਜੀਠੀਆ ਨੇ ਕਰੀਬ 22 ਘੰਟੇ ਹੈਲੀਕਾਪਟਰ ਦੀ ਵਰਤੋਂ ਕੀਤੀ।
ਵਜ਼ੀਰਾਂ ਵਾਸਤੇ ਵਰਤੇ ਇਨ•ਾਂ ਹੈਲੀਕਾਪਟਰਾਂ ਦਾ ਕਰੀਬ ਸਵਾ ਤਿੰਨ ਵਰਿ•ਆਂ ਦੌਰਾਨ 24.94 ਕਰੋੜ ਭਾੜਾ ਤਾਰਿਆ ਗਿਆ। ਇਹ ਹੈਲੀਕਾਪਟਰ ਕੁੱਲ 1112 ਘੰਟੇ ਅਸਮਾਨ ਵਿਚ ਉੱਡੇ। ਅਕਾਊਂਟੈਂਟ ਜਨਰਲ (ਆਡਿਟ) ਵਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਕੀਤੇ ਤਾਜ਼ਾ ਆਡਿਟ ਵਿਚ ਇਨ•ਾਂ ਉਡਾਣਾਂ 'ਤੇ ਇਤਰਾਜ਼ ਵੀ ਉੱਠੇ ਹਨ। ਪੰਜਾਬ ਸਰਕਾਰ ਨੇ ਨਵੰਬਰ 2012 ਵਿਚ 38.13 ਕਰੋੜ ਰੁਪਏ ਵਿਚ ਆਪਣਾ ਸਰਕਾਰੀ ਹੈਲੀਕਾਪਟਰ ਬੈੱਲ-429 ਖਰੀਦ ਕੀਤਾ ਸੀ ਜਿਸ ਦੀ ਲੰਘੇ ਸਵਾ ਤਿੰਨ ਵਰਿ•ਆਂ ਦੌਰਾਨ 1532 ਘੰਟੇ ਵਰਤੋਂ ਹੋਈ ਹੈ। ਸਰਕਾਰੀ ਅਤੇ ਪ੍ਰਾਈਵੇਟ ਹੈਲੀਕਾਪਟਰ ਦੀਆਂ ਉਡਾਣਾਂ ਤੇ ਨਜ਼ਰ ਮਾਰੀਏ ਤਾਂ ਰੋਜ਼ਾਨਾ ਔਸਤਨ ਸਵਾ ਦੋ ਘੰਟੇ ਹੈਲੀਕਾਪਟਰ ਦੀ ਵਰਤੋਂ ਹੋਈ ਹੈ। ਸਰਕਾਰੀ ਸੂਚਨਾ ਅਨੁਸਾਰ ਗਠਜੋੜ ਸਰਕਾਰ ਦੌਰਾਨ 1 ਅਪਰੈਲ 2007 ਤੋਂ 31 ਮਾਰਚ 2017 ਤੱਕ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ 'ਤੇ 117 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਦੋਂ ਕਿ ਪੰਜਾਬ ਸਰਕਾਰ ਕੋਲ ਆਪਣਾ ਸਰਕਾਰੀ ਹੈਲੀਕਾਪਟਰ ਵੀ ਮੌਜੂਦ ਰਿਹਾ ਹੈ।
ਆਡਿਟ ਮਹਿਕਮੇ ਨੇ ਇਤਰਾਜ਼ ਕੀਤਾ ਹੈ ਕਿ ਅਗਰ ਵਜ਼ੀਰਾਂ ਵਾਸਤੇ ਹੈਲੀਕਾਪਟਰ ਫੌਰੀ ਹਾਇਰ ਕਰਨ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਵਾਧੂ ਦਾ ਮਾਲੀ ਬੋਝ ਪਾਉਣ ਦੀ ਥਾਂ ਇੱਕ ਹੋਰ ਹੈਲੀਕਾਪਟਰ ਖਰੀਦ ਕਿਉਂ ਨਹੀਂ ਲੈਂਦੀ। ਇਹ ਵੀ ਉਂਗਲ ਉਠੀ ਹੈ ਕਿ ਹੈਲੀਕਾਪਟਰ ਹਾਇਰ ਕਰਨ ਵਾਸਤੇ ਨਿਯਮਾਂ ਦੀ ਅਣਦੇਖੀ ਵੀ ਕੀਤੀ ਗਈ ਹੈ। ਹੁਣ ਕੈਪਟਨ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇਗੀ ਪ੍ਰੰਤੂ ਦਮਦਮਾ ਸਾਹਿਬ ਦੀ ਵਿਸਾਖੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਰਕਾਰੀ ਹੈਲੀਕਾਪਟਰ ਤੇ ਆਏ ਸਨ। ਫਿਲਹਾਲ ਕੈਪਟਨ ਸਰਕਾਰ ਦਾ ਹੈਲੀਕਾਪਟਰ ਦੀ ਵਰਤੋਂ ਦਾ ਭੇਤ ਬਣਿਆ ਹੋਇਆ ਹੈ। ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ ਕੈਪਟਨ ਹਕੂਮਤ ਵਲੋਂ ਵਰਤੇ ਜਾ ਰਹੇ ਹੈਲੀਕਾਪਟਰ ਦੇ ਗੇੜਿਆਂ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਏਨਾ ਜਰੂਰ ਦੱਸਿਆ ਹੈ ਕਿ ਨਵੀਂ ਸਰਕਾਰ ਨੇ ਪ੍ਰਾਈਵੇਟ ਹੈਲੀਕਾਪਟਰ ਹਾਇਰ ਕਰਨ ਲਈ ਕੋਈ ਫੈਸਲਾ ਨਹੀਂ ਲਿਆ ਹੈ। ਆਰਟੀਆਈ ਵਿਚ ਪਿਛਲੀ ਸਰਕਾਰ ਦਾ ਰਿਕਾਰਡ ਤਾਂ ਦੇ ਦਿੱਤਾ ਹੈ ਪ੍ਰੰਤੂ ਮੌਜੂਦਾ ਸਰਕਾਰ ਦੇ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ ਹੈ।

No comments:
Post a Comment