Thursday, December 14, 2017

                                                            'ਗੁਪਤ ਰਿਪੋਰਟ' 
                                      ਕਰੋੜਾਂ ਨੱਪਣ ਵਾਲੇ ਵੱਡੇ ਲੀਡਰ ਬੇਪਰਦ
                                                             ਚਰਨਜੀਤ ਭੁੱਲਰ
ਬਠਿੰਡਾ : ਖੇਤੀ ਵਿਕਾਸ ਬੈਂਕਾਂ ਦੀ 'ਗੁਪਤ ਰਿਪੋਰਟ' ਨੇ ਵੱਡੇ ਲੀਡਰ ਬੇਪਰਦ ਕਰ ਦਿੱਤੇ ਹਨ ਜਿਨ•ਾਂ ਨੇ ਬੈਂਕਾਂ ਦੇ ਕਰੋੜਾਂ ਰੁਪਏ ਨੱਪ ਹੋਏ ਹਨ। ਸਭਨਾਂ ਸਿਆਸੀ ਧਿਰਾਂ ਦੇ ਲੀਡਰ ਇਸ 'ਗੁਪਤ ਰਿਪੋਰਟ' 'ਚ  ਸ਼ਾਮਿਲ ਹਨ । 'ਗੁਪਤ ਰਿਪੋਰਟ' 'ਚ ਸਾਬਕਾ ਵਿਧਾਇਕ,ਸਾਬਕਾ ਵਜ਼ੀਰ ਤੇ ਸਾਬਕਾ ਐਮ.ਪੀ ਸ਼ਾਮਿਲ ਹਨ ਜਿਨ•ਾਂ ਖ਼ਿਲਾਫ਼ ਪਹਿਲੀ ਦਫ਼ਾ ਬੈਂਕ ਪ੍ਰਬੰਧਕਾਂ ਨੇ ਡੰਡਾ ਖੜਕਾਇਆ ਹੈ। 'ਗੁਪਤ ਰਿਪੋਰਟ' ਦੇ ਵੇਰਵਿਆਂ ਅਨੁਸਾਰ ਅਕਾਲੀ ਸਰਕਾਰ 'ਚ ਟਰਾਂਸਪੋਰਟ ਮੰਤਰੀ ਰਹੇ ਰਘਬੀਰ ਸਿੰਘ ਕਪੂਰਥਲਾ ਦਾ ਨਾਮ ਇਸ ਰਿਪੋਰਟ 'ਚ ਉਭਰਿਆ ਹੈ ਜਿਨ•ਾਂ ਸਿਰ ਖੇਤੀ ਵਿਕਾਸ ਬੈਂਕ ਕਪੂਰਥਲਾ ਦੇ 61 ਲੱਖ ਦਾ ਕਰਜ਼ਾ ਖੜ•ਾ ਹੈ। ਸਾਬਕਾ ਮੰਤਰੀ ਤੇ ਕਾਂਗਰਸੀ ਨੇਤਾ ਰਮਨ ਭੱਲਾ ਨੇ ਵੀ ਖੇਤੀ ਵਿਕਾਸ ਬੈਂਕ ਪਠਾਨਕੋਟ ਦਾ 19 ਲੱਖ ਦਾ ਕਰਜ਼ਾ ਨਹੀਂ ਮੋੜਿਆ ਹੈ । ਰਿਪੋਰਟ ਅਨੁਸਾਰ ਸਾਬਕਾ ਐਮ.ਪੀ ਅਮਰੀਕ ਸਿੰਘ ਆਲੀਵਾਲ ਅਤੇ ਉਨ•ਾਂ ਦੇ ਲੜਕੇ ਯਾਦਵਿੰਦਰ ਸਿੰਘ ਦਾ ਨਾਮ ਵੀ ਇਸ ਸੂਚੀ ਵਿਚ ਸ਼ਾਮਲ ਹੈ ਜਿਨ•ਾਂ ਨੇ 11 ਲੱਖ ਦਾ ਲੋਨ ਨਹੀਂ ਮੋੜਿਆ। ਸਾਬਕਾ ਅਕਾਲੀ ਵਿਧਾਇਕ ਅਤੇ ਮੌਜੂਦਾ 'ਆਪ' ਆਗੂ ਜਗਤਾਰ ਸਿੰਘ ਰਾਜਲਾ 30 ਲੱਖ ਰੁਪਏ ਦਾ ਡਿਫਾਲਟਰ ਹੈ ਜਿਸ ਦੇ ਖ਼ਿਲਾਫ਼ ਹੁਣ ਸਮਾਣਾ ਬੈਂਕ ਕਦਮ ਚੁੱਕੇਗਾ।
                     ਪੰਜਾਬ ਦਾ ਇੱਕ ਏ.ਡੀ.ਸੀ ਵੀ ਡਿਫਾਲਟਰਾਂ ਦੀ ਸੂਚੀ ਵਿਚ ਹੈ ਅਤੇ ਇਸੇ ਤਰ•ਾਂ ਸੁਖਬੀਰ ਬਾਦਲ ਦੇ ਇੱਕ ਪੁਰਾਣੇ ਓ.ਐਸ.ਡੀ ਦਾ ਪ੍ਰਵਾਰ ਵੀ 33 ਲੱਖ ਦਾ ਡਿਫਾਲਟਰ ਹੈ। ਐਮ.ਪੀ ਚੰਦੂਮਾਜਰਾ ਦੇ ਨੇੜਲੇ ਸਾਥੀ ਕੁਲਦੀਪ ਸਿੰਘ ਵਾਸੀ ਦੌਣ ਕਲਾਂ ਨੇ ਵੀ ਕੰਬਾਇਨ ਤੇ ਲਿਆ ਕਰਜ਼ਾ ਨਹੀਂ ਮੋੜਿਆ ਜੋ ਕਿ ਹੁਣ 17 ਲੱਖ ਬਣ ਗਿਆ ਹੈ।  ਮੋਹਾਲੀ ਦਾ 'ਆਪ' ਨੇਤਾ ਅਤੇ ਵਿਧਾਨ ਸਭਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੋ ਬੈਂਕਾਂ ਦਾ ਡਿਫਾਲਟਰ ਹੈ। ਰੋਪੜ ਬੈਂਕ ਦਾ ਸ਼ੇਰਗਿੱਲ ਵੱਲ 8 ਲੱਖ ਦਾ ਕਰਜ਼ਾ ਹੈ ਅਤੇ ਉਨ•ਾਂ ਦੀ ਪਤਨੀ ਵੱਲ 9 ਲੱਖ ਦਾ ਲੋਨ ਖੜ•ਾ ਹੈ। ਇਵੇਂ ਸ਼ੇਰਗਿੱਲ ਖੇਤੀ ਵਿਕਾਸ ਬੈਂਕ ਖਰੜ ਦਾ 9 ਲੱਖ ਰੁਪਏ ਦਾ ਡਿਫਾਲਟਰ ਹੈ। ਅਕਾਲੀ ਦਲ ਦੇ ਸਰਕਲ ਦਸੂਹਾ ਦਾ ਪ੍ਰਧਾਨ ਭੁਪਿੰਦਰ ਸਿੰਘ ਵੀ ਦਸੂਹਾ ਬੈਂਕ ਦਾ 57 ਲੱਖ ਰੁਪਏ ਦਾ ਡਿਫਾਲਟਰ ਹੈ ਜਦੋਂ ਇੱਕ ਹੋਰ ਅਕਾਲੀ ਨੇਤਾ ਨੇ ਰਾਮਪੁਰਾ ਬੈਂਕ ਦੇ 12 ਲੱਖ ਰੁਪਏ ਨਹੀਂ ਮੋੜੇ ਹਨ। ਮਾਲਵੇ ਦੇ ਇੱਕ ਸਾਬਕਾ ਕਾਂਗਰਸੀ ਮੰਤਰੀ ਦੇ ਭਰਾ ਨੇ ਅੱਜ ਪਹਿਲਾਂ ਹੀ ਬੈਂਕ ਦੇ ਧਰਨੇ ਦੇ ਡਰੋਂ ਦੋ ਲੱਖ ਰੁਪਏ ਦਾ ਚੈੱਕ ਦੇ ਦਿੱਤਾ ਹੈ। ਮਾਨਸਾ ਜ਼ਿਲ•ੇ 'ਚ ਮਨਪ੍ਰੀਤ ਬਾਦਲ ਦਾ ਨੇੜਲਾ ਰਿਹਾ ਅਤੇ ਪੀਪਲਜ਼ ਪਾਰਟੀ ਦੇ ਪ੍ਰਧਾਨ ਰਿਹਾ ਸੁਰਜੀਤ ਸਿੰਘ (ਉਡਤ ਸੈਦੇਵਾਲਾ) ਵੀ 30.49 ਲੱਖ ਰੁਪਏ ਦਾ ਡਿਫਾਲਟਰ ਹੈ। ਖੇਤੀ ਵਿਕਾਸ ਬੈਂਕ ਬੁਢਲਾਡਾ ਵਲੋਂ ਇਸ ਦੇ ਘਰ ਅੱਗੇ 15 ਦਸੰਬਰ ਨੂੰ ਧਰਨਾ ਮਾਰਿਆ ਜਾਣਾ ਹੈ।
                   ਮਾਨਸਾ ਦਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਕੌਰ ਸਿੰਘ ਖਾਰਾ,ਕਾਂਗਰਸੀ ਆਗੂ ਅਮਰੀਕ ਸਿੰਘ ਝੁਨੀਰ,ਮਾਨਸਾ ਖੁਰਦ ਦੇ ਸਰਪੰਚ ਜਗਵਿੰਦਰ ਸਿੰਘ,ਪਿੰਡ ਖਿਆਲਾ ਦੇ ਸਰਪੰਚ ਨਰਪਿੰਦਰ ਸਿੰਘ ਦਾ ਨਾਮ ਵੀ ਬੈਂਕ ਸੂਚੀ ਵਿਚ ਸ਼ਾਮਲ ਹੈ। ਬਠਿੰਡਾ ਦੇ ਪਿੰਡ ਕਣਕਵਾਲ ਦਾ ਕਾਂਗਰਸੀ ਨੇਤਾ ਅਜੀਤ ਸਿੰਘ ਵੀ ਖੇਤੀ ਵਿਕਾਸ ਬੈਂਕ ਰਾਮਾਂ ਦਾ 17 ਲੱਖ ਦਾ ਡਿਫਾਲਟਰ ਹੈ ਇਵੇਂ ਟਰੱਕ ਯੂਨੀਅਨ ਗਿੱਦੜਬਹਾ ਦਾ ਪ੍ਰਧਾਨ ਰਾਜਵਿੰਦਰ ਸਿੰਘ ਵੀ 18 ਲੱਖ ਦਾ ਡਿਫਾਲਟਰ ਹੈ ਜਦੋਂ ਕਿ ਅਬੋਹਰ ਬੈਂਕ ਦਾ ਇੰਦਰ ਸੈਨ ਦਾ ਪ੍ਰਵਾਰ 65 ਲੱਖ ਦਾ ਡਿਫਾਲਟਰ ਹੈ ਜਿਨ•ਾਂ ਦਾ ਰਿਸ਼ਤੇਦਾਰ ਬਾਦਲ ਪਰਿਵਾਰ ਦੇ ਨੇੜਲਾ ਹੈ। ਸਾਬਕਾ ਜ਼ਿਲ•ਾ ਪ੍ਰੀਸ਼ਦ ਮੈਂਬਰ ਤੇ ਕਾਂਗਰਸੀ  ਜਗਸੀਰ ਸਿੰਘ ਵੀ 9.50 ਲੱਖ ਦਾ ਡਿਫਾਲਟਰ ਹੈ ਜਦੋਂ ਕਿ ਬਰਨਾਲਾ ਬੈਂਕ ਦਾ ਸਾਬਕਾ ਡਾਇਰੈਕਟਰ ਪ੍ਰਦੀਪ ਸਿੰਘ ਵੀ 19 ਲੱਖ ਦਾ ਡਿਫਾਲਟਰ ਹੈ। ਵਿਧਾਇਕ ਪ੍ਰੀਤਮ ਕੋਟਭਾਈ ਦਾ ਨੇੜਲਾ ਪਿੰਡ ਕੋਟਭਾਈ ਦਾ ਪੰਚਾਇਤ ਮੈਂਬਰ ਹਰਜਿੰਦਰ ਸਿੰਘ ਵੀ 14 ਲੱਖ ਦਾ ਡਿਫਾਲਟਰ ਹੈ। ਏਦਾ ਹੋਰ ਵੀ ਕਾਫੀ ਨੇਤਾ ਸੂਚੀ ਵਿਚ ਸ਼ਾਮਲ ਹਨ। ਪੰਜਾਬ ਭਰ ਵਿਚ 89 ਖੇਤੀ ਵਿਕਾਸ ਬੈਂਕਾਂ ਦੇ ਵੱਡੇ ਡਿਫਾਲਟਰਾਂ ਵੱਲ 233 ਕਰੋੜ ਰੁਪਏ ਫਸੇ ਹੋਏ ਹਨ ਅਤੇ ਬੈਂਕਾਂ ਨੇ ਕੁੱਲ 1800 ਕਰੋੜ ਦੀ ਵਸੂਲੀ ਕਰਨੀ ਹੈ।
                                         ਵੱਡਿਆਂ ਦੀ ਸ਼ਨਾਖ਼ਤ ਕੀਤੀ : ਐਮ.ਡੀ
ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਵੱਡੇ ਡਿਫਾਲਟਰਾਂ ਦੀ ਸਨਾਖਤ ਕੀਤੀ ਗਈ ਹੈ ਜਿਨ•ਾਂ ਦੇ ਘਰਾਂ ਵਿਚ ਸਮੁੱਚਾ ਬੈਂਕ ਸਟਾਫ ਜਾ ਕੇ ਧਰਨੇ ਮਾਰ ਰਿਹਾ ਹੈ। ਰੋਜ਼ਾਨਾ ਤਿੰਨ ਚਾਰ ਪ੍ਰਭਾਵਸ਼ਾਲੀ ਲੋਕਾਂ ਦੇ ਘਰਾਂ 'ਚ ਸਟਾਫ ਜਾਵੇਗਾ। ਦਿਆਲ ਸਿੰਘ ਕੋਲਿਆਂ ਵਾਲੀ ਨੇ ਪੰਜ ਲੱਖ ਅਤੇ ਜਸਪਾਲ ਸਿੰਘ ਧੰਨ ਸਿੰਘ ਖਾਨਾ ਨੇ ਧਰਨੇ ਤੋਂ ਪਹਿਲਾਂ ਹੀ ਦੋ ਲੱਖ ਰੁਪਏ ਦੇ ਚੈੱਕ ਦੇ ਦਿੱਤੇ ਹਨ ਅਤੇ ਬਾਕੀ ਰਾਸ਼ੀ 31 ਦਸੰਬਰ ਤੱਕ ਭਰਨ ਦਾ ਭਰੋਸਾ ਦਿੱਤਾ ਹੈ।  

4 comments:

  1. ਬਾਈ ਜੀ ਇਨਾ ਦੇ ਪਿਛੇ ਲਗੇ ਰਹੋ ਤੇ make sure ਕਿ ਹਰੇਕ ਨਿਕਾ ਪੈਸਾ ਮੋੜਨ
    ਬੈੰਕ ਛੋਟੇ ਕਿਸਾਨ ਦੇ ਨਕ ਵਿਚ ਦਮ ਕਰ ਦਿੰਦੇ ਹਨ ਤੇ ਮੋਤ ਦੇ ਘਾਟ ਉਤਰਨ ਨੂ ਮਜਬੂਰ ਕਰ ਦਿੰਦੇ ਹਨ.

    ਇਹ ਲੋਕ ਵੀ responsible ਹਨ ਤੇ ਇਨਾ ਨੂ ਸ਼ਰਮ ਆਓਨੀ ਚਾਹੀਦੀ ਹੈ. ਕੋਲਿਆ ਵਾਲੀ ਦੇ ਨੇੜੇ ਕਿਓ ਨਹੀ ਕੋਈ ਢੁਕਦਾ

    ReplyDelete
  2. ਇਨਾ ਲੋਕਾ ਨੂ ਸ਼ਰਮ ਕਰਨੀ ਚਾਹੀਦੀ ਹੈ ਕਿਓ ਕੀ ਇਹ ਸੋਚਦੇ ਹਨ ਇਨਾ ਨੇ ਬੈੰਕ ਦੇ ਪੈਸੇ ਨਪ ਲੇ. ਪਰ ਇਨਾ ਨੇ ਲੋਕਾ ਦੇ ਪੈਸੇ ਨਪੇ ਹਨ ਕਿਓ ਕਿ ਇਹ ਬੈਂਕਾ ਲੋਕਾ ਦੀਆ ਹਨ. 1947 ਤੋ ਲੈ ਕੇ ਹੁਣ ਤਕ audit ਹੋਣਾ ਚਾਹੀਦਾ ਹੈ ਕਿਨੇ ਪੈਸੇ govt ਨੇ ਇਨਾ ਬੈਂਕਾ ਨੂ ਦਿਤੇ ਤੇ ਕਿਨੇ ਲੋਕਾ ਨੇ ਨਪ ਲਏ. ਜਦੋ ਲੋਕ ਪੈਸਾ ਨਹੀ ਮੋੜਦੇ ਤਾ ਫਿਰ ਇਹ ਬੈੰਕ bankrupt ਹੋਣ ਜਾ govt ਹੋਰ ਪੈਸਾ ਛਾਪ ਕੇ ਇਨਾ ਨੂ ਫੜਾਵੇ!!! ਜਦੋ govt ਪੈਸਾ ਛਾਪ ਕੇ ਇਨਾ ਨੂ ਦਿੰਦੀ ਹੈ ਤਾ ਫਿਰ ਉਨੇ ਪੈਸੇ ਗਰੀਬਾ ਦੇ ਮੂਹ ਵਿਚੋ ਰੋਟੀ, ਕਪੜਾ, ਮਕਾਨ, ਪੜਾਈ,ਦਵਾਈ ਵਾਸਤੇ ਘਟ ਹੋ ਜਾਂਦੇ ਹਨ, ਆਮ ਜਨਤਾ ਇਨਾ ਠਗਾ ਨੂ ਮੂਹ ਨਾ ਲਾਵੇ ਤੇ ਬਦਨਾਮ ਕਰੋ ਤਾ ਕਿ ਇਹ ਸ਼ਰਮ ਕਰਨ ਤੇ ਪੈਸਾ ਮੋੜ ਦੇਣ. ਸਿਰ ਤੇ ਪਗ ਕਿਓ ਬਨੀ ਹੈ. ਇਹ politician ਹੀ ਤਾ ਬੰਦੇ ਹਨ ਕੁਰਸੀ, ਗ੍ਰਾਂਟਾ, ਤੇ ਬੈਂਕਾ ਨੂ ਲੁਟਣ ਵਾਸਤੇ.

    The Wire ਦੀ ਸਟੋਰੀ ਹੈ ਕੀ ਪਿਛਲੇ 3 ਸਾਲਾ ਵਿਚ ਉਨਾ ਕਰਜਾ ਧਾਰਕਾ ਦਾ ਕਰਜਾ 1 ਲਖ ਕਰੋੜ ਤੋ ਉਥੇ ਹੋ ਗਿਆ ਜੋ ਦੇ ਸਕਦੇ ਹਨ ਪਰ ਨਹੀ ਦਿੰਦੇ..meaning ਵਡੇ ਲੋਕ ਜਾ industrialists, ਅਬਾਨੀ ਅਦਾਨੀ ਐਵੇ ਤਾ ਨਹੀ ਬਣੇ


    Wilful defaults in banks (in Rs crore)
    2017
    109,594
    2016
    74,694
    2015
    56,798
    2014
    39,507
    2013
    25,410

    https://thewire.in/178760/wilful-defaults-surge-past-rs-1-lakh-crore/

    ReplyDelete
  3. govt ਕੋਲ ਹੋਰ ਕੋਈ ਤਰੀਕਾ ਨਹੀ ਬੈੰਕ bankrupt ਹੋਵੇ ਜਾ govt ਪੈਸਾ ਛਾਪ ਕੇ ਫਿਰ ਬੈੰਕ ਨੂ ਖੜਾ ਕਰੇ. demonetisation ਦਾ ਇੱਕ reason ਇਹ ਵੀ ਸੀ ਬੈੰਕ ਨੂ ਲੋਕਾ ਦੇ ਪੈਸੇ ਨਾਲ ਖੜਾ ਕਰਨਾ. ਲੋਕਾ ਨੇ ਆਵਦੇ ਹਥ ਵਾਲੇ ਪੈਸਾ ਬੈੰਕ ਵਿਚ ਜਮਾ ਕਰਵਾਇਆ,ਤੇ govt ਨੂ ਉਨਾ ਹੀ ਪੈਸਾ ਛਾਪਨਾ ਨਹੀ ਪਿਆ, ਪਰ ਗਰੀਬ ਕਿਨੇ ਖਜਲ ਖੁਆਰ ਹੋਏ, ਕਿਨੇ ਮਰੇ, ਕਿਨੇ ਬਰਬਾਦ ਹੋਏ,ਤੇ ਹੁਣ govt ਸੋਚ ਰਹੀ ਹੈ ਕੀ ਲੋਕਾ ਦਾ deposit ਵੀ ਵਰਤਿਆ ਜਾਵੇਗਾ ਬੈੰਕ ਨੂ ਖੜਾ ਕਰਨ ਵਾਸਤੇ..ਇਹ ਸਭ ਕਿਓ..ਕਿਓ ਆਮ ਆਦਮੀ ਨੂ ਹੇ ਤੰਗ ਕੀਤਾ ਜਾਂਦਾ ਹੈ ਇਨਾ ਠਗਾ ਵਾਸਤੇ..ਕਿਓ ਨਹੀ ਇਨਾ ਨੂ ਨਥ ਪੈਂਦੀ> ਕਿਓ ਕਿ ਆਮ ਆਦਮੀ ਅਨਪੜ ਤੇ ਗਰੀਬ ਹੈ, ਆਟੇ ਦਲ ਸਸਤੇ ਖਾ ਕੇ ਰਾਜੀ ਹੈ, ਇਹ ਲੋਕ ਬੈੰਕ ਹੀ ਲੁਟ ਲੈਂਦੇ ਹਨ

    ReplyDelete
  4. "ਵੱਡੇ ਡਿਫਾਲਟਰਾਂ ਦੀ ਸਨਾਖਤ ਕੀਤੀ ਗਈ ਹੈ ਜਿਨ•ਾਂ ਦੇ ਘਰਾਂ ਵਿਚ ਸਮੁੱਚਾ ਬੈਂਕ ਸਟਾਫ ਜਾ ਕੇ ਧਰਨੇ ਮਾਰ ਰਿਹਾ ਹੈ"

    ਕੋਲਿਆ ਵਾਲੀ ਦੇ ਘਰ ਦੇ ਸ੍ਹਾਮਣੇ ਤਾ ਕਿਸੇ ਨਹੀ ਮਾਰਿਆ..ਗੁਰੁਸਾਰੀਆ ਦੀ blog ਦੇਖੋ

    ReplyDelete