ਸ਼ਰਾਬ ਤਸਕਰੀ
ਬਠਿੰਡਾ ਪੁਲੀਸ ਦੀ ਖੁੱਲੀ ਪੋਲ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਵਲੋਂ 'ਪਾਵਰਫੁੱਲ ਠੇਕੇਦਾਰ' 'ਤੇ ਦਰਜ ਪੁਲੀਸ ਕੇਸ ਨੂੰ ਕੈਂਸਲ ਕਰਨ ਦੀ ਹੁਣ ਵੱਡੀ ਪੋਲ ਖੁੱਲ• ਗਈ ਹੈ ਜਿਸ ਤੋਂ ਪੁਲੀਸ ਤੇ ਆਬਕਾਰੀ ਅਫਸਰਾਂ 'ਤੇ ਸਿੱਧੀ ਉਂਗਲ ਉੱਠਣ ਲੱਗੀ ਹੈ। ਸਿਆਸੀ ਦਬਾਓ ਕਰਕੇ ਆਬਕਾਰੀ ਅਫਸਰਾਂ ਨੇ ਪਹਿਲੋਂ ਸਭ ਕੁਝ ਗੋਲਮਾਲ ਕਰ ਦਿੱਤਾ ਅਤੇ ਹੁਣ ਇਨ•ਾਂ ਅਫਸਰਾਂ ਨੇ ਪੈਰ ਪਿਛਾਂਹ ਖਿੱਚ ਲਏ ਹਨ ਜਿਸ ਤੋਂ ਕੇਸ ਰੱਦ ਕਰਨ ਲਈ ਬੁਣੇ ਤਾਣੇ ਦੀਆਂ ਪਰਤਾਂ ਖੁੱਲ•ਣ ਲੱਗੀਆਂ ਹਨ। ਸਹਾਇਕ ਕਰ ਅਤੇ ਆਬਕਾਰੀ ਅਫਸਰ ਬਠਿੰਡਾ ਤੋਂ ਪ੍ਰਾਪਤ ਆਰ.ਟੀ.ਆਈ ਜੁਆਬ ਨੇ ਸਭ ਕੁਝ ਬੇਪਰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਡਵਾਂਸ ਵਾਈਨ ਦੇ ਹਿੱਸੇਦਾਰ ਜਸਵਿੰਦਰ ਸਿੰਘ ਜੁਗਨੂੰ ਅਤੇ ਰਮੇਸ਼ ਕੁਮਾਰ ਦੇ ਗ਼ੈਰਕਨੂੰਨੀ ਗੋਦਾਮ ਚੋਂ ਪੁਲੀਸ ਨੇ 28 ਜਨਵਰੀ 2017 ਨੂੰ ਚੋਣਾਂ ਮੌਕੇ ਕਰੀਬ 1.26 ਲੱਖ ਬੋਤਲਾਂ ਸ਼ਰਾਬ ਫੜੀ ਸੀ ਜਿਸ ਦਾ ਥਾਣਾ ਕੈਨਾਲ ਵਿਚ ਐਫ.ਆਈ.ਆਰ ਨੰਬਰ 14 ,ਧਾਰਾ 420,61/1/14 ਆਫ ਐਕਸਾਈਜ ਐਕਟ ਤਹਿਤ ਕੇਸ ਦਰਜ ਹੋਇਆ। ਬਠਿੰਡਾ ਜ਼ੋਨ ਦੇ ਆਈ.ਜੀ ਨੇ 21 ਫਰਵਰੀ ਨੂੰ ਪੱਤਰ ਨੰਬਰ 1360-64/ਆਰ ਤਹਿਤ ਤਤਕਾਲੀ ਐਸ.ਪੀ (ਐਚ) ਦੇਸ ਰਾਜ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾ ਦਿੱਤੀ।
ਐਸ.ਐਸ.ਪੀ ਬਠਿੰਡਾ ਨੇ 12 ਅਪਰੈਲ ਨੂੰ ਪੱਤਰ ਨੰਬਰ 1142/ ਸਪੈਸ਼ਲ ਤਹਿਤ ਆਈ.ਜੀ ਬਠਿੰਡਾ ਨੂੰ ਸਿੱਟ ਦੀ ਰਿਪੋਰਟ ਦੇ ਦਿੱਤੀ। ਪ੍ਰਵਾਨਗੀ ਮਿਲਣ ਮਗਰੋਂ ਐਸ.ਐਸ.ਪੀ ਨੇ ਪੱਤਰ ਨੰਬਰ 3840/ਪਬ ਤਹਿਤ ਕੈਂਸਲੇਸ਼ਨ ਰਿਪੋਰਟ ਭਰ ਦਿੱਤੀ ਜੋ ਹੁਣ ਅਦਾਲਤ ਵਿਚ ਹੈ। ਬਰਾਮਦ ਸ਼ਰਾਬ ਪੰਜਾਬ ਤੋਂ ਬਿਨ•ਾਂ ਹਰਿਆਣਾ ਤੇ ਅਰੁਣਾਚਲ ਪ੍ਰਦੇਸ਼ ਦੀ ਸੀ। ਸਿੱਟ ਰਿਪੋਰਟ ਅਨੁਸਾਰ ਅਡਵਾਂਸ ਵਾਈਨ ਨੇ 4,37,845 ਰੁਪਏ ਭਰ ਦਿੱਤੀ ਹੈ ਜਿਸ ਦੀ ਪੁਸਟੀ ਆਬਕਾਰੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ 22 ਮਾਰਚ ਨੂੰ ਪੱਤਰ ਨੰਬਰ 2762 ਤਹਿਤ ਕਰ ਦਿੱਤੀ ਹੈ ਜਿਸ ਦੇ ਅਧਾਰ ਤੇ ਪੁਲੀਸ ਨੇ ਕੈਸਲੇਸ਼ਨ ਰਿਪੋਰਟ ਭਰ ਦਿੱਤੀ ਹੈ। ਤਤਕਾਲੀ ਈ.ਟੀ.ਓ ਵਿਕਰਮ ਠਾਕੁਰ ਨੇ 23 ਮਾਰਚ ਨੂੰ ਪੁਲੀਸ ਕੋਲ ਬਿਆਨ ਦਰਜ ਕਰਾਏ ਕਿ ਅਡਵਾਂਸ ਵਾਈਨ ਨੇ ਬਣਦੀ ਆਬਕਾਰੀ ਡਿਊਟੀ ਭਰ ਦਿੱਤੀ ਹੈ। ਅਗਰ ਪੁਲੀਸ ਕੇਸ ਕੈਂਸਲ ਕਰਦੀ ਹੈ ਤਾਂ ਉਨ•ਾਂ ਨੂੰ ਕੋਈ ਇਤਰਾਜ਼ ਨਹੀਂ। ਇਵੇਂ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਤਾਂ ਪੁਲੀਸ ਕੋਲ 23 ਮਾਰਚ ਨੂੰ ਇਹ ਬਿਆਨ ਵੀ ਦਰਜ ਕਰਾਏ ਕਿ ਇਸ ਕੰਪਨੀ ਨੇ ਹਰਿਆਣਾ ਤੇ ਅਰੁਣਾਚਲ ਪ੍ਰਦੇਸ਼ ਦੀ ਆਬਕਾਰੀ ਡਿਊਟੀ ਵੀ ਭਰ ਦਿੱਤੀ ਹੈ।
ਮਾਮਲੇ ਦੀ ਪੋਲ ਉਦੋਂ ਖੁੱਲ•ਣੀ ਸ਼ੁਰੂ ਹੋ ਗਈ ਜਦੋਂ ਈ.ਟੀ.ਓ ਵਿਕਰਮ ਠਾਕੁਰ ਨੇ 5 ਮਈ ਨੂੰ ਅਦਾਲਤ 'ਚ ਬਿਆਨ ਦੇ ਦਿੱਤੇ ਕਿ ਬਰਾਮਦ ਸ਼ਰਾਬ ਦੀ ਆਬਕਾਰੀ ਡਿਊਟੀ ਨਹੀਂ ਭਰੀ ਜਾ ਸਕਦੀ ਹੈ ਅਤੇ ਉਹ ਪੁਲੀਸ ਵਲੋਂ ਪੇਸ਼ ਕੀਤੀ ਕੈਂਸਲੇਸ਼ਨ ਰਿਪੋਰਟ ਨਾਲ ਸਹਿਮਤ ਨਹੀਂ ਹੈ। ਵਿਕਰਮ ਠਾਕੁਰ ਨੇ ਅੱਜ ਇਸ ਪੱਤਰਕਾਰ ਕੋਲ ਖੁਲਾਸਾ ਕੀਤਾ ਕਿ ਉਨ•ਾਂ ਨੇ ਤਾਂ ਠੇਕੇਦਾਰਾਂ ਤੋਂ ਫੜੀ ਸ਼ਰਾਬ ਦੀ ਫੀਸ ਨਾ ਅਸੈਸ ਕੀਤੀ ਹੈ ਅਤੇ ਨਾ ਭਰਾਈ ਹੈ। ਜੋ ਠੇਕੇਦਾਰਾਂ ਨੇ ਫੀਸ ਭਰੀ ਹੈ, ਉਹ ਉਨ•ਾਂ ਨੇ ਨਹੀਂ ਭਰਾਈ। ਉਨ•ਾਂ ਆਖਿਆ ਕਿ ਪੁਲੀਸ ਕੋਲ ਵੀ ਉਸ ਨੇ ਫੀਸ ਭਰਨ ਦਾ ਕੋਈ ਬਿਆਨ ਨਹੀਂ ਦਿੱਤਾ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਇਸ ਮਾਮਲੇ ਤੇ ਹੁਣ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਆਬਕਾਰੀ ਤੇ ਕਰ ਅਫਸਰ ਬਠਿੰਡਾ ਵਲੋਂ 6 ਦਸੰਬਰ ਨੂੰ ਆਰ.ਟੀ.ਆਈ ਤਹਿਤ ਦਿੱਤੇ ਜੁਆਬ ਵਿਚ ਆਖਿਆ ਹੈ ਕਿ ਜ਼ਿਲ•ਾ ਪੁਲੀਸ ਦਾ ਆਬਕਾਰੀ ਡਿਊਟੀ ਭਰਨ ਦੀ ਪੁਸ਼ਟੀ ਕਰਨ ਆਦਿ ਦਾ ਕੋਈ ਪੱਤਰ ਉਨ•ਾਂ ਨੂੰ ਪ੍ਰਾਪਤ ਨਹੀਂ ਹੋਇਆ। ਵੱਡਾ ਖੁਲਾਸਾ ਇਹ ਕੀਤਾ ਹੈ ਕਿ ਗ਼ੈਰਕਨੂੰਨੀ ਗੋਦਾਮ ਚੋਂ ਸ਼ਰਾਬ ਬਰਾਮਦ ਹੋਣ ਤੇ ਆਬਕਾਰੀ ਡਿਊਟੀ ਜਾਂ ਜੁਰਮਾਨਾ ਭਰਵਾਉਣ ਦਾ ਕੋਈ ਨਿਯਮ ਨਹੀਂ ਹੈ।
ਇਹ ਵੀ ਸਪੱਸ਼ਟ ਕੀਤਾ ਹੈ ਕਿ ਅਡਵਾਂਸ ਵਾਈਨ ਵਲੋਂ ਭਰੀ 4.37 ਲੱਖ ਦੀ ਰਾਸ਼ੀ ਖ਼ਜ਼ਾਨੇ ਵਿਚ ਜਮ•ਾ ਹੈ ਪ੍ਰੰਤੂ ਇਹ ਆਬਕਾਰੀ ਵਿਭਾਗ ਦੇ ਸਾਲ 2016-17 ਦੇ ਸਰਕਾਰੀ ਮਾਲੀਏ ਦਾ ਹਿੱਸਾ ਨਹੀਂ ਹੈ ਅਤੇ ਇਹ ਰਸੀਦ ਦਫ਼ਤਰ ਰਿਕਾਰਡ ਵਿਚ ਦਰਜ ਨਹੀਂ ਹੈ। ਸੂਤਰ ਹੈਰਾਨ ਹਨ ਕਿ ਅਗਰ ਬਰਾਮਦ ਸ਼ਰਾਬ ਤੇ ਡਿਊਟੀ ਨਹੀਂ ਭਰੀ ਜਾ ਸਕਦੀ ਤਾਂ ਠੇਕੇਦਾਰ ਨੇ ਕਿਸ ਅਧਾਰ ਤੇ ਕਿਸ ਤੋਂ ਅਸੈਸਮੈਂਟ ਕਰਾ ਕੇ ਫੀਸ ਭਰੀ ਹੈ ਜਿਸ ਨੂੰ ਆਬਕਾਰੀ ਮਹਿਕਮਾ ਆਪਣੇ ਮਾਲੀਏ ਦਾ ਹਿੱਸਾ ਮੰਨਣ ਨੂੰ ਤਿਆਰ ਨਹੀਂ ਹੈ ਜਿਸ ਫੀਸ ਨੂੰ ਅਧਾਰ ਬਣਾ ਕੇ ਪੁਲੀਸ ਨੇ ਕੇਸ ਰੱਦ ਕੀਤਾ ਹੈ। ਮਹਿਕਮੇ ਨੇ ਇਹ ਵੀ ਲਿਖਤੀ ਦੱਸਿਆ ਹੈ ਕਿ ਆਬਕਾਰੀ ਨਿਰੀਖਕ ਸੁਰਿੰਦਰ ਕੁਮਾਰ ਨੇ ਐਸ.ਐਸ.ਪੀ ਨੂੰ ਇੱਕ ਪੱਤਰ ਜਰੂਰ ਭੇਜਿਆ ਹੈ ਪ੍ਰੰਤੂ ਆਬਕਾਰੀ ਨਿਰੀਖਕ ਵਲੋਂ ਸਿੱਧੇ ਤੌਰ ਤੇ ਕਿਸੇ ਹੋਰ ਦਫ਼ਤਰ ਨਾਲ ਪੱਤਰ ਵਿਹਾਰ ਨਹੀਂ ਕੀਤਾ ਜਾ ਸਕਦਾ ਹੈ। ਦੱਸਣਯੋਗ ਅਡਵਾਂਸ ਵਾਈਨ ਦੇ ਹਿੱਸੇਦਾਰ ਜਸਵਿੰਦਰ ਜੁਗਨੂੰ ਦਾ ਬਾਪ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਸੀਨੀਅਰ ਆਗੂ ਰਿਹਾ ਹੈ। ਅਡਵਾਂਸ ਵਾਈਨ ਵੱਲ 20.38 ਕਰੋੜ ਦਾ ਬਕਾਇਆ ਖੜ•ਾ ਹੈ। ਪੁਲੀਸ ਕੇਸ ਰੱਦ ਕਰਨ ਦਾ ਇਹ ਮਾਮਲਾ ਮੁੱਖ ਮੰਤਰੀ ਦੀ 'ਨਸ਼ਾ ਮੁਕਤ ਪੰਜਾਬ' ਮੁਹਿੰਮ ਤੇ ਸੁਆਲ ਖੜ•ੇ ਕਰਦਾ ਹੈ। ਆਈ.ਜੀ ਅਤੇ ਐਸ.ਐਸ.ਪੀ ਨੇ ਫੋਨ ਨਹੀਂ ਚੁੱਕਿਆ।

No comments:
Post a Comment