ਸਰਕਾਰੀ ਜੁਗਤ
ਏਦਾਂ ਹੁੰਦੇ ਨੇ ਪਿੰਡ ‘ਨਸ਼ਾ ਮੁਕਤ’ !
ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਹੁਣ ‘ਨਸ਼ਾ ਮੁਕਤ ਪੰਜਾਬ’ ਦਿਖਾਉਣ ਖਾਤਰ ਪੰਚਾਇਤਾਂ ਤੋਂ ਮਤੇ ਪਵਾ ਰਹੀ ਹੈ ਤਾਂ ਜੋ ਵਾਹ ਵਾਹ ਖੱਟੀ ਜਾ ਸਕੇ। ਪੰਜਾਬ ਪੁਲੀਸ ਨੇ ਨਸ਼ਾ ਮੁਕਤ ਪਿੰਡਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜ਼ਬਾਨੀ ਹੁਕਮ ਕਰਕੇ ‘ਨਸ਼ਾ ਮੁਕਤ ਪਿੰਡ’ ਹੋਣ ਦੇ ਮਤੇ ਪਾਸ ਕਰਾ ਰਿਹਾ ਹੈ। ਹਾਲਾਂਕਿ ਨਸ਼ਾ ਮੁਕਤ ਪਿੰਡਾਂ ਦੀ ਗਿਣਤੀ ਆਟੇ ’ਚ ਲੂਣ ਬਰਾਬਰ ਹੈ। ਪੁਲੀਸ ਨੇ ਉਨ੍ਹਾਂ ਪਿੰਡਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਪਿੰਡਾਂ ਵਿਚ ਤਿੰਨ ਵਰ੍ਹਿਆਂ ਤੋਂ ਕੋਈ ਨਸ਼ਾ ਤਸਕਰੀ ਦਾ ਜੁਰਮ ਨਹੀਂ ਹੋਇਆ ਹੈ। ਉਂਜ,ਇਨ੍ਹਾਂ ਪਿੰਡਾਂ ਵਿਚ ਨਸ਼ੇੜੀ ਬਥੇਰੇੇ ਹਨ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਪੁਲੀਸ ਨੇ 22 ਪਿੰਡ ਸ਼ਨਾਖ਼ਤ ਕੀਤੇ ਹਨ ਜਿਨ੍ਹਾਂ ਵਿਚ ਕਾਂਗਰਸ ਸਰਕਾਰ ਬਣਨ ਮਗਰੋਂ ਨਸ਼ਾ ਤਸਕਰੀ ਦਾ ਕੋਈ ਜੁਰਮ ਨਹੀਂ ਹੋਇਆ ਹੈ। ਵੈਸੇ ਸ਼ਰਾਬ ਦੇ ਠੇਕੇ ਵੀ ਇਨ੍ਹਾਂ ਪਿੰਡਾਂ ਵਿਚ ਮੌਜੂਦ ਹਨ। ਤਲਵੰਡੀ ਸਾਬੋ ਦੇ ਪਿੰਡ ਫੱਤਾਬਾਲੂ, ਕੌਰੇਆਣਾ, ਮਿਰਜੇਆਣਾ ਅਤੇ ਮੈਨੂੰਆਣਾ ਨੂੰ ਇਸ ਨਸ਼ਾ ਮੁਕਤ ਪਿੰਡਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਪਿੰਡ ਕੌਰੋੋਆਣਾ ਦੀ ਮਹਿਲਾ ਸਰਪੰਚ ਜਸਮੇਲ ਕੌਰ ਦਾ ਕਹਿਣਾ ਸੀ ਕਿ ਬੀ.ਡੀ.ਪੀ.ਓ ਤਰਫ਼ੋਂ ਨਸ਼ਾ ਮੁਕਤ ਪਿੰਡ ਹੋਣ ਦਾ ਮਤਾ ਪਾਸ ਕਰਨ ਵਾਸਤੇ ਆਖਿਆ ਗਿਆ ਹੈ ਪ੍ਰੰਤੂ ਉਹ ਮਤੇ ਵਿਚ ਹਕੀਕਤ ਲਿਖਣਗੇ। ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਨਾਲੋਂ ਪਿੰਡ ਵਿਚ ਨਸ਼ਾ ਥੋੜਾ ਹੈ ਪ੍ਰੰਤੂ ਕੁਝ ਨਸ਼ੇੜੀ ਪਿੰਡ ਵਿਚ ਜਰੂਰ ਹਨ। ਜਾਣਕਾਰੀ ਅਨੁਸਾਰ ਗੋਨਿਆਣਾ ਬਲਾਕ ਦੇ ਪਿੰਡ ਅਮਰਗੜ੍ਹ,ਲੱਖੀ ਜੰਗਲ,ਕੋਠੇ ਲਾਲ ਸਿੰਘ ਅਤੇ ਕੋਠੇ ਸੰਧੂ ਵਾਲੇ ਵੀ ਨਸ਼ਾ ਮੁਕਤ ਪਿੰਡ ਐਲਾਨੇ ਗਏ ਹਨ।
ਰਾਮਪੁਰਾ ਬਲਾਕ ਦਾ ਪਿੰਡ ਮੰਡੀ ਖੁਰਦ ਵੀ ਇਸ ਸੂਚੀ ਵਿਚ ਸ਼ਾਮਿਲ ਹੈ ਜਿਥੋਂ ਦੇ ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਹਾਲੇ ਸਰਕਾਰੀ ਹੁਕਮ ਤਾਂ ਇਸ ਬਾਰੇ ਪੁੱਜੇ ਨਹੀਂ ਹਨ ਪ੍ਰੰਤੂ ਪਿੰਡ ’ਚ ਕੋਈ ਨਸ਼ਾ ਨਾ ਕਰਦਾ ਹੋਵੇ, ਅਜਿਹੀ ਗੱਲ ਨਹੀਂ ਹੈ। ਪਿੰਡ ਵਿਚ ਕਦੇ ਨਸ਼ਾ ਮੁਕਤੀ ਬਾਰੇ ਯੋਜਨਾਬੱਧ ਤਰੀਕੇ ਨਾਲ ਕੋਈ ਮੁਹਿੰਮ ਵੀ ਨਹੀਂ ਚੱਲੀ ਹੈ। ਸੂਤਰ ਦੱਸਦੇ ਹਨ ਕਿ ਕੁਝ ਲੋਕਾਂ ਨੇ ਸਰਕਾਰ ਨੂੰ ਪਿੰਡ ਚੋਂ ਸ਼ਰਾਬ ਦਾ ਠੇਕਾ ਬਾਹਰ ਕੱਢਣ ਦੀ ਮੰਗ ਰੱਖੀ ਸੀ ਜੋ ਅੱਜ ਤੱਕ ਸਰਕਾਰ ਨੇ ਪੂਰੀ ਨਹੀਂ ਕੀਤੀ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਹਰਜਿੰਦਰ ਸਿੰਘ ਜੱਸਲ ਦਾ ਕਹਿਣਾ ਸੀ ਕਿ ਪੁਲੀਸ ਤਰਫ਼ੋਂ ਅਜਿਹੇ ਪਿੰਡਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ ਜਿਸ ਨੂੰ ਮਹਿਕਮੇ ਵੱਲੋਂ ਵੈਰੀਫਾਈ ਕੀਤਾ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਬਠਿੰਡਾ ਜ਼ਿਲ੍ਹੇ ਦੇ ਸਿਰਫ਼ 7 ਫੀਸਦੀ ਪਿੰਡ ਹੀ ਪੁਲੀਸ ਨੂੰ ਨਸ਼ਾ ਮੁਕਤ ਲੱਭੇ ਹਨ ਜਿਨ੍ਹਾਂ ਦੀ ਹਕੀਕਤ ਕੁਝ ਹੋਰ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚ 1279 ਪੰਚਾਇਤਾਂ ਹਨ ਜਿਨ੍ਹਾਂ ਚੋਂ ਸਿਰਫ਼ 65 ਪਿੰਡ ਨਸ਼ਾ ਮੁਕਤ ਐਲਾਨੇ ਗਏ ਹਨ ਜੋ ਕਿ 5.8 ਫੀਸਦੀ ਬਣਦੇ ਹਨ। ਰਾਜਪਾਲ ਪੰਜਾਬ ਤਰਫ਼ੋਂ ਇਨ੍ਹਾਂ ਪਿੰਡਾਂ ਨੂੰ ਸਨਮਾਨਿਆ ਵੀ ਗਿਆ ਹੈ। ਪੁਲੀਸ ਨਸ਼ਾ ਦੇ ਜੁਰਮ ਦੇ ਅਧਾਰ ’ਤੇ ਅੰਕੜਾ ਤਿਆਰ ਕਰ ਰਹੀ ਹੈ। ਜ਼ਿਲ੍ਹਾ ਬਰਨਾਲਾ ਵਿਚ 121 ਪਿੰਡ ਹਨ ਅਤੇ 175 ਪੰਚਾਇਤਾਂ ਹਨ। ਸੂਤਰਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਵਿਚ ਛੇ ਪਿੰਡ ਨਸ਼ਾ ਮੁਕਤ ਸ਼ਨਾਖ਼ਤ ਹੋਏ ਹਨ ਜੋ 4.95 ਫੀਸਦੀ ਬਣਦੇ ਹਨ। ਜ਼ਿਲ੍ਹਾ ਸੰਗਰੂਰ ਵਿਚ ਕਰੀਬ 30 ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਗਿਆ ਹੈ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਗਰੂਰ ਨਰÎਭਿੰਦਰ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਪੰਚਾਇਤਾਂ ਤਰਫ਼ੋਂ ਮਤਾ ਪਾ ਕੇ ਡਿਪਟੀ ਕਮਿਸ਼ਨਰ ਨੂੰ ਦੇ ਦਿੱਤੇ ਗਏ ਹਨ। ਦੂਸਰੀ ਤਰਫ਼ ਸਾਇੰਸਟੈਫਿਕ ਅਵੇਅਰਨੈੱਸ ਐਂਡ ਸੋਸ਼ਲ ਵੈਲਫੇਅਰ ਸੰਗੂਰਰ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਏਦਾਂ ਦਾ ਪਾਖੰਡ ਛੱਡੇ ਅਤੇ ਅਗਰ ਸੁਹਿਰਦ ਹੈ ਤਾਂ ਚੋਣ ਮੈਨੀਫੈਸਟੋ ’ਚ ਕੀਤੇ ਵਾਅਦੇ ਅਨੁਸਾਰ ਹਰ ਵਰੇ੍ਹ ਪੰਜ ਫੀਸਦੀ ਪਿੰਡਾਂ ਚੋਂ ਸ਼ਰਾਬ ਦੇ ਠੇਕੇ ਬੰਦ ਕਰੇ। ਉਨ੍ਹਾਂ ਕਿਹਾ ਕਿ ਲੋੜ ਵਿਖਾਵੇ ਦੀ ਨਹੀਂ, ਨਸ਼ੇ ਦੀ ਜੜ੍ਹ ਨੂੰ ਪੁੱਟਣ ਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਹਰਿਆਣਾ ਦੀ ਦੋ ਨੰਬਰ ਦੀ ਸ਼ਰਾਬ ਸ਼ਰੇਆਮ ਵਿਕਦੀ ਹੈ, ਕੋਈ ਰੋਕਣ ਵਾਲਾ ਨਹੀਂ। ਸਰਕਾਰ ਨੇ ਐਤਕੀਂ 58 ਪਿੰਡਾਂ ਦੇ ਸ਼ਰਾਬਬੰਦੀ ਦੇ ਪਾਏ ਮਤਿਆਂ ਚੋਂ ਸਿਰਫ਼ 8 ਮਤੇ ਹੀ ਪ੍ਰਵਾਨ ਕੀਤੇ ਹਨ। ਪਤਾ ਲੱਗਾ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਇਹ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਜਦੋਂ ਕਿ ਕੁਝ ਜ਼ਿਲ੍ਹਿਆਂ ਵਿਚ ਹਾਲੇ ਨਸ਼ਾ ਮੁਕਤ ਪਿੰਡ ਸ਼ਨਾਖ਼ਤ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੁਖਪਾਲ ਸਿੰਘ ਨੇ ਦੱਸਿਆ ਕਿ ਹਾਲੇ ਉਨ੍ਹਾਂ ਕੋਲ ਅਜਿਹੀ ਕੋਈ ਸੂਚੀ ਨਹੀਂ ਆਈ ਹੈ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਵਿਚ ਵੀ ਏਦਾ ਦੀ ਕੋਈ ਮੁਹਿੰਮ ਸ਼ੁਰੂ ਨਹੀਂ ਹੋਈ ਹੈ। ਪਤਾ ਲੱਗਾ ਹੈ ਕਿ ਹਰ ਜ਼ਿਲ੍ਹੇ ਵਿਚ ਪੁਲੀਸ ਤਰਫ਼ੋਂ ਅਜਿਹੇ ਪਿੰਡ ਸ਼ਨਾਖ਼ਤ ਕੀਤੇ ਜਾ ਚੁੱਕੇ ਹਨ। ਜੋ ਪੰਚਾਇਤਾਂ ਨਸ਼ਾ ਮੁਕਤ ਹਨ, ਉਨ੍ਹਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਸੁੱਖਾ ਸਿੰਘ ਵਾਲਾ ਦੀ ਵੱਖਰੀ ਪਛਾਣ
ਬਠਿੰਡਾ ਜ਼ਿਲ੍ਹੇ ਦਾ ਪਿੰਡ ਸੁੱਖਾ ਸਿੰਘ ਵਾਲਾ ਇਸ ਮਾਮਲੇ ਵਿਚ ਪ੍ਰਸੰਸਾ ਦੇ ਯੋਗ ਬਣਦਾ ਹੈ ਜਿਥੋਂ ਦੀ ਪੰਚਾਇਤ ਨੇ ਖੁਦ ਹੀ ਪੁਲੀਸ ਨੂੰ ਲਿਖਤੀ ਰੂਪ ਵਿਚ ਦਿੱਤਾ ਹੈ ਕਿ ਅਗਰ ਉਨ੍ਹਾਂ ਦੇ ਪਿੰਡ ਦਾ ਕੋਈ ਵਿਅਕਤੀ ਨਸ਼ੇ ਦੇ ਮਾਮਲੇ ਵਿਚ ਫੜਿਆ ਗਿਆ ਤਾਂ ਪੰਚਾਇਤ ਜਾਂ ਪਿੰਡ ਦਾ ਕੋਈ ਮੋਹਤਬਾਰ ਉਸ ਆਦਮੀ ਦੀ ਪੈਰਵਾਈ ਲਈ ਪਿਛੇ ਨਹੀਂ ਆਵੇਗਾ। ਪਿੰਡ ਦੇ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਹੈ ਪ੍ਰੰਤੂ ਕੁਝ ਕੁ ਲੋਕ ਸ਼ਰਾਬ ਪੀਣ ਦੇ ਜਰੂਰ ਆਦੀ ਹਨ। ਕੋਈ ਆਧੁਨਿਕ ਨਸ਼ਾ ਲੈਣ ਵਾਲਾ ਨਹੀਂ ਹੈ।

No comments:
Post a Comment