ਵਿਚਲੀ ਗੱਲ
ਚਾਚਾ ਚੋਰ, ਭਤੀਜਾ ਕਾਜ਼ੀ..!
ਚਰਨਜੀਤ ਭੁੱਲਰ
ਚੰਡੀਗੜ੍ਹ : ਤਮਾਸ਼ਾ ਹਾਸੇ ਦਾ ਬਣਦੈ, ਚਾਹੇ ਬਣ ਜਾਏ। ਹੁੰਦੇ ਪੰਜਾਬ ਪੁਲੀਸ ਵਾਲੇ, ਸਭ ਦੇ 'ਮਾਮੇ' ਹੀ ਨੇ । ਸਿਆਸਤ 'ਚ ਕੋਈ ਸਕਾ ਨਹੀਂ ਹੁੰਦਾ। ਇਸੇ ਗੱਲੋਂ ਬੰਦੇ ਨੂੰ ਕਿਹਾ ਜਾਂਦੈ, 'ਬੰਦਾ ਬਣ ਕੇ ਰਹਿ'। ਜਨੌਰਾਂ ਨੂੰ ਨਸੀਹਤ ਨਹੀਂ ਦੇਣੀ ਪੈਂਦੀ। ਦਿਲ ਦੀ ਲੱਗੀ ਨੂੰ ਬੁਝਾਉਣ ਲਈ ਹਰ ਕੋਈ ਕਾਹਲੈ। ਸਿਆਸਤ ਦੇ ਸਰਵਣ ਪੁੱਤ ਗੁਆਚੇ ਨੇ। ਭਾਜਪਾ ਨੂੰ ਹੁਣੇ 'ਭਾਣਜਾ' ਲੱਭਿਆ ਹੈ। ਮੱਧ ਪ੍ਰਦੇਸ਼ 'ਚ ਢੋਲ ਵੱਜੇ ਨੇ। ਲੰਗੋਟ 'ਮਾਮਾ' ਕਸਣ ਲੱਗਾ ਹੈ। ਮੁਲਕ ਦੇ ਤੱਪੜ ਰੁਲੇ ਪਏ ਨੇ। ਕਿਤੇ ਸ਼ੇਅਰ ਬਾਜ਼ਾਰ ਗੋਤੇ ਖਾ ਰਿਹੈ ਤੇ ਕਿਤੇ ਕਾਰੋਬਾਰ। ਕਸਰਾਂ ਕਰੋਨਾਵਾਇਰਸ ਕੱਢ ਰਿਹੈ। ਹੰਭੇ ਲੋਕ ਕਰਨ ਵੀ ਕੀ। ਮੋਦੀ ਆਖਦੈ, 'ਹੱਥ ਨਾ ਮਿਲਾਓ, ਨਮਸਤੇ ਕਰੋ।'ਜਦੋਂ ਬਿਜਲੀ ਲਿਸ਼ਕਦੀ ਤੇ ਕੜਕਦੀ ਹੋਵੇ, ਮਾਮੇ-ਭਾਣਜੇ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਂਦੈ। ਕਿਤੇ ਬਿਜਲੀ ਡਿੱਗ ਨਾ ਪਏ। ਸ਼ਿਵਰਾਜ ਸਿੰਘ ਚੌਹਾਨ ਨੂੰ ਮੱਧ ਪ੍ਰਦੇਸ਼ 'ਚ ਸਭ 'ਮਾਮਾ' ਆਖਦੇ ਨੇ। ਭਾਜਪਾ ਦੇ ਘਰ ਕਾਹਦਾ ਘਾਟਾ, ਚੌਹਾਨ ਤਿੰਨ ਵਾਰੀ ਮੁੱਖ ਮੰਤਰੀ ਬਣੇ। ਚੌਥੀ ਪਾਰੀ ਖੇਡਣ ਲਈ ਜਾਂਘੀਆ ਕਸਿਐ। ਚੌਹਾਨ ਆਖਦੈ ਕਿ ਹੁਣ ਤਾਂ ਬਜ਼ੁਰਗ ਵੀ ਉਸ ਨੂੰ 'ਮਾਮਾ' ਆਖਣ ਲੱਗੇ ਨੇ। ਚੰਦ ਦਿਨ ਪਹਿਲਾਂ ਜਯੋਤਿਰਾਦਿਤਿਆ ਸਿੰਧੀਆ ਕਾਂਗਰਸ ਦਾ ਸੀ। ਹੁਣ ਚੌਹਾਨ 'ਮਾਮੇ' ਦਾ ਹੋ ਗਿਆ। ਮਾਮਾ-ਭਾਣਜਾ ਇਕੱਠੇ ਹੋਏ ਨੇ। ਬਿਜਲੀ ਲੋਕ ਫ਼ਤਵੇ 'ਤੇ ਡਿੱਗੀ ਹੈ। ਇਖ਼ਲਾਕ ਹੁੱਬਕੋ-ਹੁੱਬਕੀ ਰੋਇਆ ਹੈ।
ਸਿੰਧੀਆ ਨੇ 'ਹੱਥ' ਛੱਡਿਐ, 'ਕਮਲ' ਨੂੰ ਫੜਿਐ। ਨਵੰਬਰ 2018 ਚੋਣਾਂ 'ਚ ਸਿੰਧੀਆ ਇਵੇਂ ਆਖਦੇ ਸਨ। 'ਇੱਕ ਮਾਮਾ ਕੰਸ ਸੀ ਤੇ ਇੱਕ ਸ਼ਕੁਨੀ। ਤੀਜਾ ਮਾਮਾ ਮੱਧ ਪ੍ਰਦੇਸ਼ 'ਚ ਹੈ।' ਕੁਰਸੀ ਨੂੰ ਹੱਥ ਪਾਉਣਾ ਹੋਵੇ। ਫਿਰ ਮਾਮੇ 'ਚੋਂ ਰੱਬ ਦਿਖਦਾ ਹੈ। ਸਿੰਧੀਆ ਦਿੱਲੀਓਂ ਵਾਪਸ ਆਏ। ਸਿੱਧੇ 'ਮਾਮੇ' ਸ਼ਿਵਰਾਜ ਦੇ ਘਰ ਪੁੱਜੇ। ਮਾਮੀ ਸਾਧਨਾ ਦੇ ਪੈਰੀਂ ਹੱਥ ਲਾਏ। ਮਾਮੀ ਨੇ ਤੱਤਾ ਫੁਲਕਾ ਲਾਹ ਕੇ ਖੁਆਇਆ। ਮਾਮਾ ਸਿਆਸੀ ਰੋਟੀਆਂ ਸੇਕਦਾ ਰਿਹਾ। ਭੂਆ ਯਸ਼ੋਧਰਾ ਸਿੰਧੀਆ ਬੋਲੀ, 'ਭਤੀਜਾ ਘਰ ਆਇਐ, ਬੱਸ ਮਿਟ ਗਈਆਂ ਦੂਰੀਆਂ, ਮਿਟ ਗਏ ਫਾਸਲੇ..! ਚਾਚਾ ਨਹਿਰੂ ਦੀ ਰੂਹ ਕੰਬੀ ਹੋਊ। ਪ੍ਰਿਅੰਕਾ ਗਾਂਧੀ ਦੇ ਬੱਚੇ ਹੱਸੇ ਹੋਣੇ ਨੇ। 'ਤੂੰ ਟੱਟੂ ਦਾ ਮਾਮੈ'। ਰਾਹੁਲ ਗਾਂਧੀ ਸਿਰ ਫੜ ਕੇ ਬੈਠਾ। ਜ਼ਮੀਰ ਗਹਿਣੇ ਹੋ ਜਾਏ, ਫਿਰ ਮਾਨੇਸਰ ਦੇ ਪੰਜ ਤਾਰਾ ਹੋਟਲ 'ਚ ਮਜ਼ਮਾ ਬੱਝਦੈ। ਭਾਜਪਾ ਨੇ ਰਾਤੋਂ ਰਾਤ ਆਪਣੇ 106 ਵਿਧਾਇਕ ਕਤਾਰ 'ਚ ਖੜ•ੇ ਕੀਤੇ। ਅੱਧੀ ਰਾਤ ਨੂੰ ਜਹਾਜ਼ ਭਰ ਕੇ ਹੋਟਲ ਲੈ ਆਏ। ਇੰਝ ਲੱਗਦੈ ਜਿਵੇਂ ਇੱਜੜ ਨੂੰ ਵਾੜੇ 'ਚ ਤਾੜਿਆ ਹੋਵੇ। ਵਿਧਾਇਕ ਮੌਜਾਂ ਲਈ ਜ਼ਮੀਰ ਤੋਂ ਆਕੀ ਨੇ। ਮਹਾਰਾਸ਼ਟਰ ਤੇ ਕਰਨਾਟਕ ਦੇ ਵਿਧਾਇਕ ਵੀ ਵਾੜਿਆਂ ਤੋਂ ਜਾਣੂ ਨੇ। ਪੰਜਾਬ ਦੇ ਕਾਂਗਰਸੀ ਇਵੇਂ ਦੇ 'ਅੱਛੇ ਦਿਨ' ਉਡੀਕ ਰਹੇ ਨੇ।ਡਾ. ਹਰਨੇਕ ਕੋਮਲ ਦਾ ਦੋਹਾ ਹੈ; 'ਦਲ ਬਦਲੀ ਦਾ ਆ ਗਿਆ ਹੁਣ ਤਾਂ ਜਿਵੇਂ ਭੁਚਾਲ,ਰਹਿੰਦਾ ਹੁਣ ਤਾਂ ਯਾਦ ਨਾ ਕੌਣ ਹੈ ਕਿਸ ਦੇ ਨਾਲ।'
ਯੂ.ਪੀ 'ਚ ਭਤੀਜਾ ਅਖਿਲੇਸ਼ ਯਾਦਵ ਹੁਣ ਭੂਆ ਮਾਇਆਵਤੀ ਤੋਂ ਦੂਰ ਹੈ। 'ਆਇਆ ਰਾਮ, ਗਯਾ ਰਾਮ'। ਚੇਲਿਆਂ ਦਾ ਵੱਡਾ ਪੰਡਾਲ ਸਜ ਗਿਆ ਹੈ, ਤਾਹੀਓਂ ਗਯਾ ਰਾਮ ਪ੍ਰਲੋਕ 'ਚ ਸਿਰ ਉੱਚਾ ਕਰੀ ਬੈਠੈ। ਪਹਿਲਾਂ ਸਿਆਸਤ 'ਚ ਇਕੱਲਾ ਭਾਈ-ਭਤੀਜਾਵਾਦ ਸੀ। ਹੁਣ ਸਿਆਸਤ 'ਚ ਮਾਮਾਵਾਦ, ਕੁੜਮਵਾਦ ਅਤੇ ਸਾਲਾਵਾਦ ਵੀ ਪ੍ਰਗਟ ਹੋਇਐ। ਜੱਟਾਂ ਬਾਰੇ ਤਾਂ ਆਖਿਆ ਜਾਂਦੈ, 'ਜੱਟ ਜੱਟਾਂ ਦੇ ਸਾਲੇ, ਵਿਚੇ ਘਾਲੇ ਮਾਲੇ'। ਇੱਕ ਕਵੀ ਨੇ ਰਿਸ਼ਤਿਆਂ ਦਾ ਇੰਝ ਵਰਨਣ ਕੀਤੈ, 'ਕੋਈ ਚਾਚੇ ਦਾ ਜੁਆਈ, ਕੋਈ ਮਾਮੇ ਦਾ ਜੁਆਈ/ਕੋਈ ਸਾਢੂ ਕੋਈ ਸਾਲਾ, ਕੋਈ ਸਾਲੇ ਦਾ ਵੀ ਸਾਲਾ।' ਭਾਰਤੀ ਸਿਆਸਤ 'ਚ 34 ਪਰਿਵਾਰ ਨੇ, ਜਿਨ•ਾਂ ਦੀ ਅੰਗਲੀ ਸੰਗਲੀ ਕੁਰਸੀ ਦੀ ਪਰਿਕਰਮਾ ਕਰ ਰਹੀ ਹੈ। 'ਘਰ ਵਿੱਚ ਸਾਲਾ, ਕੰਧ ਵਿੱਚ ਆਲਾ।' ਲਾਲੂ ਪ੍ਰਸ਼ਾਦ ਨੂੰ ਇਲਮ ਹੋ ਚੁੱਕੈ। ਲਾਲੂ ਦੇ ਸਾਲੇ ਸਾਧੂ ਯਾਦਵ ਨੂੰ ਕੌਣ ਭੁੱਲਿਐ। ਵੇਲਾ ਆਇਆ, ਪ੍ਰਾਹੁਣੇ ਨੂੰ ਠਿੱਬੀ ਲਾ ਗਿਆ। ਕਸ਼ਮੀਰ ਵਾਲੇ ਫਾਰੂਕ ਅਬਦੁੱਲਾ ਨੂੰ ਹੁਣ ਥੋੜ•ਾ ਸਾਹ ਆਇਐ। ਗੁਲਾਮ ਮੁਹੰਮਦ ਸ਼ਾਹ, ਫਾਰੂਕ ਅਬਦੁੱਲਾ ਦਾ ਸਾਲਾ, ਉਮਰ ਅਬਦੁੱਲਾ ਦਾ ਮਾਮਾ ਸੀ। ਫਾਰੂਕ ਲਾਡ ਨਾਲ ਗੁਲਸ਼ਾਹ ਵੀ ਆਖਦੇ ਸਨ। ਆਖਰ ਗੁਲ ਖਿਲਾ ਹੀ ਦਿੱਤਾ। ਕਾਂਗਰਸ ਨਾਲ ਮਿਲ ਕੇ ਪ੍ਰਾਹੁਣੇ ਫਾਰੂਕ ਅਬਦੁੱਲਾ ਦੀ ਸਰਕਾਰ ਡੇਗ ਦਿੱਤੀ। ਖੁਦ ਮੁੱਖ ਮੰਤਰੀ ਬਣ ਬੈਠਾ ਸੀ।
ਦੱਸਦੇ ਨੇ ਕਿ ਇੱਕ ਵਿਧਾਨ ਸਭਾ ਦਾ ਸਾਬਕਾ ਸਪੀਕਰ ਤੇ ਸਾਬਕਾ ਸੰਸਦ ਮੈਂਬਰ ਹੁੰਦਾ ਸੀ। ਸਾਲੇ ਨੂੰ ਸਿਆਸਤੀ ਗੁਰ ਸਿਖਾਉਣ ਲੱਗਾ। ਜਦੋਂ ਸਾਲਾ ਅਕਲੋਂ ਖਾਲੀ ਨਿਕਲਿਐ। ਭੱਠੇ 'ਤੇ ਮੁਨਸ਼ੀ ਲਵਾ ਦਿੱਤਾ। ਗੱਲ ਨਾ ਬਣੀ, ਬਜਾਜੀ ਦੀ ਦੁਕਾਨ ਕਰਾ ਦਿੱਤੀ। ਅਖਾੜਾ ਫਿਰ ਨਾ ਜੰਮਿਆ, ਆਖ਼ਰ ਪੰਜਾਬ ਵਾਪਸ ਭੇਜ ਦਿੱਤਾ। ਕਿਸਮਤ ਦੇ ਕੜਛੇ ਸਮਝੋ, ਹੁਣ ਉਹ ਸਾਲਾ ਸਾਹਿਬ, ਬਾਬਾ ਬਣਿਆ ਹੋਇਐ, ਸੰਗਤ ਧੰਨ ਹੋਇਆ ਮਹਿਸੂਸ ਕਰਦੀ ਹੈ। ਸੁਖਬੀਰ ਬਾਦਲ ਨੇ ਇਸੇ ਮਹੀਨੇ ਬਠਿੰਡੇ ਦੀ ਰੋਸ ਰੈਲੀ 'ਚ ਕਿਹਾ। 'ਚੱਕ ਫਤਹਿ ਸਿੰਘ ਵਾਲੇ ਮੇਰੇ ਨਾਨਕੇ ਨੇ, ਬਾਦਲ ਸਾਹਿਬ ਦੇ ਸਹੁਰੇ, ਇੱਥੇ ਥੋਡੇ 'ਚ ਹੀ ਛੋਟਾ ਹੁੰਦਾ ਖੇਡਦਾ ਰਿਹਾ।' ਛੋਟੇ ਬਾਦਲ ਨੇ ਅਪਣੱਤ ਦਿਖਾਈ। ਖੈਰ, ਉਦੋਂ ਵੱਡੇ ਬਾਦਲ ਨੇ ਮੱਤ ਦਿਖਾਈ ਸੀ। ਜਦੋਂ 1998 'ਚ ਪੰਚਾਇਤੀ ਚੋਣਾਂ ਸਨ। ਵੱਡੇ ਬਾਦਲ ਦੇ ਦੋ ਸਾਲੇ, ਦੋਵੇਂ ਸਰਪੰਚ ਬਣਨਾ ਚਾਹੁੰਦੇ ਸਨ। ਵੱਡੇ ਬਾਦਲ ਨੇ ਦੋਵੇਂ ਖੁਸ਼ ਕਰ ਦਿੱਤੇ। ਸਹੁਰੇ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਦੋ ਟੋਟੇ ਕਰ ਦਿੱਤੇ। ਨਵੀਂ ਪੰਚਾਇਤ 'ਭਾਈ ਹਰਜੋਗਿੰਦਰ ਨਗਰ' ਬਣਾ ਦਿੱਤੀ।ਉਦੋਂ ਕਹਾਣੀਕਾਰ ਗੁਰਬਚਨ ਭੁੱਲਰ ਨੇ ਇੰਝ ਬਿਆਨੀ ਕੀਤੀ ਸੀ।' ਜਿਉਂਦਾ ਰਹਿ ਚੱਕ ਫਤਹਿ ਸਿੰਘ ਵਾਲਿਆ, ਉਮਰਾਂ ਮਾਣੇ, ਜੇ ਕਿਤੇ ਬਾਦਲ ਦੇ ਸੱਤ ਸਾਲੇ ਹੁੰਦੇ ਤਾਂ ਫਿਰ ਤੇਰਾ ਕੀ ਬਣਦਾ।' ਖੈਰ, ਵੱਡੇ ਬਾਦਲ ਸਿਆਣੇ ਨੇ, ਸਰਪੰਚੀ ਤੋਂ ਅਗਾਂਹ ਨਾ ਦੇਖਣ ਦਿੱਤਾ। ਹੁਣ 'ਨਵੀਆਂ ਗੁੱਡੀਆਂ, ਨਵੇਂ ਪਟੋਲੇ'। ਸਭ ਦੇ ਸਾਲੇ ਸਵਾ ਸ਼ੇਰ ਬਣੇ ਹੋਏ ਨੇ।
ਮੱਧ ਪ੍ਰਦੇਸ਼ ਵਾਲੇ ਸ਼ਿਵਰਾਜ ਚੌਹਾਨ। ਸਾਲੇ ਹੱਥੋਂ ਧੋਖਾ ਖਾ ਗਿਆ, ਹੁਣ ਨਵੇਂ ਭਾਣਜੇ ਨੇ ਗਮ ਭੁਲਾਏ ਨੇ। ਚੌਹਾਨ ਦਾ ਸਾਲਾ ਸੰਜੇ ਕਮਲ ਨਾਥ ਦੀ ਝੋਲੀ ਜਾ ਬੈਠਾ ਸੀ। ਚੌਹਾਨ ਨੂੰ ਇੱਕ ਚੜ•ੇ ਇੱਕ ਉਤਰੇ। ਸਿੰਧੀਆ ਨੇ 'ਮਾਮੇ' ਦਾ ਮੁੱਲ ਪਾਇਆ ਹੈ। ਹੁਣ ਇਹ ਨਾ ਆਖਿਓ, 'ਚਾਚਾ ਚੋਰ, ਭਤੀਜਾ ਕਾਜ਼ੀ।' ਚਾਚਾ ਲਾਡੀ ਰਾਮ ਇਸ ਗੱਲੋਂ ਖ਼ਰਾ ਹੈ। ਸ਼ੁਤਰਾਣਾ (ਪਟਿਆਲਾ) ਦਾ ਬਿੰਦਰ ਰਾਮ ਤੇ ਗੋਂਦੀ ਰਾਮ ਸੜਕ ਹਾਦਸੇ ਦਾ ਸ਼ਿਕਾਰ ਹੋਏ। ਪੂਰੀ ਰਾਤ ਵਾਹਨ ਲਾਸ਼ਾਂ ਨੂੰ ਦਰੜਦੇ ਰਹੇ। ਬਿੰਦਰ ਰਾਮ ਦੀ ਪਤਨੀ ਵੀ ਜਹਾਨੋਂ ਚਲੀ ਗਈ। ਦੋ ਬੱਚੀਆਂ ਅਨਾਥ ਹੋ ਗਈਆਂ। ਚਾਚਾ ਲਾਡੀ ਰਾਮ ਅੱਗੇ ਆਇਆ,'ਮੇਰਾ ਖੂਨ ਹੈ, ਮੈਂ ਪਾਲਾਂਗਾ ਇਨ•ਾਂ ਨੂੰ'। ਲਾਡੀ ਰਾਮ ਦਿਹਾੜੀਦਾਰ ਹੈ। ਭੈਣ ਤੇ ਬਾਪ ਵੀ ਦੁਨੀਆਂ 'ਚ ਨਹੀਂ। ਖੁਦ ਦਾ ਚੂਲਾ ਟੁੱਟਿਐ। ਨਾ ਜ਼ਮੀਨ ਹੈ ਤੇ ਨਾ ਜਾਇਦਾਦ। ਬੱਸ ਇੱਕ ਜ਼ਮੀਰ ਤੇ ਹੌਸਲਾ ਬਚਿਐ। ਆਪਣੀਆਂ ਧੀਆਂ ਸਮੇਤ ਚਾਰ ਬੱਚੇ ਪਾਲ ਰਿਹੈ। ਫਰੀਦਕੋਟ ਦਾ ਪਿੰਡ ਭਗਤੂਆਣਾ। ਜਦੋਂ ਮਾਂ ਗੁੰਮਸ਼ੁਦਾ ਹੋ ਗਈ, ਚਾਰੋ ਬੱਚੇ ਗੁੰਮਸੁੰਮ ਹੋ ਗਏ। ਚਾਚਾ ਹਰਨੇਕ ਸਿੰਘ ਮਜ਼ਦੂਰੀ ਕਰਦੈ। ਉਸ ਦੇ ਖੁਦ ਦੇ ਦੋ ਬੱਚੇ ਹਨ। ਚਾਚਾ ਹਰਨੇਕ ਸਿੰਘ ਚਾਰੋਂ ਬੱਚੇ ਪਾਲ ਰਿਹੈ।
ਪਿੰਡ ਪਿਥੋ (ਬਠਿੰਡਾ) ਦਾ ਕਿਸਾਨ ਅਜੈਬ ਸਿੰਘ ਤੇ ਪਤਨੀ ਸੁਖਮੰਦਰ ਕੌਰ, ਦੋਵੇਂ ਫੌਤ ਹੋ ਗਏ। ਮਰਹੂਮ ਕਿਸਾਨ ਦੇ ਬੱਚਿਆਂ ਦਾ ਸਹਾਰਾ ਤਾਇਆ ਅਤੇ ਮਾਮਾ ਬਣੇ ਹਨ। ਏਹ ਵੀ ਚਾਚੇ ਤਾਏ ਹਨ। ਜੋ ਕੁਦਰਤ ਦੀ ਰਜ਼ਾ 'ਚ ਹਨ। ਖ਼ੂਨ ਦਾ ਰੰਗ ਸਫ਼ੈਦ ਨਹੀਂ ਹੋਣ ਦੇ ਰਹੇ। ਦੂਜੇ ਬੰਨ•ੇ, ਸਿਆਸੀ ਮਾਮੇ ਤੇ ਸਾਲੇ ਹਨ, ਜਿਨ•ਾਂ ਨੂੰ ਕੁਰਸੀ ਦੇ ਪਾਵੇ ਹੀ ਦਿੱਖਦੇ ਹਨ। 'ਇਨਸਾਫ਼ ਦੀ ਦੇਵੀ', ਭਾਵੇਂ ਅੱਖਾਂ 'ਤੇ ਪੱਟੀ ਬੰਨ•ੀ ਹੈ, ਨੂੰ ਸਭ ਕੁਝ ਦਿਖਦੈ। ਲਖਨਊ 'ਚ ਕੰਧ 'ਤੇ ਲੱਗੇ ਪੋਸਟਰ ਵੀ ਦਿਖੇ। ਯੋਗੀ ਸਰਕਾਰ ਹਲੂਣੀ ਗਈ। ਜਿਵੇਂ ਵਿਸ਼ਵ ਕਰੋਨਾਵਾਇਰਸ ਨੇ ਹਲੂਣਿਆ ਤੇ 'ਯੈੱਸ ਬੈਂਕ' ਨੇ ਅਰਥਚਾਰਾ। ਬੈਂਕਾਂ ਅੱਗੇ ਲੋਕ ਕਤਾਰਾਂ 'ਚ ਲੱਗੇ ਹਨ। ਪਰਮਿੰਦਰ ਸੋਢੀ ਦਾ ਇਹ ਵਿਚਾਰ ਢੁਕਵਾਂ ਜਾਪਦੈ,' ਖਾਲੀ ਜੇਬਾਂ ਵਾਲਾ ਬੰਦਾ ਬਾਜ਼ਾਰ 'ਚੋਂ ਕਾਹਲੀ ਨਾਲ ਲੰਘਦਾ ਹੈ।' ਤਾਹੀਓਂ ਛੱਜੂ ਰਾਮ ਚੱਕਵੇਂ ਪੈਰੀਂ ਜਾ ਰਿਹੈ। ਸਮਾਪਤੀ ਡਾ. ਜਗਤਾਰ ਦੇ ਇਨ•ਾਂ ਬੋਲਾਂ ਨਾਲ, 'ਇਹ ਜੁਗਨੂੰ ਹੈ ਇਹ ਜਗ ਜਗ ਕੇ ਬੁਝੇਗਾ ਫਿਰ ਜਗੇਗਾ/ਲੜੇਗਾ ਪਰ ਹਨੇਰੇ ਨਾਲ ਆਖਰ ਤੱਕ ਲੜੇਗਾ।'

No comments:
Post a Comment