ਬਹਾਨਾ ਬਾਦਲ ਦਾ, ਸੇਵਾ ਮੇਅਰ ਦੀ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ 'ਚ ਇਕੱਲਾ ਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਨਿੱਜੀ ਰਿਹਾਇਸ਼ ਹੈ ਜਿਸ ਨੂੰ ਪਾਵਰਕੌਮ ਨੇ ਮੁਫਤ 'ਚ ਹੀ ਹੌਟ ਲਾਈਨ ਬਿਜਲੀ ਸਪਲਾਈ ਦਿੱਤੀ ਹੈ। ਪਾਵਰਕੌਮ ਨੇ ਬਿਨ੍ਹਾਂ ਖਰਚੇ ਤੋਂ ਇਹ ਸਪਲਾਈ ਦਿੱਤੀ ਹੈ ਜਦੋਂਕਿ ਤਖ਼ਤ ਦਮਦਮਾ ਸਾਹਿਬ ਨੂੰ ਹੌਟ ਲਾਈਨ ਸਪਲਾਈ ਦੇਣ ਲਈ ਖਰਚਾ ਲਿਆ ਗਿਆ ਹੈ। ਇੱਥੋਂ ਤੱਕ ਕਿ ਹੌਟ ਲਾਈਨ ਸਪਲਾਈ ਲੈਣ ਲਈ ਸਰਕਾਰੀ ਹਸਪਤਾਲਾਂ ਨੂੰ ਵੀ ਪੈਸੇ ਭਰਨੇ ਪਏ ਹਨ ਪਰ ਇਕੱਲਾ ਮੇਅਰ ਦਾ ਨਿੱਜੀ ਘਰ ਹੈ ਜਿਸ ਤੋਂ ਕੋਈ ਖਰਚਾ ਨਹੀਂ ਲਿਆ ਗਿਆ ਹੈ।ਸੂਚਨਾ ਦੇ ਅਧਿਕਾਰ ਤਹਿਤ ਸੂਚਨਾ ਵੰਡ ਹਲਕਾ ਬਠਿੰਡਾ ਦੇ ਨਿਗਰਾਨ ਇੰਜਨੀਅਰ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪਾਵਰਕੌਮ ਨੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦੀ ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿਚਲੀ ਪ੍ਰਾਈਵੇਟ ਕੋਠੀ ਨੂੰ ਇਹ ਸਪਲਾਈ ਦਿੱਤੀ ਹੈ। ਪਾਵਰਕੌਮ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹੌਟ ਲਾਈਨ ਸਪਲਾਈ ਦੇਣ ਵਿੱਚ ਏਨੀ ਫੁਰਤੀ ਨਹੀਂ ਦਿਖਾਈ ਜਿੰਨੀ ਮੇਅਰ ਦੇ ਪ੍ਰਾਈਵੇਟ ਘਰ ਨੂੰ ਦੇਣ ਸਮੇਂ ਦਿਖਾਈ ਹੈ। ਤਖਤ ਸਾਹਿਬ ਨੂੰ ਹੌਟ ਲਾਈਨ ਸਪਲਾਈ ਦੇਣ ਤੋਂ ਪਹਿਲਾਂ ਮੇਅਰ ਦੇ ਪ੍ਰਾਈਵੇਟ ਘਰ ਨੂੰ ਇਹ ਸਪਲਾਈ ਦਿੱਤੀ ਗਈ।
ਬਠਿੰਡਾ ਜ਼ਿਲ੍ਹੇ 'ਚ ਅੱਠ ਅਦਾਰਿਆਂ ਨੂੰ ਬਿਜਲੀ ਦੀ ਹੌਟ ਲਾਈਨ ਸਪਲਾਈ ਦਿੱਤੀ ਹੋਈ ਹੈ। ਪਾਵਰਕੌਮ ਨੇ ਸਰਕਾਰੀ ਸੂਚਨਾ 'ਚ ਹੌਟ ਲਾਈਨ ਸਪਲਾਈ ਦੇਣ ਪਿੱਛੇ ਇਹ ਤਰਕ ਦਿੱਤਾ ਹੈ ਕਿ ਜਦੋਂ ਮੁੱਖ ਮੰਤਰੀ ਦੌਰੇ 'ਤੇ ਇੱਧਰ ਆਉਂਦੇ ਹਨ ਤਾਂ ਉਹ ਮੇਅਰ ਦੇ ਪ੍ਰਾਈਵੇਟ ਘਰ ਠਹਿਰਦੇ ਹਨ ਜਿਸ ਕਰਕੇ ਮੇਅਰ ਦੇ ਘਰ ਨੂੰ ਹੌਟ ਲਾਈਨ ਬਿਜਲੀ ਸਪਲਾਈ ਦਿੱਤੀ ਗਈ ਹੈ। ਪਾਵਰਕੌਮ ਨੇ ਜੁਲਾਈ 2008 ਤੋਂ ਇਹ ਸਪਲਾਈ ਦਿੱਤੀ ਹੋਈ ਹੈ। ਭਾਵੇਂ ਆਮ ਲੋਕਾਂ ਨੂੰ ਬਿਜਲੀ ਕੱਟ ਝੱਲਣੇ ਪੈਂਦੇ ਹਨ ਪਰ ਮੇਅਰ ਦੇ ਘਰ ਬਿਜਲੀ ਸਪਲਾਈ 24 ਘੰਟੇ ਰਹਿੰਦੀ ਹੈ। ਪਾਵਰਕੌਮ ਦੇ ਨਿਯਮਾਂ ਅਨੁਸਾਰ ਉਸ ਪ੍ਰਾਈਵੇਟ ਵਿਅਕਤੀ ਨੂੰ ਹੌਟ ਲਾਈਨ ਸਪਲਾਈ ਦਿੱਤੀ ਜਾਂਦੀ ਹੈ ਜਿਸ ਦਾ ਬਿਜਲੀ ਦਾ ਲੋਡ 500 ਕਿਲੋਵਾਟ ਤੋਂ ਜ਼ਿਆਦਾ ਹੁੰਦਾ ਹੈ। ਉਸ ਵਿਅਕਤੀ ਨੂੰ ਸਾਰੇ ਖਰਚੇ ਵੀ ਤਾਰਨੇ ਪੈਂਦੇ ਹਨ ਤੇ ਜੋ ਐਮਰਜੈਂਸੀ ਸੇਵਾਵਾਂ ਵਾਲੇ ਸਰਕਾਰੀ ਅਦਾਰੇ ਹਨ, ਉਨ੍ਹਾਂ ਨੂੰ ਵੀ ਹੌਟ ਲਾਈਨ ਸਪਲਾਈ ਲੈਣ ਵਾਸਤੇ ਸਾਰੇ ਖਰਚੇ ਭਰਨੇ ਪੈਂਦੇ ਹਨ।
ਬਿਜਲੀ ਗਰਿੱਡ 'ਤੇ ਹੌਟ ਲਾਈਨ ਸਪਲਾਈ ਲਈ ਜੋ ਬਰੇਕਰ ਲੱਗਦਾ ਹੈ, ਉਸ ਦੀ ਕੀਮਤ ਤਕਰੀਬਨ 3 ਲੱਖ ਰੁਪਏ ਹੁੰਦੀ ਹੈ। ਉਸ ਦਾ ਖਰਚਾ ਤੇ ਲਾਈਨ ਦਾ ਖਰਚਾ ਹਰ ਸਰਕਾਰੀ ਤੇ ਪ੍ਰਾਈਵੇਟ ਅਦਾਰੇ ਨੂੰ ਭਰਨਾ ਪੈਂਦਾ ਹੈ। ਸਿਵਲ ਹਸਪਤਾਲ ਮੌੜ ਨੇ ਅਗਸਤ 2006 'ਚ ਹੌਟ ਲਾਈਨ ਸਪਲਾਈ ਲਈ ਸੀ ਤੇ ਉਸ ਵੱਲੋਂ ਸਾਰੇ ਖਰਚੇ ਪਾਵਰਕੌਮ ਨੂੰ ਭਰੇ ਗਏ ਸਨ। ਪੰਜਾਬੀ 'ਵਰਸਿਟੀ ਕੈਂਪਸ ਤਲਵੰਡੀ ਸਾਬੋ ਨੇ ਵੀ ਸਾਰੇ ਖਰਚੇ ਭਰ ਕੇ ਹੀ ਅਕਤੂਬਰ 2008 ਵਿੱਚ ਬਿਜਲੀ ਦੀ ਹੌਟ ਲਾਈਨ ਸਪਲਾਈ ਲਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਲਈ ਹੌਟ ਲਾਈਨ ਸਪਲਾਈ ਲੈਣ ਲਈ ਖਰਚਾ ਭਰਿਆ ਗਿਆ ਸੀ। ਤਿੰਨ ਪ੍ਰਾਈਵੇਟ ਮਿੱਲਾਂ ਵੱਲੋਂ ਵੀ ਖਰਚਾ ਭਰ ਕੇ ਹੌਟ ਲਾਈਨ ਸਪਲਾਈ ਲਈ ਹੋਈ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਬਠਿੰਡਾ ਦੌਰੇ 'ਤੇ ਆਉਂਦੇ ਹਨ, ਉਹ ਕਈ ਵਾਰ ਮੇਅਰ ਦੇ ਘਰ ਠਹਿਰਦੇ ਹਨ। ਪਾਵਰਕੌਮ ਦੇ ਵੰਡ ਹਲਕਾ ਬਠਿੰਡਾ ਦੇ ਨਿਗਰਾਨ ਇੰਜਨੀਅਰ ਇੰਦਰਜੀਤ ਗਰਗ ਦਾ ਕਹਿਣਾ ਸੀ ਕਿ ਮੇਅਰ ਦੇ ਪ੍ਰਾਈਵੇਟ ਘਰ ਨੂੰ ਐਕਸਪ੍ਰੈਸ ਫੀਡਰ 'ਚੋਂ ਸਪਲਾਈ ਹੋ ਸਕਦੀ ਹੈ ਪਰ ਕੋਈ ਹੌਟ ਲਾਈਨ ਸਪਲਾਈ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੌਟ ਲਾਈਨ ਸਪਲਾਈ ਉਹ ਹੁੰਦੀ ਹੈ ਜੋ ਗਰਿੱਡ ਤੋਂ ਸਿੱਧੀ ਘਰ ਨੂੰ ਲਾਈਨ ਪਾ ਕੇ ਦਿੱਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਪਾਵਰਕੌਮ ਦੀ ਹੌਟ ਲਾਈਨ ਸਪਲਾਈ ਪਹਿਲਾਂ ਸਿਵਲ ਲਾਈਨ ਕਲੱਬ ਲਾਗਲੇ ਇੱਕ ਡਿਸਪੋਜਲ ਨੂੰ ਦਿੱਤੀ ਹੋਈ ਹੈ ਜਿਥੋਂ ਅੱਗੇ ਮੇਅਰ ਦੇ ਘਰ ਨੂੰ ਦੇ ਦਿੱਤੀ ਗਈ ਹੈ। ਨਿਯਮਾਂ ਅਨੁਸਾਰ ਵੀ ਮੇਅਰ ਦੇ ਘਰ ਨੂੰ ਹੌਟ ਲਾਈਨ ਸਪਲਾਈ ਨਹੀਂ ਦਿੱਤੀ ਸਕਦੀ ਕਿਉਂਕਿ ਉਨ੍ਹਾਂ ਦੇ ਘਰ ਦਾ ਲੋਡ 300 ਕਿਲੋਵਾਟ ਤੋਂ ਘੱਟ ਹੈ।
ਮੁੱਖ ਮੰਤਰੀ ਦੇ 'ਅਰਾਮ' ਲਈ ਮਿਲੀ ਸਪਲਾਈ: ਮੇਅਰ
ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪ੍ਰਾਈਵੇਟ ਘਰ ਨੂੰ ਹੌਟ ਲਾਈਨ ਬਿਜਲੀ ਸਪਲਾਈ ਇਸ ਕਰਕੇ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਘਰ ਮੁੱਖ ਮੰਤਰੀ ਠਹਿਰਦੇ ਹਨ। ਉਨ੍ਹਾਂ ਦੱਸਿਆ ਕਿ ਹੌਟ ਲਾਈਨ ਸਪਲਾਈ ਸਿਰਫ ਉਦੋਂ ਹੀ ਚਾਲੂ ਕੀਤੀ ਜਾਂਦੀ ਹੈ ਜਦੋਂ ਕਿ ਮੁੱਖ ਮੰਤਰੀ ਆਉਂਦੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਹੌਟ ਲਾਈਨ ਬਿਜਲੀ ਸਪਲਾਈ ਦੀ ਮੰਗ ਕਦੇ ਨਹੀਂ ਕੀਤੀ ਬਲਕਿ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਠਹਿਰਾਓ ਦੇ ਮੱਦੇਨਜ਼ਰ ਇਹ ਹੌਟ ਲਾਈਨ ਸਪਲਾਈ ਦਿੱਤੀ ਗਈ ਹੈ।

No comments:
Post a Comment