ਕੋਈ ਹੱਦ ਨਹੀਂ ਹੁੰਦੀ 'ਚਮਚੀ' ਦੀ
ਚਰਨਜੀਤ ਭੁੱਲਰ
ਬਠਿੰਡਾ : 'ਚਮਚੀ' ਦੀ ਕੋਈ ਹੱਦ ਹੁੰਦੀ ਤਾਂ ਇੰਝ ਨਹੀਂ ਹੋਣਾ ਸੀ। ਸ਼ਾਇਦ ਇਸੇ ਕਰਕੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨਾਂ ਨੂੰ ਆਪੋ ਆਪਣੇ ਲੀਡਰ 'ਪਿਆਰੇ' ਰਹੇ ਹਨ। ਹਾਲਾਂਕਿ ਭਾਜਪਾ ਤੇ ਕਾਂਗਰਸ ਵਿੱਚ ਲੱਖ ਵਖਰੇਵੇਂ ਹਨ ਪਰ ਬਠਿੰਡਾ ਵਿੱਚ ਪ੍ਰਾਜੈਕਟਾਂ ਦੇ ਨਾਮਕਰਨ ਦੇ ਮਾਮਲੇ 'ਤੇ ਇਨ੍ਹਾਂ ਸਿਆਸੀ ਧਿਰਾਂ ਦੇ ਲੀਡਰਾਂ ਦੀ ਇਕੋ ਸੁਰ ਰਹੀ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨਾਂ ਨੂੰ ਨਵੀਆਂ ਸਕੀਮਾਂ ਅਤੇ ਪ੍ਰਾਜੈਕਟਾਂ ਦੇ ਨਾਮਕਰਨ ਸਮੇਂ ਦੇਸ਼ ਭਗਤਾਂ ਦਾ ਚੇਤਾ ਨਹੀਂ ਆਇਆ। ਇਸ ਦੀ ਥਾਂ ਭਾਜਪਾ ਤੇ ਕਾਂਗਰਸ ਦੇ ਚੇਅਰਮੈਨਾਂ ਨੇ ਆਪੋ ਆਪਣੇ ਨੇਤਾਵਾਂ ਨੂੰ ਖ਼ੁਸ਼ ਕਰਨ ਨੂੰ ਤਰਜੀਹ ਦਿੱਤੀ ਹੈ।
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਰਹੇ ਅਸ਼ੋਕ ਭਾਰਤੀ ਜੋ ਭਾਜਪਾ ਦੇ ਸੀਨੀਅਰ ਆਗੁ ਹਨ, ਨੇ ਅਹੁਦਾ ਸੰਭਾਲਣ ਮਗਰੋਂ ਇਕ ਨਵੇਂ ਪ੍ਰਾਜੈਕਟ ਦਾ ਨਾਂ 'ਮਨਮੋਹਨ ਕਾਲੀਆ ਐਨਕਲੇਵ ਫਲੈਟਸ' ਰੱਖ ਦਿੱਤਾ। ਸਥਾਨਕ ਸਰਕਾਰਾਂ ਬਾਰੇ ਸਾਬਕਾ ਮੰਤਰੀ ਸ੍ਰੀ ਕਾਲੀਆ ਦੇ ਪਿਤਾ ਦਾ ਨਾਂ ਮਨਮੋਹਨ ਕਾਲੀਆ ਹੈ, ਜੋ ਖ਼ੁਦ ਵਜ਼ੀਰ ਰਹੇ ਸਨ। ਦੱਸਣਯੋਗ ਹੈ ਕਿ ਟਰੱਸਟ ਵੱਲੋਂ ਸ਼ਹਿਰ ਦੀ ਗੋਨਿਆਣਾ ਰੋਡ 'ਤੇ ਜੋ ਟਰਾਂਸਪੋਰਟ ਨਗਰ ਵਸਾਇਆ ਗਿਆ ਹੈ, ਉਸ ਵਿੱਚ ਹੀ ਇਹ ਨਵੀਂ ਸਕੀਮ ਬਣਾਈ ਗਈ ਹੈ। ਇਸ ਸਕੀਮ ਤਹਿਤ ਸੱਤ ਸੱਤ ਮੰਜ਼ਲਾਂ ਫਲੈਟਸ ਬਣਨੇ ਹਨ, ਜਿਨ੍ਹਾਂ ਲਈ ਬਾਕਾਇਦਾ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਫਲੈਟਸ ਦੀ ਅਲਾਟਮੈਂਟ ਵੀ ਟਰੱਸਟ ਵੱਲੋਂ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਪੁਰਾਣੀ ਡੇਅਰੀ ਸਕੀਮ ਦਾ ਭਾਜਪਾ ਚੇਅਰਮੈਨ ਨੇ ਨਵਾਂ ਨਾਮ 'ਕੇਸ਼ਵ ਡੇਅਰੀ ਸਕੀਮ' ਰੱਖ ਦਿੱਤਾ ਹੈ। ਦੱਸਣਯੋਗ ਹੈ ਕਿ ਕੇਸ਼ਵ ਸ੍ਰੀ ਭਗਵਾਨ ਕ੍ਰਿਸ਼ਨ ਦਾ ਨਾਮ ਹੈ। ਪਤਾ ਲੱਗਿਆ ਹੈ ਕਿ ਜੋ ਆਰ.ਐਸ.ਐਸ. ਦੇ ਬਾਨੀ ਸਨ, ਉਨ੍ਹਾਂ ਦਾ ਨਾਮ ਵੀ ਡਾ. ਕੇਸ਼ਵ ਰਾਮ ਬਲੀ ਰਾਮ ਸੀ। ਸ੍ਰੀ ਅਸ਼ੋਕ ਭਾਰਤੀ ਦੇ ਲੜਕੇ ਦਾ ਨਾਮ ਵੀ ਕੇਸ਼ਵ ਭਾਰਤੀ ਹੈ। ਸਾਬਕਾ ਚੇਅਰਮੈਨ ਸ੍ਰੀ ਭਾਰਤੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਭਗਵਾਨ ਦੇ ਨਾਂ ਉਤੇ 'ਕੇਸ਼ਵ ਡੇਅਰੀ ਸਕੀਮ' ਦਾ ਨਾਮ ਰੱਖਿਆ ਹੈ। ਉਨ੍ਹਾਂ ਆਖਿਆ ਕਿ ਭਾਵੇਂ ਉਨ੍ਹਾਂ ਦੇ ਲੜਕੇ ਦਾ ਨਾਮ ਵੀ ਇਹੋ ਹੈ ਅਤੇ ਆਰ.ਐਸ.ਐਸ. ਦੇ ਬਾਨੀ ਦਾ ਨਾਮ ਵੀ ਇਹੋ ਹੈ ਪਰ ਉਨ੍ਹਾਂ ਨੇ ਭਗਵਾਨ ਕ੍ਰਿਸ਼ਨ ਜੀ ਦੇ ਨਾਮ 'ਤੇ ਡੇਅਰੀ ਸਕੀਮ ਦਾ ਨਾਮਕਰਨ ਕੀਤਾ ਹੈ। ਉਨ੍ਹਾਂ ਆਖਿਆ ਕਿ ਜੋ ਮਨਮੋਹਨ ਕਾਲੀਆ ਫਲੈਟਸ ਦਾ ਨਾਮਕਰਨ ਹੈ, ਉਹ ਇਸ ਕਰਕੇ ਕੀਤਾ ਕਿਉਂਕਿ ਮਨਮੋਹਨ ਕਾਲੀਆ ਪੰਜਾਬ ਦੇ ਉੱਘੇ ਲੀਡਰ ਹਨ।
ਸ੍ਰੀ ਭਾਰਤੀ ਨੇ ਆਖਿਆ ਕਿ ਉਨ੍ਹਾਂ ਨੇ ਕਿਸੇ ਸਕੀਮ ਦਾ ਨਾਂ ਨਹੀਂ ਬਦਲਿਆ। ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਵਿੱਚ ਇਹ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਟਰੱਸਟ ਦੀ 1.36 ਏਕੜ ਸਕੀਮ ਦਾ ਨਾਮ ਵੀ ਭਗਵਾਨ ਰਾਮ ਚੰਦਰ ਨਗਰ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਬਠਿੰਡਾ ਸ਼ਹਿਰ ਵਿੱਚ ਇਕ 'ਕੇਸ਼ਵ ਪਾਰਕ' ਵੀ ਹੈ। ਜਦੋਂ ਕਾਂਗਰਸ ਦਾ ਰਾਜ ਭਾਗ ਸੀ, ਉਦੋਂ ਕਾਂਗਰਸੀ ਚੇਅਰਮੈਨ ਨੇ ਵੀ ਇਹੋ ਹੀ ਕੀਤਾ ਸੀ। ਤਤਕਾਲੀ ਚੇਅਰਮੈਨ ਜਗਰੂਪ ਸਿੰਘ ਗਿੱਲ ਨੇ ਗੁਰੂਕੁਲ ਰੋਡ 'ਤੇ ਵਸਾਏ ਨਗਰ ਦਾ ਨਾਂ 'ਰਾਜੀਵ ਗਾਂਧੀ ਨਗਰ' ਰੱਖਿਆ ਸੀ। ਇਸ ਤਰ੍ਹਾਂ ਉਨ੍ਹਾਂ ਟਰੱਸਟ ਵੱਲੋਂ ਬਣਾਏ ਨਵੇਂ ਟਰਾਂਸਪੋਰਟ ਨਗਰ ਦਾ ਨਾਂ ਵੀ 'ਕੈਪਟਨ ਅਮਰਿੰਦਰ ਸਿੰਘ ਟਰਾਂਸਪੋਰਟ ਨਗਰ' ਰੱਖਿਆ ਸੀ। ਸੂਤਰ ਆਖਦੇ ਹਨ ਕਿ ਦੇਸ਼ ਭਗਤਾਂ ਦੇ ਨਾਵਾਂ ਦਾ ਕਿਸੇ ਨੂੰ ਚੇਤਾ ਨਹੀਂ ਆਇਆ। ਨਗਰ ਸੁਧਾਰ ਟਰੱਸਟ ਦੇ ਸਾਬਕਾ ਕਾਂਗਰਸੀ ਚੇਅਰਮੈਨ ਸ੍ਰੀ ਗਿੱਲ ਦਾ ਕਹਿਣਾ ਸੀ ਕਿ ਰਾਜੀਵ ਗਾਂਧੀ ਦੀ ਮੁਲਕ ਲਈ ਵੱਡੀ ਕੁਰਬਾਨੀ ਹੈ, ਜਿਸ ਕਰਕੇ ਉਨ੍ਹਾਂ ਦੇ ਨਾਮ 'ਤੇ ਪ੍ਰਾਜੈਕਟ ਦਾ ਨਾਮ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਮੁੱਖ ਸ਼ਖ਼ਸੀਅਤ ਹਨ, ਜਿਸ ਕਰਕੇ ਟਰਾਂਸਪੋਰਟ ਨਗਰ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਜੋ ਡੇਅਰੀ ਸਕੀਮ ਉਨ੍ਹਾਂ ਦੇ ਸਮੇਂ ਬਣੀ ਸੀ, ਉਸ ਦਾ ਨਾਮ ਨਵੇਂ ਚੇਅਰਮੈਨ ਵੱਲੋਂ ਰੱਖਿਆ ਗਿਆ ਸੀ।ਨਾਗਰਿਕ ਚੇਤਨਾ ਮੰਚ ਦੇ ਜਗਮੋਹਨ ਕੌਸ਼ਲ ਦਾ ਕਹਿਣਾ ਸੀ ਕਿ ਹਰ ਕੋਈ ਆਪੋ ਆਪਣੇ ਲੀਡਰ ਨੂੰ ਖ਼ੁਸ਼ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਕਰਕੇ ਪ੍ਰਾਜੈਕਟਾਂ ਦਾ ਨਾਮਕਰਨ ਵੀ ਏਦਾ ਹੀ ਹੋਇਆ ਹੈ। ਉਨ੍ਹਾਂ ਆਖਿਆ ਕਿ ਚੰਗਾ ਹੁੰਦਾ ਕਿ ਦੇਸ਼ ਲਈ ਕੁਰਬਾਨ ਹੋਣ ਵਾਲੇ ਲੋਕਾਂ ਨੂੰ ਵੀ ਯਾਦ ਕਰ ਲਿਆ ਜਾਂਦਾ।

No comments:
Post a Comment