ਨਾਨ ਸਟਾਪ ਚੱਲਦੀ ਹੈ ਜਥੇਦਾਰ ਮੱਕੜ ਦੀ ਗੱਡੀ
ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਕਾਰ 1.64 ਕਰੋੜ ਰੁਪਏ ਦਾ ਤੇਲ ਛੱਕ ਗਈ ਹੈ। ਏਨੀ ਵੱਡੀ ਰਾਸ਼ੀ ਦੇ ਤੇਲ ਖਰਚ ਨਾਲ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਦੇ 585 ਗੇੜੇ ਲੱਗ ਸਕਦੇ ਸਨ। ਪੈਸਾ ਸਿੱਖ ਸੰਗਤਾਂ ਦਾ ਹੈ ਜਿਸ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਲੰਘੇ ਪੰਜ ਵਰ੍ਹਿਆਂ ਤੋਂ ਏਨੀ ਸਪੀਡ ਨਾਲ ਹੀ ਦੌੜ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਏਨੀ ਰਾਸ਼ੀ ਦਾ ਤੇਲ ਖਰਚ ਕਰਕੇ ਤਾਂ ਚਾਰ ਗੇੜੇ ਧਰਤੀ ਤੋਂ ਚੰਦਰਮਾ ਦੇ ਵੀ ਲਾਏ ਜਾ ਸਕਦੇ ਹਨ ਕਿਉਂਕਿ ਧਰਤੀ ਤੋਂ ਚੰਦਰਮਾ ਦੀ ਦੂਰੀ 3,84,403 ਕਿਲੋਮੀਟਰ ਹੈ । ਪ੍ਰਧਾਨ ਕੋਲ ਇਸ ਵੇਲੇ ਕੈਮਰੀ ਗੱਡੀ ਹੈ। ਪੰਜ ਵਰ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਡੀ ਦਾ ਖਰਚਾ ਹਰ ਵਰ੍ਹੇ ਵੱਧ ਰਿਹਾ ਹੈ। ਅਪਰੈਲ 2006 ਤੋਂ 31 ਮਾਰਚ 2011 (ਪੰਜ ਸਾਲਾਂ)'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਦਾ ਤੇਲ ਖਰਚ 1,64,94,510 ਰੁਪਏ ਰਿਹਾ ਹੈ। ਮਾਲੀ ਵਰ੍ਹਾ 2010-11 'ਚ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਦੇ ਤੇਲ ਖਰਚ ਨੇ ਸਭ ਰਿਕਾਰਡ ਹੀ ਤੋੜ ਦਿੱਤੇ। ਇਸ ਇੱਕ ਵਰ੍ਹੇ 'ਚ 47.53 ਲੱਖ ਰੁਪਏ ਤੇਲ ਖਰਚਾ ਆਇਆ ਹੈ। ਮਤਲਬ ਕਿ ਇੱਕੋ ਵਰ੍ਹੇ 'ਚ ਰੋਜ਼ਾਨਾ ਤੇਲ ਖਰਚ 13023 ਰੁਪਏ ਰਿਹਾ ਹੈ। ਕਾਰ ਦੀ ਤੇਲ ਐਵਰੇਜ 9 ਕਿਲੋਮੀਟਰ ਪ੍ਰਤੀ ਲੀਟਰ ਵੀ ਮੰਨ ਲਈਏ ਤਾਂ ਲੰਘੇ ਵਰ੍ਹੇ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਰੋਜ਼ਾਨਾ ਆਪਣੀ ਕਾਰ 'ਤੇ 1953 ਕਿਲੋਮੀਟਰ ਸਫ਼ਰ ਕੀਤਾ ਹੈ। ਇਹ ਕਹਿ ਲਓ ਕਿ ਪ੍ਰਧਾਨ ਜੀ ਦੀ ਗੱਡੀ ਨੇ ਲੰਘੇ ਵਰ੍ਹੇ ਰੋਜ਼ਾਨਾ ਏਨਾ ਤੇਲ ਛਕਿਆ ਕਿ ਜਿਸ ਨਾਲ ਨਿੱਤ ਨਵੀਂ ਦਿੱਲੀ ਦੇ ਦੋ ਗੇੜੇ (ਆਉਣ-ਜਾਣ )ਲੱਗ ਸਕਦੇ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਪੱਤਰ ਨੰਬਰ 60115 ਰਾਹੀਂ ਜੋ ਸੂਚਨਾ ਦਿੱਤੀ ਗਈ ਹੈ,ਉਸ ਤੋਂ ਇਹ ਭੇਤ ਖੁੱਲ੍ਹਾ ਹੈ। ਸ਼੍ਰੋਮਣੀ ਕਮੇਟੀ ਦੇ ਦਫ਼ਤਰੀ ਰਿਕਾਰਡ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਾਰ ਦਾ ਤੇਲ ਖਰਚ ਸਾਲ 2006-07 'ਚ 26,26,124 ਰੁਪਏ ਰਿਹਾ ਹੈ ਜਦੋਂ ਕਿ ਸਾਲ 2007-08 'ਚ ਇਹ ਖਰਚ 30,99,868 ਰੁਪਏ ਹੋ ਗਿਆ। ਸਾਲ 2008-09 'ਚ ਇਹੋ ਤੇਲ ਖਰਚ 27,54,278 ਰੁਪਏ ਰਿਹਾ ਹੈ। ਇਸੇ ਤਰ੍ਹਾਂ ਸਾਲ 2009-10 ਵਿੱਚ ਇਹ ਤੇਲ ਖਰਚ ਵੱਧ ਕੇ 32,60,514 ਰੁਪਏ ਹੋ ਗਿਆ। ਸਾਲ 2010-11 'ਚ ਪ੍ਰਧਾਨ ਦੀ ਕਾਰ ਦਾ ਤੇਲ ਖਰਚ 47,53,726 ਰੁਪਏ ਰਿਹਾ ਹੈ। ਇਨ੍ਹਾਂ ਪੰਜ ਵਰ੍ਹਿਆਂ ਦਾ ਔਸਤਨ ਕੱਢੀਏ ਤਾਂ ਪ੍ਰਧਾਨ ਦੀ ਕਾਰ ਦਾ ਪ੍ਰਤੀ ਦਿਨ ਦਾ ਤੇਲ ਖਰਚ 9038 ਰੁਪਏ ਰਿਹਾ ਹੈ। ਪੈਟਰੋਲ ਦੀ ਔਸਤਨ ਕੀਮਤ 50 ਰੁਪਏ ਮੰਨ ਲਈਏ ਅਤੇ ਕਾਰ ਦੀ ਐਵਰੇਜ 9 ਕਿਲੋਮੀਟਰ ਪ੍ਰਤੀ ਲੀਟਰ ਮੰਨੀਏ ਤਾਂ ਤੱਥ ਹੈਰਾਨ ਕਰ ਦੇਣ ਵਾਲੇ ਸਾਹਮਣੇ ਆਉਂਦੇ ਹਨ।
ਕਸ਼ਮੀਰ ਤੋਂ ਕੰਨਿਆ ਕੁਮਾਰੀ ਦੀ ਸੜਕੀ ਦੂਰੀ 2535 ਕਿਲੋਮੀਟਰ ਹੈ। ਪ੍ਰਧਾਨ ਦੀ ਕਾਰ ਦੇ ਤੇਲ ਖਰਚ ਦੇਖੀਏ ਤਾਂ ਇਨ੍ਹਾਂ ਪੰਜ ਵਰ੍ਹਿਆਂ ਦੇ ਤੇਲ ਖਰਚ ਨਾਲ ਤਾਂ 1171 ਵਾਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਪਹੁੰਚਿਆ ਜਾ ਸਕਦਾ ਸੀ। ਜਾਂ ਕਹਿ ਲਓ ਕਿ 585 ਗੇੜ ਆਉਣ ਜਾਣ ਦੇ ਲਗਾਏ ਜਾ ਸਕਦੇ ਸਨ। ਜੇਕਰ ਦਿਨਾਂ ਦੇ ਹਿਸਾਬ ਨਾਲ ਔਸਤਨ ਕੱਢੀਏ ਤਾਂ 1825 ਦਿਨਾਂ (ਪੰਜ ਵਰ੍ਹਿਆਂ 'ਚ) ਦੌਰਾਨ ਹੋਏ ਤੇਲ ਖਰਚ ਦੇ ਨਾਲ ਤਾਂ ਪ੍ਰਧਾਨ ਜੀ ਹਰ ਤੀਸਰੇ ਦਿਨ ਕਸ਼ਮੀਰ ਤੋਂ ਕੰਨਿਆ ਕੁਮਾਰੀ ਜਾ ਸਕਦੇ ਸਨ। ਪੰਜ ਵਰ੍ਹਿਆਂ 'ਚ ਪ੍ਰਧਾਨ ਦੀ ਕਾਰ ਉੱਪਰਲੀ ਔਸਤਨ ਦੇ ਹਿਸਾਬ ਨਾਲ 29,69,011 ਕਿਲੋਮੀਟਰ ਦੌੜੀ ਹੈ। ਇਸੇ ਹਿਸਾਬ ਨਾਲ ਅੰਮ੍ਰਿਤਸਰ ਤੋਂ ਦਿੱਲੀ ਦੇ ਆਉਣ ਜਾਣ ਦੇ 5938 ਗੇੜੇ ਬਣਦੇ ਹਨ। ਸਾਲ 2010-11 ਵਿੱਚ ਤਾਂ ਤੇਲ ਖਰਚਾ ਹੀ ਹੈਰਾਨੀ ਵਾਲਾ ਰਿਹਾ ਹੈ। ਇਸ ਮਾਲੀ ਸਾਲ ਦੌਰਾਨ ਰੋਜ਼ਾਨਾ ਕਾਰ ਕਰੀਬ 1953 ਕਿਲੋਮੀਟਰ ਚੱਲੀ ਹੈ। ਇਸ ਤੋਂ ਲੱਗਦਾ ਹੈ ਕਿ ਪ੍ਰਧਾਨ ਜੀ ਦਿਨ ਰਾਤ ਸਫ਼ਰ 'ਤੇ ਹੀ ਰੋਜ਼ਾਨਾ ਰਹੇ ਹਨ। ਅਗਰ ਪ੍ਰਧਾਨ ਜੀ ਕੋਲ ਡੀਜ਼ਲ ਵਾਲੀ ਗੱਡੀ ਹੈ ਤਾਂ ਨਿੱਤ ਦਾ ਕਿਲੋਮੀਟਰਾਂ 'ਚ ਸਫ਼ਰ ਅਤੇ ਗੇੜਿਆਂ ਦੀ ਗਿਣਤੀ ਹੋਰ ਵੀ ਵੱਧ ਜਾਣੀ ਹੈ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨਾਲ ਵਾਰ ਵਾਰ ਮੋਬਾਇਲ ਤੇ ਸੰਪਰਕ ਕੀਤਾ ਪ੍ਰੰਤੂ ਉਨ੍ਹਾਂ ਫੋਨ ਚੁੱਕਿਆ ਨਹੀਂ।

Very good Bhullar Sahib. You did a great job. Wish you a long life & high spirit. people need the journalists like you.
ReplyDeleteSikh dharam de sewadar ne, eh gulak da paisa uppar sutde ne Je uppar reh gya, oh Waheguru da, jehra thale dig pya oh sewadar da. Lokan nu aiven didh peerh ho rahi hai
ReplyDeleteSPC President is a stooge of Badal. If father-son duo live luxurious lives, their followers are not expected to be left behind. Damn Sikh sangat. hell with the morals taught and followed by the Sikh Gurus. Those are only for the fools. People at the helm of affairs have to maintain distance and lead a luxurious life. Seriously speaking, who will bell the cat? Who will probe the scam? What will be the time period? From whom will the squandered money recovered? Million dollars' question.
ReplyDelete