ਪੋਲਾਂ ਦੀ ਪੋਲ ਖੁੱਲ੍ਹੀ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਵਿਕਾਸ ਅਥਾਰਟੀ ਵੱਲੋਂ ਥੋਕ ਵਿੱਚ ਲਾਏ ਚਮਕਦਾਰ 'ਬਿਜਲੀ ਪੋਲ' ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਇਹ ਪੋਲ ਕਾਫੀ ਮਹਿੰਗੇ ਮੁੱਲ 'ਤੇ ਖਰੀਦੇ ਗਏ ਹਨ। ਵੱਡੀ ਗਿਣਤੀ ਵਿੱਚ ਪੋਲ ਹਰਿਆਣਾ ਵਿੱਚੋਂ ਖਰੀਦੇ ਗਏ ਹਨ। ਸੂਤਰ ਦੱਸਦੇ ਹਨ ਕਿ ਅਥਾਰਟੀ ਵੱਲੋਂ 35 ਕਰੋੜ ਰੁਪਏ ਬਿਜਲੀ ਪੋਲਾਂ ਅਤੇ ਲਾਈਟਾਂ 'ਤੇ ਹੀ ਖਰਚ ਕਰ ਦਿੱਤਾ ਗਿਆ ਹੈ, ਜਦੋਂ ਕਿ ਲਿਖਤੀ ਸੂਚਨਾ ਵਿੱਚ ਇਹ ਖਰਚਾ 17.28 ਕਰੋੜ ਰੁਪਏ ਦੱਸਿਆ ਗਿਆ ਹੈ। ਬਠਿੰਡਾ ਸੰਸਦੀ ਹਲਕੇ ਦੇ 13 ਸ਼ਹਿਰਾਂ ਵਿੱਚ ਮੁੱਖ ਸੜਕਾਂ 'ਤੇ ਇਹ ਚਮਕਦਾਰ ਪੋਲ ਅਤੇ ਲਾਈਟਾਂ ਲਾਈਆਂ ਗਈਆਂ ਹਨ, ਜਿਨ੍ਹਾਂ ਦੀ ਖਰੀਦ ਕੇਵਲ ਦੋ ਫਰਮਾਂ ਤੋਂ ਕੀਤੀ ਗਈ ਹੈ। ਇਨ੍ਹਾਂ ਲਈ ਤਾਰ ਦੀ ਖਰੀਦ ਅਲਵਰ ਤੋਂ ਕੀਤੀ ਗਈ ਹੈ। ਹਰ ਸ਼ਹਿਰ ਵਿੱਚ ਬਿਜਲੀ ਦੇ ਪੋਲ ਤੇ ਲਾਈਟ ਦੀ ਕੀਮਤ ਵੱਖੋ ਵੱਖਰੀ ਹੈ, ਜਿਸ ਤੋਂ ਇਹ ਮਾਮਲਾ ਸ਼ੱਕੀ ਬਣ ਜਾਂਦਾ ਹੈ। ਪ੍ਰਤੀ ਪੋਲ ਕੀਮਤ 22 ਤੋਂ 47 ਹਜ਼ਾਰ ਤੱਕ ਹੈ। ਬਠਿੰਡਾ ਸ਼ਹਿਰ ਵਿੱਚ 508 ਦੇ ਕਰੀਬ ਇਹ ਚਮਕਦਾਰ ਪੋਲ ਲਾਏ ਗਏ ਹਨ, ਜਿਨ੍ਹਾਂ 'ਤੇ 1.48 ਕਰੋੜ ਰੁਪਏ ਖਰਚੇ ਗਏ ਹਨ। ਵੱਡੀ ਗਿਣਤੀ ਇਹ ਪੋਲ ਸੋਨੀਪਤ ਦੀ ਫਰਮ ਤੋਂ ਖਰੀਦੇ ਗਏ ਹਨ।
ਬਠਿੰਡਾ ਵਿਕਾਸ ਅਥਾਰਟੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਬਠਿੰਡਾ ਸੰਸਦੀ ਹਲਕੇ ਦੇ 13 ਸ਼ਹਿਰਾਂ ਵਿੱਚ 7045 ਬਿਜਲੀ ਪੋਲ ਲਾਏ ਗਏ ਹਨ, ਜੋ ਆਧੁਨਿਕ ਕਿਸਮ ਦੇ ਹਨ। ਅਥਾਰਟੀ ਨੇ ਦੱਸਿਆ ਕਿ ਲਾਈਟਾਂ ਲਾਉਣ ਸਬੰਧੀ ਟੈਂਡਰ 11 ਫਰਵਰੀ 2011, 3 ਮਾਰਚ 2011 ਅਤੇ 11 ਅਪਰੈਲ 2011 ਨੂੰ ਹੋਏ ਸਨ। ਪੋਲ ਅਤੇ ਲਾਈਟਾਂ ਦੀ ਖਰੀਦ ਠੇਕੇਦਾਰ ਵੱਲੋਂ ਕੀਤੀ ਗਈ ਹੈ ਕਿਉਂਕਿ ਇਹ ਟੈਂਡਰ/ਅਲਾਟਮੈਂਟ ਦੀ ਸ਼ਰਤ ਅਨੁਸਾਰ ਸੀ। ਸੂਚਨਾ ਅਨੁਸਾਰ ਬਠਿੰਡਾ ਸ਼ਹਿਰ ਵਿੱਚ ਮਾਨਸਾ ਰੋਡ ਤੋਂ ਡੱਬਵਾਲੀ ਰੋਡ 'ਤੇ ਸਟਰੀਟ ਲਾਈਟ ਲਾਉਣ ਲਈ ਜੋ 13 ਬਿਜਲੀ ਦੇ ਪੋਲ ਸਮੇਤ ਲਾਈਟਾਂ ਲਾਏ ਗਏ ਹਨ, ਉਨ੍ਹਾਂ 'ਤੇ ਖਰਚ 47 ਲੱਖ ਰੁਪਏ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਪ੍ਰਤੀ ਪੋਲ ਤੇ ਲਾਈਟ ਦਾ ਖਰਚ 3.61 ਲੱਖ ਰੁਪਏ ਆਇਆ ਹੈ, ਜੋ ਕਾਫੀ ਜ਼ਿਆਦਾ ਹੈ। ਮਾਨਸਾ ਸ਼ਹਿਰ ਵਿੱਚ 1294 ਚਮਕਦੇ ਪੋਲ ਲਾਏ ਗਏ ਹਨ, ਜਿਨ੍ਹਾਂ 'ਤੇ ਖਰਚਾ 6.15 ਕਰੋੜ ਰੁਪਏ ਕੀਤਾ ਗਿਆ ਹੈ। ਇਸ ਸ਼ਹਿਰ ਵਿੱਚ ਪ੍ਰਤੀ ਪੋਲ ਅਤੇ ਲਾਈਟ ਦਾ ਖਰਚ 47527 ਰੁਪਏ ਆਇਆ ਹੈ। ਤਲਵੰਡੀ ਸਾਬੋ ਵਿੱਚ 871 ਬਿਜਲੀ ਪੋਲ ਲਾਏ ਗਏ ਹਨ, ਜਿਨ੍ਹਾਂ 'ਤੇ 2.29 ਕਰੋੜ ਰੁਪਏ ਖਰਚੇ ਗਏ ਹਨ। ਇੱਥੇ ਪ੍ਰਤੀ ਪੋਲ ਖਰਚ 26291 ਰੁਪਏ ਆਇਆ ਹੈ। ਬਰੇਟਾ ਮੰਡੀ ਵਿੱਚ ਪ੍ਰਤੀ ਪੋਲ ਖਰਚ 22468 ਰੁਪਏ ਪਾਇਆ ਗਿਆ ਹੈ।
ਇਸ ਮੰਡੀ ਵਿੱਚ 1.62 ਕਰੋੜ ਰੁਪਏ ਦੀ ਲਾਗਤ ਨਾਲ 721 ਪੋਲ ਲਾਏ ਗਏ ਹਨ। ਗੋਨਿਆਣਾ ਮੰਡੀ ਵਿੱਚ 299 ਬਿਜਲੀ ਪੋਲ ਤੇ ਲਾਈਟਾਂ ਲਾਈਆਂ ਗਈਆਂ ਹਨ, ਜਿਨ੍ਹਾਂ 'ਤੇ 66.64 ਲੱਖ ਰੁਪਏ ਖਰਚੇ ਗਏ ਹਨ। ਇੱਥੇ ਪ੍ਰਤੀ ਪੋਲ ਖਰਚ 22287 ਰੁਪਏ ਦਿਖਾਇਆ ਗਿਆ ਹੈ। ਸੂਤਰ ਆਖਦੇ ਹਨ ਕਿ ਹਰ ਸ਼ਹਿਰ ਵਿੱਚ ਪੋਲ ਇੱਕੋ ਜੇਹੀ ਕਿਸਮ ਦੇ ਹਨ ਪਰ ਮੁੱਲ ਵਿੱਚ ਕਾਫੀ ਫਰਕ ਦਿਖ ਰਿਹਾ ਹੈ। ਮੌੜ ਮੰਡੀ ਵਿੱਚ ਪ੍ਰਤੀ ਪੋਲ 23042 ਰੁਪਏ ਖਰਚ ਆਏ ਹਨ। ਇਸ ਮੰਡੀ ਵਿੱਚ 894 ਬਿਜਲੀ ਪੋਲ ਲਾਏ ਗਏ ਹਨ, ਜਿਨ੍ਹਾਂ 'ਤੇ 2.06 ਕਰੋੜ ਰੁਪਏ ਖਰਚੇ ਗਏ ਹਨ। ਕੋਟਫੱਤਾ ਵਿੱਚ 405 ਪੋਲ ਲਾਏ ਗਏ ਹਨ, ਜਿਨ੍ਹਾਂ 'ਤੇ ਪ੍ਰਤੀ ਪੋਲ ਖਰਚ 18871 ਰੁਪਏ ਦਿਖਾਇਆ ਗਿਆ ਹੈ। ਸਭ ਸ਼ਹਿਰਾਂ ਦਾ ਔਸਤਨ ਖਰਚ ਪ੍ਰਤੀ ਪੋਲ ਦੇਖਣਾ ਹੋਵੇ ਤਾਂ ਪ੍ਰਤੀ ਪੋਲ 24528 ਰੁਪਏ ਖਰਚ ਆਇਆ ਹੈ।
ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਪਹਿਲਾਂ ਹੀ ਆਖ ਚੁੱਕੇ ਹਨ ਕਿ ਤਲਵੰਡੀ ਸਾਬੋ ਦੇ ਵਿਕਾਸ ਕੰਮਾਂ ਲਈ ਮਿਲੀ ਰਾਸ਼ੀ ਵਿੱਚ ਵੱਡਾ ਘਪਲਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿਥੇ ਆਬਾਦੀ ਹੀ ਨਹੀਂ ਹੈ, ਉਥੇ ਵੀ ਪੋਲ ਲਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਬਹੁਤੇ ਟੁੱਟ ਵੀ ਗਏ ਹਨ। ਉਨ੍ਹਾਂ ਆਖਿਆ ਕਿ ਪੂਰੇ ਪੰਜਾਬ ਵਿੱਚ ਇੱਕੋ ਫਰਮ ਤੋਂ ਪੋਲ ਖਰੀਦ ਲਏ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਵੱਡਾ ਘਪਲਾ ਹੈ, ਜਿਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਵਿੱਚ ਬੀਬੀ ਵਾਲਾ ਰੋਡ, ਗੋਨਿਆਣਾ ਰੋਡ, ਬਠਿੰਡਾ ਬਰਨਾਲਾ ਬਾਈਪਾਸ ਆਦਿ ਮੁੱਖ ਸੜਕਾਂ 'ਤੇ ਪੋਲ ਲਾਏ ਗਏ ਹਨ।
ਈ-ਟੈਂਡਰਿੰਗ ਨਾਲ ਖਰੀਦ ਕੀਤੀ: ਨਿਗਰਾਨ ਇੰਜਨੀਅਰ
ਬਠਿੰਡਾ ਵਿਕਾਸ ਅਥਾਰਟੀ ਦੇ ਨਿਗਰਾਨ ਇੰਜਨੀਅਰ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਇਹ ਖਰੀਦ ਈ-ਟੈਂਡਰਿੰਗ ਰਾਹੀਂ ਹੋਈ ਹੈ ਅਤੇ ਜਿਸ ਫਰਮ ਵੱਲੋਂ ਸਭ ਤੋਂ ਘੱਟ ਰੇਟ ਪਾਏ ਗਏ ਹਨ, ਉਸ ਤੋਂ ਪੋਲ ਖਰੀਦੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਥੇ ਇੰਟਰਨਲ ਪੋਲ ਹਨ, ਉਥੇ ਖਰਚ ਘੱਟ ਆਇਆ ਹੈ। ਉਨ੍ਹਾਂ ਆਖਿਆ ਕਿ ਸਾਰੇ ਮਟੀਰੀਅਲ ਦੀ ਘੱਟ ਵੱਧ ਵਰਤੋਂ ਹੋਣ ਕਰਕੇ ਪ੍ਰਤੀ ਪੋਲ ਰੇਟ ਦਾ ਫਰਕ ਹੈ। ਉਨ੍ਹਾਂ ਦੱਸਿਆ ਕਿ ਇਹ ਪੋਲ ਬਜਾਜ ਕੰਪਨੀ ਅਤੇ ਸੋਨੀਪਤ ਦੀ ਫਰਮ ਤੋਂ ਖਰੀਦੇ ਗਏ ਹਨ। ਫਿਲਿਪਸ ਦੀ ਲਾਈਟ ਖਰੀਦੀ ਗਈ ਹੈ, ਜਦੋਂ ਕਿ ਤਾਰ ਹੈਵਲ ਕੰਪਨੀ ਅਲਵਰ ਤੋਂ ਖਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਖਰੀਦ ਠੇਕੇਦਾਰ ਵੱਲੋਂ ਨਿਯਮਾਂ ਅਨੁਸਾਰ ਕੀਤੀ ਗਈ ਹੈ।

ਵਾਹ ਭੁੱਲਰ ਸਾਹਿਬ ਤੁਸੀਂ ਤਾਂ ਪੋਲ ਦੀ ਵੀ ਪੋਲ ਖੋਲ ਦਿੱਤੀ. ਤੁਸੀਂ ਸ਼ੁਕਤ ਕਿਓ ਨਹੀ ਮ੍ਨੋਉਂਦੇ ਕੇ ਪੋਲ ਲਗੇ ਤਾਂ ਹਨ ਘਪਲਾ ਤਾਂ ਤਾਂ ਹੁੰਦਾ ਜੇ ਪੋਲ ਹੀ ਨਾ ਲਗਾਏ ਹੁੰਦੇ .....ਅਜੇ ਕਲ ਤਾਂ ਬਿਨਾ ਸੜਕ ਬਣੇ ਉਸਦੀ ਮੁਰ੍ਮ੍ਮਤ ਹੋ ਜਾਂਦੀ ਹੈ , ਬਿਨਾ ਪੁਲ ਬਨਾਏ ਪੁਲ ਡਿਗ ਜਾਂਦਾ ਹੈ.
ReplyDelete