ਪਵਿੱਤਰ ਸ਼ਹਿਰਾਂ 'ਚ ਸ਼ਰਾਬ ਦੇ ਗੋਦਾਮ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਪਵਿੱਤਰ ਸ਼ਹਿਰਾਂ ਵਿਚ ਸ਼ਰਾਬ ਰੱਖਣ ਦੇ ਲਾਇਸੈਂਸ ਵੰਡੇ ਜਾ ਰਹੇ ਹਨ। ਇੱਥੋਂ ਤੱਕ ਕਿ ਸ਼ਰਾਬ ਦੇ ਗੋਦਾਮ ਵੀ ਪਵਿੱਤਰ ਸ਼ਹਿਰਾਂ 'ਚ ਖੋਲ੍ਹ ਦਿੱਤੇ ਗਏ ਹਨ। ਪਵਿੱਤਰ ਸ਼ਹਿਰਾਂ ਦੀ ਹਦੂਦ 'ਚੋਂ ਸਿਰਫ ਸ਼ਰਾਬ ਦੇ ਠੇਕੇ ਹੀ ਬਾਹਰ ਕੱਢੇ ਗਏ ਹਨ। ਪਹਿਲਾਂ ਕਾਂਗਰਸ ਹਕੂਮਤ ਨੇ ਵੀ ਇਹੋ ਕੀਤਾ ਅਤੇ ਹੁਣ ਮੌਜੂਦਾ ਸਰਕਾਰ ਵੀ ਇਸੇ ਰਾਹ 'ਤੇ ਹੈ। ਨਤੀਜਾ ਇਹ ਹੈ ਕਿ ਪਵਿੱਤਰ ਸ਼ਹਿਰਾਂ ਦੀ ਜੂਹ ਦੇ ਅੰਦਰ ਸ਼ਰਾਬ ਰੱਖਣ ਦੀ ਕੋਈ ਰੋਕ-ਟੋਕ ਨਹੀਂ ਹੈ। ਸੂਚਨਾ ਅਧਿਕਾਰ ਐਕਟ (ਆਰ.ਟੀ.ਆਈ) ਤਹਿਤ ਪ੍ਰਾਪਤ ਵੇਰਵਿਆਂ ਤੋਂ ਇਹ ਤੱਥ ਸਾਹਮਣੇ ਆਏ ਹਨ। ਅਫਸੋਸਨਾਕ ਗੱਲ ਇਹ ਹੈ ਕਿ ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਐਨ ਨੇੜੇ ਮੁਹੱਲਾ ਦਰਬਾਰ ਸਾਹਿਬ ਵਿਚ ਇੱਕ ਸਰਕਾਰੀ ਅਧਿਕਾਰੀ ਨੂੰ ਉਮਰ ਭਰ ਲਈ ਸ਼ਰਾਬ ਰੱਖਣ ਦਾ ਲਾਇਸੈਂਸ (ਲਾਇਸੈਂਸ ਨੰਬਰ 143-2008/09) ਦੇ ਦਿੱਤਾ ਗਿਆ ਹੈ। ਤਲਵੰਡੀ ਸਾਬੋ ਦੇ ਹੀ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਲਾਇਸੈਂਸ (ਨੰਬਰ 92 ਮਿਤੀ 16 ਜੂਨ 2011) ਨੂੰ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਉਹ ਇੱਕ ਸਾਲ ਲਈ ਆਪਣੇ ਘਰ ਦੋ ਡੱਬੇ ਸ਼ਰਾਬ ਰੱਖ ਸਕਦਾ ਹੈ।
ਇੰਜ ਹੀ ਦਮਦਮਾ ਸਾਹਿਬ ਦੇ ਸਿਵਲ ਹਸਪਤਾਲ ਦੇ ਇੱਕ ਡਾਕਟਰ ਨੂੰ ਆਪਣੇ ਘਰ ਦੋ ਡੱਬੇ ਅੰਗਰੇਜ਼ੀ ਸ਼ਰਾਬ ਰੱਖਣ ਲਈ ਉਮਰ ਭਰ ਵਾਸਤੇ ਲਾਇਸੈਂਸ (ਲਾਇਸੈਂਸ ਨੰਬਰ 15, ਮਿਤੀ 18 ਅਗਸਤ 2010) 'ਤੇ ਦਿੱਤਾ ਗਿਆ ਹੈ। ਇੱਕ ਹੋਰ ਵਿਅਕਤੀ ਨੂੰ ਵੀ ਇਹੋ ਲਾਇਸੈਂਸ ਜਾਰੀ ਹੋਇਆ ਹੈ। ਆਬਕਾਰੀ ਤੇ ਕਰ ਵਿਭਾਗ, ਬਠਿੰਡਾ ਵੱਲੋਂ ਜ਼ਿਲ੍ਹੇ ਭਰ 'ਚ ਹੁਣ ਤੱਕ 200 ਲਾਇਸੈਂਸ (ਜਿਸ ਨੂੰ ਸਰਕਾਰੀ ਭਾਸ਼ਾ 'ਚ ਐਲ-50 ਲਾਇਸੈਂਸ ਆਖਦੇ ਹਨ) ਜਾਰੀ ਕੀਤੇ ਗਏ ਹਨ ਜੋ ਕਿ ਉਮਰ ਭਰ ਲਈ ਹਨ। ਵਿਭਾਗ ਵੱਲੋਂ ਉਮਰ ਭਰ ਲਈ ਲਾਇਸੈਂਸ ਦੇਣ ਲਈ ਪੰਜ ਹਜ਼ਾਰ ਰੁਪਏ ਫੀਸ ਲਈ ਜਾਂਦੀ ਹੈ। ਇਕ ਸਾਲ ਦੀ ਫੀਸ 500 ਰੁਪਏ ਹੈ। ਲਾਇਸੈਂਸ ਮਿਲਣ ਮਗਰੋਂ ਕੋਈ ਵੀ ਵਿਅਕਤੀ ਦੋ ਡੱਬੇ (24 ਬੋਤਲਾਂ) ਅੰਗਰੇਜ਼ੀ ਸ਼ਰਾਬ ਦੇ ਕਾਨੂੰਨੀ ਤੌਰ 'ਤੇ ਆਪਣੇ ਘਰ ਰੱਖ ਸਕਦਾ ਹੈ। ਜ਼ਿਲ੍ਹਾ ਬਠਿੰਡਾ 'ਚ ਚਾਲੂ ਮਾਲੀ ਸਾਲ ਦੌਰਾਨ ਇੱਕ ਸਾਲ ਵਾਸਤੇ 128 ਲਾਇਸੈਂਸ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਤਲਵੰਡੀ ਸਾਬੋ, ਚਮਕੌਰ ਸਾਹਿਬ, ਭੈਣੀ ਸਾਹਿਬ, ਕੀਰਤਪੁਰ ਸਾਹਿਬ, ਖਡੂਰ ਸਾਹਿਬ, ਤਰਨ ਤਾਰਨ ਅਤੇ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਹੈ। ਇਨ੍ਹਾਂ ਸ਼ਹਿਰਾਂ 'ਚ ਸ਼ਰਾਬ, ਤੰਬਾਕੂ ਅਤੇ ਮੀਟ ਦੀ ਵਿਕਰੀ ਦੀ ਮੁਕੰਮਲ ਮਨਾਹੀ ਹੈ।
ਅਜਿਹੀ ਮਨਾਹੀ ਦੇ ਬਾਵਜੂਦ ਸਰਕਾਰ ਵੱਲੋਂ ਖੁਦ ਹੀ ਸ਼ਰਾਬ ਰੱਖਣ ਦੇ ਲਾਇਸੈਂਸ ਹਰ ਵਰ੍ਹੇ ਵੰਡੇ ਜਾ ਰਹੇ ਹਨ। ਪਵਿੱਤਰ ਸ਼ਹਿਰ ਮੁਕਤਸਰ ਦੇ ਇਤਿਹਾਸਕ ਗੁਰਦੁਆਰਾ ਟਿੱਬੀ ਸਾਹਿਬ ਨੂੰ ਜਾਂਦੀ ਸੜਕ 'ਤੇ ਤਾਂ ਅੰਗਰੇਜੀ ਸ਼ਰਾਬ ਦਾ ਗੋਦਾਮ ਹੀ ਖੋਲ੍ਹ ਦਿੱਤਾ ਗਿਆ ਹੈ। ਆਬਕਾਰੀ ਤੇ ਕਰ ਵਿਭਾਗ ਮੁਕਤਸਰ ਵੱਲੋਂ ਦਿੱਤੀ ਸੂਚਨਾ ਅਨੁਸਾਰ ਮੁਕਤਸਰ ਦੀ ਮਲੋਟ ਰੋਡ ਅਤੇ ਕੋਟਕਪੂਰਾ ਬਾਈਪਾਸ 'ਤੇ ਵੀ ਸ਼ਰਾਬ ਦੇ ਦੋ ਗੋਦਾਮ ਕਾਨੂੰਨੀ ਤੌਰ 'ਤੇ ਕਾਇਮ ਕੀਤੇ ਗਏ ਹਨ। ਇਕੱਲੇ ਗੋਦਾਮ ਹੀ ਨਹੀਂ ਖੋਲ੍ਹੇ ਬਲਕਿ ਇਸ ਪਵਿੱਤਰ ਸ਼ਹਿਰ ਵਿਚ 23 ਵਿਅਕਤੀਆਂ ਨੂੰ ਤਾਂ ਉਮਰ ਭਰ ਲਈ ਸ਼ਰਾਬ ਰੱਖਣ ਵਾਸਤੇ ਲਾਇਸੈਂਸ ਜਾਰੀ ਕੀਤੇ ਗਏ ਹਨ। ਇਸ ਮਾਲੀ ਸਾਲ ਦੌਰਾਨ ਇਸ ਤਰ੍ਹਾਂ ਦੇ 25 ਲਾਇਸੈਂਸ ਜਾਰੀ ਕੀਤੇ ਗਏ ਹਨ। ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਲੰਘੇ ਸੱਤ ਵਰ੍ਹਿਆਂ ਦੌਰਾਨ 1347 ਵਿਅਕਤੀਆਂ ਨੂੰ ਇੱਕ ਸਾਲ ਲਈ ਸ਼ਰਾਬ ਰੱਖਣ ਦੇ ਲਾਇਸੈਂਸ ਜਾਰੀ ਕੀਤੇ ਗਏ। ਇਨ੍ਹਾਂ 'ਚ ਇਕ ਲਾਇਸੈਂਸ ਖਾਲਸਾ ਕਾਲਜ ਦੇ ਕੈਂਪਸ ਵਿਚ ਰਹਿ ਰਹੇ ਵਿਅਕਤੀ ਦਾ ਵੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਕ ਸਾਬਕਾ ਰਜਿਸਟਰਾਰ ਵੀ ਇੱਕ-ਇੱਕ ਸਾਲ ਲਈ ਸ਼ਰਾਬ ਰੱਖਣ ਦਾ ਲਾਇਸੈਂਸ ਲੈਂਦਾ ਰਿਹਾ ਹੈ। ਪਵਿੱਤਰ ਸ਼ਹਿਰ ਖਡੂਰ ਸਾਹਿਬ 'ਚ ਵੀ ਦੋ ਵਿਅਕਤੀ ਇੱਕ- ਇੱਕ ਸਾਲ ਲਈ ਲਾਇਸੈਂਸ ਲੈ ਚੁੱਕੇ ਹਨ। ਇਵੇਂ ਹੀ ਤਰਨ ਤਾਰਨ ਸ਼ਹਿਰ 'ਚ ਵੀ ਅੱਧੀ ਦਰਜਨ ਵਿਅਕਤੀ ਲਾਇਸੈਂਸ ਹਾਸਲ ਕਰ ਚੁੱਕੇ ਹਨ। ਬਾਕੀ ਪਵਿੱਤਰ ਸ਼ਹਿਰਾਂ 'ਚ ਇਹੋ ਹਾਲ ਹੈ।
ਸ਼ਰਾਬ ਰੱਖਣ ਦੀ ਪਾਬੰਦੀ ਨਹੀਂ: ਪ੍ਰਮੁੱਖ ਸਕੱਤਰ
ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਸਕੱਤਰ ਐਸ.ਐਸ. ਬਰਾੜ ਦਾ ਕਹਿਣਾ ਸੀ ਕਿ ਪਵਿੱਤਰ ਸ਼ਹਿਰਾਂ 'ਚ ਆਮ ਵਿਅਕਤੀ ਤਾਂ ਆਪਣੇ ਘਰ ਵਿੱਚ ਸ਼ਰਾਬ ਰੱਖ ਸਕਦਾ ਹੈ। ਸ਼ਰਾਬ ਜਨਤਕ ਤੌਰ 'ਤੇ ਵੇਚਣ ਜਾਂ ਪੀਣ 'ਤੇ ਪਾਬੰਦੀ ਹੈ। ਨਾਲ ਹੀ ਉਨ੍ਹਾਂ ਆਖਿਆ ਕਿ ਸ਼ਰਾਬ ਡੱਬਿਆਂ ਵਿੱਚ ਨਹੀਂ ਰੱਖੀ ਜਾ ਸਕਦੀ।
ਸ਼ਰਾਬ ਵਾਲੇ ਲਾਇਸੈਂਸ ਰੱਦ ਕੀਤੇ ਜਾਣ: ਜਥੇਦਾਰ ਨੰਦਗੜ੍ਹ
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸ਼ਰਾਬ ਰੱਖਣ ਦੇ ਲਾਇਸੈਂਸ ਜਾਰੀ ਕਰਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ ਟੇਢੇ ਢੰਗ ਨਾਲ ਸ਼ਰਾਬ ਦੇ ਸੇਵਨ ਦਾ ਮੌਕਾ ਦੇ ਦਿੱਤਾ ਹੈ। ਲਾਇਸੈਂਸਾਂ ਨਾਲ ਪਵਿੱਤਰ ਸ਼ਹਿਰਾਂ ਦੀ ਪਵਿੱਤਰਤਾ ਭੰਗ ਹੋਈ ਹੈ। ਉਨ੍ਹਾਂ ਆਖਿਆ ਕਿ ਜਿਸ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦਿੱਤਾ ਗਿਆ ਹੈ, ਉੱਥੇ ਇਸ ਤਰ੍ਹਾਂ ਦੇ ਲਾਇਸੈਂਸ ਜਾਰੀ ਨਹੀਂ ਹੋਣੇ ਚਾਹੀਦੇ ਹਨ।

No comments:
Post a Comment