ਕਿਧਰ ਜਾਈਏ
ਕਚਰਾ ਕਚਰਾ ਹੋਈ ਜ਼ਿੰਦਗੀ
ਚਰਨਜੀਤ ਭੁੱਲਰ
ਬਠਿੰਡਾ : ਭਗਵਾਨ ਕੌਰ ਲਈ ਜ਼ਿੰਦਗੀ ਦਾ ਆਖਰੀ ਪਹਿਰ ਸੌਖਾ ਨਹੀਂ ਹੈ। ਉਹ ਆਪਣੇ ਪੁੱਤ ਪੋਤਿਆਂ ਖਾਤਰ ਲੜ ਰਹੀ ਹੈ ਤਾਂ ਜੋ ਪ੍ਰਦੂਸ਼ਣ ਉਨ੍ਹਾਂ ਦੀ ਜ਼ਿੰਦਗੀ ਦਾ ਵਾਲ ਵਿੰਗਾ ਨਾ ਕਰ ਸਕੇ। 70 ਵਰ੍ਹਿਆਂ ਦੀ ਇਹ ਬਜ਼ੁਰਗ ਔਰਤ 90 ਦਿਨਾਂ ਤੋਂ ਮੋਰਚੇ ਵਿੱਚ ਡਟੀ ਹੋਈ ਹੈ, ਜੋ ਕਚਰਾ ਫੈਕਟਰੀ ਖ਼ਿਲਾਫ਼ ਲੱਗਿਆ ਹੋਇਆ ਹੈ। ਕਰੀਬ ਸਵਾ ਸੌ ਬਜ਼ੁਰਗ ਔਰਤਾਂ ਬਠਿੰਡਾ-ਮੁਕਤਸਰ ਸੜਕ 'ਤੇ ਇਸ ਪਿੰਡ ਕੋਲ ਦਿਨ ਰਾਤ ਦੇ ਸੰਘਰਸ਼ ਵਿੱਚ ਡਟੀਆਂ ਹੋਈਆਂ ਹਨ। ਭਗਵਾਨ ਕੌਰ ਇਨ੍ਹਾਂ ਔਰਤਾਂ ਵਿੱਚੋਂ ਇਕ ਹੈ। ਇਸ ਇਲਾਕੇ ਵਿੱਚ ਕੈਂਸਰ ਦਾ ਕਾਫੀ ਕਹਿਰ ਹੈ। ਉਪਰੋਂ ਪੰਜਾਬ ਸਰਕਾਰ ਨੇ ਇਸ ਪਿੰਡ ਲਾਗੇ ਬਾਇਓ ਮੈਡੀਕਲ ਵੇਸਟੇਜ ਟਰੀਟਮੈਂਟ ਪਲਾਂਟ (ਕਚਰਾ ਫੈਕਟਰੀ) ਲਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿੱਚ ਪਿੰਡ ਬੁਰਜ ਮਹਿਮਾ, ਮਹਿਮਾ ਭਗਵਾਨਾ ਤੇ ਦਿਉਣ ਦੇ ਲੋਕਾਂ ਨੇ ਕਚਰਾ ਫੈਕਟਰੀ ਖ਼ਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ। 10 ਮਾਰਚ 2012 ਤੋਂ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ। ਕਚਰਾ ਫੈਕਟਰੀ ਦਾ ਮਾਲਕ ਹਾਕਮ ਧਿਰ ਦਾ ਵੱਡਾ ਨੇਤਾ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਲੋਕਾਂ ਦੀ ਥਾਂ ਨੇਤਾ ਦਾ ਵੱਧ ਫਿਕਰ ਹੈ।
ਭਗਵਾਨ ਕੌਰ ਦਾ ਲੜਕਾ ਮੰਦਰ ਸਿੰਘ ਅਧਰੰਗ ਤੋਂ ਪੀੜਤ ਹੈ। ਫਿਰ ਵੀ ਇਹ ਬਜ਼ੁਰਗ ਲੜ ਰਹੀ ਹੈ। ਉਸ ਨੇ ਇੱਕੋ ਨਿਸ਼ਾਨਾ ਦੱਸਿਆ ਕਿ 'ਅਸੀਂ ਤਾਂ ਕੱਢ ਲਈ, ਹੁਣ ਪੁੱਤ ਪੋਤਿਆਂ ਦੀ ਸੁੱਖ ਮੰਗਦੇ ਹਾਂ'। ਉਸ ਨੇ ਭਾਵੁਕਤਾ ਵਿੱਚ ਆਖਿਆ ਕਿ ਕਚਰਾ ਫੈਕਟਰੀ ਦੇ ਸੇਕ ਤੋਂ ਬੱਚਿਆਂ ਨੂੰ ਬਚਾਉਣ ਲਈ ਸੜਕਾਂ 'ਤੇ ਬੈਠੇ ਹਾਂ। ਭਗਵਾਨ ਕੌਰ ਦੀ ਨੂੰਹ ਘਰ ਸਾਂਭ ਰਹੀ ਹੈ ਅਤੇ ਉਹ ਜ਼ਿੰਦਗੀ ਦੇ ਆਖਰੀ ਮੋੜ 'ਤੇ ਮੋਰਚਾ ਸੰਭਾਲੀ ਬੈਠੀ ਹੈ। 60 ਵਰ੍ਹਿਆਂ ਦੀ ਬਜ਼ੁਰਗ ਸੁਰਜੀਤ ਕੌਰ ਨੇ ਝੰਡਾ ਚੁੱਕਿਆ ਹੋਇਆ ਸੀ। ਉਸ ਨੇ ਆਖਿਆ ਕਿ ਉਹ ਤਾਂ ਕਦੇ ਚੁੱਲੇ ਚੌਂਕੇ ਤੋਂ ਬਾਹਰ ਨਹੀਂ ਨਿਕਲੀ ਸੀ। ਹੁਣ ਪ੍ਰਦੂਸ਼ਣ ਦੇ ਡਰ ਨੇ ਝੰਡਾ ਚੁਕਾ ਦਿੱਤਾ ਹੈ। ਸਾਧਾਰਨ ਪੇਂਡੂ ਘਰ ਦੀ ਬਜ਼ੁਰਗ ਜਜ਼ਬੇ ਨਾਲ ਆਖ ਰਹੀ ਸੀ ਕਿ 'ਜੇ ਜੀਣਾ ਹੈ ਤਾਂ ਹੁਣ ਲੜਨਾ ਪੈਣਾ ਹੈ।' ਉਸ ਦਾ ਤਰਕ ਸੀ ਕਿ ਕਚਰਾ ਫੈਕਟਰੀ ਚੱਲੀ ਤਾਂ ਪ੍ਰਦੂਸ਼ਣ ਫੈਲੇਗਾ। ਇਹੋ ਪ੍ਰਦੂਸ਼ਣ ਉਨ੍ਹਾਂ ਦੇ ਬੱਚਿਆਂ ਨੂੰ ਰੋਗੀ ਬਣਾ ਦੇਵੇਗਾ। ਪ੍ਰਦੂਸ਼ਣ ਦੇ ਹੱਲੇ ਤੋਂ ਪਹਿਲਾਂ ਉਹ ਕਚਰਾ ਫੈਕਟਰੀ ਦਾ ਰੋਗ ਸਦਾ ਲਈ ਕੱਟਣਾ ਚਾਹੁੰਦੇ ਹਨ। ਪਿੰਡ ਦਿਉਣ ਦੀ 72 ਵਰ੍ਹਿਆਂ ਦੀ ਘੁੱਕਰ ਕੌਰ ਦਾ ਕੋਈ ਅੱਗੇ ਪਿੱਛੇ ਨਹੀਂ ਹੈ। ਉਹ ਵੀ ਆਪਣੀ ਜ਼ਿੰਦਗੀ ਨੂੰ ਲੋਕ ਘੋਲ ਦੇ ਲੇਖੇ ਲਾ ਰਹੀ ਹੈ। ਇਨ੍ਹਾਂ ਬਜ਼ੁਰਗਾਂ ਦਾ ਸਿਰੜ ਦੇਖਣ ਵਾਲਾ ਹੈ, ਜੋ ਪਹਿਲੀ ਦਫਾ ਸੜਕ 'ਤੇ ਬੈਠੀਆਂ ਹਨ।
ਬਿਰਧ ਔਰਤ ਗੁਰਮੇਲ ਕੌਰ ਆਖਦੀ ਹੈ ਕਿ ਕਚਰਾ ਫੈਕਟਰੀ ਦਾ ਗੰਦ ਮੰਦ ਪਿੰਡਾਂ ਦੀ ਆਬੋ ਹਵਾ ਨੂੰ ਪਲੀਤ ਕਰੇਗਾ ਅਤੇ ਇਹੋ ਪ੍ਰਦੂਸ਼ਣ ਉਨ੍ਹਾਂ ਦੇ ਪੁੱਤ ਪੋਤਿਆਂ ਦੀ ਜਾਨ ਦਾ ਖੌਅ ਬਣ ਜਾਣਾ ਹੈ। ਉਸ ਦਾ ਕਹਿਣਾ ਸੀ ਕਿ ਉਹ ਆਖਰੀ ਸਾਹ ਲੈਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਸੁੱਖ ਦੇ ਸਾਹ ਲਈ ਲੜ ਰਹੀ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਜੇ ਕਚਰਾ ਫੈਕਟਰੀ ਦਾ ਕੋਈ ਪ੍ਰਦੂਸ਼ਣ ਨਹੀਂ ਫੈਲਣਾ ਤਾਂ ਫਿਰ ਇਸ ਨੂੰ ਬਾਦਲ ਪਿੰਡ ਕਿਉਂ ਨਹੀਂ ਤਬਦੀਲ ਕਰ ਦਿੰਦੇ। ਪਿੰਡ ਦਿਉਣ ਦੀ ਤੇਜ ਕੌਰ ਰੋਜ਼ਾਨਾ ਧਰਨੇ ਵਿੱਚ ਪਹੁੰਚਦੀ ਹੈ। ਉਸ ਦਾ ਕਹਿਣਾ ਸੀ ਕਿ ਉਹ ਕਚਰਾ ਫੈਕਟਰੀ ਚੁੱਕਣ ਮਗਰੋਂ ਹੀ ਉਠਣਗੀਆਂ।ਸੰਘਰਸ਼ ਵਿੱਚ ਕੁੱਦੀ 60 ਵਰ੍ਹਿਆਂ ਦੀ ਜੰਗੀਰ ਕੌਰ ਤਾਂ ਦਿਨ ਰਾਤ ਦੇ ਧਰਨੇ ਕਾਰਨ ਬਿਮਾਰ ਪੈ ਗਈ ਹੈ ਅਤੇ ਉਸ ਦਾ ਹੁਣ ਇਲਾਜ ਚੱਲ ਰਿਹਾ ਹੈ। ਮਹਿਮਾ ਭਗਵਾਨਾ ਦਾ 60 ਵਰ੍ਹਿਆਂ ਦਾ ਨੱਥੂ ਸਿੰਘ ਉਸ ਵੇਲੇ ਸੜਕ ਹਾਦਸੇ ਵਿੱਚ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ, ਜਦੋਂ ਉਹ ਰੋਜ਼ ਵਾਂਗ ਧਰਨੇ ਵਿੱਚ ਆ ਰਿਹਾ ਸੀ। ਕਚਰਾ ਫੈਕਟਰੀ ਦੇ ਸੰਘਰਸ਼ ਵਿੱਚ ਕੁੱਦਣ ਵਾਲੇ ਜਗਰੂਪ ਸਿੰਘ ਦੀ ਵੀ ਅੱਜ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਕਚਰਾ ਫੈਕਟਰੀ ਪਹਿਲਾਂ ਲਹਿਰਾ ਮੁਹੱਬਤ ਵਿਖੇ ਲੱਗੀ ਸੀ, ਜਿਥੇ ਲੋਕਾਂ ਨੇ ਸੰਘਰਸ਼ ਕਰਕੇ ਚੁਕਵਾ ਦਿੱਤੀ। ਹੁਣ ਇੱਥੇ ਵੀ ਲੋਕ ਕਚਰਾ ਫੈਕਟਰੀ ਦੀ ਮਾਰ ਤੋਂ ਤੌਬਾ ਕਰ ਚੁੱਕੇ ਹਨ।

No comments:
Post a Comment