ਸ਼ਾਹੀ ਵਜ਼ਾਰਤ
‘ ਚਾਹ ਦੀ ਭਾਫ ’ ਵਿਚ ਉਡਾਏ ਲੱਖਾਂ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਵਜ਼ੀਰਾਂ ਦਾ ਚਾਹ ਪਾਣੀ ਸਰਕਾਰੀ ਖਜ਼ਾਨੇ ਨੂੰ ਕਰੀਬ 75 ਲੱਖ ਵਿਚ ਪਿਆ ਹੈ ਅਤੇ ਇਹ ਮੰਤਰੀ ਹਰ ਵਰੇ• ਔਸਤਨ ਕਰੀਬ 25 ਲੱਖ ਦਾ ਖਰਚਾ ਇਕੱਲੇ ਚਾਹ ਪਾਣੀ ਤੇ ਕਰਦੇ ਹਨ। ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਹੁਣ ਚਾਹ ਪਾਣੀ ਦੇ ਮਾਮਲੇ ਵਿਚ ਵੀ ਝੰਡੀ ਲੈ ਗਏ ਹਨ ਜਦੋਂ ਕਿ ਪਹਿਲਾਂ ਉਨ•ਾਂ ਨੇ ਗੱਡੀ ਦੇ ਤੇਲ ਖਰਚ ਵਿਚ ਮੱਲ ਮਾਰੀ ਸੀ। ਪੰਜਾਬ ਸਰਕਾਰ ਤਰਫੋਂ ਮੰਤਰੀਆਂ ਦੇ ਚਾਹ ਪਾਣੀ ਦੇ ਖਰਚੇ ਤੇ ਕੋਈ ਬੰਦਿਸ਼ ਨਹੀਂ ਲਗਾਈ ਹੋਈ ਹੈ। ਵਜ਼ੀਰਾਂ ਦੇ ਦਫਤਰਾਂ ਵਿਚ ਵਰਤਾਏ ਚਾਹ ਪਾਣੀ ਦਾ ਖਰਚਾ ਪ੍ਰਾਹੁਣਚਾਰੀ ਵਿਭਾਗ ਵਲੋਂ ਚੁੱਕਿਆ ਜਾਂਦਾ ਹੈ। ਪੂਰੀ ਵਜ਼ਾਰਤ ਤੇ ਮੁੱਖ ਸੰਸਦੀ ਸਕੱਤਰਾਂ ਦਾ ਚਾਹ ਪਾਣੀ ਤੇ ਖਰਚ ਵੇਖੀਏ ਤਾਂ ਹਰ ਵਰੇ• ਔਸਤਨ 50 ਲੱਖ ਰੁਪਏ ਦਾ ਖਰਚਾ ਬਣ ਜਾਂਦਾ ਹੈ। ਪੰਜਾਬ ਸਰਕਾਰ ਤਰਫੋਂ ਮਾਲੀ ਸੰਕਟ ਕਰਕੇ ਕਿਫਾਇਤੀ ਮੁਹਿੰਮ ਵਿੱਢੀ ਗਈ ਸੀ ਜਿਸ ਦੇ ਤਹਿਤ ਡਿਪਟੀ ਕਮਿਸ਼ਨਰਾਂ ਅਤੇ ਹੋਰਨਾਂ ਉਚ ਅਫਸਰਾਂ ਦੇ ਖਰਚਿਆਂ ਤੇ ਤਾਂ ਕੱਟ ਲਗਾ ਦਿੱਤਾ ਗਿਆ ਸੀ ਪ੍ਰੰਤੂ ਵਜ਼ਾਰਤ ਖੁਦ ਕੋਈ ਕਿਫਾਇਤ ਨਹੀਂ ਵਰਤ ਰਹੀ ਹੈ।
ਪ੍ਰਾਹੁਣਚਾਰੀ ਵਿਭਾਗ ਪੰਜਾਬ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਅਕਾਲੀ ਹਕੂਮਤ ਦੇ ਪਹਿਲੇ ਦੋ ਵਰਿ•ਆਂ (ਸਾਲ 2007 ਅਤੇ ਸਾਲ 2008) ਦੌਰਾਨ ਪੂਰੀ ਵਜ਼ਾਰਤ ਅਤੇ ਮੁੱਖ ਸੰਸਦੀ ਸਕੱਤਰਾਂ ਦਾ ਚਾਹ ਪਾਣੀ ਖਜ਼ਾਨੇ ਨੂੰ 1.12 ਕਰੋੜ ਰੁਪਏ ਵਿਚ ਪਿਆ ਸੀ। ਮੁੱਖ ਮੰਤਰੀ ਪੰਜਾਬ ਦਾ ਸਾਲ 2009 ਤੋਂ ਅਪਰੈਲ 2015 ਤੱਕ (ਕਰੀਬ ਸਵਾ ਛੇ ਵਰਿ•ਆਂ) ਦਾ ਸਿਰਫ ਦਫਤਰੀ ਚਾਹ ਖਰਚ 17.99 ਲੱਖ ਰੁਪਏ ਰਿਹਾ ਜਦੋਂ ਕਿ ਉਪ ਮੁੱਖ ਮੰਤਰੀ ਦਾ ਇਸ ਸਮੇਂ ਦੌਰਾਨ ਚਾਹ ਪਾਣੀ ਤੇ ਖਰਚਾ 20.37 ਲੱਖ ਰੁਪਏ ਆਇਆ। ਵੇਰਵਿਆਂ ਅਨੁਸਾਰ ਪੰਜਾਬ ਦੇ ਵਜ਼ੀਰਾਂ ਦੇ ਚਾਹ ਪਾਣੀ ਤੇ 2012 ਤੋਂ ਅਪਰੈਲ 2015 (ਸਵਾ ਤਿੰਨ ਵਰਿ•ਆਂ) ਤੱਕ 73.03 ਲੱਖ ਰੁਪਏ ਖਰਚ ਆਇਆ ਹੈ। ਵਜ਼ੀਰਾਂ ਚੋਂ ਇਸ ਮਾਮਲੇ ਵਿਚ ਝੰਡੀ ਟਰਾਂਸਪੋਰਟ ਮੰਤਰੀ ਦੀ ਹੈ ਜਿਨ•ਾਂ ਦੇ ਸਵਾ ਤਿੰਨ ਵਰਿ•ਆਂ ਦੇ ਚਾਹ ਪਾਣੀ ਦਾ ਖਰਚ 8.62 ਲੱਖ ਰੁਪਏ ਆਇਆ ਹੈ। ਕੋਹਾੜ ਦਾ ਰੋਜ਼ਾਨਾ ਦਾ ਕਰੀਬ 700 ਰੁਪਏ ਔਸਤਨ ਚਾਹ ਪਾਣੀ ਦਾ ਖਰਚਾ ਹੈ।
ਦੂਸਰਾ ਨੰਬਰ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਹੈ ਜਿਨ•ਾਂ ਦਾ ਇਹ ਖਰਚ 7.64 ਲੱਖ ਰੁਪਏ ਹੈ। ਤੀਸਰਾ ਨੰਬਰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਹੈ ਜਿਨ•ਾਂ ਦਾ ਚਾਹ ਪਾਣੀ ਦਾ ਖਰਚਾ 7.34 ਲੱਖ ਰੁਪਏ ਰਿਹਾ ਹੈ। ਸੂਤਰ ਦੱਸਦੇ ਹਨ ਕਿ ਵਜ਼ੀਰਾਂ ਦੇ ਦਫਤਰੀ ਸਟਾਫ ਦਾ ਵੀ ਇਸ ਖਰਚੇ ਵਿਚ ਵੱਡਾ ਹੱਥ ਹੁੰਦਾ ਹੈ ਜੋ ਮੰਤਰੀ ਦੀ ਗੈਰਹਾਜ਼ਰੀ ਵਿਚ ਖੁੱਲ•ਾ ਛੱਕਦੇ ਹਨ। ਸੂਤਰ ਦੱਸਦੇ ਹਨ ਕਿ ਚਾਹ ਪਾਣੀ ਦੇ ਨਾਲ ਸਨੈਕਸ ਵੀ ਵਰਤਾਏੇ ਜਾਂਦੇ ਹਨ ਅਤੇ ਪ੍ਰਾਹੁਣਚਾਰੀ ਵਿਭਾਗ ਤਰਫੋਂ ਸਿਵਲ ਸਕੱਤਰੇਤ ਵਿਚਲੇ ਵਜ਼ੀਰਾਂ ਦੇ ਦਫਤਰਾਂ ਵਿਚ ਵਰਤਾਏ ਜਾਂਦੇ ਚਾਹ ਪਾਣੀ ਦੇ ਖਰਚੇ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਪ੍ਰਾਹੁਣਚਾਰੀ ਵਿਭਾਗ ਦੇ ਡਾਇਰੈਕਟਰ ਦਾ ਫੋਨ ਲਗਾਤਾਰ ਬੰਦ ਆਉਣ ਕਰਕੇ ਪੱਖ ਜਾਣਿਆ ਨਹੀਂ ਸਕਿਆ। ਮੁੱਖ ਸੰਸਦੀ ਸਕੱਤਰਾਂ ਦੇ ਚਾਹ ਪਾਣੀ ਦਾ ਖਰਚਾ ਹਜ਼ਾਰਾਂ ਵਿਚ ਹੀ ਰਹਿੰਦਾ ਹੈ ਕਿਉਂਕਿ ਕੋਈ ਕੰਮ ਨਾ ਹੋਣ ਕਰਕੇ ਉਨ•ਾਂ ਦੀ ਦਫਤਰੀ ਹਾਜ਼ਰੀ ਘੱਟ ਹੁੰਦੀ ਹੈ।
ਵੇਰਵਿਆਂ ਅਨੁਸਾਰ ਜਥੇਦਾਰ ਕੋਹਾੜ ਦਾ ਸਾਲ 2013 ਵਿਚ ਤਾਂ ਚਾਹ ਪਾਣੀ ਦਾ ਖਰਚਾ ਇੱਕੋ ਵਰ•ੇ ਦਾ 3.15 ਲੱਖ ਰੁਪਏ ਰਿਹਾ ਹੈ। ਖਜ਼ਾਨਾ ਮੰਤਰੀ ਪਰਮਿੰਦਰ ਢੀਂਡਸਾ ਦਾ ਸਵਾ ਤਿੰਨ ਵਰਿ•ਆਂ ਦਾ ਚਾਹ ਪਾਣੀ ਤੇ ਖਰਚਾ 5.73 ਲੱਖ ਰੁਪਏ ਰਿਹਾ ਹੈ। ਦੂਸਰੀ ਤਰਫ ਨਜ਼ਰ ਮਾਰੀਏ ਤਾਂ ਪੰਜਾਬ ਦੇ ਕਿਸਾਨ ਮਜ਼ਦੂਰ ਫਸਲੀ ਖਰਾਬੇ ਦੇ ਭੰਨੇ ਸੜਕਾਂ ਦੇ ਨਾਹਰੇ ਮਾਰ ਰਹੇ ਹਨ। ਬੇਰੁਜ਼ਗਾਰਾਂ ਨੂੰ ਟੈਂਕੀਆਂ ਤੇ ਚੜਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੇ ਐਮ.ਪੀ ਸ੍ਰੀ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਪੰਜਾਬ ਦੇ ਵਜ਼ੀਰ ਆਪਣਾ ਚਾਹ ਪਾਣੀ ਛੱਡ ਕੇ ਗਰੀਬ ਲੋਕਾਂ ਦਾ ਫਿਕਰ ਕਰਨ ਜਿਨ•ਾਂ ਨੂੰ ਫੋਕੀ ਚਾਹ ਵੀ ਨਸੀਬ ਨਹੀਂ ਹੋ ਰਹੀ ਹੈ। ਉਨ•ਾਂ ਆਖਿਆ ਕਿ ਵਜ਼ਾਰਤ ਖੁਦ ਖਰਚਿਆਂ ਵਿਚ ਕਟੌਤੀ ਕਰਨ ਵਿਚ ਪਹਿਲ ਕਰੇ। ਉਨ•ਾਂ ਆਖਿਆ ਕਿ ਪੰਜਾਬ ਦੇ ਖਜ਼ਾਨੇ ਤੇ ਵੱਡਾ ਬੋਝ ਹੀ ਵੀ.ਆਈ.ਪੀਜ਼ ਦਾ ਹੈ। ਸਰਕਾਰੀ ਪੱਖ ਲਈ ਖਜ਼ਾਨਾ ਮੰਤਰੀ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।
ਪੰਜਾਬ ਵਜ਼ਾਰਤ ਦੇ ਚਾਹ ਪਾਣੀ ਦਾ ਖਰਚਾ
(ਸਵਾ ਤਿੰਨ ਵਰਿ•ਆਂ ਦਾ)
1. ਅਜੀਤ ਸਿੰਘ ਕੋਹਾੜ 8.62 ਲੱਖ ਰੁਪਏ
2. ਸੁਰਜੀਤ ਕੁਮਾਰ ਜਿਆਣੀ 7.64 ਲੱਖ
3. ਬਿਕਰਮ ਸਿੰਘ ਮਜੀਠੀਆ 7.34 ਲੱਖ
4. ਪਰਮਿੰਦਰ ਢੀਂਡਸਾ 5.73 ਲੱਖ
5. ਸੁਰਜੀਤ ਸਿੰਘ ਰੱਖੜਾ 5.52 ਲੱਖ
6. ਸੋਹਣ ਸਿੰਘ ਠੰਡਲ 4.44 ਲੱਖ
7. ਮਦਨ ਮੋਹਨ ਮਿੱਤਲ 4.89 ਲੱਖ
8. ਸਿਕੰਦਰ ਸਿੰਘ ਮਲੂਕਾ 4.65 ਲੱਖ
9. ਅਨਿਲ ਕੁਮਾਰ ਜੋਸ਼ੀ 3.57 ਲੱਖ
10. ਭਗਤ ਚੁੰਨੀ ਲਾਲ 4.40 ਲੱਖ
11. ਸ਼ਰਨਜੀਤ ਸਿੰਘ ਢਿਲੋਂ 2.39 ਲੱਖ
12. ਜਥੇਦਾਰ ਤੋਤਾ ਸਿੰਘ 1.02 ਲੱਖ

No comments:
Post a Comment