ਫਸਲੀ ਮੁਆਵਜ਼ਾ
ਸੈਂਕੜੇ ਕਿਸਾਨਾਂ ਦੇ ਚੈੱਕ ਹੋਏ ਬਾਊਂਸ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ ਦੇ ਕਰੀਬ 150 ਕਿਸਾਨਾਂ ਦੇ ਫਸਲੀ ਮੁਆਵਜ਼ੇ ਦੇ ਚੈੱਕ ਬਾਊਂਸ ਹੋ ਗਏ ਹਨ ਜਦੋਂ ਕਿ ਹਜ਼ਾਰਾਂ ਕਿਸਾਨਾਂ ਦੇ ਚੈੱਕ ਬੈਂਕਾਂ ਨੇ ਰੋਕ ਲਏ ਹਨ। ਸਰਕਾਰੀ ਖਾਤੇ ਵਿਚ ਫੰਡ ਨਾ ਹੋਣ ਕਰਕੇ ਇਹ ਮੁਸ਼ਕਲ ਖੜ•ੀ ਹੋਈ ਹੈ। ਕਰੀਬ ਤਿੰਨ ਚਾਰ ਦਿਨਾਂ ਤੋਂ ਕਿਸਾਨਾਂ ਨਾਲ ਏਦਾ ਹੋ ਰਿਹਾ ਹੈ ਕਿ ਬੈਂਕਾਂ ਵਾਲੇ ਉਨ•ਾਂ ਨੂੰ ਜੁਆਬ ਦੇ ਰਹੇ ਹਨ। ਖਾਸ ਕਰਕੇ ਐਕਸਿਸ ਬੈਂਕ ਦੀ ਬਰਾਂਚ ਜਗ•ਾ ਰਾਮ ਤੀਰਥ ਅਤੇ ਮੁਲਤਾਨੀਆ ਬਰਾਂਚ ਦੀ ਮੁਸ਼ਕਲ ਆਉਣ ਲੱਗੀ ਹੈ। ਪੰਜਾਬ ਸਰਕਾਰ ਇਨ•ਾਂ ਦਿਨਾਂ ਵਿਚ ਲੋਕਾਂ ਨੂੰ ਤੀਰਥ ਯਾਤਰਾ ਕਰਾਉਣ ਵਿਚ ਜੁਟੀ ਹੋਈ ਹੈ ਜਦੋਂ ਕਿ ਕਿਸਾਨ ਬੈਂਕਾਂ ਦੇ ਚੱਕਰ ਕੱਢ ਰਹੇ ਹਨ। ਪਹਿਲਾਂ ਤਾਂ ਸਰਕਾਰ ਮੁਆਵਜ਼ੇ ਦੀ ਵੰਡ ਵਿਚ ਕਾਫ਼ੀ ਲੇਟ ਹੋ ਗਈ ਅਤੇ ਹੁਣ ਬੈਂਕਾਂ ਤੋਂ ਚੈੱਕ ਕਲੀਅਰ ਨਹੀਂ ਹੋ ਰਹੇ ਹਨ। ਸੰਗਤ ਬਲਾਕ ਦੇ ਪਿੰਡ ਗਹਿਰੀ ਬੁੱਟਰ, ਫੁੱਲੋਮਿੱਠੀ, ਜੈ ਸਿੰਘ ਵਾਲਾ,ਕੋਟਗੁਰੂ, ਬਾਂਡੀ ਆਦਿ ਪਿੰਡਾਂ ਦੇ ਕਿਸਾਨਾਂ ਦੇ ਚੈੱਕ ਬਾਊਂਸ ਹੋਏ ਹਨ। ਇਨ•ਾਂ ਕਿਸਾਨਾਂ ਦੇ ਪੰਜਾਬ ਨੈਸ਼ਨਲ ਬੈਂਕ ਸੰਗਤ ਵਿਚ ਖਾਤੇ ਹਨ ਅਤੇ ਸਰਕਾਰ ਨੇ ਇਨ•ਾਂ ਕਿਸਾਨਾਂ ਨੂੰ ਫਸਲੀ ਮੁਆਵਜ਼ੇ ਦੇ ਐਕਸਿਸ ਬੈਂਕ ਦੇ ਚੈੱਕ ਕੱਟ ਕੇ ਦਿੱਤੇ ਹੋਏ ਹਨ।
ਪੰਜਾਬ ਨੈਸ਼ਨਲ ਬੈਂਕ ਪਿੰਡ ਸੰਗਤ ਦੇ ਮੈਨੇਜਰ ਸ੍ਰੀ ਸੁਨੀਲ ਮਿੱਤਲ ਦਾ ਕਹਿਣਾ ਸੀ ਕਿ ਕਰੀਬ 120 ਕਿਸਾਨਾਂ ਦੇ ਫਸਲੀ ਮੁਆਵਜ਼ੇ ਦੇ ਚੈੱਕ ਫੰਡ ਨਾ ਹੋਣ ਕਰਕੇ ਕਲੀਅਰੈਂਸ ਵਿਚੋਂ ਵਾਪਸ ਆ ਗਏ ਹਨ ਜਦੋਂ ਕਿ 480 ਦੇ ਕਰੀਬ ਚੈੱਕ ਕਲੀਅਰੈਂਸ ਵਿਚ ਰੋਕ ਕੇ ਰੱਖਣੇ ਪਏ ਹਨ। ਇਸ ਬੈਂਕ ਕੋਲ ਕਰੀਬ 600 ਚੈੱਕ ਆਏ ਸਨ ਜੋ ਕਿ ਕਲੀਅਰੈਂਸ ਵਾਸਤੇ ਲਗਾਏ ਗਏ ਸਨ। ਇਨ•ਾਂ ਦੀ ਕਰੀਬ 60 ਲੱਖ ਰੁਪਏ ਦੀ ਰਾਸ਼ੀ ਬਣਦੀ ਹੈ। ਪੰਜਾਬ ਸਰਕਾਰ ਨੇ ਮੁਆਵਜ਼ਾ ਵੰਡਣ ਲਈ ਐਕਸਿਸ ਬੈਂਕ ਦੀ ਬਰਾਂਚ ਜਗ•ਾ ਰਾਮ ਤੀਰਥ ਅਤੇ ਮੁਲਤਾਨੀਆਂ ਵਿਚ ਖਾਤੇ ਖੁਲ•ਵਾ ਕੇ ਪੈਸਾ ਰੱਖਿਆ ਹੈ। ਪਿੰਡ ਕੋਟਗੁਰੂ ਦੇ ਕਿਸਾਨ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਉਨ•ਾਂ ਨੂੰ ਪ੍ਰਸ਼ਾਸਨ ਤਰਫ਼ੋਂ ਐਕਸਿਸ ਬੈਂਕ ਦੇ ਚੈੱਕ ਮਿਲੇ ਸਨ ਜਿਨ•ਾਂ ਨੂੰ ਉਨ•ਾਂ ਨੇ ਆਪਣੇ ਖਾਤੇ ਵਿਚ ਲਵਾ ਦਿੱਤਾ ਸੀ। ਇਨ•ਾਂ ਕਿਸਾਨਾਂ ਨੇ ਦੱਸਿਆ ਕਿ ਅੱਜ ਉਨ•ਾਂ ਨੂੰ ਬੈਂਕ ਤੋਂ ਫੋਨ ਆਇਆ ਹੈ ਕਿ ਉਨ•ਾਂ ਦੇ ਚੈੱਕ ਬਾਊਂਸ ਹੋ ਗਏ ਹਨ ਜੋ ਕਿ ਵਾਪਸ ਲੈ ਜਾਣ।
ਇਵੇਂ ਪਿੰਡ ਬਾਂਡੀ ਦੇ ਕਿਸਾਨ ਸਵਰਨ ਸਿੰਘ ਨੇ ਦੱਸਿਆ ਕਿ ਉਹ ਅੱਜ ਜਦੋਂ ਐਕਸਿਸ ਬੈਂਕ ਵਿਚ ਚੈੱਕ ਲਾਉਣ ਵਾਸਤੇ ਗਿਆ ਤਾਂ ਬੈਂਕ ਵਾਲਿਆਂ ਨੇ ਚੈੱਕ ਨਹੀਂ ਲਾਇਆ ਅਤੇ ਇਹ ਆਖ ਦਿੱਤਾ ਕਿ ਖਾਤੇ ਵਿਚ ਪੈਸੇ ਨਹੀਂ ਹਨ, ਹਾਲੇ ਚੈੱਕ ਨਾ ਲਾਓ। ਪਿੰਡ ਫੁੱਲੋਮਿੱਠੀ ਦੇ ਕਿਸਾਨਾਂ ਨੇ ਵੀ ਇਹੋ ਕਹਾਣੀ ਦੱਸੀ ਹੈ। ਐਕਸਿਸ ਬੈਂਕ ਬਰਾਂਚ ਮੁਲਤਾਨੀਆਂ ਦੇ ਮੈਨੇਜਰ ਸ੍ਰੀ ਰਾਜੇਸ਼ ਕੁਮਾਰ ਨੇ ਸੰਪਰਕ ਕਰਨ ਤੇ ਦੱਸਿਆ ਕਿ ਦੋ ਤਿੰਨ ਦਿਨਾਂ ਤੋਂ ਕੁਝ ਸਮੱਸਿਆ ਆਈ ਹੈ। ਉਨ•ਾਂ ਆਖਿਆ ਕਿ ਉਨ•ਾਂ ਦੀ ਬਰਾਂਚ ਦੇ ਚੈੱਕ ਕੱਟਣ ਦੀ ਥਾਂ ਦੂਸਰੀ ਬਰਾਂਚ ਦੇ ਚੈੱਕ ਕੱਟ ਦਿੱਤੇ ਗਏ ਜਿਸ ਵਿਚ ਫੰਡ ਨਹੀਂ ਸਨ। ਉਨ•ਾਂ ਆਖਿਆ ਕਿ ਕੁਝ ਚੈੱਕ ਬਾਊਂਸ ਹੋਏ ਹਨ ਪ੍ਰੰਤੂ ਅੱਜ ਉਨ•ਾਂ ਨੇ ਦੂਸਰੀ ਬਰਾਂਚ ਵਿਚ ਫੰਡ ਟਰਾਂਸਫਰ ਕਰ ਦਿੱਤੇ ਹਨ। ਸੰਗਤ ਦੇ ਨਾਇਬ ਤਹਿਸੀਲਦਾਰ ਸ੍ਰੀ ਰਜਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਫੰਡ ਦੀ ਕੋਈ ਵੀ ਮੁਸ਼ਕਲ ਨਹੀਂ ਹੈ ਪ੍ਰੰਤੂ ਗਲਤੀ ਨਾਲ ਦੂਸਰੀ ਬਰਾਂਚ ਦੇ ਚੈੱਕ ਕੱਟੇ ਗਏ ਹਨ ਪ੍ਰੰਤੂ ਹੁਣ ਉਹ ਨਵੇਂ ਚੈੱਕ ਦੇ ਰਹੇ ਹਨ। ਪਤਾ ਲੱਗਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦਾ ਵਫ਼ਦ ਵੀ ਬੈਂਕ ਅਧਿਕਾਰੀਆਂ ਨੂੰ ਮਿਲਿਆ ਹੈ।
ਐਕਸਿਸ ਬੈਂਕ ਜੱਸੀ ਬਾਗਵਾਲੀ ਦੇ ਸਹਾਇਕ ਮੈਨੇਜਰ ਸ੍ਰੀ ਪ੍ਰਸੋਤਮ ਦਾ ਕਹਿਣਾ ਸੀ ਕਿ ਕਾਫ਼ੀ ਚੈੱਕਾਂ ਦੀ ਰੋਜ਼ਾਨਾ ਕਲੀਅਰੈਂਸ ਹੋ ਰਹੀ ਹੈ ਪ੍ਰੰਤੂ ਇੱਕ ਦੋ ਦਿਨਾਂ ਤੋਂ ਸਰਕਾਰੀ ਖਾਤੇ ਵਿਚ ਫੰਡ ਨਾ ਹੋਣ ਕਰਕੇ ਕਿਸਾਨਾਂ ਦੇ ਚੈੱਕ ਲਗਾਏ ਨਹੀਂ ਗਏ ਸਨ। ਉਨ•ਾਂ ਆਖਿਆ ਕਿ ਇਹ ਆਰਜ਼ੀ ਦਿੱਕਤ ਹੈ ਜੋ ਦੂਰ ਹੋ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲੀ ਅਕਤੂਬਰ ਨੂੰ 643 ਕਰੋੜ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਸੀ ਜੋਂ ਕਿ 3.32 ਲੱਖ ਹੈਕਟੇਅਰ ਰਕਬੇ ਦੇ ਖ਼ਰਾਬੇ ਵਾਲੇ ਕਿਸਾਨਾਂ ਨੂੰ ਵੰਡੀ ਜਾਣੀ ਸੀ। ਬਠਿੰਡਾ ਵਿਚ 2.75 ਲੱਖ ਏਕੜ ਰਕਬੇ ਵਿਚ ਖ਼ਰਾਬਾ ਹੋਇਆ ਸੀ। ਪ੍ਰਸ਼ਾਸਨ ਨੇ ਕੁੱਲ 220.29 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਚੋਂ ਕਾਫ਼ੀ ਮੁਆਵਜ਼ਾ ਰਾਸ਼ੀ ਵੰਡ ਵੀ ਦਿੱਤੀ ਹੈ। ਜ਼ਿਲ•ਾ ਮਾਨਸਾ ਵਿਚ 95 ਫੀਸਦੀ ਮੁਆਵਜ਼ਾ ਰਾਸ਼ੀ ਵੰਡੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਦਾ ਕਹਿਣਾ ਸੀ ਕਿ ਉਨ•ਾਂ ਦੇ ਮਾਮਲਾ ਧਿਆਨ ਵਿਚ ਨਹੀਂ ਹੈ ਅਤੇ ਉਹ ਪਤਾ ਕਰ ਲੈਂਦੇ ਹਨ।

No comments:
Post a Comment