ਬੇਕਾਰੀ ਦੀ ਸੱਟ
ਟੁੱਟ ਗਏ ਸੁਪਨੇ ਤੇ ਰੁਲ ਗਈਆਂ ਸੱਧਰਾਂ
ਚਰਨਜੀਤ ਭੁੱਲਰ
ਬਠਿੰਡਾ : ਮੌੜ ਮੰਡੀ ਦੀ ਅਮਨਦੀਪ ਕੌਰ ਦੀ ਸੱਧਰ ਤਾਂ ਅਧਿਆਪਕ ਬਣਨ ਦੀ ਸੀ ਪ੍ਰੰਤੂ ਬੇਕਾਰੀ ਦੀ ਸੱਟ ਨੇ ਉਸ ਦੇ ਸਭ ਸੁਪਨੇ ਚੂਰ ਕਰ ਦਿੱਤੇ। ਹੁਣ ਉਹ ਚਪੜਾਸੀ ਲੱਗਣ ਲਈ ਤਰਲੇ ਮਾਰ ਰਹੀ ਹੈ। ਹਾਲਾਂ ਕਿ ਪੰਜਾਬ ਸਰਕਾਰ ਨੇ ਇਸ ਅਸਾਮੀ ਲਈ 158 ਰੁਪਏ ਪ੍ਰਤੀ ਦਿਨ ਦੀ ਤਨਖਾਹ ਨਿਸ਼ਚਿਤ ਕੀਤੀ ਹੈ ਪ੍ਰੰਤੂ ਫਿਰ ਵੀ ਅਮਨਦੀਪ ਕੌਰ ਚਪੜਾਸੀ ਲੱਗਣ ਲਈ ਤਿਆਰ ਹੈ। ਲੇਬਰ ਚੌਂਕ ਦੇ ਮਜ਼ਦੂਰ ਤੋਂ ਵੀ ਕਿਤੇ ਘੱਟ ਮਿਲਣ ਵਾਲੀ ਦਿਹਾੜੀ ਵਾਲੀ ਅਸਾਮੀ ਹਾਸਲ ਕਰਨ ਲਈ ਅਮਨਦੀਪ ਕੌਰ ਅੱਜ ਬਠਿੰਡਾ ਅਦਾਲਤਾਂ ਵਿਚ ਬੇਰੁਜ਼ਗਾਰਾਂ ਦੀ ਕਤਾਰ ਵਿਚ ਲੱਗੀ। ਮਾਪਿਆਂ ਨੇ ਜਦੋਂ ਅਮਨਦੀਪ ਕੌਰ ਨੂੰ ਐਮ.ਏ, ਬੀ. ਐਡ ਕਰਾਈ ਸੀ ਤਾਂ ਉਦੋਂ ਅਮਨਦੀਪ ਦੇ ਸੁਪਨਿਆਂ ਨੇ ਉੱਚੀ ਉਡਾਣ ਭਰੀ। ਹੁਣ ਹਕੂਮਤ ਨੇ ਉਸ ਦੇ ਸੁਪਨੇ ਚਪੜਾਸੀ ਦੀ ਅਸਾਮੀ ਦੇ ਹਾਣ ਦੇ ਕਰ ਦਿੱਤੇ ਹਨ।ਬਠਿੰਡਾ ਅਦਾਲਤਾਂ ਵਿਚ ਡੇਢ ਦਰਜਨ ਚਪੜਾਸੀ ਰੱਖੇ ਜਾਣੇ ਹਨ ਜਿਨ•ਾਂ ਵਾਸਤੇ ਕਰੀਬ 8500 ਦਰਖਾਸਤਾਂ ਪੁੱਜੀਆਂ ਹਨ। ਇਨ•ਾਂ ਚੋਂ 10 ਅਸਾਮੀਆਂ ਜਨਰਲ ਵਰਗ ਲਈ ਰਾਖਵੀਂਆਂ ਹਨ। ਚਪੜਾਸੀ ਦੀ ਅਸਾਮੀ ਲਈ ਯੋਗਤਾ ਮਿਡਲ ਪਾਸ ਰੱਖੀ ਗਈ ਹੈ ਅਤੇ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ।
ਅੱਜ ਅਦਾਲਤਾਂ ਵਿਚ ਇਨ•ਾਂ ਅਸਾਮੀਆਂ ਵਾਸਤੇ ਇੰਟਰਵਿਊ ਸ਼ੁਰੂ ਹੋ ਚੁੱਕੀ ਹੈ ਜੋ ਤਿੰਨ ਦਿਨ ਚੱਲਣੀ ਹੈ। ਪਹਿਲੀ ਦਫ਼ਾ ਹੈ ਕਿ ਅਦਾਲਤਾਂ ਵਿਚ ਚਪੜਾਸੀ ਲੱਗਣ ਵਾਸਤੇ ਕਰੀਬ 20 ਫੀਸਦੀ ਲੜਕੀਆਂ ਵੀ ਪੁੱਜੀਆਂ ਹਨ। ਅਦਾਲਤਾਂ ਵਿਚ ਅਵਾਜ਼ਾਂ ਮਾਰਨ ਆਦਿ ਦਾ ਕੰਮ ਹੋਣ ਕਰਕੇ ਪਹਿਲਾਂ ਲੜਕੀਆਂ ਗੁਰੇਜ਼ ਕਰਦੀਆਂ ਰਹੀਆਂ ਹਨ। ਐਤਕੀਂ ਲੜਕੀਆਂ ਵੀ ਇਸ ਕਤਾਰ ਵਿਚ ਖੜੀਆਂ ਹਨ। ਬਹੁਤੀਆਂ ਲੜਕੀਆਂ ਨੇ ਤਾਂ ਡਰ ਡਰ ਵਿਚ ਆਪਣੀ ਪੂਰੀ ਯੋਗਤਾ ਵੀ ਜੱਗ ਜ਼ਾਹਰ ਨਹੀਂ ਕੀਤੀ ਹੈ। ਬਠਿੰਡਾ ਦੇ ਜੋਗੀ ਨਗਰ ਦੀ ਸਿਮਰਜੀਤ ਕੌਰ ਨੇ ਤਾਂ ਐਮ.ਫਿਲ ਕੀਤੀ ਹੋਈ ਹੈ। ਸਭ ਪਾਸਿਓ ਦਰਵਾਜੇ ਬੰਦ ਹੋ ਗਏ ਤਾਂ ਉਹ ਚਪੜਾਸੀ ਦੀ ਇੰਟਰਵਿਊ ਦੇਣ ਲਈ ਪੁੱਜ ਗਈ। ਉਸ ਨੇ ਕਾਲਜ ਅਧਿਆਪਕ ਬਣਨ ਦਾ ਟੀਚਾ ਮਿਥਿਆ ਸੀ ਪ੍ਰੰਤੂ ਬੇਕਾਰੀ ਨੇ ਉਸ ਨੂੰ ਜ਼ਮੀਨੀ ਹਕੀਕਤ ਦਿਖਾ ਦਿੱਤੀ। ਪੰਜਾਬ ਸਰਕਾਰ ਵਲੋਂ 15 ਜਨਵਰੀ 2015 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਚਪੜਾਸੀ ਦੀ ਅਸਾਮੀ ਲਈ ਪਹਿਲੇ ਦੋ ਵਰੇ• 4900 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਣੀ ਹੈ।
ਇਨ•ਾਂ ਲੜਕੀਆਂ ਦਾ ਪ੍ਰਤੀਕਰਮ ਸੀ ਕਿ ਏਨੀ ਮਾਮੂਲੀ ਤਨਖਾਹ ਨਾਲੋਂ ਤਾਂ ਲੇਬਰ ਚੌਂਕ ਦਾ ਮਜ਼ਦੂਰ ਜਿਆਦਾ ਕਮਾ ਲੈਂਦਾ ਹੈ ਪ੍ਰੰਤੂ ਹੁਣ ਹੋਰ ਕੋਈ ਚਾਰਾ ਵੀ ਨਹੀਂ ਬਚਿਆ ਹੈ। ਇਵੇਂ ਸੁਨਾਮ ਦੀ ਅਮਨਪ੍ਰੀਤ ਕੌਰ ਨੇ ਵੀ ਅਧਿਆਪਕ ਬਣਨ ਲਈ ਸੁਪਨੇ ਸੰਜੋਏ ਸਨ ਜੋ ਵਕਤ ਨੇ ਤੋੜ ਦਿੱਤੇ। ਉਹ ਬੀ.ਏ.ਬੀ.ਐਡ ਹੈ ਅਤੇ ਹੁਣ ਚਪੜਾਸੀ ਲੱਗਣ ਲਈ ਇੰਟਰਵਿਊ ਦੇ ਰਹੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਵਾ ਲੱਖ ਨੌਜਵਾਨਾਂ ਨੂੰ ਰਾਤੋਂ ਰਾਤ ਸਰਕਾਰੀ ਨੌਕਰੀਆਂ ਦੇਣ ਦਾ ਵਾਅਦੇ ਕਰ ਰਹੇ ਹਨ। ਹਕੂਮਤੀ ਦਾਅਵੇ ਚਪੜਾਸੀ ਲੱਗਣ ਲਈ ਕਤਾਰਾਂ ਵਿਚ ਖੜ•ੇ ਪੋਸਟ ਗਰੈਜੂਏਟ ਨੌਜਵਾਨਾਂ ਤੋਂ ਅੱਖਾਂ ਮੀਟ ਰਹੇ ਹਨ। ਪੰਜਾਬ ਵਿਚ ਮੋਟੇ ਅੰਦਾਜ਼ੇ ਅਨੁਸਾਰ ਕਰੀਬ 25 ਲੱਖ ਨੌਜਵਾਨ ਬੇਰੁਜ਼ਗਾਰ ਹਨ ਜੋ ਵਰਿ•ਆਂ ਤੋਂ ਰੁਜ਼ਗਾਰ ਖਾਤਰ ਪਾਪੜ ਵੇਲ ਰਹੇ ਹਨ। ਪੰਜਾਬ ਦੇ ਰੁਜ਼ਗਾਰ ਦਫ਼ਤਰਾਂ ਵਿਚ ਇਸ ਵੇਲੇ 3.62 ਲੱਖ ਬੇਰੁਜ਼ਗਾਰਾਂ ਦੇ ਨਾਮ ਦਰਜ ਹਨ ਜਿਨ•ਾਂ ਚੋਂ 2.37 ਲੱਖ ਬੇਰੁਜ਼ਗਾਰ 15 ਤੋਂ 29 ਸਾਲ ਦੇ ਉਮਰ ਵਰਗ ਦੇ ਹਨ। ਇਹ ਪੜੇ ਲਿਖੇ ਨੌਜਵਾਨ ਹਨ ਜਿਨ•ਾਂ ਕੋਲ ਡਿਗਰੀਆਂ ਤੇ ਡਿਪਲੋਮੇ ਹਨ।
ਸਰਦੂਲਗੜ• ਦੇ ਗੁਰਦਾਸ ਸਿੰਘ ਕੋਲ ਐਮ.ਐਸ.ਸੀ ਅਤੇ ਐਮ.ਸੀ.ਏ ਦੀ ਡਿਗਰੀ ਹੈ ਪ੍ਰੰਤੂ ਹਕੂਮਤੀ ਸੱਟ ਨੇ ਸਭ ਡਿਗਰੀਆਂ ਨੂੰ ਰੱਦੀ ਬਣਾ ਦਿੱਤਾ ਹੈ। ਹੁਣ ਉਹ ਚਪੜਾਸੀ ਦੀ ਅਸਾਮੀ ਲਈ ਇੰਟਰਵਿਊ ਦੇਣ ਵਾਸਤੇ ਪੁੱਜਾ ਹੋਇਆ ਸੀ। ਪਟਿਆਲਾ ਦੇ ਅਸ਼ੀਸ਼ ਸ਼ਰਮਾ ਨੇ ਵੀ ਬੀ.ਐਸ.ਸੀ ਦੀ ਡਿਗਰੀ ਚਪੜਾਸੀ ਲੱਗਣ ਵਾਸਤੇ ਨਹੀਂ ਕੀਤੀ ਸੀ। ਪਟਿਆਲਾ ਦਾ ਬਬਲੀਦੀਪ ਵੀ ਬੀ.ਕਾਮ ਦੀ ਡਿਗਰੀ ਲੈ ਕੇ ਅੱਜ ਚਪੜਾਸੀ ਲੱਗਣ ਵਾਲੀ ਕਤਾਰ ਵਿਚ ਖੜਨ ਲਈ ਮਜਬੂਰ ਸੀ। ਇਨ•ਾਂ ਸਭਨਾਂ ਨੌਜਵਾਨਾਂ ਨੇ ਆਪਣੇ ਘਰਾਂ ਦੀ ਮਾਲੀ ਹਾਲਤ ਦੀ ਦਾਸਤਾ ਸੁਣਾਈ ਅਤੇ ਨੌਕਰੀ ਲਈ ਕੀਤੇ ਸੰਘਰਸ਼ਾਂ ਦੀ ਗੱਲ ਵੀ ਦੱਸੀ। ਕਈ ਨੌਜਵਾਨਾਂ ਨੇ ਦੱਸਿਆ ਕਿ ਉਨ•ਾਂ ਨੇ ਰੁਜ਼ਗਾਰ ਖਾਤਰ ਪਾਣੀ ਵਾਲੀਆਂ ਟੈਂਕੀਆਂ ਨੇ ਚੜ• ਕੇ ਵੀ ਨਾਹਰੇ ਲਾਏ ਪ੍ਰੰਤੂ ਸਰਕਾਰ ਨੂੰ ਫਿਰ ਵੀ ਸੁਣਾਈ ਨਹੀਂ ਦਿੱਤੇ। ਅੱਜ ਦਿਨ ਚੜ•ਦੇ ਹੀ ਬਠਿੰਡਾ ਦੇ ਅਦਾਲਤੀ ਕੰਪਲੈਕਸ ਵਿਚ ਬੇਰੁਜ਼ਗਾਰ ਨੌਜਵਾਨਾਂ ਦਾ ਹੜ• ਆ ਗਿਆ ਅਤੇ ਇਹ ਇੰਟਰਵਿਊ ਹੁਣ ਦੋ ਦਿਨ ਹੋਰ ਚੱਲਣੀ ਹੈ। ਕਤਾਰਾਂ ਵਿਚ ਲੱਗੇ ਉੱਚ ਵਿਦਿਅਕ ਯੋਗਤਾ ਵਾਲੇ ਟਾਵੇਂ ਹੀ ਨਸੀਬ ਵਾਲੇ ਹੋਣਗੇ ਜਿਨ•ਾਂ ਨੂੰ ਚਪੜਾਸੀ ਲੱਗਣ ਦਾ ਮੌਕਾ ਮਿਲੇਗਾ।

No comments:
Post a Comment