ਸਰਕਾਰੀ ਮੌਜ
ਔਰਬਿਟ ਬੱਸਾਂ ਦੀ ਰਾਖੀ ਪੁਲੀਸ ਹਵਾਲੇ
ਚਰਨਜੀਤ ਭੁੱਲਰ
ਬਠਿੰਡਾ : ਹੁਣ ਬਾਦਲ ਪਰਿਵਾਰ ਦੀਆਂ ਔਰਬਿਟਾਂ ਬੱਸਾਂ ਲਈ ਰਾਖੀ ਲਈ ਪੁਲੀਸ ਤਾਇਨਾਤ ਕਰ ਦਿੱਤੀ ਹੈ। ਪੰਜਾਬ ਵਿਚ ਕਿਸੇ ਵੀ ਪ੍ਰਾਈਵੇਟ ਟਰਾਂਸਪੋਰਟ ਨੂੰ ਏਦਾ ਦੀ ਸਹੂਲਤ ਨਹੀਂ ਮਿਲੀ ਹੋਈ ਹੈ। ਪੀ.ਆਰ.ਟੀ.ਸੀ ਦੇ ਬਠਿੰਡਾ ਡਿਪੂ ਨੂੰ ਵੀ ਏਨੀ ਸੁਰੱਖਿਆ ਨਹੀਂ ਮਿਲੀ ਹੈ ਜਿਥੇ ਰਾਤ ਨੂੰ ਸੈਂਕੜੇ ਬੱਸਾਂ ਖੜ•ਦੀਆਂ ਹਨ। ਪਠਾਨਕੋਟ ਘਟਨਾ ਮਗਰੋਂ ਵੀ ਬਠਿੰਡਾ ਜ਼ਿਲ•ੇ ਵਿਚਲੇ ਤਾਪ ਬਿਜਲੀ ਘਰਾਂ ਤੇ ਵੀ ਪੁਲੀਸ ਦਾ ਕੋਈ ਪਹਿਰਾ ਨਹੀਂ ਲਾਇਆ ਗਿਆ ਹੈ। ਇੱਥੋਂ ਤੱਕ ਕਿ ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਪ੍ਰੋਜੈਕਟ ਰਿਫਾਈਨਰੀ ਤੇ ਵੀ ਪੁਲੀਸ ਗਾਰਦ ਨਹੀਂ ਲਗਾਈ ਗਈ ਹੈ। ਇਨ•ਾਂ ਪ੍ਰੋਜੈਕਟਾਂ ਤੇ ਪ੍ਰਾਈਵੇਟ ਸੁਰੱਖਿਆ ਗਾਰਦਾਂ ਦੀ ਤਾਇਨਾਤੀ ਹੈ। ਵੇਰਵਿਆਂ ਅਨੁਸਾਰ ਜ਼ਿਲ•ਾ ਪੁਲੀਸ ਨੇ ਰੈਡ ਅਲਰਟ ਹੋਣ ਮਗਰੋਂ ਬਾਦਲ ਪਰਿਵਾਰ ਦੀ ਬਠਿੰਡਾ ਬਾਦਲ ਰੋਡ ਸਥਿਤ ਕੁਝ ਸਮਾਂ ਪਹਿਲਾਂ ਬਣੀ ਵਰਕਸ਼ਾਪ ਵਿਚ ਇੱਕ ਏ.ਐਸ. ਆਈ ਸਮੇਤ 9 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਹੈ। ਇਸ ਵਰਕਸ਼ਾਪ ਵਿਚ ਹੀ ਰਾਤ ਵਕਤ ਸਾਰੀਆਂ ਬੱਸਾਂ ਖੜਦੀਆਂ ਹਨ। ਹੁਣ ਇਨ•ਾਂ ਬੱਸਾਂ ਦੀ ਸੁਰੱਖਿਆ ਪੁਲੀਸ ਮੁਲਾਜਮਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਦੋਂ ਇਹ ਵਰਕਸ਼ਾਪ ਹਾਲੇ ਬਣ ਰਹੀ ਸੀ ਤਾਂ ਉਦੋਂ ਵੀ ਸਾਲ 2012 13 ਵਿਚ ਇਸ ਵਰਕਸ਼ਾਪ ਦੀ ਰਾਖੀ ਤੇ 15 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ। ਜਦੋਂ ਸਿਆਸੀ ਤੌਰ ਤੇ ਰੌਲਾ ਪੈ ਗਿਆ ਸੀ ਤਾਂ ਪੁਲੀਸ ਮੁਲਾਜ਼ਮ ਵਾਪਸ ਬੁਲਾ ਲਏ ਗਏ ਸਨ।ਪੰਜਾਬ ਸਰਕਾਰ ਔਰਬਿਟ ਬੱਸਾਂ ਦੀ ਰਾਖੀ ਤੇ ਪ੍ਰਤੀ ਮਹੀਨਾ ਕਰੀਬ ਤਿੰਨ ਲੱਖ ਰੁਪਏ ਖਰਚ ਕਰੇਗੀ। ਇੱਥੋਂ ਦੇ ਪੀ.ਆਰ.ਟੀ.ਸੀ ਦੇ ਬੱਸ ਅੱਡੇ ਵਿਚ ਬਣੀ ਪੁਲੀਸ ਚੌਂਕੀ ਵਿਚ ਰਾਤ ਵਕਤ ਚਾਰ ਮੁਲਾਜ਼ਮਾਂ ਦੀ ਗਾਰਦ ਹੁੰਦੀ ਹੈ। ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਐਮ.ਪੀ.ਸਿੰਘ ਦਾ ਕਹਿਣਾ ਸੀ ਕਿ ਡਿਪੂ ਅਤੇ ਅੱਡੇ ਦੀ ਸੁਰੱਖਿਆ ਦਾ ਮਾਮਲਾ ਤਾਂ ਪੁਲੀਸ ਹੀ ਖੁਦ ਦੇਖੇ। ਉਨ•ਾਂ ਦੱਸਿਆ ਕਿ ਉਨ•ਾਂ ਕੋਲ ਪੈਸਕੋ ਦੇ ਮੁਲਾਜ਼ਮ ਸਕਿਊਰਿਟੀ ਤੇ ਹਨ। ਬੱਸ ਅੱਡੇ ਵਿਚਲੀ ਪੁਲੀਸ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਦਾ ਕਹਿਣਾ ਸੀ ਕਿ ਹਾਲੇ ਬੱਸ ਅੱਡੇ ਲਈ ਉਨ•ਾਂ ਨੂੰ ਐਲ.ਐਮ.ਜੀ ਵਗੈਰਾ ਤਾਂ ਨਹੀਂ ਮਿਲੀ ਪ੍ਰੰਤੂ ਸੁਰੱਖਿਆ ਲਈ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ।ਐਸ.ਐਸ.ਪੀ ਬਠਿੰਡਾ ਨੇ ਥੋੜਾ ਸਮਾਂ ਪਹਿਲਾਂ ਹੀ ਸੁਰੱਖਿਆ ਰੀਵਿਊ ਕੀਤਾ ਹੈ ਜਿਸ ਦੇ ਤਹਿਤ ਕਾਫ਼ੀ ਸੁਰੱਖਿਆ ਮੁਲਾਜ਼ਮਾਂ ਦਫ਼ਤਰਾਂ ਵਗੈਰਾ ਚੋਂ ਵੀ ਕੱਢ ਕੇ ਥਾਣਿਆਂ ਵਿਚ ਲਗਾਏ ਗਏ ਹਨ ਜਿਸ ਦੀ ਸ਼ਲਾਘਾ ਵੀ ਹੋਈ ਹੈ।
ਡੇਰਾ ਸਿਰਸਾ ਦੇ ਸਲਾਬਤਪੁਰਾ ਡੇਰੇ ਵਿਚ ਪਹਿਲਾਂ 70 ਤੋਂ ਉਪਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਸੀ ਜਿਥੇ ਹੁਣ 15 ਕੁ ਮੁਲਾਜ਼ਮਾਂ ਦੀ ਨਫ਼ਰੀ ਰਹਿ ਗਈ ਹੈ। ਦੂਸਰੀ ਤਰਫ਼ ਔਰਬਿਟ ਵਰਕਸ਼ਾਪ ਦਾ ਪ੍ਰਾਈਵੇਟ ਸੁਰੱਖਿਆ ਗਾਰਦ ਤੇ ਕੀਤੇ ਜਾਣ ਵਾਲੇ ਖਰਚੇ ਦਾ ਬਚਾਓ ਹੋ ਗਿਆ ਹੈ। ਵਰਕਸ਼ਾਪ ਦੇ ਅੰਦਰ ਬਾਹਰ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਹੋਏ ਹਨ ਅਤੇ ਵਰਕਸ਼ਾਪ ਦੇ ਕਈ ਪਾਸਿਆਂ ਤੇ ਸੁਰੱਖਿਆ ਪੋਸਟਾਂ ਵੀ ਬਣਾਈਆਂ ਹੋਈਆਂ ਹਨ। ਪਿਛਲੇ ਵਰਿ•ਆਂ ਵਿਚ ਜਦੋਂ ਡੇਰਾ ਵਿਵਾਦ ਛਿੜਿਆ ਸੀ ਤਾਂ ਉਦੋਂ ਪੁਲੀਸ ਨੇ ਪੁਲੀਸ ਲਾਈਨਾਂ ਵਿਚ ਔਰਬਿਟਾਂ ਬੱਸਾਂ ਨੂੰ ਖੜ•ਾ ਕਰਕੇ ਸੁਰੱਖਿਆ ਕੀਤੀ ਸੀ।ਔਰਬਿਟ ਬੱਸ ਕੰਪਨੀ ਦੀ ਪਹਿਲਾਂ ਕਿੱਲਿਆ ਵਾਲੀ ਵਿਚ ਵਰਕਸ਼ਾਪ ਹੁੰਦੀ ਸੀ ਪ੍ਰੰਤੂ ਤਿੰਨ ਸਾਲ ਪਹਿਲਾਂ ਬਠਿੰਡਾ ਵਿਚ ਵਰਕਸ਼ਾਪ ਬਣਾ ਲਈ ਗਈ ਸੀ। ਦੇਖਿਆ ਜਾਵੇ ਤਾਂ ਬਠਿੰਡਾ ਸ਼ਹਿਰ ਵਿਚ ਟੀ.ਵੀ ਟਾਵਰ ਅਤੇ ਰੇਡੀਓ ਸਟੇਸ਼ਨ ਵੀ ਹਨ ਪ੍ਰੰਤੂ ਉਥੇ ਏਨੀ ਗਾਰਦ ਦੀ ਤਾਇਨਾਤੀ ਨਹੀਂ ਹੈ। ਐਸ.ਐਸ.ਪੀ ਬਠਿੰਡਾ ਨੇ ਕੁਝ ਦਿਨ ਪਹਿਲਾਂ ਵੱਡੇ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਪ੍ਰਤੀਨਿਧਾਂ ਨੂੰ ਬੁਲਾ ਕੇ ਸੁਰੱਖਿਆ ਦਾ ਜਾਇਜ਼ਾ ਲਿਆ ਸੀ।
ਏਨਾ ਜਰੂਰ ਹੈ ਕਿ ਬਠਿੰਡਾ ਸ਼ਹਿਰ ਵਿਚ ਪੁਲੀਸ ਨਾਕੇ ਅਤੇ ਮੋਰਚੇ ਕਾਫ਼ੀ ਵਧੇ ਹਨ। ਪੁਲੀਸ ਲਾਈਨ ਦੇ ਮੁੱਖ ਗੇਟ ਤੇ ਪੁਲੀਸ ਪਹਿਰਾ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਬਿਨ•ਾਂ ਇੰਟਰੀ ਤੋਂ ਪੁਲੀਸ ਲਾਈਨ ਵਿਚ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਵਿਚ ਕਰੀਬ 10 ਥਾਂਵਾਂ ਨੇ ਨਵੇਂ ਮੋਰਚੇ ਵੀ ਬਣਾਏ ਗਏ ਹਨ।
ਵੱਡੀ ਟਰਾਂਸਪੋਰਟ ਹੋਣ ਕਰਕੇ ਸੁਰੱਖਿਆ ਦਿੱਤੀ : ਐਸ.ਐਸ.ਪੀ
ਐਸ.ਐਸ.ਪੀ ਬਠਿੰਡਾ ਸ੍ਰੀ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਰੈਡ ਅਲਰਟ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਸੁਰੱਖਿਆ ਪਹਿਰਾ ਲਾਇਆ ਗਿਆ ਹੈ ਅਤੇ ਵੱਡੀ ਟਰਾਂਸਪੋਰਟ ਹੋਣ ਕਰਕੇ ਔਰਬਿਟ ਵਰਕਸ਼ਾਪ ਤੇ ਸੁਰੱਖਿਆ ਤਾਇਨਾਤੀ ਕੀਤੀ ਗਈ ਹੈ। ਉਨ•ਾਂ ਆਖਿਆ ਕਿ ਮੁਲਾਜ਼ਮਾਂ ਦੀ ਗਿਣਤੀ ਸੁਰੱਖਿਆ ਕਾਰਨਾਂ ਕਰਕੇ ਦੱਸੀ ਨਹੀਂ ਜਾ ਸਕਦੀ ਹੈ ਅਤੇ ਸਥਾਨਿਕ ਬੱਸ ਸਟੈਂਡ ਵਿਚ ਐਲ.ਐਮ.ਜੀ ਦੀ ਤਾਇਨਾਤੀ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਬਾਕੀ ਵੱਡੇ ਪ੍ਰੋਜੈਕਟਾਂ ਦੇ ਆਸ ਪਾਸ ਪੈਟਰੋਲਿੰਗ ਅਤੇ ਸਖ਼ਤ ਨਾਕੇਬੰਦੀ ਕੀਤੀ ਗਈ ਹੈ।

No comments:
Post a Comment