ਗਠਜੋੜ ਦਾ ਧਰਮ
ਤੀਰਥ ਦਰਸ਼ਨਾਂ ਚੋਂ ਭਾਜਪਾ ਆਊਟ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਚੋਂ ਭਾਜਪਾ ਨੂੰ ਪੂਰੀ ਤਰ•ਾਂ ਆਊਟ ਕਰ ਦਿੱਤਾ ਹੈ ਜਿਸ ਤੋਂ ਭਾਜਪਾ ਆਗੂ ਅੰਦਰੋਂ ਅੰਦਰੀਂ ਔਖੇ ਹੋ ਗਏ ਹਨ। ਇੱਥੋਂ ਤੱਕ ਕਿ ਸਾਲਾਸਰ ਧਾਮ ਦੀ ਯਾਤਰਾ ਦੇ ਮਾਮਲੇ ਵਿਚ ਵੀ ਕਿਸੇ ਭਾਜਪਾ ਆਗੂ ਦੀ ਕੋਈ ਪੁੱਛ-ਗਿੱਛ ਨਹੀਂ ਹੋਈ ਹੈ। ਤੀਰਥ ਦਰਸ਼ਨ ਯਾਤਰਾ ਦੀ ਕਮਾਨ ਪੂਰੀ ਤਰ•ਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਹੱਥ ਵਿਚ ਹੈ ਜੋ ਹਲਕਾ ਵਾਈਜ ਯਾਤਰੀਆਂ ਦੀਆਂ ਸੂਚੀਆਂ ਤਿਆਰ ਕਰਕੇ ਪ੍ਰਸ਼ਾਸਨ ਨੂੰ ਸੌਂਪ ਰਹੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 4 ਜਨਵਰੀ ਨੂੰ ਰਾਮਾਂ ਮੰਡੀ ਤੋਂ ਹਲਕਾ ਤਲਵੰਡੀ ਸਾਬੋ ਦੇ ਯਾਤਰੀਆਂ ਦੀ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਸ੍ਰੀ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ ਅਤੇ ਉਸੇ ਦਿਨ ਬਠਿੰਡਾ ਸ਼ਹਿਰ ਚੋਂ ਸਾਲਾਸਰ ਧਾਮ ਲਈ ਚਾਰ ਬੱਸਾਂ ਨੂੰ ਹਰੀ ਝੰਡੀ ਦਿਖਾਈ। ਉਪ ਮੁੱਖ ਮੰਤਰੀ ਦੇ ਸਮਾਗਮਾਂ ਵਿਚ ਭਾਜਪਾ ਦੀ ਸ਼ਮੂਲੀਅਤ ਨਹੀਂ ਕਰਾਈ ਗਈ ਜਿਸ ਕਰਕੇ ਭਾਜਪਾ ਆਗੂ ਗੁੱਸੇ ਵਿਚ ਭਰੇ ਹੋਏ ਹਨ। ਪੰਜਾਬੀ ਟ੍ਰਿਬਿਊਨ ਵਲੋਂ ਕੀਤੀ ਤਹਿਕੀਕਾਤ ਮੁਤਾਬਿਕ ਹਲਕਾ ਤਲਵੰਡੀ ਸਾਬੋ ਚੋਂ ਕਰੀਬ 1000 ਯਾਤਰੀ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਹਨ। ਇਨ•ਾਂ ਯਾਤਰੀਆਂ ਵਿਚ ਸਿਰਫ਼ ਇੱਕ ਹਿੰਦੂ ਯਾਤਰੀ ਹੈ।
ਸੂਤਰਾਂ ਅਨੁਸਾਰ ਹਲਕੇ ਦੇ ਅਕਾਲੀ ਵਿਧਾਇਕ ਤਰਫ਼ੋਂ ਹੀ ਸਭ ਯਾਤਰੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ। ਸ਼ਹਿਰੀ ਖੇਤਰ ਤੇ ਨਜ਼ਰ ਮਾਰੀਏ ਤਾਂ ਇਸ ਟਰੇਨ ਵਿਚ ਰਾਮਾਂ ਮੰਡੀ ਤੋਂ 70 ਅਤੇ ਤਲਵੰਡੀ ਸਾਬੋ ਤੋਂ 14 ਯਾਤਰੀ ਗਏ ਹਨ ਜਿਨ•ਾਂ ਵਿਚ ਕੋਈ ਵੀ ਹਿੰਦੂ ਯਾਤਰੀ ਨਹੀਂ ਹੈ। ਭਾਜਪਾ ਆਗੂ ਅਣਦੇਖੀ ਕਰਕੇ ਹੁਣ ਇਸ ਯਾਤਰਾ ਸਕੀਮ ਤੋਂ ਪਾਸਾ ਵੱਟ ਗਏ ਹਨ। ਭਾਜਪਾ ਦੇ ਰਾਮਾ ਮੰਡੀ ਮੰਡਲ ਦੇ ਪ੍ਰਧਾਨ ਭੋਲਾ ਗਿਰੀ ਦਾ ਕਹਿਣਾ ਸੀ ਕਿ ਗੁਰਧਾਮਾਂ ਪ੍ਰਤੀ ਸਭਨਾਂ ਦੇ ਮਨਾਂ ਵਿਚ ਅਥਾਹ ਸ਼ਰਧਾ ਹੈ ਅਤੇ ਰਾਮਾਂ ਮੰਡੀ ਦੇ ਸੈਂਕੜੇ ਹਿੰਦੂ ਅਤੇ ਭਾਜਪਾ ਵਰਕਰ ਸ੍ਰੀ ਹਜ਼ੂਰ ਸਾਹਿਬ ਯਾਤਰਾ ਲਈ ਜਾਣਾ ਚਾਹੁੰਦੇ ਸਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਉਨ•ਾਂ ਨੂੰ ਪਲੈਨਿੰਗ ਵਿਚ ਤਾਂ ਕੀ ਸ਼ਾਮਿਲ ਕਰਨਾ ਸੀ, ਫੋਕੀ ਸੁਲ•ਾ ਵੀ ਨਹੀਂ ਮਾਰੀ। ਹਰੀ ਝੰਡੀ ਦਿਖਾਉਣ ਵਾਲੇ ਸਮਾਗਮਾਂ ਵਿਚ ਵੀ ਸ਼ਾਮਲ ਨਹੀਂ ਕੀਤਾ। ਉਨ•ਾਂ ਆਖਿਆ ਕਿ ਅਕਾਲੀ ਦਲ ਤਾਂ ਹੁਣ ਧਾਰਮਿਕ ਖੇਤਰ ਵਿਚ ਵੀ ਵਿਤਕਰਾ ਕਰ ਰਿਹਾ ਹੈ। ਉਨ•ਾਂ ਨੂੰ ਸ਼ਰੇਆਮ ਦੁਰਕਾਰ ਦਿੱਤਾ ਗਿਆ ਹੈ ਅਤੇ ਉਨ•ਾਂ ਮਾਮਲਾ ਪਾਰਟੀ ਦੇ ਧਿਆਨ ਵਿਚ ਲਿਆਂਦਾ ਹੈ।
ਪੰਜਾਬ ਸਰਕਾਰ ਵਲੋਂ ਇਸ ਯਾਤਰਾ ਸਕੀਮ ਤੇ ਕਰੀਬ 190 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਹਿੰਦੂ ਵਰਗ ਲਈ ਸਾਲਾਸਰ ਧਾਮ ਦੀ ਯਾਤਰਾ ਲਈ ਚਾਰ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਬਠਿੰਡਾ ਸ਼ਹਿਰ ਚੋਂ ਚਾਰ ਬੱਸਾਂ 4 ਜਨਵਰੀ ਨੂੰ ਸਾਲਾਸਰ ਲਈ ਰਵਾਨਾ ਹੋਈਆਂ ਹਨ ਅਤੇ 6 ਜਨਵਰੀ ਨੂੰ ਗੋਨਿਆਣਾ ਮੰਡੀ ਤੋਂ ਬੱਸਾਂ ਗਈਆਂ ਹਨ। ਭਾਜਪਾ ਦੀ ਸਟੇਟ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਤਰਸੇਮ ਗੋਇਲ ਦਾ ਕਹਿਣਾ ਸੀ ਕਿ ਤੀਰਥ ਯਾਤਰਾ ਤਾਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਸੋਅ ਬਣ ਕੇ ਰਹਿ ਗਿਆ ਹੈ ਜਦੋਂ ਕਿ ਇਹ ਸਕੀਮ ਗਠਜੋੜ ਸਰਕਾਰ ਦੀ ਹੈ। ਉਨ•ਾਂ ਆਖਿਆ ਕਿ ਹਿੰਦੂ ਗੁਰਧਾਮਾਂ ਲਈ ਯਾਤਰੀ ਭੇਜਣ ਦੀ ਪਲੈਨਿੰਗ ਅਤੇ ਅਮਲ ਚੋਂ ਭਾਜਪਾ ਨੂੰ ਪੂਰੀ ਤਰਾਂ ਨਜ਼ਰ-ਅੰਦਾਜ਼ ਕੀਤਾ ਗਿਆ ਹੈ ਜਿਸ ਵਾਰੇ ਉਪਰ ਦੱਸ ਦਿੱਤਾ ਗਿਆ ਹੈ।
ਵੇਰਵਿਆਂ ਅਨੁਸਾਰ ਸਾਲਾਸਰ ਲਈ 7 ਜਨਵਰੀ ਨੂੰ ਕੋਟਫੱਤਾ,ਸੰਗਤ ਤੇ ਕੋਟਸ਼ਮੀਰ ਤੋਂ ਦੋ ਬੱਸਾਂ ਰਵਾਨਾ ਹੋ ਰਹੀਆਂ ਹਨ ਅਤੇ 8 ਜਨਵਰੀ ਨੂੰ ਭੁੱਚੋ ਮੰਡੀ ਤੋਂ ਬੱਸਾਂ ਜਾਣਗੀਆਂ। 9 ਜਨਵਰੀ ਨੂੰ ਮੌੜ ਮੰਡੀ ਤੋਂ ਯਾਤਰੀ ਜਾਣਗੇ। ਰਾਮਪੁਰਾ ਸ਼ਹਿਰ ਤੋਂ 10 ਜਨਵਰੀ ਨੂੰ ਸਾਲਾਸਰ ਬੱਸਾਂ ਜਾਣਗੀਆਂ ਅਤੇ ਨਗਰ ਕੌਂਸਲ ਰਾਮਪੁਰਾ ਦਾ ਪ੍ਰਧਾਨ ਸੁਨੀਲ ਬਿੱਟਾ ਅਤੇ ਹੋਰ ਕਈ ਅਕਾਲੀ ਕੌਂਸਲਰ ਵੀ ਸਾਲਾਸਰ ਯਾਤਰਾ ਵਿਚ ਜਾ ਰਹੇ ਹਨ। 11 ਜਨਵਰੀ ਨੂੰ ਭਗਤਾ,20 ਜਨਵਰੀ ਨੂੰ ਰਾਮਾਂ ਅਤੇ 21 ਜਨਵਰੀ ਨੂੰ ਤਲਵੰਡੀ ਸਾਬੋ ਤੋਂ ਸਾਲਾਸਰ ਲਈ ਬੱਸਾਂ ਰਵਾਨਾ ਹੋਣਗੀਆਂ। ਟਰੇਨ ਅਤੇ ਬੱਸਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਗਏ ਹਨ ਪ੍ਰੰਤੂ ਭਾਜਪਾ ਆਗੂਆਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਹੈ।
ਏਦਾ ਦੀ ਕੋਈ ਗੱਲ ਨਹੀਂ: ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਪ੍ਰਤੀਕਰਮ ਸੀ ਕਿ ਭਾਜਪਾ ਦੇ ਸਹਿਯੋਗ ਨਾਲ ਸਰਕਾਰ ਤੇ ਇਹ ਸਕੀਮ ਚੱਲ ਰਹੀ ਹੈ ਜਿਸ ਲਈ ਸਭ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ। ਉਨ•ਾਂ ਆਖਿਆ ਕਿ ਇਸ ਸਕੀਮ ਵਿਚ ਪਾਰਟੀਆਂ ਦਾ ਕੋਈ ਕੋਟਾ ਨਹੀਂ ਹੈ ਅਤੇ ਕੋਈ ਵੀ ਸ਼ਰਧਾਵਾਨ ਯਾਤਰਾ ਵਿਚ ਜਾ ਸਕਦਾ ਹੈ। ਉਨ•ਾਂ ਆਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਇਹ ਯਾਤਰਾ ਅਕਾਲੀ ਦਲ ਦੀ ਨਹੀਂ ਬਲਕਿ ਪੰਜਾਬ ਦੇ ਸਮੂਹ ਲੋਕਾਂ ਦੀ ਯਾਤਰਾ ਹੈ।

No comments:
Post a Comment