ਭੁੰਜੇ ਲਾਹਿਆ ਖਜ਼ਾਨਾ
ਹੈਲੀਕਾਪਟਰ ਦੇ ਬਰਾਬਰ ਉੱਡਿਆ ਲਗਜ਼ਰੀ ਕਾਰਾਂ ਦਾ ਖਰਚਾ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਏਨਾ ਪੈਸਾ ਲਗਜ਼ਰੀ ਕਾਰਾਂ ਖਰੀਦਣ ਤੇ ਲਾਇਆ ਹੈ ਜਿਨ•ੀ ਕੀਮਤ ਨਾਲ ਇੱਕ ਹੈਲੀਕਾਪਟਰ ਖਰੀਦਿਆ ਜਾ ਸਕਦਾ ਸੀ। ਹਰ ਵਰੇ• ਸਰਕਾਰ ਨੇ ਔਸਤਨ ਸਵਾ ਚਾਰ ਕਰੋੜ ਰੁਪਏ ਨਵੀਆਂ ਕਾਰਾਂ ਖਰੀਦਣ ਤੇ ਖਰਚੇ ਹਨ। ਪੰਜਾਬ ਸਰਕਾਰ ਨੇ ਲੰਘੇ ਨੌ ਵਰਿ•ਆਂ (2007-08 ਤੋਂ 2015-16 ਤੱਕ) ਦੌਰਾਨ 36.84 ਕਰੋੜ ਦੀਆਂ ਲਗਜ਼ਰੀ ਗੱਡੀਆਂ ਅਤੇ ਵਾਹਨ ਖਰੀਦੇ ਹਨ। ਕੈਪਟਨ ਹਕੂਮਤ ਨੇ ਆਪਣੇ ਕਾਰਜਕਾਲ ਦੌਰਾਨ 10.80 ਕਰੋੜ ਦੇ ਲਗਜ਼ਰੀ ਵਾਹਨ ਖਰੀਦੇ ਸਨ। ਜਦੋਂ ਨੌ ਵਰਿ•ਆਂ ਦਾ ਲੇਖਾ ਜੋਖਾ ਕੀਤਾ ਗਿਆ ਤਾਂ ਤੱਥ ਸਾਹਮਣੇ ਆਏ ਕਿ ਸਰਕਾਰ ਨੇ ਸਿਰਫ 2012-13 ਅਤੇ 2013-14 ਤੋਂ ਬਿਨ•ਾਂ ਬਾਕੀ 7 ਵਰਿ•ਆਂ ਦੌਰਾਨ ਕਾਰਾਂ ਦੀ ਖਰੀਦ ਰੈਗੂਲਰ ਜਾਰੀ ਰਹੀ। ਸਟੇਟ ਟਰਾਂਸਪੋਰਟ ਕਮਿਸ਼ਨਰ ਤੋਂ ਪ੍ਰਾਪਤ ਆਰ.ਟੀ.ਆਈ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਨੌ ਵਰਿ•ਆਂ ਦੌਰਾਨ ਮੁੱਖ ਮੰਤਰੀ,ਉਪ ਮੁੱਖ ਮੰਤਰੀ,ਵਜ਼ੀਰਾਂ ਅਤੇ ਮੁੱਖ ਸੰਸਦੀ ਸਕੱਤਰਾਂ ਲਈ ਲਗਜ਼ਰੀ ਕਾਰਾਂ ਤੇ ਵਾਹਨ ਖਰੀਦੇ ਹਨ ਜਦੋਂ ਕਿ ਵਿਧਾਇਕਾਂ ਲਈ ਸਾਲ 2015-16 ਦੌਰਾਨ 66 ਇਨੋਵਾ ਗੱਡੀਆਂ ਖਰੀਦ ਕੀਤੀਆਂ ਗਈਆਂ ਹਨ ਜਿਨ•ਾਂ ਤੇ 8.43 ਕਰੋੜ ਦੀ ਲਾਗਤ ਆਈ ਹੈ। ਅੱਠ ਵਰਿ•ਆਂ ਤੋਂ ਵਿਧਾਇਕ ਪੁਰਾਣੇ ਵਾਹਨ ਹੀ ਘੜੀਸ ਰਹੇ ਸਨ। ਪੰਜਾਬ ਸਰਕਾਰ ਨੇ ਵਿਧਾਇਕਾਂ ਦੀ ਥਾਂ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਹੀ ਜਿਆਦਾ ਖਿਆਲ ਰੱਖਿਆ। ਸੂਤਰਾਂ ਅਨੁਸਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਕੋਲ ਇਸ ਵੇਲੇ ਕਰੀਬ 33 ਗੱਡੀਆਂ ਹਨ।
ਸਰਕਾਰ ਨੇ ਮੁੱਖ ਮੰਤਰੀ ਦੀ ਗੱਡੀ ਦਾ ਦਾ ਐਕਸੀਡੈਂਟ ਹੋਣ ਕਾਰਨ ਸਾਲ 2014-15 ਦੌਰਾਨ 14.03 ਲੱਖ ਰੁਪਏ ਵਿਚ ਇੱਕ ਹੋਰ ਨਵੀਂ ਇਨੋਵਾ ਗੱਡੀ ਖਰੀਦ ਕੀਤੀ ਸੀ। ਇਵੇਂ ਇੱਕ ਵਜ਼ੀਰ ਦੀ ਗੱਡੀ ਦਾ ਐਕਸੀਡੈਂਟ ਹੋਣ ਕਰਕੇ 5.37 ਲੱਖ ਰੁਪਏ ਵਿਚ ਇੱਕ ਜਿਪਸੀ ਖਰੀਦ ਕੀਤੀ ਗਈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਅਪਰੈਲ 2013 ਵਿਚ ਨਵਾਂ ਹੈਲੀਕਾਪਟਰ ਖਰੀਦਣ ਤੇ 38 ਕਰੋੜ ਖਰਚ ਕੀਤੇ ਸਨ। ਇਨੀ ਰਾਸ਼ੀ ਦੇ ਹੀ ਨੌ ਵਰਿ•ਆਂ ਵਿਚ ਵਾਹਨ ਖਰੀਦੇ ਕੀਤੇ ਗਏ ਹਨ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਸਭ ਤੋਂ ਵੱਧ ਸਾਲ 2015-16 ਦੌਰਾਨ 128 ਖਰੀਦਣ ਤੇ 11.82 ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਸਾਲ 2008-09 ਵਿਚ 10.18 ਕਰੋੜ ਰੁਪਏ ਵਾਹਨਾਂ ਤੇ ਖਰਚੇ ਗਏ ਸਨ। ਕਾਂਗਰਸੀ ਹਕੂਮਤ ਨੇ 4.31 ਕਰੋੜ 'ਚ 97 ਕੁਆਇਲਸ ਗੱਡੀਆਂ,1.13 ਕਰੋੜ 'ਚ 30 ਅਬੈਂਸਡਰ ਗੱਡੀਆਂ,3.18 ਕਰੋੜ 'ਚ 77 ਜਿਪਸੀਆਂ,98.53 ਲੱਖ ਰੁਪਏ 'ਚ 13 ਇਲੈਟਰਾ ਗੱਡੀਆਂ ਅਤੇ 1.20 ਕਰੋੜ ਰੁਪਏ 'ਚ 28 ਕੰਟੈਸਾ ਗੱਡੀਆਂ ਖਰੀਦ ਕੀਤੀਆਂ ਸਨ। ਗਠਜੋੜ ਸਰਕਾਰ ਨੇ ਨੌ ਵਰਿ•ਆਂ ਵਿਚ ਕੁੱਲ 395 ਵਾਹਨ ਵੀ.ਆਈ.ਪੀਜ਼ ਲਈ ਖਰੀਦੇ ਹਨ ਜਦੋਂ ਕਿ ਤਤਕਾਲੀ ਕਾਂਗਰਸ ਸਰਕਾਰ ਨੇ 266 ਵਾਹਨ ਖਰੀਦ ਕੀਤੇ ਸਨ। ਪੰਜਾਬ ਸਰਕਾਰ ਨੇ ਇਵੇਂ ਹੀ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਲਈ ਵੀ ਇਨ•ਾਂ ਨੌ ਵਰਿ•ਆਂ ਦੌਰਾਨ 40 ਇਨੋਵਾ ਗੱਡੀਆਂ ਖਰੀਦ ਕੀਤੀਆਂ ਹਨ।
ਸਭ ਤੋਂ ਵੱਧ ਸਾਲ 2015-16 ਦੌਰਾਨ 20 ਇਨੋਵਾ ਵਾਹਨ ਖਰੀਦੇ ਕੀਤੇ ਗਏ ਹਨ ਜਿਨ•ਾਂ ਤੇ 2.55 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਸ ਤੋਂ ਪਹਿਲਾਂ ਸਾਲ 2008-09 ਵਿਚ 17 ਇਨੋਵਾ ਖਰੀਦ ਕੀਤੀਆਂ ਸਨ ਜਿਨ•ਾਂ ਤੇ 1.43 ਕਰੋੜ ਖਰਚ ਆਏ ਸਨ। ਸਾਲ 2009-10 ਦੌਰਾਨ 8.47 ਲੱਖ ਅਤੇ ਸਾਲ 2010-11 ਦੌਰਾਨ ਦੋ ਇਨੋਵਾ ਗੱਡੀਆਂ ਤੇ 17.39 ਲੱਖ ਖਰਚ ਕੀਤੇ ਸਨ। ਈ.ਟੀ.ਟੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਹੋਤਾ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਟੈਂਕੀਆਂ ਤੇ ਚੜ•ੇ ਹੋਏ ਬੇਰੁਜ਼ਗਾਰਾਂ ਦਾ ਸੋਚੇ। ਸੂਤਰਾਂ ਅਨੁਸਾਰ ਇਨ•ਾਂ ਤੋਂ ਬਿਨ•ਾਂ ਪੰਜਾਬ ਪੁਲੀਸ ਦੇ ਵਾਹਨ ਵੱਖਰੇ ਤੌਰ ਤੇ ਵੀ.ਆਈ.ਪੀਜ਼ ਨਾਲ ਚੱਲਦੇ ਹਨ ਅਤੇ ਜਿਨ•ਾਂ ਵਾਹਨਾਂ ਦੀ ਖਰੀਦ ਦਾ ਖਰਚਾ ਵੱਖਰਾ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਪੰਜਾਬ ਦੇ ਹਾਲਤਾਂ ਨੂੰ ਵੇਖਦੇ ਹੁਣ ਗਠਜੋੜ ਸਰਕਾਰ ਨੂੰ ਆਪਣੇ ਸੁੱਖ ਸਹੂਲਤਾਂ ਦੀ ਥਾਂ ਲੋਕਾਂ ਨੂੰ ਤਰਜ਼ੀਹ ਦਿੱਤੀ ਜਾਣੀ ਬਣਦੀ ਸੀ। ਉਨ•ਾਂ ਆਖਿਆ ਕਿ ਸਰਕਾਰ ਆਪਣੀ ਐਸੋ ਇਸ਼ਰਤ ਤੇ ਖਜ਼ਾਨਾ ਉਡਾ ਰਹੀ ਹੈ।
ਖਰਚਾ ਹੱਥ ਘੁੱਟ ਕੇ ਕਰਦੇ ਹਾਂ : ਟਰਾਂਸਪੋਰਟ ਮੰਤਰੀ
ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦਾ ਕਹਿਣ ਸੀ ਕਿ ਪੰਜਾਬ ਸਰਕਾਰ ਤਾਂ ਨਵੇਂ ਵਾਹਨ ਖਰੀਦਣ ਤੇ ਖਰਚਾ ਹੱਥ ਘੁੱਟ ਕੇ ਹੀ ਕਰ ਰਹੀ ਹੈ ਅਤੇ ਵਿਧਾਇਕਾਂ ਨੂੰ ਕਾਫੀ ਸਮੇਂ ਮਗਰੋਂ ਹੁਣ ਗੱਡੀਆਂ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਉਨ•ਾਂ ਨੇ ਤਾਂ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਕਿਲੋਮੀਟਰ ਸਕੀਮ ਲੈਣ ਲਈ ਪ੍ਰੇਰਿਤ ਕੀਤਾ ਹੈ ਤਾਂ ਜੋ ਨਵੇਂ ਵਾਹਨਾਂ ਤੇ ਹੋਣ ਵਾਲਾ ਖਰਚ ਘਟਾਇਆ ਜਾ ਸਕੇ। ਉਨ•ਾਂ ਆਖਿਆ ਕਿ ਸਰਕਾਰ ਤਰਫੋਂ ਉਨ•ਾਂ ਨੂੰ ਕਦੇ ਬਜਟ ਨੂੰ ਨਾਂਹ ਨਹੀਂ ਹੁੰਦੀ ਹੈ।

No comments:
Post a Comment