ਝੁਕ ਗਈ ਪੁਲੀਸ
ਉੱਡਤਾ ਪੰਜਾਬ ਨੂੰ ਲਾ ਦਿੱਤੇ 'ਖੰਭ'
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੇ 'ਉੜਤਾ ਪੰਜਾਬ' ਨੂੰ ਖੰਭ ਲਾ ਦਿੱਤੇ ਹਨ। ਪੁਲੀਸ ਅਫਸਰਾਂ ਨੇ ਸਵਾ ਲੱਖ ਬੋਤਲਾਂ ਦੀ ਤਸਕਰੀ ਵਾਲੇ ਪੁਲੀਸ ਕੇਸ ਨੂੰ ਕੈਂਸਲ ਕਰ ਦਿੱਤਾ ਹੈ ਜਿਸ ਨਾਲ ਮੁੱਖ ਮੰਤਰੀ ਦੀ 'ਨਸ਼ਾ ਮੁਕਤ ਪੰਜਾਬ' ਮੁਹਿੰਮ 'ਤੇ ਉਂਗਲ ਉੱਠੀ ਹੈ। ਸਿਆਸੀ ਲੀਡਰਾਂ ਦੇ ਨੇੜਲੇ ਸ਼ਰਾਬ ਠੇਕੇਦਾਰ ਜਸਵਿੰਦਰ ਸਿੰਘ ਉਰਫ ਜੁਗਨੂੰ ਦੇ ਗ਼ੈਰਕਨੂੰਨੀ ਗੋਦਾਮ ਚੋਂ ਪੁਲੀਸ ਨੇ 28 ਜਨਵਰੀ 2017 ਨੂੰ ਚੋਣਾਂ ਮੌਕੇ ਕਰੀਬ 1.26 ਲੱਖ ਬੋਤਲਾਂ ਸ਼ਰਾਬ ਫੜੀ ਸੀ ਜਿਸ ਦੀ ਕੀਮਤ 1.30 ਕਰੋੜ ਰੁਪਏ ਦੱਸੀ ਗਈ। ਥਾਣਾ ਕੈਨਾਲ ਬਠਿੰਡਾ ਵਿਚ ਇਸ ਸਬੰਧੀ ਐਫ.ਆਈ.ਆਰ ਨੰਬਰ 14 ,ਧਾਰਾ 420,61/1/14 ਆਫ ਐਕਸਾਈਜ ਐਕਟ ਤਹਿਤ ਦਰਜ ਹੋਈ ਸੀ ਅਤੇ ਠੇਕੇਦਾਰ ਜਸਵਿੰਦਰ ਜੁਗਨੂੰ ਨੂੰ ਉਸ ਮਗਰੋਂ ਪੁਲੀਸ ਨੇ 20 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਦੀ ਜ਼ਮਾਨਤ ਮਾਰਚ ਦੇ ਅਖੀਰਲੇ ਦਿਨਾਂ ਵਿਚ ਹੋ ਗਈ ਸੀ। ਵੇਰਵਿਆਂ ਅਨੁਸਾਰ ਮੈਸਰਜ ਅਡਵਾਂਸ ਵਾਈਨਜ਼ ਨੂੰ ਸਾਲ 2016-17 ਦਾ ਬਠਿੰਡਾ ਜ਼ਿਲ•ੇ ਦੇ ਸ਼ਰਾਬ ਕਾਰੋਬਾਰ ਦਾ ਕੰਮ ਮਿਲਿਆ ਸੀ ਜਿਸ ਵਿਚ ਠੇਕੇਦਾਰ ਜੁਗਨੂੰ ਹਿੱਸੇਦਾਰ ਸੀ। ਬਠਿੰਡਾ ਦੇ ਸਨਅਤੀ ਖੇਤਰ ਦੇ ਗੋਦਾਮ ਨੰਬਰ ਏ-7 ਅਤੇ ਈ-10 ਚੋਂ ਪੁਲੀਸ ਨੇ ਚੋਣ ਪ੍ਰਚਾਰ ਦੇ ਦਿਨਾਂ 'ਚ ਕਰੀਬ 1.26 ਲੱਖ ਬੋਤਲਾਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਸੀ ਜੋ ਕਿ ਪੰਜਾਬ,ਹਰਿਆਣਾ ਅਤੇ ਅਰੁਨਾਚਲ ਪ੍ਰਦੇਸ਼ ਦੀ ਸੀ।
ਆਬਕਾਰੀ ਮਹਿਕਮੇ ਨੇ ਅਡਵਾਂਸ ਵਾਈਨਜ ਤੋਂ ਕਰੀਬ 22 ਕਰੋੜ ਰੁਪਏ ਕਿਸ਼ਤਾਂ ਦੇ ਲੈਣੇ ਹਨ ਜਿਸ ਦੇ ਬਦਲੇ ਵਿਚ ਆਬਕਾਰੀ ਅਫਸਰਾਂ ਨੇ ਠੇਕੇਦਾਰ ਜੁਗਨੂੰ ਦੀ ਜ਼ਮੀਨ ਦੀ ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈੱਡ ਐਂਟਰੀ ਵੀ ਪਾਈ ਹੈ। ਸੂਤਰਾਂ ਅਨੁਸਾਰ ਬਠਿੰਡਾ ਜ਼ੋਨ ਦੇ ਤਤਕਾਲੀ ਆਈ.ਜੀ ਨੇ ਪਰਚਾ ਦਰਜ ਹੋਣ ਤੋਂ ਥੋੜਾ ਸਮਾਂ ਮਗਰੋਂ ਹੀ ਇਸ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ (ਸਿਟ) ਤਤਕਾਲੀ ਐਸ.ਪੀ ਸਿਟੀ ਦੇਸ ਰਾਜ ਦੀ ਅਗਵਾਈ ਵਿਚ ਬਣਾ ਦਿੱਤੀ ਸੀ ਜਿਸ ਦੀ ਰਿਪੋਰਟ ਨੂੰ ਮਗਰੋਂ ਆਈ.ਜੀ ਨੇ ਪ੍ਰਵਾਨ ਵੀ ਕਰ ਲਿਆ ਹੈ। ਤਤਕਾਲੀ ਸਿੱਟ ਇੰਚਾਰਜ ਐਸ.ਪੀ ਦੇਸ ਰਾਜ ਦਾ ਕਹਿਣਾ ਸੀ ਕਿ ਉਨ•ਾਂ ਨੇ ਇਸ ਮਾਮਲੇ ਵਿਚ ਕਾਨੂੰਨੀ ਰਾਇ ਲੈਣ ਮਗਰੋਂ ਹੀ ਰਿਪੋਰਟ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਸਿਟ ਦੀ ਸਿਫਾਰਸ਼ ਤੇ ਹੀ ਐਫ.ਆਈ.ਆਰ ਕੈਂਸਲ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਸਿਟ ਤਰਫ਼ੋਂ ਆਬਕਾਰੀ ਮਹਿਕਮੇ ਨੂੰ ਪੜਤਾਲ ਵਿਚ ਸ਼ਾਮਲ ਹੀ ਨਹੀਂ ਕੀਤਾ ਗਿਆ ਹੈ। ਆਈ.ਜੀ ਬਠਿੰਡਾ ਸ੍ਰੀ ਮੁਖਵਿੰਦਰ ਸਿੰਘ ਛੀਨਾ ਦਾ ਪ੍ਰਤੀਕਰਮ ਸੀ ਕਿ ਉਨ•ਾਂ ਦੇ ਅਜਿਹਾ ਕੋਈ ਪੁਲੀਸ ਕੇਸ ਕੈਂਸਲ ਕਰਨ ਦਾ ਮਾਮਲਾ ਧਿਆਨ ਵਿਚ ਨਹੀਂ ਹੈ। ਉਹ ਰਿਕਾਰਡ ਦੇਖਣ ਮਗਰੋਂ ਹੀ ਕੁਝ ਦੱਸ ਸਕਦੇ ਹਨ।
ਸੂਤਰ ਦੱਸਦੇ ਹਨ ਕਿ ਪੁਲੀਸ ਨੇ ਕੈਂਸਲੇਸ਼ਨ ਰਿਪੋਰਟ ਅਦਾਲਤ ਨੂੰ ਦੇ ਦਿੱਤੀ ਹੈ ਜਿਸ 'ਤੇ ਅਦਾਲਤ ਤਰਫ਼ੋਂ ਫ਼ੈਸਲਾ ਲਿਆ ਜਾਣਾ ਬਾਕੀ ਹੈ। ਦੱਸਣਯੋਗ ਹੈ ਕਿ ਜਿਸ ਗੋਦਾਮ ਚੋਂ ਸ਼ਰਾਬ ਫੜੀ ਗਈ ਸੀ, ਉਹ ਗੁਦਾਮ ਨੀਲਮ ਰਾਣੀ ਦਾ ਸੀ ਜਿਸ ਤੋਂ ਜਸਵਿੰਦਰ ਜੁਗਨੂੰ ਨੇ ਗੋਦਾਮ ਕਿਰਾਏ ਤੇ ਲਿਆ ਹੋਇਆ ਸੀ। ਸੂਤਰ ਦੱਸਦੇ ਹਨ ਕਿ ਕਾਂਗਰਸ ਪਾਰਟੀ ਨਾਲ ਜੁਗਨੂੰ ਦੀ ਨੇੜਤਾ ਰਹੀ ਹੈ ਅਤੇ ਜੁਗਨੂੰ ਦਾ ਪਿਤਾ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਆਗੂ ਰਿਹਾ ਹੈ। ਜਦੋਂ ਮਾਮਲਾ ਅਦਾਲਤ ਵਿਚ ਗਿਆ ਸੀ ਤਾਂ ਆਬਕਾਰੀ ਮਹਿਕਮੇ ਨੇ ਅਸਹਿਮਤੀ ਜ਼ਾਹਰ ਕੀਤੀ ਸੀ। ਤਤਕਾਲੀ ਈ.ਟੀ.ਓ ਵਿਕਰਮ ਠਾਕੁਰ ਦਾ ਕਹਿਣਾ ਸੀ ਕਿ ਉਨ•ਾਂ ਨੇ ਅਦਾਲਤ ਵਿਚ ਬਿਆਨ ਦਰਜ ਕਰਾ ਕੇ ਪੁਲੀਸ ਦੀ ਰਿਪੋਰਟ ਨਾਲ ਅਸਹਿਮਤੀ ਜਿਤਾ ਦਿੱਤੀ ਸੀ ਕਿਉਂਕਿ ਫੜੀ ਸ਼ਰਾਬ ਦੂਸਰੇ ਰਾਜਾਂ ਦੀ ਸੀ। ਥਾਣਾ ਕੈਨਾਲ ਦੇ ਮੁੱਖ ਥਾਣਾ ਅਫਸਰ ਸ੍ਰੀ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਐਫ.ਆਈ.ਆਰ ਨੰਬਰ 14 ਨੂੰ ਸਿੱਟ ਦੀ ਸਿਫਾਰਸ਼ 'ਤੇ ਕੈਂਸਲ ਕਰ ਦਿੱਤਾ ਹੈ ਅਤੇ ਕੈਂਸਲੇਸ਼ਨ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ ਹੈ ਜਿਸ ਨੂੰ ਨਾ ਅਦਾਲਤ ਨੇ ਹਾਲੇ ਸਵੀਕਾਰ ਕੀਤਾ ਹੈ ਅਤੇ ਨਾ ਹੀ ਇਸ 'ਤੇ ਕੋਈ ਅਗਲਾ ਹੁਕਮ ਸੁਣਾਇਆ ਹੈ।
ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੜਤਾਲ ਰਿਪੋਰਟ ਵਿਚ ਇਹੋ ਆਖਿਆ ਗਿਆ ਹੈ ਕਿ ਸਬੰਧਿਤ ਵਿਅਕਤੀ ਨੇ ਐਕਸਾਈਜ ਫੀਸ ਭਰ ਦਿੱਤੀ ਹੈ। ਦੂਸਰੀ ਤਰਫ਼ ਮੌਜੂਦਾ ਈ.ਟੀ.ਓ ਬਠਿੰਡਾ ਸ੍ਰੀ ਆਰ.ਐਸ.ਰੋਮਾਣਾ ਦਾ ਕਹਿਣਾ ਸੀ ਕਿ ਅਡਵਾਂਸ ਵਾਈਨ ਦੇ ਗ਼ੈਰਕਨੂੰਨੀ ਗੋਦਾਮ ਚੋਂ ਸ਼ਰਾਬ ਫੜੀ ਗਈ ਸੀ ਜਿਸ ਦੀ ਕੋਈ ਕਿਸੇ ਵਲੋਂ ਨਾ ਐਕਸਾਈਜ ਡਿਊਟੀ ਭਰੀ ਗਈ ਹੈ ਅਤੇ ਨਾ ਹੀ ਭਰੀ ਜਾ ਸਕਦੀ ਹੈ। ਉਨ•ਾਂ ਨੂੰ ਨਾ ਕਿਸੇ ਪੜਤਾਲ ਵਿਚ ਸੱਦਿਆ ਗਿਆ ਹੈ ਅਤੇ ਨਾ ਅਦਾਲਤ ਦੇ ਕੋਈ ਸੰਮਨ ਆਏ ਹਨ। ਉਨ•ਾਂ ਦੱਸਿਆ ਕਿ ਅਡਵਾਂਸ ਵਾਈਨ ਵੱਲ 22 ਕਰੋੜ ਦੇ ਬਕਾਏ ਖੜ•ੇ ਹਨ ਜਿਸ ਕਰਕੇ ਉਨ•ਾਂ ਦੀ ਸੰਪਤੀ ਦੀ ਰੈਡ ਐਂਟਰੀ ਮਾਲ ਵਿਭਾਗ ਦੇ ਰਿਕਾਰਡ ਵਿਚ ਪਾ ਦਿੱਤੀ ਗਈ ਹੈ।

No comments:
Post a Comment