Saturday, November 25, 2017

                  ਉੜਤਾ ਪੰਜਾਬ 
     ਬੀਬੀਆਂ ਨੇ ਵੀ ਖੰਭ ਖਿਲਾਰੇ
                  ਚਰਨਜੀਤ ਭੁੱਲਰ
ਬਠਿੰਡਾ  : ਫਾਜਿਲਕਾ ਦਾ ਪਿੰਡ ਸੁਖੇਰਾ ਬੋਦਲਾ ਹੁਣ ਪੰਜਾਬ ਦੇ ਕੌੜੇ ਸੱਚ ਨੂੰ ਦੱਸਣ ਲਈ ਕਾਫ਼ੀ ਹੈ। ਸੁਖੇਰਾ ਬੋਦਲਾ 'ਚ ਜਦੋਂ ਔਰਤਾਂ ਨੇ ਤਸਕਰੀ ਵਿੱਢੀ ਤਾਂ ਪੁਲੀਸ ਦੀ ਹੈਰਾਨੀ ਪ੍ਰੇਸ਼ਾਨੀ ਵੀ ਵਧੀ। ਭਾਵੇਂ ਪੂਰਾ ਪਿੰਡ ਤਸਕਰੀ 'ਚ ਨਹੀਂ ਡੁੱਬਾ ਪ੍ਰੰਤੂ ਇਸ ਪਿੰਡ ਦੇ ਮੱਥੇ 'ਤੇ ਤਸਕਰੀ ਦਾ ਦਾਗ ਔਰਤਾਂ ਨੇ ਲਾਇਆ ਹੈ। ਜਲਾਲਾਬਾਦ (ਸਦਰ) ਥਾਣੇ ਦੇ ਇਸ ਪਿੰਡ 'ਚ ਔਰਤਾਂ 'ਤੇ 34 ਪੁਲੀਸ ਕੇਸ ਨਸ਼ਾ ਤਸਕਰੀ ਦੇ ਦਰਜ ਹੋਏ ਹਨ। ਲੰਘੇ ਦਸ ਵਰਿ•ਆਂ 'ਚ ਇਸ ਪਿੰਡ ਦੀਆਂ ਔਰਤਾਂ 'ਤੇ 21 ਕੇਸ ਐਨ. ਡੀ. ਪੀ. ਐਸ ਐਕਟ ਅਤੇ 13 ਕੇਸ ਆਬਕਾਰੀ ਐਕਟ ਤਹਿਤ ਦਰਜ ਹੋਏ ਹਨ। ਵਜਾ ਕੋਈ ਵੀ ਹੋਵੇ, ਔਰਤਾਂ ਵਲੋਂ ਤਸਕਰੀ ਦੇ ਰਾਹ ਪੈਣਾ ਪੰਜਾਬ ਲਈ ਖੈਰ ਨਹੀਂ। ਮੁਕਤਸਰ ਦਾ ਪਿੰਡ ਝੋਰੜ ਕਦੇ ਨਰਮੇ ਦੀ ਦੇਸੀ ਕਿਸਮ 'ਝੋਰੜ' ਵਜੋਂ ਮਸ਼ਹੂਰ ਸੀ। ਹੁਣ ਕੁਝ ਔਰਤਾਂ ਨੇ ਪਿੰਡ ਝੋਰੜ ਨੂੰ ਸ਼ਰਮਸਾਰ ਕਰ ਦਿੱਤਾ ਹੈ। ਲੰਘੇ ਦਹਾਕੇ 'ਚ ਝੋਰੜ ਦੇ ਵਸਨੀਕਾਂ 'ਤੇ ਤਸਕਰੀ ਦੇ 24 ਪੁਲੀਸ ਕੇਸ ਦਰਜ ਹੋਏ ਹਨ ਜਿਨ•ਾਂ ਚੋਂ 13 ਕੇਸ ਇਕੱਲੇ ਔਰਤਾਂ ਦੇ ਦਰਜ ਹੋਏ ਹਨ। ਕਿਸੇ ਔਰਤ ਨੂੰ ਸਜ਼ਾ ਅਤੇ ਕੋਈ ਬਰੀ ਹੋ ਗਈ ਹੈ। ਇਕੱਲੀ ਰਾਣੀ ਨਾਮ ਦੀ ਔਰਤ 'ਤੇ ਕਰੀਬ ਪੰਜ ਪੁਲੀਸ ਕੇਸ ਦਰਜ ਹੋਏ ਹਨ।
                     ਹੁਸ਼ਿਆਰਪੁਰ ਜ਼ਿਲ•ੇ ਵਿਚ ਪਿੰਡ ਦੋਨਾਖੁਰਦ ਹੈ ਜਿਥੇ ਔਰਤਾਂ 'ਤੇ ਤਸਕਰੀ ਦੇ ਕਰੀਬ 65 ਕੇਸ ਦਰਜ ਹੋਏ ਹਨ। ਫਿਰੋਜ਼ਪੁਰ ਦੇ ਪਿੰਡ ਖਿਲਚੀਆਂ ਕਦੀਮ ਦੀ ਇੱਕ ਔਰਤ ਛਿੰਦੋ 'ਤੇ ਐਕਸਾਈਜ ਐਕਟ ਤੇ 9 ਕੇਸ ਦਰਜ ਹੋਏ ਹਨ। ਮੋਗਾ ਜ਼ਿਲ•ੇ ਦਾ ਪਿੰਡ ਦੌਲੇਵਾਲਾ ਤਾਂ ਤਸਕਰਾਂ ਦੀ ਰਾਜਧਾਨੀ ਹੈ। ਪਿੰਡ ਦੇ 75 ਫੀਸਦੀ ਘਰ ਤਸਕਰੀ ਦੇ ਕਾਰੋਬਾਰ ਵਿਚ ਪਏ ਹੋਏ ਹਨ। ਇਸ ਪਿੰਡ ਵਿਚ ਕਰੀਬ 80 ਪੁਲੀਸ ਕੇਸ ਇਕੱਲੇ ਔਰਤਾਂ ਤੇ ਦਰਜ ਹਨ ਜਿਨ•ਾਂ ਚੋਂ ਦਰਜਨ ਕੇਸ ਇਕੱਲੀ ਸਮੈਕ ਤਸਕਰੀ ਦੇ ਹਨ। ਪਿੰਡ ਵਿਚ ਕਰੀਬ 400 ਘਰ ਹਨ। ਥਾਣਾ ਮਮਦੋਟ ਦੇ ਪਿੰਡ ਛਾਂਗਾ ਖੁਰਦ 'ਚ ਚਾਰ ਔਰਤਾਂ 'ਤੇ 10 ਕੇਸ ਐਕਸਾਈਜ ਐਕਟ ਦੇ ਦਰਜ ਹਨ। ਲੰਘੇ ਦਹਾਕੇ ਦੌਰਾਨ ਬਠਿੰਡਾ ਦੇ ਥਾਣਾ ਸੰਗਤ 'ਚ 26 ਕੇਸ ਅਤੇ ਥਾਣਾ ਸਦਰ ਵਿਚ 16 ਕੇਸ ਔਰਤਾਂ ਤੇ ਦਰਜ ਹੋਏ ਹਨ। ਫਿਕਰਮੰਦੀ ਇਹੋ ਹੈ ਕਿਵੇਂ ਇਹ ਔਰਤਾਂ ਘਰਾਂ ਦੇ ਚੁੱਲ•ੇ ਚੌਂਕੇ ਤੋਂ ਉਠ ਕੇ ਤਸਕਰੀ ਦੇ ਰਾਹ ਪੈ ਗਈਆਂ ਹਨ।  ਨਰਮਾ ਪੱਟੀ ਦੀ ਸੀਮਾ ਰਾਜਸਥਾਨ ਨਾਲ ਲੱਗਦੀ ਹੈ ਜਿਥੋਂ ਔਰਤਾਂ ਭੁੱਕੀ ਦੀ ਤਸਕਰੀ ਕਰਦੀਆਂ ਹਨ। ਤਸਕਰੀ 'ਚ ਅੰਦਾਜ਼ਨ 20 ਫੀਸਦੀ ਔਰਤਾਂ ਵਿਧਵਾ ਹਨ ਅਤੇ 30 ਫੀਸਦੀ ਔਰਤਾਂ ਉਹ ਹਨ ਜਿਨ•ਾਂ ਦੇ ਪਤੀ ਵੀ ਤਸਕਰੀ ਦੇ ਧੰਦੇ ਵਿਚ ਹਨ।
                     ਇਕੱਲੇ ਮੁਕਤਸਰ ਜ਼ਿਲ•ੇ 'ਚ ਲੰਘੇ ਦਹਾਕੇ ਦੌਰਾਨ ਕਰੀਬ 160 ਤਸਕਰੀ ਦੇ ਕੇਸ ਔਰਤਾਂ ਤੇ ਦਰਜ ਹੋਏ ਹਨ ਜਦੋਂ ਕਿ ਜ਼ਿਲ•ਾ ਫਿਰੋਜ਼ਪੁਰ ਵਿਚ ਕਰੀਬ 200 ਕੇਸ ਔਰਤਾਂ 'ਤੇ ਦਰਜ ਹੋਏ ਹਨ। ਦੁਆਬੇ ਚੋਂ ਜਲੰਧਰ (ਦਿਹਾਤੀ) ਅਤੇ ਸ਼ਹੀਦ ਭਗਤ ਸਿੰਘ ਨਗਰ ਅੱਗੇ ਹਨ ਜਿਥੇ ਕਰੀਬ 500 ਤਸਕਰੀ ਦੇ ਕੇਸ ਇਕੱਲੇ ਔਰਤਾਂ 'ਤੇ ਦਰਜ ਹੋਏ ਹਨ। ਬਠਿੰਡਾ ਜ਼ਿਲ•ੇ ਵਿਚ ਕਰੀਬ ਸਵਾ ਸੌ ਕੇਸ ਔਰਤਾਂ 'ਤੇ ਤਸਕਰੀ ਦੇ ਦਹਾਕੇ ਦੌਰਾਨ ਦਰਜ ਹੋਏ ਹਨ। ਇਵੇਂ ਬਰਨਾਲਾ ਜ਼ਿਲ•ੇ ਵਿਚ ਔਰਤਾਂ ਤੇ ਤਸਕਰੀ ਦੇ ਦਰਜ ਕੇਸਾਂ ਦੀ ਗਿਣਤੀ 100 ਤੋਂ ਉਪਰ ਹੈ। ਰੁਝਾਨ ਇਹੋ ਸਾਹਮਣੇ ਹੈ ਕਿ ਦੁਆਬੇ ਵਿਚ ਸੈਂਸੀ ਭਾਈਚਾਰੇ ਅਤੇ ਮਾਲਵੇ ਵਿਚ ਦਲਿਤ ਵਰਗ ਦੀਆਂ ਔਰਤਾਂ 'ਤਸਕਰੀ' ਕਰਨ ਲਈ ਮਜਬੂਰ ਹੋਈਆਂ ਹਨ। ਫੌਜਦਾਰੀ ਕੇਸਾਂ ਦੇ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਦਾ ਪ੍ਰਤੀਕਰਮ ਸੀ ਕਿ ਖਾਸ ਕਰਕੇ ਮਾਲਵੇ 'ਚ ਔਰਤਾਂ ਨੇ ਖੁਦ ਤਸਕਰੀ ਦੇ ਰਾਹ 'ਤੇ ਪੈਰ ਨਹੀਂ ਪੁੱਟਿਆ ਬਲਕਿ ਉਨ•ਾਂ ਦੇ ਪਤੀ ਪਹਿਲੋਂ ਤਸਕਰੀ ਕਰਦੇ ਸਨ ਜਿਨ•ਾਂ ਦੇ ਜੇਲ• ਜਾਣ ਮਗਰੋਂ ਉਹ ਤਸਕਰੀ ਕਰਨ ਲੱਗ ਪਈਆਂ।
                     ਵੇਰਵਿਆਂ ਅਨੁਸਾਰ ਥਾਣਾ ਨੰਦਗੜ• ਵਿਚ ਹਰਬੰਸ ਕੌਰ ਤੇ ਜਸਵੀਰ ਕੌਰ ਅਤੇ ਇਸੇ ਥਾਣੇ ਵਿਚ ਇੱਕੋ ਕੇਸ ਵਿਚ ਮਲਕੀਤ ਕੌਰ ਤੇ ਸਿਮਰਜੀਤ ਕੌਰ ਸ਼ਾਮਿਲ ਸਨ।  ਸੂਤਰ ਦੱਸਦੇ ਹਨ ਕਿ ਔਰਤਾਂ ਗਰੁੱਪ ਬਣਾ ਕੇ ਵੀ ਤਸਕਰੀ ਕਰਦੀਆਂ ਹਨ। ਜਦੋਂ ਤੋਂ ਪੁਲੀਸ ਨੇ ਤਸਕਰੀ ਰੋਕਣ ਲਈ ਤੇਵਰ ਤਿੱਖੇ ਕੀਤੇ ਹਨ, ਉਦੋਂ ਤੋਂ ਔਰਤਾਂ ਨੂੰ ਪੁਰਸ਼ ਤਸਕਰੀ ਲਈ ਵਰਤਣ ਲੱਗੇ ਹਨ। ਸਮਾਜਿਕ ਕਾਰਕੁੰਨ ਸ੍ਰੀ ਲੋਕ ਬੰਧੂ (ਰਾਮਪੁਰਾ) ਦਾ ਪ੍ਰਤੀਕਰਮ ਸੀ ਕਿ ਸਮੁੱਚੇ ਅਰਥਚਾਰੇ ਦੇ ਸੰਕਟ ਨੇ ਔਰਤਾਂ ਨੂੰ ਇਸ ਮੋੜ ਤੇ ਖੜ•ਾ ਕੀਤਾ ਹੈ। ਰੁਜ਼ਗਾਰ ਦੇ ਮੌਕੇ ਘਟੇ ਹਨ ਤੇ ਕਾਰੋਬਾਰ ਸੁੰਗੜੇ ਹਨ ਜਿਸ ਦੇ ਵਜੋਂ ਤਣਾਓ ਵਧੇ ਹਨ। ਇਸ ਵਰਤਾਰੇ ਚੋਂ ਇਹ ਰੁਝਾਨ ਸਾਹਮਣੇ ਆਇਆ ਹੈ।
                                         ਰੁਝਾਨ ਫਿਕਰਮੰਦੀ ਵਾਲਾ ਨਹੀਂ : ਛੀਨਾ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਔਰਤਾਂ ਵਲੋਂ ਤਸਕਰੀ ਕਰਨ ਦਾ ਰੁਝਾਨ ਬਹੁਤ ਹੀ ਘੱਟ ਹੈ ਅਤੇ ਤਸਕਰੀ ਕਾਰੋਬਾਰ ਵਿਚ ਔਰਤਾਂ ਦੀ ਗਿਣਤੀ ਨਾਮਾਤਰ ਵਰਗੀ ਹੈ। ਉਨ•ਾਂ ਆਖਿਆ ਕਿ ਉਹੀ ਔਰਤਾਂ ਹੀ ਇਸ ਪਾਸੇ ਆਈਆਂ ਹਨ ਜਿਨ•ਾਂ ਦੇ ਪਤੀ ਪਹਿਲਾਂ ਤੋਂ ਤਸਕਰੀ ਦੇ ਧੰਦੇ ਵਿਚ ਲਿਪਤ ਸਨ। ਉਨ•ਾਂ ਆਖਿਆ ਕਿ ਦੌਲੇਵਾਲਾ ਪਿੰਡ 'ਚ ਔਰਤਾਂ ਦੀ ਸ਼ਮੂਲੀਅਤ ਵੱਡੀ ਹੈ ਜਿਥੇ ਪੁਲੀਸ ਚੌਂਕੀ ਸਥਾਪਿਤ ਕੀਤੀ ਗਈ ਹੈ। 

1 comment:

  1. ਇਹ ਨਹੀ ਕਿ ਔਰਤਾ ਨਸ਼ਾ ਕਰਦੀਆ ਹਨ, ਗਲ ਇਹ ਹੈ ਕਿ ਇਨਾ ਦੇ ਘਰ ਵਾਲੇ ਜਾ ਤਾ ਨਸ਼ਾ ਤਸ੍ਕਰ ਹਨ ਜਾ ਆਦੀ ਹਨ. ਔਰਤਾ ਨੂ ਇਸ ਕਰਕੇ ਭੇਜਿਆ ਜਾਂਦਾ ਹੈ ਕਿਓ ਕਿ ਉਨਾ ਨੂ suspect(ਸ਼ਕ)ਘਟ ਕੀਤਾ ਜਾਂਦਾ ਹੈ! ਜੇ ਬਹਾਰਲੇ ਲੋਕ ਅੰਗ੍ਰਜੀ pain killer(ਸ਼ਿਰ ਦੁਖਦੇ ਜਾ ਕਿਸੇ ਪੀੜ ਵੇਲੇ asprin ਜਾ tylnol ਦੇ ਫ੍ਕੇ ਮਾਰ ਸਕਦੇ ਹਨ ਤਾ ਅਫੀਮ ਦੀ ਕਣਕ ਜਿਨੀ ਗੋਲੀ ਖਾਣ ਵਿਚ ਕੀ ਹਰਜ ਹੈ...ਇੱਕ multinational ਬਹੁਤ ਮਹਿੰਗੀ ਵੇਚਦੇ ਹਨ ਇੱਕ ਆਮ ਮਿਲਦੀ ਹੈ..ਕਨੇਡਾ ਵਿਚ ਗੋਰਮਿੰਟ ਹੁਣ ਸੁਖਾ(ਮੈਰਵਾਨਾ)legal ਕਰਨ ਜਾ ਰਹੀ ਹੈ ਤੇ ਕੁਝ ਕੁ ਲੋਕਾ ਨੂ licence ਦਿਤੇ ਹਨ ਜਿਨਾ ਵਿਚ ਇੱਕ ਸਾਬਕਾ police chief ਵੀ ਹੈ ਟਾਰਾਂਟੋ ਤੋ mp ਵੀ ਹੈ ਜਿਹਡਾ ਕਦੇ ਕਹਿੰਦਾ ਹੁੰਦਾ ਸੀ ਕਿ ਇਹ ਜਹਿਰ ਹੈ

    ReplyDelete