...ਖਾਤੇ 'ਚ ਡਿੱਗੇ
ਪੰਜਾਹ ਲੱਖ ਗੋਲੀ ਛਕ ਗਏ ਨਸ਼ੇੜੀ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ਦੇ ਨਸ਼ੇੜੀ 'ਟਰੈਮਾਡੋਲ' ਦੀ ਪੰਜਾਹ ਲੱਖ ਗੋਲੀ ਛਕ ਗਏ ਹਨ ਜੋ ਨਸ਼ਾ ਛੱਡਣ ਆਏ ਸਨ। ਨਸ਼ੇੜੀਆਂ ਲਈ 'ਟਰੈਮਾਡੋਲ' ਸਰਕਾਰੀ ਗੱਫੇ ਤੋਂ ਘੱਟ ਨਹੀਂ ਸੀ। ਮੁਫਤੋਂ ਮੁਫ਼ਤ 'ਚ ਮਿਲਦੀ 'ਟਰੈਮਾਡੋਲ' ਨੇ ਨਸ਼ੇੜੀਆਂ ਨੂੰ ਮੌਜ ਲਾਈ ਰੱਖੀ। ਬਹੁਤੇ ਨਸ਼ੇੜੀ ਨਸ਼ਾ ਤਾਂ ਛੱਡ ਗਏ ਹਨ ਪ੍ਰੰਤੂ ਹੁਣ ਉਹ 'ਟਰੈਮਾਡੋਲ' ਤੇ ਲੱਗ ਗਏ ਹਨ। ਪੰਜਾਬ ਸਰਕਾਰ ਨੇ ਵਿਵਾਦਾਂ 'ਚ ਘਿਰੀ 'ਟਰੈਮਾਡੋਲ' ਦਾ ਨਵਾਂ ਆਰਡਰ ਵੀ ਜੂਨ ਮਹੀਨੇ 'ਚ ਕੀਤਾ ਹੈ। ਗਠਜੋੜ ਸਰਕਾਰ ਸਮੇਂ ਅਗਸਤ 2014 'ਚ ਨਸ਼ਾ ਛੁਡਾਊ ਮੁਹਿੰਮ ਚੱਲੀ ਸੀ ਅਤੇ ਉਦੋਂ 'ਟਰੈਮਾਡੋਲ' ਦੀ ਸਪਲਾਈ ਇਕਦਮ ਵਧਾ ਦਿੱਤੀ ਗਈ ਸੀ। ਮੁਹਿੰਮ ਦੇ ਸ਼ੁਰੂਆਤੀ ਤਿੰਨ ਮਹੀਨਿਆਂ 'ਚ ਮਾਲਵਾ ਖ਼ਿੱਤੇ ਦੇ ਨਸ਼ੇੜੀ ਟਰੈਮਾਡੋਲ ਦੀ 4.65 ਲੱਖ ਗੋਲੀ ਛਕ ਗਏ ਸਨ। ਕੈਪਟਨ ਸਰਕਾਰ ਨੇ ਹੁਣ ਅੰਮ੍ਰਿਤਸਰ, ਤਰਨਤਾਰਨ ਤੇ ਮੋਗਾ ਜ਼ਿਲ•ੇ ਵਿਚ ਨਵੀਂ ਨਸ਼ਾ ਛੁਡਾਊ ਮੁਹਿੰਮ ਵਿੱਢੀ ਹੈ ਜਿਸ ਤਹਿਤ ਹੁਣ ਟਰੈਮਾਡੋਲ ਦੀ ਥਾਂ 'ਤੇ ਦੋ ਹੋਰ ਨਵੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਨਵੀਂ ਸਰਕਾਰ ਨੇ ਵੀ ਲੰਘੇ ਜੂਨ ਮਹੀਨੇ ਵਿਚ ਹੀ ਟਰੈਮਾਡੋਲ ਦੀ 15 ਲੱਖ ਗੋਲੀ ਦਾ ਆਰਡਰ ਕੀਤਾ ਹੈ ਜਿਸ ਚੋਂ ਕਰੀਬ ਢਾਈ ਲੱਖ ਗੋਲੀ ਜ਼ਿਲਿ•ਆਂ ਵਿਚ ਪੁੱਜ ਚੁੱਕੀ ਹੈ। ਲੰਘੇ ਤਿੰਨ ਵਰਿ•ਆਂ 'ਚ ਟਰੈਮਾਡੋਲ ਦੀ ਕਰੀਬ 50 ਲੱਖ ਗੋਲੀ ਦੀ ਲਾਗਤ ਹੋਈ ਹੈ।
ਵੇਰਵਿਆਂ ਅਨੁਸਾਰ ਜਨਵਰੀ 2017 ਵਿਚ ਕਰੀਬ 15 ਹਜ਼ਾਰ ਟਰੈਮਾਡੋਲ ਦਾ ਆਰਡਰ ਦਿੱਤਾ ਗਿਆ ਸੀ ਅਤੇ ਉਸ ਤੋਂ ਪਹਿਲਾਂ ਨਵੰਬਰ 2016 ਵਿਚ ਸਿਹਤ ਵਿਭਾਗ ਨੇ ਟਰੈਮਾਡੋਲ ਦੀ 20 ਲੱਖ ਗੋਲੀ ਖਰੀਦ ਕੀਤੀ ਸੀ। ਸਾਲ 2015 ਵਿਚ ਵੀ ਟਰੈਮਾਡੋਲ ਦੀ ਕਰੀਬ 15 ਲੱਖ ਗੋਲੀ ਦਾ ਆਰਡਰ ਦਿੱਤਾ ਗਿਆ ਸੀ ਅਤੇ ਇਸੇ ਤਰ•ਾਂ ਸਾਲ 2014 ਵਿਚ ਵੀ 15 ਲੱਖ ਟਰੈਮਾਡੋਲ ਦੀ ਲਾਗਤ ਹੋਈ ਸੀ। ਸਿਹਤ ਵਿਭਾਗ ਤਰਫ਼ੋਂ ਹੁਣ ਦਿੱਲੀ ਦੀ ਫਰਮ ਮੈਡੀਕਾਮਿੰਨ ਤੋਂ 2.10 ਰੁਪਏ ਪ੍ਰਤੀ ਪੱਤਾ ਦੇ ਹਿਸਾਬ ਨਾਲ ਟਰੈਮਾਡੋਲ ਖਰੀਦ ਕੀਤੀ ਜਾ ਰਹੀ ਹੈ। ਪਿਛਲੇ ਅਰਸੇ ਦੌਰਾਨ ਮਾਰਕੀਟ ਵਿਚ ਟਰੈਮਾਡੋਲ ਬਲੈਕ ਵਿਚ ਵਿਕਦੀ ਰਹੀ ਹੈ। ਸਿਹਤ ਵਿਭਾਗ ਵਲੋਂ ਨਸ਼ੇੜੀਆਂ ਨੂੰ ਟਰੈਮਾਡੋਲ ਮੁਫ਼ਤ ਦਿੱਤੀ ਜਾਂਦੀ ਹੈ। ਸਿਹਤ ਵਿਭਾਗ ਦੇ ਪੰਜਾਬ ਭਰ ਵਿਚ ਤਿੰਨ ਵੱਡੇ ਗੋਦਾਮ ਬਠਿੰਡਾ,ਵੇਰਕਾ ਅਤੇ ਖਰੜ• ਵਿਖੇ ਹਨ ਜਿਥੋਂ ਪੂਰੀ ਪੰਜਾਬ ਨੂੰ ਦਵਾਈ ਦੀ ਸਪਲਾਈ ਹੁੰਦੀ ਹੈ। ਸੂਤਰਾਂ ਅਨੁਸਾਰ ਲੰਘੇ ਤਿੰਨ ਵਰਿ•ਆਂ ਦੌਰਾਨ ਪ੍ਰਤੀ ਸਾਲ 15 ਲੱਖ ਟਰੈਮਾਡੋਲ ਆਰਡਰ ਕੀਤੀ ਜਾ ਰਹੀ ਹੈ। ਮਾਲਵਾ ਖ਼ਿੱਤੇ ਦੇ ਇੱਕ ਪੁਰਾਣੇ ਡਾਕਟਰ ਨੇ ਦੱਸਿਆ ਕਿ ਬਹੁਤੇ ਨਸ਼ੇੜੀ ਹੁਣ ਟਰੈਮਾਡੋਲ ਦੀ ਆਦੀ ਹੋ ਗਏ ਹਨ ਜੋ ਕਿ ਬਾਜ਼ਾਰ ਵਿਚ ਮਿਲਣੀ ਮੁਸ਼ਕਲ ਹੋ ਗਈ ਹੈ।
ਮਾਲਵਾ ਪੱਟੀ 'ਚ ਟਰੈਮਾਡੋਲ ਦੀ ਸਭ ਤੋਂ ਵੱਡੀ ਮੰਗ ਰਹੀ ਹੈ ਅਤੇ ਤਿੰਨ ਵਰਿ•ਆਂ ਦੌਰਾਨ ਟਰੈਮਾਡੋਲ ਤੋਂ ਕਾਫ਼ੀ ਲੋਕਾਂ ਨੇ ਹੱਥ ਰੰਗੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਹਸਪਤਾਲ ਨੂੰ ਲੰਘੇ ਵਰਿ•ਆਂ ਵਿਚ ਕਰੀਬ ਟਰੈਮਾਡੋਲ ਦੀ ਕਰੀਬ 2 ਲੱਖ ਗੋਲੀ ਦਿੱਤੀ ਜਾ ਚੁੱਕੀ ਹੈ। ਪਿਛਲੀ ਸਰਕਾਰ ਨੇ ਉਦੋਂ ਨਸ਼ਾ ਛੁਡਾਊ ਮੁਹਿੰਮ ਤਹਿਤ ਛੋਟੇ ਮੋਟੇ ਤਸਕਰਾਂ ਤੇ ਵੱਡੀ ਗਿਣਤੀ ਵਿਚ ਪੁਲੀਸ ਕੇਸ ਦਰਜ ਕੀਤੇ ਸਨ ਅਤੇ ਟਰੈਮਾਡੋਲ ਵੀ ਸਪਲਾਈ ਕੀਤੀ ਸੀ ਜਿਸ 'ਤੇ ਹੁਣ ਉਂਗਲ ਉਠ ਰਹੀ ਹੈ। ਪੰਜਾਬ ਦੀਆਂ ਜੇਲ•ਾਂ ਵਿਚ 'ਟਰੈਮਾਡੋਲ' ਪਹਿਲੀ ਪਸੰਦ ਬਣੀ ਹੋਈ ਹੈ। ਬਠਿੰਡਾ, ਮਾਨਸਾ, ਸੰਗਰੂਰ ਆਦਿ ਜੇਲ•ਾਂ ਵਿਚ ਟਰੈਮਾਡੋਲ ਦੀ ਸਪਲਾਈ ਜ਼ਿਕਰਯੋਗ ਰਹੀ ਹੈ।
ਨਵੀਂ ਮੁਹਿੰਮ ਚੋਂ 'ਟਰੈਮਾਡੋਲ' ਆਊਟ : ਐਮ.ਡੀ
ਪੰਜਾਬ ਸਿਹਤ ਸਿਸਟਮਜ਼ ਨਿਗਮ ਦੇ ਐਮ.ਡੀ ਸ੍ਰੀ ਵਰੁਣ ਰੂਜਮ ਦਾ ਕਹਿਣਾ ਸੀ ਕਿ ਡਾਕਟਰ ਵਲੋਂ ਸਿਫਾਰਸ਼ ਹਿੱਤ ਹੀ ਮਰੀਜ਼ਾਂ ਨੂੰ 'ਟਰੈਮਾਡੋਲ' ਦਿੱਤੀ ਜਾਂਦੀ ਹੈ ਪ੍ਰੰਤੂ ਹੁਣ ਜੋ ਨਵਾਂ ਪ੍ਰੋਗਰਾਮ ਤਿੰਨ ਜ਼ਿਲਿ•ਆਂ ਵਿਚ ਸ਼ੁਰੂ ਕੀਤਾ ਗਿਆ ਹੈ, ਉਸ 'ਚ 'ਟਰੈਮਾਡੋਲ' ਸ਼ਾਮਲ ਨਹੀਂ ਹੈ। ਜਿਥੇ ਕਿਤੇ ਡਾਕਟਰ 'ਟਰੈਮਾਡੋਲ' ਸਿਫਾਰਸ਼ ਕਰਦੇ ਹਨ, ਉਥੇ ਸਪਲਾਈ ਮੰਗ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਨਵੇਂ ਪ੍ਰੋਗਰਾਮ ਦਾ ਹਿੱਸਾ ਹੁਣ 'ਟਰੈਮਾਡੋਲ' ਨਹੀਂ ਰਹੀ ਹੈ। ਨਿਗਮ ਵਲੋਂ ਸਿਰਫ਼ ਦਵਾਈਆਂ ਦੀ ਸਪਲਾਈ ਦਿੱਤੀ ਜਾਂਦੀ ਹੈ।

No comments:
Post a Comment