ਬਾਦਲ 'ਚ ਕਿਸਾਨ
ਸ਼ਮਸ਼ਾਨਘਾਟ 'ਚ ਰਾਤਾਂ ਕੱਟਣ ਲਈ ਮਜਬੂਰ
ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦੇ ਕਿਸਾਨਾਂ ਨੂੰ ਐਤਕੀਂ ਸ਼ਮਸ਼ਾਨਘਾਟ 'ਚ ਝੋਨਾ ਸੁੱਟਣਾ ਪਿਆ ਹੈ। ਮਜਬੂਰੀ 'ਚ ਕਿਸਾਨਾਂ ਨੂੰ ਸ਼ਮਸ਼ਾਨਘਾਟ ਵਿਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਹਕੂਮਤ ਬਦਲਣ ਮਗਰੋਂ ਐਤਕੀਂ ਪਿੰਡ ਬਾਦਲ ਦੇ ਖਰੀਦ ਕੇਂਦਰ ਦੇ ਰੰਗ ਵੀ ਬਦਲੇ ਹੋਏ ਹਨ। ਖਰੀਦ ਕੇਂਦਰ ਨੱਕੋਂ ਨੱਕ ਝੋਨੇ ਦੀ ਫਸਲ ਨਾਲ ਭਰਿਆ ਹੋਇਆ ਹੈ। ਹਾਲਾਂਕਿ ਪਿੰਡ ਬਾਦਲ ਦੇ ਵੱਡੇ ਘਰਾਂ ਵਲੋਂ ਆਪੋ ਆਪਣੇ ਖੇਤਾਂ ਜਾਂ ਘਰਾਂ ਵਿਚ ਝੋਨਾ ਢੇਰੀ ਕੀਤਾ ਜਾਂਦਾ ਹੈ। ਖਰੀਦ ਏਜੰਸੀਆਂ ਵਲੋਂ ਇਨ੍ਹਾਂ ਵੱਡੇ ਘਰਾਂ ਦੇ ਖੇਤਾਂ ਚੋਂ ਹੀ ਜੀਰੀ ਖਰੀਦ ਕੀਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਐਤਕੀਂ ਬਾਦਲ ਪਰਿਵਾਰ ਨੇ ਪਿੰਡ ਦੇ ਖਰੀਦ ਕੇਂਦਰ ਵਿਚ ਝੋਨਾ ਸੁੱਟਿਆ ਸੀ। ਪਿੰਡ ਬਾਦਲ ਦੇ ਖਰੀਦ ਕੇਂਦਰ ਦੇ ਨਾਲ ਸ਼ਮਸ਼ਾਨਘਾਟ ਪੈਂਦਾ ਹੈ। ਤਿੰਨ ਦਿਨ ਪਹਿਲਾਂ ਇਹ ਹਾਲ ਸੀ ਕਿ ਖਰੀਦ ਕੇਂਦਰ ਦੀ ਮੁੱਖ ਸੜਕ ਹੀ ਬੰਦ ਹੋ ਗਈ ਸੀ। ਸੜਕਾਂ ਦੇ ਕਿਨਾਰਿਆਂ 'ਤੇ ਝੋਨਾ ਕਿਸਾਨਾਂ ਨੂੰ ਸੁੱਟਣਾ ਪਿਆ। ਖਰੀਦ ਕੇਂਦਰ ਕਾਫ਼ੀ ਛੋਟਾ ਹੈ ਅਤੇ ਕਈ ਲਾਗਲੇ ਪਿੰਡਾਂ ਦੀ ਫਸਲ ਵੀ ਪਿੰਡ ਬਾਦਲ ਦੇ ਹੀ ਖਰੀਦ ਕੇਂਦਰ ਵਿਚ ਆਉਂਦੀ ਹੈ। ਕਰੀਬ ਚਾਰ ਪੰਜ ਕਿਸਾਨਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਫਸਲ ਸੁੱਟੀ ਹੋਈ ਹੈ ਅਤੇ ਉਨ੍ਹਾਂ ਵਲੋਂ ਝੋਨਾ ਸੁਕਾਇਆ ਜਾ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਖਰੀਦ ਏਜੰਸੀ ਵਲੋਂ ਸ਼ਮਸ਼ਾਨਘਾਟ ਦੇ ਅੰਦਰ ਹੀ ਫਸਲ ਦੀ ਬੋਲੀ ਲਗਾ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੈਠੇ ਹਨ ਅਤੇ ਸ਼ਮਸ਼ਾਨਘਾਟ ਵਿਚ ਹੀ ਰਾਤਾਂ ਕੱਟ ਰਹੇ ਹਨ। ਭਾਰਤੀ ਖੁਰਾਕ ਨਿਗਮ ਅਤੇ ਪਨਸਪ ਤਰਫੋਂ ਪਿੰਡ ਬਾਦਲ ਦੇ ਖਰੀਦ ਕੇਂਦਰ ਚੋਂ ਫਸਲ ਖਰੀਦ ਕੀਤੀ ਜਾ ਰਹੀ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਗਠਜੋੜ ਸਰਕਾਰ ਸਮੇਂ ਕਦੇ ਬਹੁਤੀ ਦਿੱਕਤ ਨਹੀਂ ਬਣੀ ਸੀ ਅਤੇ ਐਤਕੀਂ ਲਿਫਟਿੰਗ ਦੀ ਥੋੜੀ ਦਿੱਕਤ ਦੱਸ ਰਹੇ ਹਨ। ਮਾਰਕੀਟ ਕਮੇਟੀ ਮਲੋਟ ਦੇ ਰਿਕਾਰਡ ਅਨੁਸਾਰ ਪਿੰਡ ਬਾਦਲ ਦੇ ਖਰੀਦ ਕੇਂਦਰ ਵਿਚ ਇਸ ਵੇਲੇ 17 ਹਜ਼ਾਰ ਬੋਰੀ ਫਸਲ ਪਈ ਹੈ ਜਦੋਂ ਕਿ ਮੰਡੀ ਵਿਚ 30 ਹਜ਼ਾਰ ਦੇ ਕਰੀਬ ਬੋਰੀ ਝੋਨਾ ਪਿਆ ਹੈ। ਕਿਧਰੇ ਵੀ ਮੰਡੀ ਵਿਚ ਕੋਈ ਖਾਲੀ ਨਹੀਂ ਹੈ। ਇਸ ਖਰੀਦ ਕੇਂਦਰ ਚੋਂ ਹੁਣ ਤੱਕ 8525 ਮੀਟਰਿਕ ਟਨ ਫਸਲ ਦੀ ਖਰੀਦ ਹੋ ਚੁੱਕੀ ਹੈ। ਪਿਛਲੇ ਸੀਜ਼ਨ ਵਿਚ ਇਸ ਮੰਡੀ ਵਿਚ 3.10 ਲੱਖ ਬੋਰੀ ਫਸਲ ਆਈ ਸੀ ਜੋ ਕਿ ਐਤਕੀਂ 3.50 ਲੱਖ ਨੂੰ ਪਾਰ ਕਰਨ ਦਾ ਅਨੁਮਾਨ ਹੈ। ਖਰੀਦ ਕੇਂਦਰ ਵਿਚ ਵਿਕੀ ਤੇ ਅਣਵਿਕੀ ਫਸਲ ਦਾ ਕਰੀਬ 30 ਹਜ਼ਾਰ ਗੱਟਾ ਪਿਆ ਹੈ ਅਤੇ ਖੁਰਾਕ ਨਿਗਮ ਵਲੋਂ ਮਾਪਦੰਡਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ।
ਮਾਰਕੀਟ ਕਮੇਟੀ ਮਲੋਟ ਅਧੀਨ ਪੈਂਦੇ ਕਰੀਬ 45 ਖਰੀਦ ਕੇਂਦਰਾਂ ਵਿਚ ਹੁਣ ਤੱਕ 2.43 ਲੱਖ ਮੀਟਰਿਕ ਟਨ ਝੋਨਾ ਆ ਚੁੱਕਾ ਹੈ ਜਿਸ ਚੋਂ 2.39 ਲੱਖ ਐਮਟੀ ਦੀ ਖਰੀਦ ਹੋ ਚੁੱਕੀ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਇੱਕ ਦੋ ਕਿਸਾਨਾਂ ਨੇ ਪਿੰਡ ਬਾਦਲ ਵਿਚਲੇ ਕਾਲਜਾਂ ਦੇ ਲਾਗੇ ਹੀ ਝੋਨਾ ਉਤਾਰ ਦਿੱਤਾ ਸੀ। ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਸ੍ਰੀ ਅਜੇਪਾਲ ਸਿੰਘ ਦਾ ਕਹਿਣਾ ਸੀ ਕਿ ਪਿੰਡ ਬਾਦਲ ਦੇ ਖਰੀਦ ਕੇਂਦਰ ਵਿਚ 8625 ਐਮਟੀ ਚੋਂ 8525 ਐਮਟੀ ਦੀ ਖਰੀਦ ਹੋ ਚੁੱਕੀ ਹੈ ਅਤੇ 8025 ਐਮ.ਟੀ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲਾਗਲੇ ਪਿੰਡਾਂ ਦੇ ਕਿਸਾਨ ਬਾਸਮਤੀ ਖਰੀਦ ਕੇਂਦਰ ਵਿਚ ਸੁਕਾਉਣ ਲਈ ਲਿਆਉਂਦੇ ਹਨ ਜਿਸ ਕਰਕੇ ਜਗ੍ਹਾ ਘੱਟ ਜਾਂਦੀ ਹੈ। ਜਗ੍ਹਾ ਦੀ ਕਮੀ ਕਰਕੇ ਕਿਸਾਨਾਂ ਨੂੰ ਹੋਰ ਤਰੱਦਦ ਕਰਨੇ ਪੈਂਦੇ ਹਨ।

Shame shame
ReplyDelete