ਉਡੀਕਾਂ ਵਿਚ ਸਾਲ ਲੰਘ ਗਏ....।
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦਾ ਇਹ ਨਵਾਂ ਨਕੋਰ ਇਕਲੌਤਾ ਰੈਸਟ ਹਾਊਸ ਹੈ ਜਿਸ 'ਚ ਕਦੇ ਕੋਈ ਮਹਿਮਾਨ 'ਨਹੀਂ' ਠਹਿਰਿਆ। ਬੇਸ਼ੱਕ ਇਸ ਰੈਸਟ ਹਾਊਸ 'ਚ ਕਦੇ ਕੋਈ ਮਹਿਮਾਨ ਨਹੀਂ ਆਇਆ ਪਰ ਇਸ ਦਾ ਬਿਜਲੀ ਦਾ ਬਿੱਲ ਜ਼ਰੂਰ ਆਉਂਦਾ ਹੈ। ਇਹ ਗੱਲ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ ਕਿ ਬਿਨਾਂ ਵਰਤੋਂ ਹੀ ਰੈਸਟ ਹਾਊਸ ਦਾ ਬਿਜਲੀ ਬਿੱਲ ਆ ਰਿਹਾ ਹੈ। ਪਾਵਰਕੌਮ ਦਾ ਇਹ ਬਠਿੰਡਾ ਜ਼ਿਲ੍ਹੇ ਵਿਚਲਾ ਭਗਤਾ ਭਾਈਕਾ ਦਾ ਰੈਸਟ ਹਾਊਸ ਕਰੀਬ ਇੱਕ ਦਹਾਕੇ ਤੋਂ ਮਹਿਮਾਨ ਨੂੰ ਉਡੀਕ ਰਿਹਾ ਹੈ। ਤਤਕਾਲੀ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਹ ਰੈਸਟ ਹਾਊਸ ਬਣਵਾਇਆ ਸੀ। ਪਾਵਰਕੌਮ ਵਲੋਂ ਨਵੰਬਰ 2001 'ਚ ਇਹ ਰੈਸਟ ਹਾਊਸ 66 ਕੇ.ਵੀ. ਸਬ ਸਟੇਸ਼ਨ 'ਤੇ ਉਸਾਰਿਆ ਗਿਆ ਸੀ ਜਿਸ 'ਤੇ 35,69,828 ਰੁਪਏ ਖਰਚ ਆਏ ਸਨ। ਪਾਵਰਕੌਮ ਨੂੰ ਇਸ ਰੈਸਟ ਹਾਊਸ ਤੋਂ ਧੇਲੇ ਦੀ ਆਮਦਨ ਨਹੀਂ ਹੋਈ ।
ਸੂਚਨਾ ਅਧਿਕਾਰ ਤਹਿਤ ਮਿਲੇ ਵੇਰਵਿਆਂ ਅਨੁਸਾਰ ਨਵੰਬਰ 2001 ਤੋਂ 15 ਮਈ 2011 ਤੱਕ ਇਸ ਰੈਸਟ ਹਾਊਸ 'ਚ ਕੋਈ ਮਹਿਮਾਨ ਨਹੀਂ ਠਹਿਰਿਆ ਅਤੇ ਨਾ ਹੀ ਇਸ ਤੋਂ ਕੋਈ ਆਮਦਨ ਹੋਈ ਹੈ। ਇਸ ਦੇ ਬਾਵਜੂਦ ਹੁਣ ਤੱਕ ਇਸ ਰੈਸਟ ਹਾਊਸ 'ਚ 1,74,827 ਰੁਪਏ ਦੀ ਬਿਜਲੀ ਦੀ ਖਪਤ ਹੋ ਚੁੱਕੀ ਹੈ। ਸਾਲ 2008 'ਚ ਪਾਵਰਕੌਮ ਨੇ ਇਸ ਰੈਸਟ ਹਾਊਸ ਦਾ 53853 ਰੁਪਏ ਦਾ ਬਿੱਲ ਤਾਰਿਆ ਜਦੋਂ ਕਿ ਸਾਲ 2009 'ਚ ਇਸ ਦਾ ਬਿਜਲੀ ਬਿੱਲ 16285 ਰੁਪਏ ਆਇਆ। ਚਾਲੂ ਸਾਲ ਦੌਰਾਨ ਇਸ ਦਾ ਬਿਜਲੀ ਬਿੱਲ 5304 ਰੁਪਏ ਆ ਚੁੱਕਾ ਹੈ।ਸੁਆਲ ਇਹ ਹੈ ਕਿ ਜਦੋਂ ਰੈਸਟ ਹਾਊਸ 'ਚ ਕੋਈ ਮਹਿਮਾਨ ਹੀ ਨਹੀਂ ਠਹਿਰਿਆ ਤਾਂ ਬਿਜਲੀ ਦਾ ਬਿੱਲ ਏਨਾ ਕਿਵੇਂ ਆ ਗਿਆ। ਸੂਤਰ ਆਖਦੇ ਹਨ ਕਿ ਅਸਲ 'ਚ ਇਸ ਰੈਸਟ ਹਾਊਸ ਨੂੰ ਸਾਰੇ ਮਹਿਮਾਨ 'ਦੋ ਨੰਬਰ' 'ਚ ਹੀ ਵਰਤ ਰਹੇ ਹਨ। ਮਹਿਮਾਨ ਠਹਿਰ ਤਾਂ ਜਾਂਦੇ ਹਨ ਪਰ ਠਹਿਰਨ ਦਾ ਕੋਈ ਕਿਰਾਇਆ ਨਹੀਂ ਦਿੰਦੇ। ਨਤੀਜੇ ਵਜੋਂ ਪਾਵਰਕੌਮ ਨੂੰ ਕੋਈ ਆਮਦਨ ਨਹੀਂ ਹੋਈ। ਸਾਲ 2008 ਤੋਂ ਲੈ ਕੇ ਹੁਣ ਤੱਕ ਇਸ ਰੈਸਟ ਹਾਊਸ ਦੀ ਰਸੋਈ ਦਾ ਵੀ ਕੋਈ ਸਾਮਾਨ ਨਹੀਂ ਖਰੀਦਿਆ ਗਿਆ ਹੈ। ਪਾਵਰਕੌਮ ਇਸ ਦੀ ਉਸਾਰੀ ਮਗਰੋਂ ਇਸ ਨੂੰ ਰੰਗ ਰੋਗਨ ਵੀ ਕਰਵਾ ਚੁੱਕਾ ਹੈ। ਇਸ ਲਈ ਫਰਨੀਚਰ ਵਗੈਰਾ ਵੀ ਖਰੀਦਿਆ ਗਿਆ ਹੈ ਜੋ ਹੁਣ ਪੁਰਾਣਾ ਹੋਣ ਲੱਗਾ ਹੈ।
ਪਾਵਰਕੌਮ ਵਲੋਂ ਇਸ ਦੇ ਰੰਗ ਰੋਗਨ ਅਤੇ ਫਰਨੀਚਰ ਆਦਿ 'ਤੇ 1,33,159 ਰੁਪਏ ਖਰਚੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਪਾਵਰਕੌਮ ਨੇ ਇਸ ਰੈਸਟ ਹਾਊਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ 'ਚ ਲਹਿਰਾ ਮੁਹੱਬਤ ਦੇ ਤਾਪ ਬਿਜਲੀ ਘਰ 'ਚ ਰੈਸਟ ਹਾਊਸ ਉਸਾਰਿਆ ਸੀ। ਤਾਪ ਬਿਜਲੀ ਘਰ ਵਿਚਲੇ ਰੈਸਟ ਹਾਊਸ 'ਤੇ 55.40 ਲੱਖ ਰੁਪਏ ਖਰਚ ਆਏ ਸਨ ਜੋ ਕਿ 31 ਦਸੰਬਰ 1994 ਨੂੰ ਬਣ ਕੇ ਤਿਆਰ ਹੋ ਗਿਆ ਸੀ। ਸੂਤਰਾਂ ਮੁਤਾਬਕ ਭਗਤਾ ਭਾਈਕਾ ਕੋਈ ਵੱਡਾ ਸਟੇਸ਼ਨ ਵੀ ਨਹੀਂ ਅਤੇ ਇਸ ਦੀ ਦੂਰੀ ਵੀ ਲਹਿਰਾ ਮੁਹੱਬਤ ਤੋਂ ਜ਼ਿਆਦਾ ਨਹੀਂ ਹੈ, ਜਿਸ ਕਰਕੇ ਇਸ ਨੂੰ ਉਸਾਰਨ ਦੀ ਕੋਈ ਤੁਕ ਨਹੀਂ ਸੀ ਬਣਦੀ।ਸਰਕਾਰੀ ਸੂਚਨਾ ਵੀ ਇਸ ਦੀ ਪੁਸ਼ਟੀ ਕਰਦੀ ਹੈ ਕਿ ਇਸ ਰੈਸਟ ਹਾਊਸ ਦੀ ਉਸਾਰੀ ਦੀ ਕੋਈ ਲੋੜ ਨਹੀਂ ਸੀ। ਸੂਤਰ ਆਖਦੇ ਹਨ ਕਿ ਜੇ ਲੋੜ ਹੁੰਦੀ ਤਾਂ ਇਸ ਰੈਸਟ ਹਾਊਸ ਵਿਚ ਮਹਿਮਾਨ ਜ਼ਰੂਰ ਠਹਿਰਦੇ। ਪਾਵਰਕੌਮ ਦੇ ਉਚ ਅਧਿਕਾਰੀ ਜਦੋਂ ਵੀ ਇੱਧਰ ਟੂਰ 'ਤੇ ਆਉਂਦੇ ਹਨ ਤਾਂ ਉਹ ਲਹਿਰਾ ਮੁਹੱਬਤ ਜਾਂ ਬਠਿੰਡਾ ਵਿਖੇ ਹੀ ਰੈਸਟ ਹਾਊਸ 'ਚ ਠਹਿਰਦੇ ਹਨ।
ਪਾਵਰਕੌਮ ਦੇ ਵੰਡ ਹਲਕਾ ਬਠਿੰਡਾ ਦੇ ਨਿਗਰਾਨ ਇੰਜਨੀਅਰ ਨੇ ਕੁਝ ਅਰਸਾ ਪਹਿਲਾਂ ਵੱਖਰੀ ਸੂਚਨਾ ਦਿੱਤੀ ਸੀ ਜਿਸ 'ਚ ਦੱਸਿਆ ਗਿਆ ਸੀ ਕਿ ਇਹ ਰੈਸਟ ਹਾਊਸ ਸੰਗਤ ਦਰਸ਼ਨ ਵਗੈਰਾ ਕਰਨ ਵਾਸਤੇ ਤਿਆਰ ਕੀਤਾ ਗਿਆ ਸੀ। ਪਿਛਲੀ ਅਕਾਲੀ ਹਕੂਮਤ ਸਮੇਂ ਪਾਵਰਕੌਮ ਦੇ ਅਧਿਕਾਰੀ ਇਸ ਰੈਸਟ ਹਾਊਸ ਵਿੱਚ ਮੀਟਿੰਗਾਂ ਵੀ ਕਰਦੇ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਜਦੋਂ ਕਿ ਡੇਰਾ ਵਿਵਾਦ ਉੱਠਿਆ ਸੀ ਤਾਂ ਉਦੋਂ ਇਸ ਰੈਸਟ ਹਾਊਸ ਨੂੰ ਸਿਰਫ ਸ਼ੈਲਟਰ ਦੇ ਤੌਰ 'ਤੇ ਵਰਤਿਆ ਜਾਂਦਾ ਰਿਹਾ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਇਸ ਰੈਸਟ ਹਾਊਸ ਵਿੱਚ ਰੁਕਦੇ ਰਹੇ ਹਨ ਪਰ ਉਨ੍ਹਾਂ ਤੋਂ ਕੋਈ ਆਮਦਨ ਨਹੀਂ ਹੋਈ ਹੈ। ਖਾਸ ਗੱਲ ਇਹ ਹੈ ਕਿ ਪਿਛਲੀ ਕਾਂਗਰਸੀ ਹਕੂਮਤ ਵੇਲੇ ਵੀ ਇਸ ਰੈਸਟ ਹਾਊਸ ਦਾ ਬਿਜਲੀ ਬਿੱਲ ਘਟ ਕੇ ਨਹੀਂ ਆਇਆ ਹੈ। ਕਾਂਗਰਸੀ ਹਕੂਮਤ ਦੌਰਾਨ ਇਸ ਰੈਸਟ ਹਾਊਸ ਦਾ ਬਿਜਲੀ ਬਿੱਲ 1,37,967 ਰੁਪਏ ਆਇਆ ਸੀ। ਔਸਤਨ ਹਰ ਸਾਲ 25 ਹਜ਼ਾਰ ਰੁਪਏ ਬਿੱਲ ਆਉਂਦਾ ਰਿਹਾ ਹੈ। ਉਦੋਂ ਵੀ ਕੋਈ ਮਹਿਮਾਨ ਇਸ ਰੈਸਟ ਹਾਊਸ ਵਿੱਚ ਠਹਿਰਿਆ ਨਹੀਂ ਸੀ। ਪਤਾ ਲੱਗਾ ਹੈ ਕਿ ਪਾਵਰਕੌਮ ਦੇ ਭਗਤਾ ਵਿਖੇ ਤਾਇਨਾਤ ਉਚ ਅਧਿਕਾਰੀ ਵੀ ਇਸ ਰੈਸਟ ਹਾਊਸ ਨੂੰ 'ਰਿਹਾਇਸ਼' ਵਜੋਂ ਵਰਤਦੇ ਹਨ। ਉਹ ਇਸ ਰੈਸਟ ਹਾਊਸ ਦਾ ਕੋਈ ਕਿਰਾਇਆ ਤਾਂ ਦਿੰਦੇ ਹੀ ਨਹੀਂ ਉਲਟਾ ਪਾਵਰਕੌਮ ਤੋਂ ਹਾਊਸ ਰੈਂਟ ਵੀ ਲੈ ਲੈਂਦੇ ਹਨ ਤੇ ਮੁਫਤੋ ਮੁਫਤ 'ਚ ਰੈਸਟ ਹਾਊਸ 'ਚ ਠਹਿਰਦੇ ਵੀ ਹਨ। ਹੁਣ ਦੇਖਣਾ ਇਹ ਹੈ ਕਿ ਕਦੋਂ ਕੋਈ ਨਵਾਂ ਮਹਿਮਾਨ ਕਿਰਾਇਆ ਤਾਰ ਕੇ ਇਸ ਰੈਸਟ ਹਾਊਸ 'ਚ ਠਹਿਰਦਾ ਹੈ।

No comments:
Post a Comment