ਸਿਆਸੀ ਹੋਕਾ
ਭਾਂਡੇ ਲੈ ਲਓ ਭਾਂਡੇ....
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਸਿਆਸੀ ਲਾਹੇ ਲਈ ਬਠਿੰਡਾ ਸੰਸਦੀ ਹਲਕੇ 'ਚ ਹੁਣ 'ਭਾਂਡੇ' ਵੰਡਣ ਲੱਗੀ ਹੈ। ਮੁਕਤਸਰ ਜ਼ਿਲ੍ਹੇ ਵੱਲੋਂ ਇਹ ਭਾਂਡੇ ਖਰੀਦੇ ਗਏ ਹਨ ਜਿਨ੍ਹਾਂ ਦੀ ਵੰਡ ਪੰਚਾਇਤਾਂ ਨੂੰ 'ਸੰਗਤ ਦਰਸ਼ਨਾਂ' 'ਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2001 'ਚ ਵੀ ਅਕਾਲੀ ਹਕੂਮਤ ਨੇ ਚੋਣਾਂ ਤੋਂ ਪਹਿਲਾਂ 'ਭਾਂਡੇ' ਵੰਡੇ ਸਨ। ਉਸੇ ਤਰਜ਼ 'ਤੇ ਹੁਣ ਫਿਰ ਪੰਚਾਇਤਾਂ ਨੂੰ ਪਤੀਲੇ, ਥਾਲ, ਕੌਲੀਆਂ, ਗਲਾਸ, ਖੁਰਚਣੇ ਅਤੇ ਚਮਚੇ ਆਦਿ ਵੰਡੇ ਜਾ ਰਹੇ ਹਨ। ਭਾਂਡਿਆਂ ਦਾ ਭਰਿਆ ਇੱਕ ਛੋਟਾ ਟਰੱਕ ਕੁਝ ਦਿਨ ਪਹਿਲਾਂ ਹੀ ਬਠਿੰਡਾ ਪੁੱਜਾ ਸੀ।
ਸਰਕਾਰੀ ਧਿਰਾਂ ਹੈਰਾਨ ਹਨ ਕਿ ਇਹ ਭਾਂਡੇ ਕਿਹੜੀ ਸਕੀਮ 'ਚੋਂ ਵੰਡੇ ਜਾ ਰਹੇ ਹਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ 64 ਪਿੰਡਾਂ 'ਚ ਇਹ ਭਾਂਡੇ ਵੰਡੇ ਜਾਣੇ ਹਨ। ਕਰੀਬ ਅੱਧੀ ਦਰਜਨ ਪਿੰਡਾਂ 'ਚ ਇਹ ਭਾਂਡੇ ਪੰਚਾਇਤਾਂ ਹਵਾਲੇ ਕੀਤੇ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਇਸ ਸਬੰਧੀ ਦੇਖ-ਰੇਖ ਕਰ ਰਹੇ ਹਨ। ਭਾਂਡਿਆਂ ਦੀ ਖਰੀਦ ਮੁਕਤਸਰ ਪ੍ਰਸ਼ਾਸਨ ਵੱਲੋਂ ਹੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹਾ ਮੁਕਤਸਰ 'ਚ ਇਹ ਭਾਂਡੇ ਮਹਿਲਾ ਮੰਡਲਾਂ ਨੂੰ ਦਿੱਤੇ ਗਏ ਹਨ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਪਹਿਲ ਕੀਤੀ ਗਈ ਹੈ। ਇਹ ਭਾਂਡੇ ਉਹ ਖੁਦ ਸੰਗਤ ਦਰਸ਼ਨਾਂ 'ਚ ਵੰਡਣਾ ਚਾਹੁੰਦੇ ਹਨ। ਇੱਕ ਪੰਚਾਇਤ ਨੂੰ 50 ਵਿਅਕਤੀਆਂ ਦੇ ਖਾਣਾ ਖਾਣ ਵਾਸਤੇ ਭਾਂਡਿਆਂ ਦਾ ਸੈੱਟ ਦਿੱਤਾ ਜਾਂਦਾ ਹੈ।
ਬਠਿੰਡਾ ਬਲਾਕ ਦੇ ਪਿੰਡ ਬਲਾਹੜ ਮਹਿਮਾ ਅਤੇ ਕੋਠੇ ਇੰਦਰ ਸਿੰਘ ਵਾਲਾ ਵਿੱਚ ਇਹ ਭਾਂਡੇ ਦਿੱਤੇ ਗਏ ਹਨ। ਇਵੇਂ ਹੀ ਰਾਮਪੁਰਾ ਬਲਾਕ ਦੇ ਕੁਝ ਪਿੰਡਾਂ 'ਚ ਇਨ੍ਹਾਂ ਭਾਂਡਿਆਂ ਦੀ ਵੰਡ ਕੀਤੀ ਗਈ ਹੈ। ਪੰਚਾਇਤਾਂ ਇਸ ਗੱਲੋਂ ਖੁਸ਼ ਹਨ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਭਾਂਡੇ ਮਿਲ ਗਏ ਹਨ ਜੋ ਕਿ ਸਾਂਝੇ ਕੰਮ ਲਈ ਵਰਤੇ ਜਾ ਸਕਦੇ ਹਨ। ਸੰਸਦ ਮੈਂਬਰ ਬੀਬੀ ਬਾਦਲ ਜਿਨ੍ਹਾਂ ਨੇ ਪਿਛਲੇ ਦਿਨੀਂ ਸੰਗਤ ਦਰਸ਼ਨ ਕੀਤੇ ਗਏ ਹਨ, ਉਨ੍ਹਾਂ 'ਚ ਇਕੱਲੇ ਪੌਦੇ ਨਹੀਂ ਵੰਡੇ ਗਏ ਬਲਕਿ ਪੰਚਾਇਤਾਂ ਨੂੰ ਭਾਂਡੇ ਦੇ ਕੇ ਵੀ ਖੁਸ਼ ਕਰਨ ਦਾ ਯਤਨ ਕੀਤਾ ਹੈ।ਮੁਕਤਸਰ ਜ਼ਿਲ੍ਹੇ 'ਚ ਭਾਂਡਿਆਂ ਦੇ ਵੱਡੇ ਸੈੱਟ ਦਿੱਤਾ ਜਾ ਰਹੇ ਹਨ,ਜਿਸ ਨਾਲ ਸੌ ਵਿਅਕਤੀ ਖਾਣਾ ਖਾ ਸਕਦੇ ਹਨ। ਬਠਿੰਡਾ ਸੰਸਦੀ ਹਲਕੇ 'ਚ ਛੋਟੇ ਸੈੱਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਮਾਨਸਾ ਦੇ ਵੀ ਤਿੰਨ-ਚਾਰ ਪਿੰਡਾਂ 'ਚ ਭਾਂਡੇ ਵੰਡੇ ਗਏ ਹਨ। ਪੰਚਾਇਤਾਂ ਨੂੰ ਇਹ ਹਦਾਇਤਾਂ ਹਨ ਕਿ ਉਹ ਪਿੰਡ ਦੇ ਸਾਂਝੇ ਕਾਰਜਾਂ ਵਿੱਚ ਇਨ੍ਹਾਂ ਭਾਂਡਿਆਂ ਦੀ ਵਰਤੋਂ ਕਰਨ। ਏਦਾ ਹੀ ਨੌਜਵਾਨਾਂ ਨੂੰ ਖੁਸ਼ ਕਰਨ ਵਾਸਤੇ ਸਪੋਰਟਸ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਸਪੋਰਟਸ ਕਿੱਟਾਂ ਵੀ ਮੁਕਤਸਰ ਜ਼ਿਲ੍ਹੇ 'ਚੋਂ ਆਈਆਂ ਹਨ। ਬਠਿੰਡਾ ਜ਼ਿਲ੍ਹੇ ਦੇ 40 ਪਿੰਡਾਂ 'ਚ ਸਪੋਰਟਸ ਕਿੱਟਾਂ ਵੰਡੀਆਂ ਜਾਣੀਆਂ ਹਨ। ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ 'ਚ ਸਪੋਰਟਸ ਕਿੱਟਾਂ ਦੀ ਵੰਡ ਦਿੱਤੀਆਂ ਹਨ। ਇਨ੍ਹਾਂ ਕਿੱਟਾਂ ਵਿੱਚ ਕ੍ਰਿਕਟ ਦਾ ਸਾਮਾਨ ਹੈ ਕਿਉਂਕਿ ਪਿੰਡਾਂ ਵਿਚ ਵੀ ਹੁਣ ਕ੍ਰਿਕਟ ਖੇਡਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ।
ਬਠਿੰਡਾ ਬਲਾਕ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹਰਕ੍ਰਿਸ਼ਨ ਲਾਲ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬਲਾਕ ਦੇ ਦੋ ਪਿੰਡਾਂ 'ਚ ਭਾਂਡੇ ਵੰਡੇ ਜਾ ਚੁੱਕੇ ਹਨ ਅਤੇ ਦੋ ਪਿੰਡਾਂ ਵਿੱਚ ਸਪੋਰਟਸ ਕਿੱਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਾਂਡੇ ਪੰਚਾਇਤਾਂ ਹਵਾਲੇ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਅਤੇ ਲੁਧਿਆਣਾ ਵਿੱਚ ਭਾਂਡਿਆਂ ਲਈ ਪੰਚਾਇਤਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਗਏ ਹਨ। ਮੁੱਖ ਮੰਤਰੀ ਪੰਜਾਬ ਨੇ ਇਹ ਫੰਡ ਬੰਧਨ ਮੁਕਤ ਫੰਡਾਂ 'ਚੋਂ ਦਿੱਤੇ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ 22 ਪਿੰਡਾਂ ਨੂੰ ਭਾਂਡੇ ਅਤੇ ਮੇਜ਼ ਕੁਰਸੀਆਂ ਖਰੀਦਣ ਵਾਸਤੇ ਵੀ ਪੈਸੇ ਦਿੱਤੇ ਗਏ ਹਨ। ਇਸ ਜ਼ਿਲ੍ਹੇ ਦੇ ਪਿੰਡ ਚੋਹਲਾ, ਬੰਡਾਲ, ਸਨੌਰ, ਵਕੀਲਾ ਆਦਿ ਪਿੰਡਾਂ ਵਿੱਚ ਫੰਡ ਦਿੱਤੇ ਗਏ ਹਨ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ 13 ਪਿੰਡਾਂ ਨੂੰ ਭਾਂਡਿਆਂ ਆਦਿ ਲਈ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ। ਪਤਾ ਲੱਗਾ ਹੈ ਕਿ ਬਠਿੰਡਾ ਸੰਸਦੀ ਹਲਕੇ ਲਈ ਬਰਤਨ ਮੁਕਤਸਰ ਪ੍ਰਸ਼ਾਸਨ ਵੱਲੋਂ ਟੈਂਡਰ ਲਗਾ ਕੇ ਖਰੀਦੇ ਗਏ ਹਨ।
ਭਾਂਡਿਆਂ ਦੇ ਫੰਡਾਂ ਬਾਰੇ ਜਾਣਕਾਰੀ ਨਹੀਂ: ਡੀ.ਡੀ.ਪੀ.ਓ.
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਰਮਪਾਲ ਕੌਰ ਦਾ ਕਹਿਣਾ ਸੀ ਕਿ ਭਾਂਡੇ ਤਾਂ ਮੁਕਤਸਰ ਤੋਂ ਆਏ ਹਨ ਪ੍ਰੰਤੂ ਇਹ ਨਹੀਂ ਪਤਾ ਕਿ ਇਹ ਕਿਹੜੇ ਫੰਡਾਂ ਜਾਂ ਸਕੀਮ ਰਾਹੀਂ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 64 ਪਿੰਡਾਂ ਵਿੱਚ ਭਾਂਡੇ ਸੰਗਤ ਦਰਸ਼ਨ ਪ੍ਰੋਗਰਾਮਾਂ ਰਾਹੀਂ ਵੰਡੇ ਜਾਣੇ ਹਨ ਅਤੇ ਕੁਝ ਪਿੰਡਾਂ ਵਿੱਚ ਇਹ ਭਾਂਡੇ ਵੰਡੇ ਵੀ ਗਏ ਹਨ। ਉਨ੍ਹਾਂ ਦੱਸਿਆ ਕਿ ਭਾਂਡੇ ਪੰਚਾਇਤਾਂ ਹਵਾਲੇ ਕੀਤੇ ਜਾ ਰਹੇ ਹਨ ਅਤੇ ਸਪੋਰਟਸ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਬਰਤਨ ਪਿੰਡਾਂ ਦੇ ਸਾਂਝੇ ਪ੍ਰੋਗਰਾਮਾਂ ਲਈ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਬਰਤਨ ਲੈਣ ਵਾਸਤੇ ਦੂਰ ਦੁਰਾਡੇ ਨਾ ਜਾਣਾ ਪਵੇ।

No comments:
Post a Comment