ਅਕਾਲੀਆਂ ਨੇ ਚਾੜੀ ਟਿੱਬਿਆਂ 'ਚ 'ਸੇਮ'
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਟਿੱਬਿਆਂ 'ਚ ਵੀ 'ਸੇਮ' ਚੜ੍ਹਾ ਦਿੱਤੀ ਹੈ। ਇਹ ਕ੍ਰਿਸ਼ਮਾ ਪਿੰਡ ਘੁੱਦਾ 'ਚ ਹੋਇਆ ਹੈ ਜੋ ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਦਾ ਪਿੰਡ ਹੈ। ਮੁੱਖ ਮੰਤਰੀ ਪੰਜਾਬ ਨੇ 'ਆਪਣਿਆਂ' ਨੂੰ ਫਾਇਦਾ ਦੇਣ ਲਈ ਇਸ ਪਿੰਡ ਨੂੰ 'ਸੇਮ ਪ੍ਰਭਾਵਿਤ ਪਿੰਡ' ਹੀ ਐਲਾਨ ਦਿੱਤਾ। ਤਾਂ ਜੋ ਪਿੰਡ ਦੇ ਲੋਕਾਂ ਨੂੰ ਸੇਮ ਵਾਲੇ ਤਰਜੀਹੀ ਟਿਊਬਵੈਲ ਕੁਨੈਕਸ਼ਨ ਦਿੱਤੇ ਜਾ ਸਕਣ। ਦਿਲਚਸਪ ਗੱਲ ਇਹ ਹੈ ਕਿ ਸੇਮ ਕੰਟਰੋਲ ਕਰਨ ਵਾਲੇ ਡਰੇਨਿੰਗ ਮਹਿਕਮੇ ਨੂੰ ਇਸ ਪਿੰਡ 'ਚ ਸੇਮ ਹੋਣ ਦਾ ਕੋਈ ਇਲਮ ਹੀ ਨਹੀਂ ਹੈ। ਬਠਿੰਡਾ-ਬਾਦਲ ਮੁੱਖ ਸੜਕ 'ਤੇ ਪੈਂਦੇ ਇਸ ਪਿੰਡ ਦੇ ਕਾਫੀ ਰਕਬੇ 'ਚ ਹਾਲੇ ਵੀ ਟਿੱਬੇ ਹਨ। ਖੇਤੀਬਾੜੀ ਮਹਿਕਮੇ ਦੇ ਰਿਕਾਰਡ 'ਚ ਇਹ ਪਿੰਡ ਸੇਮ ਪ੍ਰਭਾਵਿਤ ਨਹੀਂ ਹੈ ਜਦੋਂ ਕਿ ਪਾਵਰਕੌਮ ਦੇ ਕਾਗ਼ਜ਼ਾਂ 'ਚ ਇਸ ਪਿੰਡ 'ਤੇ ਸੇਮ ਦਾ ਹੱਲਾ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਸੂਚਨਾ ਪਾਵਰਕੌਮ ਦੇ ਵੰਡ ਮੰਡਲ (ਬਾਦਲ) ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਨੇ ਦਿੱਤੀ ਹੈ,ਉਸ ਤੋਂ ਇਹ ਮਾਮਲਾ ਬੇਪਰਦ ਹੋਇਆ ਹੈ। ਸਰਕਾਰੀ ਸੂਚਨਾ ਅਨੁਸਾਰ ਪਿੰਡ ਘੁੱਦਾ ਸੇਮ ਪ੍ਰਭਾਵਿਤ ਪਿੰਡ ਹੈ ਜਿਸ ਕਰਕੇ ਇਸ ਪਿੰਡ ਨੂੰ ਤਰਜੀਹੀ ਕੋਟੇ 'ਤੇ 281 ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਕਰੀਬ ਦੋ ਕਰੋੜ ਦਾ ਸਿੱਧਾ ਲਾਹਾ ਲੋਕਾਂ ਨੂੰ ਮਿਲਿਆ ਹੈ। ਸਭ ਤੋਂ ਪਹਿਲਾਂ ਪਾਵਰਕੌਮ ਨੇ 15 ਸਤੰਬਰ 2009 ਨੂੰ 10 ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਜਦੋਂ ਕਿ ਆਖਰੀ 17 ਕੁਨੈਕਸ਼ਨ 2 ਜੁਲਾਈ 2010 ਨੂੰ ਜਾਰੀ ਕੀਤੇ ਗਏ ਹਨ। ਬਿਜਲੀ ਦੇ ਸਾਜੋ ਸਮਾਨ ਦਾ ਪੂਰਾ ਖਰਚਾ ਪਾਵਰਕੌਮ ਨੇ ਚੁੱਕਿਆ ਹੈ।
ਪਾਵਰਕੌਮ ਦੇ ਵਣਜ ਗਸ਼ਤੀ ਪੱਤਰ ਨੰਬਰ 41/97 ਤਹਿਤ ਮਿਤੀ 31 ਮਾਰਚ 2007 ਤੋਂ ਸੇਮ ਪ੍ਰਭਾਵਿਤ ਪਿੰਡਾਂ ਨੂੰ ਤਰਜੀਹੀ ਟਿਊਬਵੈਲ ਕੁਨੈਕਸ਼ਨ ਦੇਣੇ ਸ਼ੁਰੂ ਕੀਤੇ ਸਨ। ਸਿੰਜਾਈ ਵਿਭਾਗ ਪੰਜਾਬ ਵਲੋਂ ਪਾਵਰਕੌਮ ਨੂੰ ਇਸ ਪਿੰਡ ਦੇ ਸੇਮ ਪ੍ਰਭਾਵਿਤ ਹੋਣ ਵਾਰੇ ਲਿਖ ਦਿੱਤਾ ਗਿਆ ਸੀ। ਜਲ ਨਿਕਾਸ ਉਸਾਰੀ ਮੰਡਲ ਗਿੱਦੜਬਹਾ ਦੇ ਕਾਰਜਕਾਰੀ ਇੰਜੀਨੀਅਰ ਨੇ ਦਿੱਤੀ ਸਰਕਾਰੀ ਸੂਚਨਾ 'ਚ ਦੱਸਿਆ ਕਿ ਜਦੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਫਸਲਾਂ ਦੇ ਰੂਟ ਜ਼ੋਨ ਵਿੱਚ ਜਾਂ ਇਸ ਤੋਂ ਉਪਰ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਸੇਮ ਪ੍ਰਭਾਵਿਤ ਰਕਬਾ ਆਖਦੇ ਹਨ। ਦੇਖਿਆ ਗਿਆ ਕਿ ਪਿੰਡ ਘੁੱਦਾ 'ਚ ਏਦਾ ਦਾ ਕਿਧਰੇ ਵੀ ਨਹੀਂ ਹੈ। ਖੇਤੀਬਾੜੀ ਵਿਭਾਗ ਬਠਿੰਡਾ ਦੇ ਤੱਥ ਹਨ ਕਿ ਪਿੰਡ ਘੁੱਦਾ 'ਚ 58 ਏਕੜ ਰਕਬੇ 'ਚ ਗੁਆਰਾ,29 ਏਕੜ ਰਕਬੇ 'ਚ ਸਰ੍ਹੋਂ, 2 ਏਕੜ 'ਚ ਛੋਲੇ ਅਤੇ 4 ਏਕੜ ਰਕਬੇ 'ਚ ਬੇਰੀਆਂ ਸਨ ਜੋ ਕਿ ਬਰਾਨੀ ਜ਼ਮੀਨ ਦੀਆਂ ਫਸਲਾਂ ਹਨ। ਪਿੰਡ ਘੁੱਦਾ 'ਚ 3700 ਏਕੜ ਰਕਬਾ ਵਾਹੀਯੋਗ ਹੈ ਜਦੋਂ ਕਿ ਪਿੰਡ ਦਾ 44 ਏਕੜ ਰਕਬਾ ਬਰਾਨੀ ਹੈ। ਘੁੱਦਾ ਦੇ ਇੱਕ ਪਾਸੇ ਟਿੱਬੇ ਹੀ ਟਿੱਬੇ ਹਨ ਜਿਥੇ ਕਿ ਹੁਣ ਕੇਂਦਰੀ 'ਵਰਸਿਟੀ ਬਣਨੀ ਹੈ। ਮਹਿਕਮੇ ਦੇ ਗਰਾਊਂਡ ਵਾਟਰ ਸੈਲ ਅਨੁਸਾਰ ਜੂਨ 2009 'ਚ ਬਲਾਕ ਸੰਗਤ (ਜਿਸ 'ਚ ਘੁੱਦਾ ਪਿੰਡ ਪੈਂਦਾ ਹੈ) 'ਚ ਔਸਤਨ ਪਾਣੀ ਦਾ ਪੱਧਰ 26 ਫੁੱਟ ਨੀਵਾਂ ਸੀ ਜਦੋਂ ਪਿੰਡ ਘੁੱਦਾ ਨੂੰ ਸੇਮ ਪ੍ਰਭਾਵਿਤ ਪਿੰਡ ਐਲਾਨਿਆ ਗਿਆ ਸੀ। ਡਰੇਨਿਜ ਵਿਭਾਗ ਦੇ ਸੇਮ ਵਾਲੇ ਪੈਮਾਨੇ ਦੇ ਇਹ ਪਿੰਡ ਨੇੜੇ ਤੇੜੇ ਵੀ ਨਹੀਂ ਹੈ। ਇੱਥੋਂ ਤੱਕ ਇਸ ਪਿੰਡ 'ਚ ਕਦੇ ਸੇਮ ਕੰਟਰੋਲ ਕਰਨ ਦਾ ਕੋਈ ਪ੍ਰੋਜੈਕਟ ਵੀ ਨਹੀਂ ਚੱਲਿਆ ਹੈ। ਸਰਕਾਰ ਨੇ ਕੇਵਲ ਸਿਆਸੀ ਲਾਹੇ ਖਾਤਰ ਇਸ ਪਿੰਡ ਨੂੰ ਸੇਮ ਪ੍ਰਭਾਵਿਤ ਪਿੰਡ ਐਲਾਨ ਦਿੱਤਾ।
ਜ਼ਿਲ੍ਹਾ ਬਠਿੰਡਾ ਦੇ ਜਿਨ੍ਹਾਂ ਪੰਜ ਪਿੰਡਾਂ ਕਲਾਲਵਾਲਾ,ਗੋਲੇਵਾਲਾ,ਨਥੇਹਾ,ਫੱਤਾਬਾਲੂ ਅਤੇ ਰਾਈਆ 'ਚ ਕਰੀਬ ਦਹਾਕਾ ਪਹਿਲਾਂ ਸੇਮ ਰਹੀ ਹੈ,ਉਨ੍ਹਾਂ ਪੰਜ ਪਿੰਡਾਂ ਦੇ ਹਿੱਸੇ ਕੇਵਲ 163 ਟਿਉੂਬਵੈਲ ਕੁਨੈਕਸ਼ਨ ਹੀ ਆਏ ਹਨ। ਇਨ੍ਹਾਂ ਪਿੰਡਾਂ 'ਚ ਤਾਂ ਬਕਾਇਦਾ ਸੇਮ ਕੰਟਰੋਲ ਕਰਨ ਵਾਸਤੇ ਡਰੇਨ ਆਦਿ ਵੀ ਪੁੱਟੇ ਗਏ ਸਨ। ਲੋਕਾਂ ਦੀਆਂ ਫਸਲਾਂ ਵੀ ਤਬਾਹ ਹੁੰਦੀਆਂ ਰਹੀਆਂ ਹਨ। ਇਹ ਪਿੰਡ ਤਾਂ ਘੁੱਦਾ ਤੋਂ 60 ਕਿਲੋਮੀਟਰ ਦੂਰ ਪੈਂਦੇ ਹਨ। ਸਰਕਾਰੀ ਰਿਕਾਰਡ ਅਨੁਸਾਰ ਪਿੰਡ ਘੁੱਦਾ 'ਚ ਕਦੇ ਕੋਈ ਫਸਲ ਸੇਮ ਕਾਰਨ ਪ੍ਰਭਾਵਿਤ ਨਹੀਂ ਹੋਈ ਹੈ। ਪਿੰਡ ਘੁੱਦਾ ਦੇ ਕਿਸਾਨਾਂ ਤੋਂ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਨਾਲ 18 ਹਜ਼ਾਰ ਤੋਂ 36 ਹਜ਼ਾਰ ਤੱਕ ਸਰਵਿਸ ਕੁਨੈਕਸ਼ਨ ਚਾਰਜਜ ਹੀ ਲਏ ਗਏ ਜਦੋਂ ਕਿ ਬਾਕੀ ਸਾਰਾ ਖਰਚ ਪਾਵਰਕੌਮ ਨੇ ਕੀਤਾ ਜੋ ਕਿ ਪ੍ਰਤੀ ਕੁਨੈਕਸ਼ਨ ਔਸਤਨ 50 ਹਜ਼ਾਰ ਤੋਂ ਇੱਕ ਲੱਖ ਰੁਪਏ ਬਣਦਾ ਹੈ। ਆਮ ਕਿਸਾਨ ਨੂੰ ਤਾਂ ਕੁਨੈਕਸ਼ਨ ਲੈਣ ਮਗਰੋਂ ਲਾਈਨਾਂ ਅਤੇ ਖੰਭਿਆਂ ਆਦਿ ਦੇ ਸਾਰੇ ਖਰਚੇ ਖੁਦ ਚੁੱਕਣੇ ਪੈਂਦੇ ਹਨ ਜਦੋਂ ਕਿ ਇਸ ਪਿੰਡ ਨੂੰ ਪਾਵਰਕੌਮ ਨੇ ਆਪਣੇ ਪੱਲਿਓਂ ਮੁਫ਼ਤ ਖੰਭੇ,ਲਾਈਨਾਂ,ਟਰਾਂਸਫ਼ਾਰਮਰ ਆਦਿ ਦਿੱਤੇ ਹਨ। ਏਦਾ ਕਰਕੇ ਇਸ ਪਿੰਡ ਨੂੰ ਕਰੀਬ ਦੋ ਕਰੋੜ ਰੁਪਏ ਦਾ ਗੱਫਾ ਦੇ ਦਿੱਤਾ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਪਿੰਡ ਦੇ ਲੋਕਾਂ ਨੂੰ ਖੁਦ ਵੀ ਇਸ ਗੱਲ ਪਤਾ ਨਹੀਂ ਹੈ ਕਿ ਉਨ੍ਹਾਂ ਦੇ ਪਿੰਡ 'ਚ ਸੇਮ ਹੈ।
ਬਾਕਸ ਲਈ:
ਸਾਡੇ ਪਿੰਡ ਕਦੇ ਸੇਮ ਨਹੀਂ ਆਈ- ਸਰਪੰਚ
ਪਿੰਡ ਘੁੱਦਾ ਦੇ ਸਰਪੰਚ ਰਣਜੋਧ ਸਿੰਘ ਨੇ ਮੰਨਿਆ ਕਿ ਪਿੰਡ 'ਚ ਕਦੇ ਵੀ ਸੇਮ ਨਹੀਂ ਆਈ ਹੈ। ਪਿੰਡ ਦਾ ਪਾਣੀ ਦਾ ਪੱਧਰ 30 ਫੁੱਟ ਨੀਵਾਂ ਹੈ ਅਤੇ ਕੁਝ ਰਕਬੇ 'ਚ ਪਾਣੀ 12 ਫੁੱਟ 'ਤੇ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਕਦੇ ਵੀ ਕੁਦਰਤੀ ਕਰੋਪੀ ਦਾ ਸਾਹਮਣਾ ਨਹੀਂ ਕਰਨਾ ਪਿਆ। ਫਸਲਾਂ ਠੀਕ ਹੁੰਦੀਆਂ ਹਨ ਅਤੇ 80 ਕੁ ਏਕੜ ਰਕਬੇ ਵਿੱਚ ਟਿੱਬੇ ਵੀ ਹਨ ਜਿਨ੍ਹਾਂ ਚੋਂ ਕੁਝ ਕੇਂਦਰੀ ਵਰਸਿਟੀ ਲਈ ਐਕਵਾਇਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤਾਂ ਤਕਰੀਬਨ ਹਰ ਕਿਸਾਨ ਕੋਲ ਟਿਊਬਵੈਲ ਕੁਨੈਕਸ਼ਨ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪਿੰਡ ਨੂੰ ਸੇਮ ਪ੍ਰਭਾਵਿਤ ਪਿੰਡ 'ਚ ਪਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਾਵਰਕੌਮ ਵਲੋਂ ਹੀ ਸਾਰੇ ਖਰਚਾ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਕੇਵਲ ਕੁਨੈਕਸ਼ਨ ਚਾਰਜਜ਼ ਦੇਣੇ ਪਏ ਹਨ।
ਸਭ ਕੁਝ 'ਆਪਣਿਆਂ' ਨੂੰ
ਮੁੱਖ ਮੰਤਰੀ ਪੰਜਾਬ ਨੇ ਸਭ ਕੁਝ ਆਪਣੇ ਪੁਰਖਿਆਂ ਦੇ ਪਿੰਡ ਘੁੱਦਾ ਨੂੰ ਹੀ ਦੇ ਦਿੱਤਾ ਹੈ। ਸਭ ਤੋਂ ਪਹਿਲਾਂ ਕੇਂਦਰੀ ਯੂਨੀਵਰਸਿਟੀ ਇਸ ਪਿੰਡ 'ਚ ਬਣਾਈ। ਫਿਰ ਯੂਨੀਵਰਸਿਟੀ ਕਾਲਜ ਇਸ ਪਿੰਡ ਨੂੰ ਦਿੱਤਾ। ਉਸ ਮਗਰੋਂ ਸਪੋਰਟਸ ਸਕੂਲ ਵੀ ਇਸ ਪਿੰਡ ਨੂੰ ਦਿੱਤਾ। ਐਨ.ਸੀ.ਸੀ ਕੇਂਦਰ ਵੀ ਇਸ ਪਿੰਡ ਨੂੰ ਦਿੱਤਾ ਜਿਥੇ ਘੋੜ ਸਵਾਰੀ ਵੀ ਸਿਖਾਈ ਜਾਣੀ ਹੈ। ਦੋ ਹੋਸਟਲ ਵੱਖਰੇ ਬਣ ਰਹੇ ਹਨ। ਪਿੰਡ 'ਚ 50 ਬਿਸਤਰਿਆਂ ਦਾ ਹਸਪਤਾਲ ਬਣਾ ਦਿੱਤਾ ਗਿਆ ਹੈ। ਨਵਾਂ ਜਲ ਘਰ ਬਣ ਰਿਹਾ ਹੈ। ਸਾਰੇ ਪਿੰਡ ਦੀਆਂ ਪਾਈਪਾਂ ਬਦਲ ਦਿੱਤੀਆਂ ਗਈਆਂ ਹਨ। ਪਿੰਡ ਦੀ ਹਰ ਗਲੀ 'ਚ ਇੰਟਰਲਾਕਿੰਗ ਟਾਈਲ ਲੱਗਣੀ ਹੈ। ਸਾਰਾ ਪਿੰਡ ਪੱਕਾ ਹੋਣਾ ਹੈ। ਇਸ ਸਭ ਪ੍ਰੋਜੈਕਟ ਵੱਡੇ ਪੱਧਰ 'ਤੇ ਚੱਲ ਰਹੇ ਹਨ। ਕੇਂਦਰੀ ਵਰਸਿਟੀ ਲਈ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ 168 ਕਰੋੜ ਰੁਪਏ ਦਿੱਤਾ ਗਿਆ ਹੈ।

jithe sem hai uthe tan pehlan hi pani jiada hunda hai connection ghuandi pindan nu dene c
ReplyDeleteਭੁੱਲਰ ਸਾਹਿਬ ਤੁਸੀਂ ਬਹੁਤ ਵਧੀਆ ਲਿਖਿਆਹੈ , ਲੀਡਰ ਤਾਂ ਕੁਝ ਕਰਦੇ ਹੀ ਨਹੀ ਹੁੰਦੇ ਸ਼ੁਕਰ ਹੈ ਇਹਨਾ ਨੇ ਕੁਝ ਤਾਂ ਕੀਤਾ ਫਿਰ ਵੀ ਤੁਸੀਂ ਲਿਖਤਾ ਵੀ ਏਹ੍ਨਾਨੇ ਤਾਂ ਆਪਣੇ ਪੁਰਖਿਆ ਦੇ ਪਿੰਡ ਲਈਹੀ ਕੀਤਾਹੈ , ਕੀਤਾ ਤਾਂ ਹੈ ਨਾ , ਜੇ ਸਾਰੇ ਲੀਡਰ ਆਪਣੇ ਆਪਣੇ ਪਿੰਡਾ ਤੇਪੁਰ੍ਖਿਆ ਦੇ ਪਿੰਡਾ ਲਈ ਕਰਨ ਤਾਂ ਪੰਜਾਬ ਦੀ ਕਾਇਆ ਕਲਪ ਹੋ ਜਾਵੇ ਗੀ
ReplyDelete