ਨੀਂਦਰਾਂ ਨੀ ਆਉਂਦੀਆਂ…
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ ਵਿੱਚ ਉਮੀਦਵਾਰਾਂ ਦੀ ਨੀਂਦ ਪੰਜਾਬ ਚੋਣਾਂ ਨੇ ਉਡਾ ਦਿੱਤੀ ਹੈ। ਚੋਣਾਂ ਦੇ ਬੋਝ ਕਾਰਨ ਉਮੀਦਵਾਰਾਂ ਨੂੰ ਪੂਰਾ ਸੌਣਾ ਨਸੀਬ ਨਹੀਂ ਹੋ ਰਿਹਾ ਹੈ। ਬਹੁਤੇ ਉਮੀਦਵਾਰ ਤਾਂ ਸੌਣ ਮਗਰੋਂ ਵੀ ਜਾਗਦੇ ਰਹਿੰਦੇ ਹਨ ਜਿਥੇ ਕਿਤੇ ਫਸਵੇਂ ਮੁਕਾਬਲੇ ਹਨ,ਉਥੋਂ ਦੇ ਉਮੀਦਵਾਰਾਂ ਲਈ ਨੀਂਦ ਦੂਰ ਦੀ ਗੱਲ ਹੈ।ਰਾਮਪੁਰਾ ਫੂਲ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਜਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਉਹ ਰੋਜ਼ਾਨਾ ਢਾਈ ਘੰਟੇ ਹੀ ਸੌ ਰਹੇ ਹਨ। ਸ੍ਰੀ ਕਾਂਗੜ ਨੇ ਦੱਸਿਆ ਕਿ ਉਹ ਰਾਤ ਨੂੰ ਡੇਢ ਵਜੇ ਸੌਂਦੇ ਹਨ ਅਤੇ ਸਵੇਰ 4 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਅਗਰ ਕੋਈ ਕੰਮ ਨਾ ਹੋਵੇ ਤਾਂ ਰੂਟੀਨ ਵਿੱਚ ਰਾਤ ਨੂੰ ਸੱਤ ਵਜੇ ਸੌਂ ਜਾਂਦੇ ਹਨ ਅਤੇ ਸਵੇਰੇ 3.30 ਵਜੇ ਉਠਦੇ ਹਨ। ਉਹ ਦੱਸਦੇ ਹਨ ਕਿ ਚੋਣਾਂ ਕਰਕੇ ਹੁਣ ਨੀਂਦ ਨੂੰ ਤਰਜ਼ੀਹ ਨਹੀਂ ਹੈ। ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਤਾਂ ਸਿਰਫ ਤਿੰਨ ਘੰਟੇ ਹੀ ਸੌਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ ਢਾਈ ਵਜੇ ਸੌਂਦੇ ਹਨ ਅਤੇ ਸਵੇਰ 5.30 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿੱਚ ਉਹ 11 ਵਜੇ ਸੌਂਦੇ ਹਨ ਅਤੇ ਸਵੇਰੇ 5 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਉਹ ਤਿੰਨ ਘੰਟੇ ਵਿੱਚ ਹੀ ਆਪਣੀ ਨੀਂਦ ਪੂਰੀ ਕਰ ਲੈਂਦੇ ਹਨ।
ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਇਨ੍ਹਾਂ ਦਿਨ੍ਹਾਂ ਵਿੱਚ ਕੇਵਲ ਚਾਰ ਘੰਟੇ ਹੀ ਸੌਂ ਰਹੇ ਹਨ ਜਦੋਂ ਕਿ ਰੂਟੀਨ ਵਿੱਚ ਉਹ ਸੱਤ ਘੰਟੇ ਨੀਂਦ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ 1 ਵਜੇ ਸੌਂਦੇ ਹਨ ਅਤੇ ਸਵੇਰੇ 5 ਵਜੇ ਉਠਦੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਸਿਰਫ ਪੰਜ ਘੰਟੇ ਸੌਂਦੇ ਹਨ। ਉਨ੍ਹਾਂ ਦੇ ਪੀ.ਏ ਜਸਵੀਰ ਸਿੰਘ ਨੇ ਦੱਸਿਆ ਕਿ ਉਹ 12.30 ਵਜੇ ਸੌਂਦੇ ਹਨ ਅਤੇ ਸਵੇਰ 5.30 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿਚ ਵੀ ਉਨ੍ਹਾਂ ਦਾ ਇਹੋ ਸ਼ਡਿਊਲ ਰਿਹਾ ਹੈ।ਮੋਗਾ ਤੋਂ ਕਾਂਗਰਸੀ ਉਮੀਦਵਾਰ ਜੋਗਿੰਦਰਪਾਲ ਜੈਨ ਸਿਰਫ ਚਾਰ ਘੰਟੇ ਸੌਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ ਇੱਕ ਵਜੇ ਸੌਂਦੇ ਹਨ ਅਤੇ ਸਵੇਰ 5 ਵਜੇ ਉਠਦੇ ਹਨ ਜਦੋਂ ਕਿ ਚੋਣਾਂ ਤੋਂ ਪਹਿਲਾਂ ਉਹ ਰਾਤ ਨੂੰ 10.30 ਵਜੇ ਸੌ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਉਹ ਦਿਨ ਵੇਲੇ ਆਪਣੀ ਗੱਡੀ ਵਿੱਚ ਕੁਝ ਕੁ ਨੀਂਦ ਪੂਰੀ ਕਰ ਲੈਂਦੇ ਹਨ। ਹਲਕਾ ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ 4.30 ਘੰਟੇ ਹੀ ਸੌਂ ਰਹੇ ਹਨ ਜਦੋਂ ਕਿ ਉਹ ਪਹਿਲਾਂ 7 ਘੰਟੇ ਸੌਂਦੇ ਰਹੇ ਹਨ। ਸੇਖੋਂ ਦੇ ਪੀ.ਏ ਸ੍ਰੀ ਜੇ.ਜੇ.ਸਿੰਘ ਨੇ ਦੱਸਿਆ ਕਿ ਉਹ ਦਿਨ ਵੇਲੇ ਨਹੀਂ ਸੌਂਦੇ ਹਨ। ਇਸੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਚਾਰ ਘੰਟੇ ਨੀਂਦ ਲੈਂਦੇ ਹਨ ਜਦੋਂ ਕਿ ਆਮ ਦਿਨਾਂ ਵਿੱਚ ਉਹ 6.30 ਘੰਟੇ ਸੌਂਦੇ ਹਨ।
ਉਮੀਦਵਾਰਾਂ ਨੇ ਦੱਸਿਆ ਕਿ ਜਦੋਂ ਰਾਤ ਨੂੰ ਸੌਂ ਵੀ ਜਾਂਦੇ ਹਨ ਤਾਂ ਵੀ ਉਨ੍ਹਾਂ ਨੂੰ ਚੈਨ ਨਹੀਂ ਆਉਂਦੀ। ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਪੰਜ ਘੰਟੇ ਸੌਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਨੂੰ ਤਾਂ ਪੈਂਦੇ ਸਾਰ ਹੀ ਨੀਂਦ ਆ ਜਾਂਦੀ ਹੈ। ਉਨ੍ਹਾਂ ਆਖਿਆ ਕਿ ਥਕਾਵਟ ਤਾਂ ਹੁੰਦੀ ਹੈ ਪ੍ਰੰਤੂ ਨੀਂਦ ਟੀਚਾ ਨਹੀਂ ਹੈ। ਆਮ ਦਿਨਾਂ ਵਿੱਚ ਉਹ ਰਾਤ ਨੂੰ 10 ਵਜੇ ਸੌਂਦੇ ਹਨ ਅਤੇ ਸਵੇਰੇ 6 ਵਜੇ ਉਠਦੇ ਹਨ।ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਨੇ ਆਪਣੇ ਸੌਣ ਦੇ ਸ਼ਡਿਊਲ ਵਿੱਚ ਕੋਈ ਰੱਦੋ ਬਦਲ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ 10 ਵਜੇ ਆਮ ਦਿਨਾਂ ਵਾਂਗ ਸੌਂ ਜਾਂਦੇ ਹਨ ਅਤੇ ਸਵੇਰੇ ਹੁਣ 6 ਵਜੇ ਦੀ ਬਜਾਏ 5 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਉਹ ਦਿਨ ਵਕਤ ਜ਼ਿਆਦਾ ਸਮਰੱਥਾ ਨਾਲ ਕੰਮ ਕਰਦੇ ਹਨ।

No comments:
Post a Comment