ਦੇਖਿਓ ! ਕਿਤੇ ਹਾਰ ਨਾ ਪਾ ਦਿਓ
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਖਿੱਤੇ ਵਿੱਚ ਨੇਤਾ ਹੁਣ ਗਲ ਵਿੱਚ ਹਾਰ ਪਾਉਣ ਤੋਂ ਬਚਦੇ ਫਿਰਦੇ ਹਨ। ਉਮੀਦਵਾਰਾਂ ਨੇ ਆਪਣੇ ਨਾਲ ਵਿਸ਼ੇਸ਼ ਆਦਮੀ ਰੱਖੇ ਹੋਏ ਹਨ ਜੋ ਹਾਰਾਂ ਵਾਲਿਆਂ ਨੂੰ ਪਹਿਲਾਂ ਹੀ ਰੋਕ ਦਿੰਦੇ ਹਨ। ਚੋਣ ਕਮਿਸ਼ਨ ਦੀ ਸਖ਼ਤੀ ਦੇ ਡਰੋਂ ਉਮੀਦਵਾਰ ਬੋਚ ਬੋਚ ਕੇ ਪੈਰ ਧਰ ਰਹੇ ਹਨ। ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਜਦੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਆਇਆ ਤਾਂ ਲੋਕਾਂ ਨੇ ਉਨ੍ਹਾਂ ਦੇ ਅੱਧੀ ਦਰਜਨ ਹਾਰ ਪਾ ਦਿੱਤੇ। ਮਗਰੋਂ ਪਤਾ ਲੱਗਿਆ ਕਿ ਚੋਣ ਅਬਜ਼ਰਵਰ (ਖਰਚ) ਨੇ ਉਮੀਦਵਾਰ ਦੇ ਖਾਤੇ ਵਿੱਚ ਛੇ ਹਾਰਾਂ ਦਾ ਖਰਚਾ ਵੀ ਜੋੜ ਦਿੱਤਾ ਹੈ। ਹੁਣ ਉਮੀਦਵਾਰ ਮੱਖਣ ਸਿੰਘ ਹਾਰਾਂ ਨੂੰ ਦੂਰੋਂ ਦੇਖ ਕੇ ਆਖਦਾ ਹੈ, ”ਦੇਖਿਓ ਭਾਈ ਕਿਤੇ ਹਾਰ ਨਾ ਪਾ ਦਿਓ।” ਏਦਾਂ ਦਾ ਹਾਲ ਸਭ ਉਮੀਦਵਾਰਾਂ ਦਾ ਹੈ। ਉਮੀਦਵਾਰ ਮੱਖਣ ਸਿੰਘ ਦੱਸਦਾ ਹੈ ਕਿ ਜੇ ਕੋਈ ਨੋਟਾਂ ਵਾਲਾ ਹਾਰ ਲੈ ਕੇ ਆ ਜਾਵੇ ਤਾਂ ਉਹ ਪਹਿਲਾਂ ਹੀ ਹਾਰ ਫੜ ਕੇ ਉਸ ਵਿਅਕਤੀ ਦੇ ਗਲ ਵਿੱਚ ਪਾ ਦਿੰਦਾ ਹੈ। ਉਸ ਦਾ ਕਹਿਣਾ ਸੀ ਕਿ ਪਿੰਡਾਂ ਵਿੱਚ ਪਹਿਲਾਂ ਹੀ ਲੋਕਾਂ ਨੂੰ ਆਖ ਦਿੱਤਾ ਹੈ ਕਿ ਹਾਰ ਨਾ ਲੈ ਕੇ ਆਇਓ। ਪਿਛਲੇ ਦਿਨਾਂ ਵਿੱਚ ਜਿਹੜੇ ਉਮੀਦਵਾਰਾਂ ਦੇ ਗਲਾਂ ਵਿੱਚ ਹਾਰ ਪਾਏ ਹੋਏ ਸਨ, ਉਨ੍ਹਾਂ ਦੀ ਰਾਸ਼ੀ ਚੋਣ ਖਰਚ ਵਿੱਚ ਜੋੜ ਦਿੱਤੀ ਗਈ ਹੈ।ਉਮੀਦਵਾਰ ਮੱਖਣ ਸਿੰਘ ਨੇ ਦੱਸਿਆ ਕਿ ਉਹ ਤਾਂ ਹੁਣ ਪਿੰਡਾਂ ਵਿੱਚ ਕੁਰਸੀਆਂ ਵੀ ਚੋਣ ਜਲਸਿਆਂ ਵਿੱਚ ਨਹੀਂ ਲਾਉਂਦੇ ਹਨ। ਪਿੰਡਾਂ ਦੇ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੁਰਸੀਆਂ ਦੀ ਥਾਂ ਮੰਜੇ ਲੈ ਕੇ ਆਉਣ।
ਰਾਮਪੁਰਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਖਰਚੇ ਦੇ ਡਰੋਂ ਪਿੰਡਾਂ ਵਿੱਚ ਚੋਣ ਜਲਸਿਆਂ ਦੌਰਾਨ ਸੋਫੇ 'ਤੇ ਵੀ ਨਹੀਂ ਬੈਠਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਾਂ ਵਰਕਰਾਂ ਨੂੰ ਪਹਿਲਾਂ ਆਖ ਦਿੰਦੇ ਹਨ ਕਿ ਚੋਣ ਜਲਸੇ ਦੀ ਥਾਂ ਪਿੰਡ ਦੀ ਸੱਥ ਵਿੱਚ ਰੱਖ ਲਓ ਅਤੇ ਪੱਲੀਆਂ ਵਿਛਾ ਲੈਣਾ। ਉਸ ਦਾ ਕਹਿਣਾ ਸੀ ਕਿ ਉਹ ਤਾਂ ਕਿਸੇ ਵੀ ਪਿੰਡ ਕੁਰਸੀ 'ਤੇ ਨਹੀਂ ਬੈਠਦਾ। ਚੋਣ ਕਮਿਸ਼ਨ ਵੱਲੋਂ ਪ੍ਰਤੀ ਕੁਰਸੀ 7 ਰੁਪਏ ਦਾ ਖਰਚਾ ਪਾਇਆ ਜਾ ਰਿਹਾ ਹੈ। ਅੱਜ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ ਅਤੇ ਉਨ੍ਹਾਂ ਵੱਲੋਂ ਜੋ ਪਹਿਲਾਂ ਇਕੱਠ ਕੀਤਾ ਗਿਆ ਸੀ, ਉਸ ਵਿੱਚ ਢੋਲ ਵਾਲੇ ਵੀ ਪੁੱਜੇ ਹੋਏ ਸਨ ਅਤੇ ਇਨ੍ਹਾਂ ਢੋਲੀਆਂ ਦਾ ਖਰਚਾ ਵੀ ਉਸ ਦੇ ਚੋਣ ਖਰਚੇ ਵਿੱਚ ਜੋੜ ਦਿੱਤਾ ਗਿਆ ਹੈ। ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਵੀ ਹਾਰ ਪਵਾਉਣ ਤੋਂ ਗੁਰੇਜ਼ ਹੀ ਕਰਦੇ ਹਨ। ਉਨ੍ਹਾਂ ਵੱਲੋਂ ਵੀ ਆਪਣੀ ਚੋਣ ਮੁਹਿੰਮ ਨੂੰ ਸਾਦਾ ਢੰਗ ਨਾਲ ਹੀ ਚਲਾਇਆ ਜਾ ਰਿਹਾ ਹੈ।
ਚੋਣ ਪ੍ਰਸ਼ਾਸਨ ਨੇ ਇੱਥੋਂ ਦੇ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਹਮਾਇਤੀਆਂ ਵੱਲੋਂ ਲੱਡੂ ਖੁਆਏ ਜਾਣ 'ਤੇ ਨੋਟਿਸ ਦੇ ਦਿੱਤਾ ਹੈ। ਹੁਣ ਉਮੀਦਵਾਰਾਂ ਨੇ ਆਪੋ ਆਪਣੇ ਵਰਕਰਾਂ ਨੂੰ ਆਖ ਦਿੱਤਾ ਹੈ ਕਿ ਉਹ ਲੱਡੂਆਂ ਤੋਂ ਗੁਰੇਜ਼ ਕਰਨ। ਜ਼ਿਲ੍ਹਾ ਬਠਿੰਡਾ ਦੇ ਅੱਧੀ ਦਰਜਨ ਵਿਧਾਨ ਸਭਾ ਹਲਕਿਆਂ ਵਿੱਚ ਟਾਵੇਂ ਹੀ ਪੋਸਟਰ ਨਜ਼ਰ ਪੈ ਰਹੇ ਹਨ। ਚੋਣ ਜਲਸਿਆਂ ਦੀਆਂ ਸਟੇਜਾਂ ਦੇ ਪਿਛਲੇ ਪਾਸੇ ਹੁਣ ਬੈਨਰ ਵੀ ਨਹੀਂ ਦਿਖ ਰਹੇ ਹਨ। ਹਲਕਾ ਬਠਿੰਡਾ ਦਿਹਾਤੀ ਦੇ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦਾ ਕਹਿਣਾ ਸੀ ਕਿ ਉਹ ਤਾਂ ਪਹਿਲਾਂ ਹੀ ਚੋਣ ਕਮਿਸ਼ਨ ਤੋਂ ਖ਼ੁਸ਼ ਹਨ, ਜਿਸ ਕਰਕੇ ਉਹ ਤਾਂ ਕਿਤੇ ਵੀ ਅਜਿਹਾ ਕੁਝ ਨਹੀਂ ਕਰ ਰਹੇ, ਜਿਸ 'ਤੇ ਕੋਈ ਖਰਚਾ ਹੁੰਦਾ ਹੋਵੇ। ਉਨ੍ਹਾਂ ਦੱਸਿਆ ਕਿ ਉਹ ਚੋਣ ਜਲਸਿਆਂ ਵਿੱਚ ਦਰੀਆਂ 'ਤੇ ਹੀ ਬੈਠਦੇ ਹਨ। ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਖਰਚੇ ਤੋਂ ਬਚਣ ਖਾਤਰ ਵਿਸ਼ੇਸ਼ ਗੱਡੀ ਭਾਸ਼ਨ ਵਾਸਤੇ ਬਣਾਈ ਹੈ, ਜਿਸ ਉਪਰ ਦੋ ਸਪੀਕਰ ਲਾਏ ਗਏ ਹਨ ਅਤੇ ਗੱਡੀ ਨੂੰ ਸਟੇਜ ਦੇ ਤੌਰ 'ਤੇ ਹੀ ਵਰਤਿਆ ਜਾਂਦਾ ਹੈ।

No comments:
Post a Comment