ਕੈਪਟਨ ਡੇਰੇ ਦੀ ਸ਼ਰਨ 'ਚ
ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਅੱਜ ਡੇਰਾ ਸਿਰਸਾ ਮੁਖੀ ਨਾਲ ਬੰਦ ਦਰਵਾਜਾ ਮੀਟਿੰਗ ਕੀਤੀ ਅਤੇ ਪੰਜਾਬ ਚੋਣਾਂ ਲਈ ਹਮਾਇਤ ਦੀ ਮੰਗ ਕੀਤੀ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੀ ਅੱਜ ਹੋਈ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸਿਰਸਾ ਫੇਰੀ ਪਾਈ ਹੈ। ਉਨ੍ਹਾਂ ਦੋ ਦਿਨ ਪਹਿਲਾਂ ਡੇਰਾ ਸਿਰਸਾ ਦੀ ਮੈਨੇਜਮੈਂਟ ਤੋਂ ਡੇਰਾ ਮੁਖੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਸੀ ਤੇ ਅੱਜ ਉਨ੍ਹਾਂ ਡੇਰਾ ਮੁਖੀ ਨੂੰ ਪੰਜਾਬ ਕਾਂਗਰਸ ਦੇ ਸਮਰਥਨ ਲਈ ਅਪੀਲ ਕੀਤੀ। ਅਹਿਮ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੇਰਾ ਮੁਖੀ ਵੱਲੋਂ ਸਿੱਧੇ ਤੌਰ 'ਤੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਸ਼ੀਰਵਾਦ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ 25 ਮਿੰਟ ਮੀਟਿੰਗ ਕੀਤੀ ਸੀ ਜਿਸ ਵਿੱਚ ਡੇਰਾ ਮੁਖੀ ਤੇ ਡੇਰਾ ਮੈਨੇਜਮੈਂਟ ਦੇ ਕੁਝ ਮੈਂਬਰ ਵੀ ਸ਼ਾਮਲ ਸਨ। ਕੈਪਟਨ ਨੇ ਡੇਰਾ ਮੁਖੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਡੇਰੇ ਦੇ ਹਰ ਦੁੱਖ -ਸੁੱਖ ਵਿੱਚ ਡਟ ਕੇ ਖੜਣਗੇ। ਸੂਤਰਾਂ ਅਨੁਸਾਰ ਬੀਤੀ ਰਾਤ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਡੇਰਾ ਮੁਖੀ ਨਾਲ ਮੀਟਿੰਗ ਕਰਕੇ ਆਏ ਹਨ ਅਤੇ ਉਸ ਤੋਂ ਪਹਿਲਾਂ 25 ਜਨਵਰੀ ਦੀ ਰਾਤ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ ਵੀ ਡੇਰਾ ਸਿਰਸਾ ਗਏ ਸਨ ਅਤੇ ਉਨ੍ਹਾਂ ਨੇ ਵੀ ਡੇਰਾ ਮੁਖੀ ਤੋਂ ਅਸ਼ੀਰਵਾਦ ਲਿਆ ਹੈ।
ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸ੍ਰੀ ਰਾਮਪਾਲ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਸਿਰਸਾ ਨੂੰ ਦਰਖਾਸਤ ਭੇਜ ਕੇ ਸਿਰਸਾ ਵਿਖੇ ਹੈਲੀਕਾਪਟਰ ਦੀ ਲੈਡਿੰਗ ਦੀ ਪ੍ਰਵਾਨਗੀ ਮੰਗੀ ਗਈ ਸੀ। ਸਿਰਸਾ ਦੇ ਐਸ.ਪੀ. ਵੱਲੋਂ ਹਰੀ ਝੰਡੀ ਦੇਣ ਮਗਰੋਂ ਜ਼ਿਲ੍ਹਾ ਮੈਜਿਸਟਰੇਟ ਸਿਰਸਾ ਵੱਲੋਂ ਲੈਡਿੰਗ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ ਜਿਸ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਰਾਹੀਂ ਅੱਜ ਸਵੇਰ 10.20 ਵਜੇ ਡੇਰਾ ਸਿਰਸਾ ਪਹੁੰਚੇ ਉਹ ਪਹਿਲਾਂ ਡੇਰਾ ਸਿਰਸਾ ਦੀ ਮੈਨੇਜਮੈਂਟ ਨੂੰ ਮਿਲੇ ਅਤੇ ਉਸ ਮਗਰੋਂ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਡੇਰਾ ਮੁਖੀ ਨਾਲ ਮੀਟਿੰਗ ਮਗਰੋਂ ਡੇਰਾ ਸਿਰਸਾ ਦੇ ਸਿਆਸੀ ਵਿੰਗ ਅਤੇ ਸੱਤ ਮੈਂਬਰੀ ਕਮੇਟੀ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਸਮਾਂ ਮੁਲਾਕਾਤ ਕੀਤੀ। ਸਿਆਸੀ ਵਿੰਗ ਵੱਲੋਂ ਕੈਪਟਨ ਦੀ ਡੇਰਾ ਫੇਰੀ ਮਗਰੋਂ ਹੀ ਆਪਣੀ ਮੀਟਿੰਗ ਸ਼ੁਰੂ ਕੀਤੀ ਗਈ। ਦੂਜੇ ਪਾਸੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਬੀਤੀ ਰਾਤ ਕਰੀਬ 9.30 ਵਜੇ ਡੇਰਾ ਸਿਰਸਾ ਗਏ ਜਿੱਥੇ ਉਨ੍ਹਾਂ ਡੇਰਾ ਮੁਖੀ ਤੋਂ ਅਸ਼ੀਰਵਾਦ ਲਿਆ।
ਸੂਤਰਾਂ ਅਨੁਸਾਰ ਹਲਕਾ ਲਹਿਰਾਗਾਗਾ ਦੇ ਡੇਰਾ ਪੈਰੋਕਾਰ ਬੀਬੀ ਭੱਠਲ ਤੋਂ ਨਾਰਾਜ਼ ਸਨ ਅਤੇ ਉਨ੍ਹਾਂ ਕੁਝ ਦਿਨ ਪਹਿਲਾਂ ਆਪਣਾ ਵਿਰੋਧ ਵੀ ਪ੍ਰਗਟ ਕੀਤਾ ਸੀ। ਬੀਬੀ ਭੱਠਲ ਨੇ ਆਪਣੇ ਹਲਕੇ ਦੇ ਡੇਰਾ ਪੈਰੋਕਾਰਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਬੀਤੀ ਰਾਤ ਡੇਰਾ ਮੁਖੀ ਤੋਂ ਅਸ਼ੀਰਵਾਦ ਵੀ ਲਿਆ। ਇਸ ਤੋਂ ਇਲਾਵਾ ਰਾਜ ਵਿਦੇਸ਼ ਮੰਤਰੀ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਵੀ ਕੁਝ ਦਿਨ ਪਹਿਲਾਂ ਡੇਰਾ ਸਿਰਸਾ ਗਏ ਸਨ। ਬੀਤੀ ਰਾਤ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵੀ ਡੇਰਾ ਸਿਰਸਾ ਪਹੁੰਚੇ ਹੋਏ ਸਨ ਜੋ ਫੇਰੇ ਵਿਖੇ ਉਨ੍ਹਾਂ ਦੀ ਦੂਸਰੀ ਫੇਰੀ ਸੀ। ਸੰਗਰੂਰ ਤੋਂ ਢੀਂਡਸਾ ਪਰਿਵਾਰ ਦੇ ਮੈਂਬਰ ਤਾਂ ਡੇਰਾ ਸਿਰਸਾ ਦੇ ਕਈ ਗੇੜੇ ਲਾ ਚੁੱਕੇ ਹਨ। ਸੀਨੀਅਰ ਕਾਂਗਰਸੀ ਨੇਤਾ ਜਗਮੀਤ ਸਿੰਘ ਬਰਾੜ ਨੇ ਆਪਣੇ ਭਰਾ ਰਿਪਜੀਤ ਸਿੰਘ ਬਰਾੜ ਖ਼ਾਤਰ ਡੇਰਾ ਮੁਖੀ ਤੋਂ ਅਸ਼ੀਰਵਾਦ ਲਿਆ ਹੈ। ਡੇਰਾ ਸਿਰਸਾ ਵਿਖੇ 25 ਜਨਵਰੀ ਨੂੰ ਸ਼ਾਹ ਸਤਨਾਮ ਜੀ ਦਾ ਜਨਮ ਦਿਹਾੜਾ ਸੀ ਅਤੇ ਇਸ ਦਿਹਾੜੇ ਮੌਕੇ ਡੇਰਾ ਸਿਰਸਾ ਵਿਖੇ ਭੰਡਾਰਾ ਹੁੰਦਾ ਹੈ ਜਿਸ ਵਿੱਚ ਲੱਖਾਂ ਪੈਰੋਕਾਰਾਂ ਸ਼ਾਮਲ ਹੁੰਦੇ ਹਨ।

No comments:
Post a Comment