ਕਿਤਾਬਾਂ ਤੋਂ ਡਰਦੇ ਨੇ ਮੁੱਖ ਮੰਤਰੀ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਹੁਣ ਕਿਤਾਬਾਂ ਤੋਂ ਦੂਰ ਭੱਜਣ ਲੱਗੇ ਹਨ। ਹਾਲ ਵਿਧਾਇਕਾਂ ਦਾ ਵੀ ਇਹੋ ਹੈ। ਲੰਘੇ 40 ਵਰਿ•ਆਂ 'ਚ ਪੰਜਾਬ ਦੇ ਮੁੱਖ ਮੰਤਰੀਆਂ 'ਚ ਕਿਤਾਬਾਂ ਪੜ•ਨ ਦੀ ਰੁਚੀ ਘਟੀ ਹੈ। ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਘੇ ਚਾਰ ਵਰਿ•ਆਂ 'ਚ ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਚੋਂ ਇੱਕ ਵੀ ਕਿਤਾਬ ਨਹੀਂ ਲਈ ਹੈ। ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1977 'ਚ ਮੁੱਖ ਮੰਤਰੀ ਹੁੰਦਿਆਂ ਇਸੇ ਲਾਇਬਰੇਰੀ ਚੋਂ 23 ਕਿਤਾਬਾਂ ਇਸੂ ਕਰਾਈਆਂ ਸਨ। ਸਿਆਸਤ 'ਚ ਉਲਝੇ ਨੇਤਾ ਕਿਤਾਬਾਂ ਦੇ ਸ਼ੌਕ 'ਚ ਫਸ ਨਹੀਂ ਸਕੇ ਹਨ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਕੁਰਸੀ ਸਾਲ 1997 'ਚ ਸੰਭਾਲੀ ਸੀ ਤਾਂ ਉਦੋਂ ਪੰਜ ਵਰਿ•ਆਂ 'ਚ ਉਨ•ਾਂ ਵਲੋਂ ਸਿਰਫ਼ ਪੰਜ ਕਿਤਾਬਾਂ ਲਈਆਂ ਗਈਆਂ ਸਨ। ਮੌਜੂਦਾ ਹਕੂਮਤੀ ਵਰਿ•ਆਂ 'ਚ ਉਨ•ਾਂ ਇੱਕ ਵੀ ਕਿਤਾਬ ਲਾਇਬਰੇਰੀ ਚੋਂ ਨਹੀਂ ਲਈ ਹੈ। ਉਂਝ ਨੇਤਾਵਾਂ 'ਚ ਲੱਖ ਸਿਆਸੀ ਵਖਰੇਵੇਂ ਹੋਣ ਪ੍ਰੰਤੂ ਕਿਤਾਬਾਂ ਨਾ ਪੜ•ਨ ਦੇ ਮਾਮਲੇ 'ਚ ਇਨ•ਾਂ ਦੀ ਇੱਕੋ ਸੁਰ ਬਣਨ ਲੱਗੀ ਹੈ। ਏਦਾ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਦੂਰ ਹੀ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਲਾਇਬਰੇਰੀ ਦੀ ਚਰਚਾ ਤਾਂ ਕਾਫੀ ਹੁੰਦੀ ਹੈ ਪ੍ਰੰਤੂ ਉਨ•ਾਂ ਨੇ ਵੀ ਸਰਕਾਰੀ ਲਾਇਬਰੇਰੀ ਤੋਂ ਕੋਈ ਕਿਤਾਬ ਨਹੀਂ ਲਈ ਹੈ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਇਸ ਮਾਮਲੇ 'ਚ ਪਿਛੇ ਨਹੀਂ ਹੈ। ਉਸ ਨੇ ਵੀ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਬੀਬੀ ਭੱਠਲ ਨੇ ਬਤੌਰ ਮੁੱਖ ਮੰਤਰੀ ਹੁੰਦਿਆਂ ਇੱਕ ਵੀ ਕਿਤਾਬ ਲਾਇਬਰੇਰੀ ਚੋਂ ਨਹੀਂ ਲਈ ਸੀ। ਮਗਰੋਂ ਉਨ•ਾਂ ਨੇ ਸਿਰਫ਼ ਇੱਕ ਕਿਤਾਬ ਇਸੂ ਕਰਾਈ ਸੀ।
ਵਿਧਾਨ ਸਭਾ ਪੰਜਾਬ ਵਲੋਂ ਜੋ ਸੂਚਨਾ ਦੇ ਅਧਿਕਾਰ ਤਹਿਤ ਤੱਥ ਦਿੱਤੇ ਗਏ ਹਨ,ਉਨ•ਾਂ ਅਨੁਸਾਰ ਮੌਜੂਦਾ ਵਜ਼ਾਰਤ ਦੇ ਅੱਧੀ ਦਰਜਨ ਵਜ਼ੀਰ ਵੀ ਹਨ ਜਿਨ•ਾਂ ਨੇ ਕਿਤਾਬਾਂ ਪੜ•ਨ ਤੋਂ ਪਾਸਾ ਹੀ ਵੱਟੀ ਰੱਖਿਆ ਹੈ। ਇਨ•ਾਂ ਵਜ਼ੀਰਾਂ ਨੇ ਵਜ਼ਾਰਤ ਦੇ ਲੰਘੇ ਚਾਰ ਵਰਿ•ਆਂ ਦੌਰਾਨ ਇੱਕ ਵੀ ਕਿਤਾਬ ਵਿਧਾਨ ਸਭਾ ਦੀ ਲਾਇਬਰੇਰੀ ਚੋਂ ਇਸੂ ਨਹੀਂ ਕਰਾਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਕਿਤਾਬਾਂ ਨਾ ਇਸੂ ਕਰਾਉਣ ਦੇ ਮਾਮਲੇ ਵਿੱਚ ਵੀ ਆਪਣਾ ਗਠਜੋੜ ਨਿਭਾਇਆ ਹੈ। ਕਾਂਗਰਸੀ ਵਿਧਾਇਕਾਂ ਨੇ ਵੀ ਇਨ•ਾਂ ਵਿਧਾਇਕਾਂ ਦੇ ਪੈਰ 'ਚ ਪੈ ਧਰਿਆ ਹੈ। ਦੱਸਦੇ ਹਨ ਜੋ ਪੁਰਾਣੇ ਵਿਧਾਇਕ ਹੁੰਦੇ ਸਨ,ਉਹ ਕਿਤਾਬਾਂ ਚੋਂ ਹੀ ਰਾਹ ਲੱਭਦੇ ਸਨ। ਕੈਬਨਿਟ ਵਜ਼ੀਰ ਸੁੱਚਾ ਸਿੰਘ ਲੰਗਾਹ, ਭਾਜਪਾ ਨੇਤਾ ਤੇ ਵਜ਼ੀਰ ਤੀਕਸ਼ਣ ਸੂਦ,ਵਜ਼ੀਰ ਰਣਜੀਤ ਸਿੰਘ ਬ੍ਰਹਮਪੁਰਾ,ਵਜ਼ੀਰ ਪਰਮਿੰਦਰ ਸਿੰਘ ਢੀਂਡਸਾ,ਵਜ਼ੀਰ ਅਜੀਤ ਸਿੰਘ ਕੋਹਾੜ ਅਤੇ ਜਨਮੇਜਾ ਸਿੰਘ ਸੇਖੋਂ ਵਲੋਂ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਚਾਰ ਵਰਿ•ਆਂ ਦੌਰਾਨ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਮਹਿਲਾ ਵਿਧਾਇਕਾਂ ਚੋਂ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼,ਰਾਜਵਿੰਦਰ ਕੌਰ ਭੁੱਲਰ,ਰਾਜਬੰਸ ਕੌਰ ਅਤੇ ਰਜ਼ੀਆ ਸੁਲਤਾਨਾ ਨੇ ਇਸ ਸਮੇਂ ਦੌਰਾਨ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਪੰਜਾਬ ਦੇ 117 ਵਿਧਾਇਕਾਂ ਚੋਂ ਏਦਾ ਦੇ 71 ਵਿਧਾਇਕ ਹਨ ਜਿਨ•ਾਂ ਨੇ ਕਿਤਾਬ ਇਸੂ ਕਰਾਉਣ ਲਈ ਕਦੇ ਅਸੈਂਬਲੀ ਦੀ ਲਾਇਬਰੇਰੀ ਦਾ ਮੂੰਹ ਨਹੀਂ ਦੇਖਿਆ ਹੈ।
ਵੇਰਵਿਆਂ ਅਨੁਸਾਰ ਸਾਲ 1997-2002 ਦੀ ਅਕਾਲੀ ਹਕੂਮਤ ਦੌਰਾਨ 62 ਵਿਧਾਇਕਾਂ ਨੇ ਲਾਇਬਰੇਰੀ ਦਾ ਮੂੰਹ ਨਹੀਂ ਦੇਖਿਆ ਸੀ ਜਦੋਂ ਕਿ ਸਾਲ 2002-2007 ਦੀ ਕਾਂਗਰਸੀ ਹਕੂਮਤ ਦੌਰਾਨ 64 ਵਿਧਾਇਕਾਂ ਨੇ ਲਾਇਬਰੇਰੀ ਚੋਂ ਕੋਈ ਕਿਤਾਬ ਨਹੀਂ ਲਈ ਸੀ। ਹੁਣ ਮੌਜੂਦਾ ਅਕਾਲੀ ਵਜ਼ਾਰਤ 'ਚ ਇਹ ਗਿਣਤੀ ਵੱਧ ਕੇ 71 ਵਿਧਾਇਕਾਂ ਦੀ ਹੋ ਗਈ ਹੈ ਜੋ ਕਦੇ ਲਾਇਬਰੇਰੀ ਨਹੀਂ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਵਿਧਾਨ ਸਭਾ ਦੀ ਲਾਇਬਰੇਰੀ ਕਮੇਟੀ ਦੇ ਚੇਅਰਮੈਨ ਸਾਲ 2002-2007 ਦੌਰਾਨ ਵਿਧਾਇਕ ਤੇਜ ਪ੍ਰਕਾਸ਼ ਸਿੰਘ ਬਣੇ, ਉਨ•ਾਂ ਨੇ ਉਦੋਂ ਇੱਕ ਵੀ ਕਿਤਾਬ ਇਸੂ ਨਹੀਂ ਕਰਾਈ। ਉਸ ਤੋਂ ਪਹਿਲਾਂ ਸਾਲ 1997-2002 ਦੌਰਾਨ ਲਾਇਬਰੇਰੀ ਕਮੇਟੀ ਦੇ ਚੇਅਰਮੈਨ ਗਿਰਧਾਰਾ ਸਿੰਘ ਬਣੇ ,ਉਨ•ਾਂ ਨੇ ਵੀ ਖੁਦ ਕੋਈ ਕਿਤਾਬ ਇਸੂ ਨਹੀਂ ਕਰਾਈ ਸੀ। ਇਵੇਂ ਹੀ ਲਾਇਬਰੇਰੀ ਕਮੇਟੀ ਦੇ ਜੋ ਵਿਧਾਇਕ ਮੈਂਬਰ ਬਣਦੇ ਹਨ,ਉਹ ਖੁਦ ਵੀ ਕਿਤਾਬਾਂ ਨਹੀਂ ਲੈਂਦੇ ਹਨ। ਜਿਆਦਾ ਪੜੇ ਲਿਖੇ ਵਿਧਾਇਕ ਵੀ ਕਿਤਾਬਾਂ ਨਾਲ ਸਾਂਝ ਪਾਉਣ ਤੋਂ ਡਰਦੇ ਰਹੇ ਹਨ। ਦੂਸਰੀ ਤਰਫ਼ ਉਹ ਵਿਧਾਇਕ ਵੀ ਹਨ ਜਿਨ•ਾਂ ਨੂੰ ਪੜ•ਨ ਲਿਖਣ ਦਾ ਕਾਫੀ ਸ਼ੌਕ ਹੈ ਜਿਨ•ਾਂ ਨੇ ਕਿਤਾਬਾਂ ਲੈਣ 'ਚ ਸਭ ਪਿਛਾਂਹ ਛੱਡ ਦਿੱਤੇ ਹਨ। ਸਾਲ 1997-2002 ਦੀ ਵਜ਼ਾਰਤ ਵਾਲੇ ਸਾਲਾਂ ਵਿੱਚ ਸਭ ਤੋਂ ਵੱਧ 84 ਕਿਤਾਬਾਂ ਵਿਧਾਇਕ ਚਰਨਜੀਤ ਸਿੰਘ ਅਟਵਾਲ ਨੇ ਵਿਧਾਨ ਸਭਾ ਲਾਇਬਰੇਰੀ ਚੋਂ ਲਈਆਂ ਸਨ ਜਦੋਂ ਕਿ ਸਾਲ 2002-2007 ਦੀ ਹਕੂਮਤ ਦੌਰਾਨ ਸਭ ਤੋਂ ਵੱਧ ਕਿਤਾਬਾਂ ਵਿਧਾਇਕ ਬਲਵੀਰ ਸਿੰਘ ਬਾਠ ਨੇ 39 ਲਾਇਬਰੇਰੀ ਚੋਂ ਇਸੂ ਕਰਾਈਆਂ ਸਨ। ਮੌਜੂਦਾ ਵਜ਼ਾਰਤ ਦੌਰਾਨ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਸਭ ਤੋਂ ਜਿਆਦਾ 122 ਕਿਤਾਬਾਂ ਲਾਇਬਰੇਰੀ ਚੋਂ ਲਈਆਂ ਹਨ।
ਮੁੱਖ ਮੰਤਰੀਆਂ ਦਾ ਕਿਤਾਬਾਂ ਨਾਲ ਮੋਹ
ਮੁੱਖ ਮੰਤਰੀ ਦਾ ਨਾਮ ਲਾਇਬਰੇਰੀ ਤੋਂ ਲਈਆਂ ਕਿਤਾਬਾਂ
1. ਗਿਆਨੀ ਜੈਲ ਸਿੰਘ (1972-1977) : 9 ਕਿਤਾਬਾਂ
2. ਪ੍ਰਕਾਸ਼ ਸਿੰਘ ਬਾਦਲ (1977-1980) : 23 ਕਿਤਾਬਾਂ
3 ਦਰਬਾਰਾ ਸਿੰਘ (1980-1983) : 10 ਕਿਤਾਬਾਂ
4 ਸੁਰਜੀਤ ਸਿੰਘ ਬਰਨਾਲਾ (1985-1987) : 9 ਕਿਤਾਬਾਂ
5 ਬੇਅੰਤ ਸਿੰਘ (1992-1995) : 10 ਕਿਤਾਬਾਂ
6 ਹਰਚਰਨ ਸਿੰਘ ਬਰਾੜ (1995-1996) : 01 ਕਿਤਾਬ
7 ਰਜਿੰਦਰ ਕੌਰ ਭੱਠਲ (1996-1997) : ਜ਼ੀਰੋ ਕਿਤਾਬ
8 ਪ੍ਰਕਾਸ਼ ਸਿੰਘ ਬਾਦਲ (1997-2002) : 5 ਕਿਤਾਬਾਂ
9 ਕੈਪਟਨ ਅਮਰਿੰਦਰ ਸਿੰਘ (2002-2007) : 11 ਕਿਤਾਬਾਂ
10 ਪ੍ਰਕਾਸ਼ ਸਿੰਘ ਬਾਦਲ (2007-2011) : ਜ਼ੀਰੋ ਕਿਤਾਬ
ਲਾਇਬਰੇਰੀ ਦੇ ਨਿਯਮ ਕੀ ਹਨ
ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਦੇ ਨਿਯਮਾਂ ਮੁਤਾਬਿਕ ਹਰ ਵਿਧਾਇਕ ਨੂੰ ਇੱਕ ਪਾਸ ਬੁੱਕ ਇਸੂ ਕੀਤੀ ਜਾਂਦੀ ਹੈ ਜੋ ਲਾਇਬਰੇਰੀਅਨ ਆਪਣੇ ਕੋਲ ਰੱਖਦਾ ਹੈ। ਇੱਕ ਵਿਧਾਇਕ ਇੱਕੋ ਵੇਲੇ ਤਿੰਨ ਕਿਤਾਬਾਂ ਇਸੂ ਕਰਾ ਸਕਦਾ ਹੈ। ਨਾ ਮੋੜਨ ਦੀ ਸੂਰਤ ਵਿੱਚ ਅਗਲੀ ਕਿਤਾਬ ਇਸੂ ਨਹੀਂ ਕੀਤੀ ਜਾਂਦੀ। ਇੱਕ ਕਿਤਾਬ 30 ਦਿਨਾਂ ਲਈ ਇਸੂ ਕੀਤੀ ਜਾਂਦੀ ਹੈ। ਕਿਤਾਬ ਗੁਆਚ ਜਾਣ ਦੀ ਸੂਰਤ ਵਿੱਚ ਵਿਧਾਇਕ ਨੂੰ ਕਿਤਾਬਾਂ ਦੇ ਅਸਲੀ ਮੁੱਲ ਦੇ ਨਾਲ ਨਾਲ 25 ਫੀਸਦੀ ਵਾਧੂ ਚਾਰਜ ਦੇਣੇ ਪੈਂਦੇ ਹਨ। ਵਿਧਾਨ ਸਭਾ ਸਕੱਤਰੇਤ 'ਚ ਵਿਧਾਇਕਾਂ ਦੀ ਸਹੂਲਤ ਦੀ ਲਾਇਬਰੇਰੀ ਬਣਾਈ ਹੋਈ ਹੈ ਜਿਸ 'ਤੇ ਸਲਾਨਾ ਲੱਖਾਂ ਰੁਪਏ ਖਰਚੇ ਜਾਂਦੇ ਹਨ। ਲੰਘੇ 15 ਵਰਿ•ਆਂ 'ਚ ਲਾਇਬਰੇਰੀ ਦਾ ਖਰਚ 51 ਲੱਖ ਰੁਪਏ ਦੇ ਕਰੀਬ ਹੈ। ਇੱਥੋਂ ਤੱਕ ਕਿ ਬਕਾਇਦਾ ਇੱਕ ਲਾਇਬਰੇਰੀ ਕਮੇਟੀ ਵੀ ਬਣਾਈ ਹੋਈ ਹੈ ਜਿਸ ਦੇ ਮਸ਼ਵਰੇ ਨਾਲ ਕਿਤਾਬਾਂ ਦੀ ਖਰੀਦ ਹੁੰਦੀ ਹੈ। ਲਾਇਬਰੇਰੀ ਕਮੇਟੀ ਦੇ ਮੈਂਬਰਾਂ ਨੂੰ ਜੋ ਭੱਤੇ ਦਿੱਤੇ ਜਾਂਦੇ ਹਨ,ਉਹ ਵੱਖਰੇ ਹਨ।

No comments:
Post a Comment