ਪਾਵਰਕੌਮ ਦੀ ਪਾਵਰ
ਥਰਮਲਾਂ ਦੀ ਥਾਂ ਮੁੱਲ ਦੀ ਬਿਜਲੀ
ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਨੇ ਇੱਕ ਦਹਾਕੇ 'ਚ ਏਨੀ ਮਹਿੰਗੀ ਬਿਜਲੀ ਖਰੀਦ ਲਈ ਹੈ ਕਿ ਜਿਸ ਨਾਲ ਪੰਜਾਬ 'ਚ ਛੇ ਨਵੇਂ ਤਾਪ ਬਿਜਲੀ ਘਰ ਲਗਾਏ ਜਾ ਸਕਦੇ ਹਨ। ਪਾਵਰਕੌਮ ਨੇ ਲੰਘੇ 10 ਵਰ੍ਹਿਆਂ ਤੋਂ ਸਾਰਾ ਜ਼ੋਰ ਬਿਜਲੀ ਖਰੀਦਣ 'ਤੇ ਲਾਈ ਰੱਖਿਆ ਹੈ। ਪਾਵਰਕੌਮ ਨੇ ਆਪਣੇ ਨਵੇਂ ਤਾਪ ਬਿਜਲੀ ਘਰ ਵਿਉਂਤਣ ਵੱਲ ਧਿਆਨ ਹੀ ਨਹੀਂ ਦਿੱਤਾ। ਪਾਵਰਕੌਮ ਨੇ ਆਪਣੇ ਖਜ਼ਾਨੇ 'ਚੋਂ 38000 ਕਰੋੜ ਰੁਪਏ ਬਿਜਲੀ ਦੀ ਖਰੀਦ 'ਤੇ ਖਰਚ ਦਿੱਤੇ ਹਨ। ਬਿਜਲੀ ਖਰੀਦਣ 'ਤੇ ਖਰਚ ਕੀਤੀ ਰਾਸ਼ੀ ਨਾਲ ਪੰਜਾਬ ਨੂੰ ਬਿਜਲੀ 'ਚ ਸਰਪਲੱਸ ਬਣਾਇਆ ਜਾ ਸਕਦਾ ਸੀ। ਇੱਕ ਦਹਾਕੇ ਦੌਰਾਨ ਬਿਜਲੀ ਖਰੀਦਣ 'ਤੇ ਖਰਚਾ ਚਾਰ ਗੁਣਾ ਵੱਧ ਗਿਆ ਹੈ ਤੇ ਹੁਣ ਪੰਜਾਬ ਬਿਜਲੀ ਸੰਕਟ ਝੱਲ ਰਿਹਾ ਹੈ।
ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਗਈ ਜਾਣਕਾਰੀ ਅਨੁਸਾਰ ਪਾਵਰਕੌਮ ਨੇ ਸਾਲ 2002-03 ਤੋਂ ਸਾਲ 2011-12 ਤੱਕ 38294 ਕਰੋੜ ਰੁਪਏ ਦੀ ਬਿਜਲੀ ਦੀ ਖਰੀਦ ਕੀਤੀ ਹੈ, ਜਿਸ 'ਚੋਂ 22373 ਕਰੋੜ ਰੁਪਏ ਦੀ ਬਿਜਲੀ ਕੇਂਦਰੀ ਪੂਲ 'ਚੋਂ, ਜਦੋਂ ਕਿ 9690 ਕਰੋੜ ਰੁਪਏ ਦੀ ਬਿਜਲੀ ਪ੍ਰਾਈਵੇਟ ਵਪਾਰੀਆਂ ਤੋਂ ਤੇ ਬਾਕੀ ਹੋਰ ਵਸੀਲਿਆਂ ਤੋਂ ਖਰੀਦੀ ਗਈ ਹੈ। ਚਾਲੂ ਮਾਲੀ ਸਾਲ ਦੌਰਾਨ 7207 ਕਰੋੜ ਰੁਪਏ ਦੀ ਬਿਜਲੀ ਖਰੀਦਣ ਦੀ ਤਜਵੀਜ਼ ਭੇਜੀ ਗਈ ਹੈ। ਇਹ ਰਾਸ਼ੀ ਹਾਲੇ ਸ਼ਾਮਲ ਨਹੀਂ ਕੀਤੀ ਗਈ ਹੈ। ਅਕਾਲੀ ਸਰਕਾਰ ਦੌਰਾਨ ਲੰਘੇ ਪੰਜ ਵਰ੍ਹਿਆਂ 'ਚ 26406 ਕਰੋੜ ਰੁਪਏ ਦੀ ਬਿਜਲੀ ਖਰੀਦੀ ਗਈ ਹੈ, ਜਦੋਂ ਕਿ ਕੈਪਟਨ ਹਕੂਮਤ ਸਮੇਂ 11888 ਕਰੋੜ ਰੁਪਏ ਦੀ ਬਿਜਲੀ ਖਰੀਦੀ ਗਈ ਸੀ। ਮੁਲਾਂਕਣ ਅਨੁਸਾਰ 38 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਨਾਲ ਤਾਂ ਪੰਜਾਬ ਵਿੱਚ 6382 ਮੈਗਾਵਾਟ ਦੇ ਨਵੇਂ ਥਰਮਲ ਪਲਾਂਟ ਲਗਾਏ ਜਾ ਸਕਦੇ ਹਨ। ਅਰਥਾਤ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਵਰਗੇ ਪੰਜਾਬ ਵਿੱਚ ਹੋਰ ਨਵੇਂ ਛੇ ਤਾਪ ਬਿਜਲੀ ਘਰ ਸਥਾਪਿਤ ਕੀਤੇ ਜਾ ਸਕਦੇ ਸਨ। ਇਸ ਨਾਲ ਤਾਪ ਬਿਜਲੀ ਘਰਾਂ ਦੀ ਮੌਜੂਦਾ ਪੈਦਾਵਾਰ ਵੱਧ ਕੇ ਦੁੱਗਣੀ ਹੋ ਸਕਦੀ ਸੀ। ਸੂਚਨਾ ਅਨੁਸਾਰ ਪਾਵਰਕੌਮ ਨੇ ਸਭ ਤੋਂ ਵੱਧ 6020 ਕਰੋੜ ਰੁਪਏ ਦੀ ਸਾਲ 2007-08 ਵਿੱਚ ਬਿਜਲੀ ਦੀ ਖਰੀਦ ਕੀਤੀ ਸੀ,ਜਦੋਂ ਕਿ ਸਾਲ 2011-12 ਵਿੱਚ 5249 ਕਰੋੜ ਰੁਪਏ ਦੀ ਬਿਜਲੀ ਖਰੀਦੀ ਗਈ ਸੀ। ਕੇਂਦਰੀ ਪੂਲ 'ਚੋਂ ਸਾਲ 2011-12 ਦੌਰਾਨ 3.28 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਗਈ ਸੀ ,ਜਦੋਂ ਕਿ ਸਾਲ 2002-03 ਵਿੱਚ ਇਹ ਦਰ ਸਿਰਫ 1.76 ਰੁਪਏ ਪ੍ਰਤੀ ਯੂਨਿਟ ਸੀ।
ਦੂਜੇ ਪਾਸੇ ਪਾਵਰਕੌਮ ਪ੍ਰਾਈਵੇਟ ਵਪਾਰੀਆਂ ਤੋਂ ਜੋ ਬਿਜਲੀ ਖਰੀਦ ਰਿਹਾ ਹੈ ,ਉਹ ਮਹਿੰਗੀ ਹੈ। ਪ੍ਰਾਈਵੇਟ ਵਪਾਰੀਆਂ ਨੇ ਸਾਲ 2002-03 ਵਿੱਚ ਜੋ ਬਿਜਲੀ 2.27 ਰੁਪਏ ਪ੍ਰਤੀ ਯੂਨਿਟ ਪਾਵਰਕੌਮ ਨੂੰ ਦਿੱਤੀ ਸੀ, ਉਸ ਦਾ ਭਾਅ ਸਾਲ 2007-08 ਵਿੱਚ ਪ੍ਰਤੀ ਯੂਨਿਟ 6.40 ਰੁਪਏ ਕਰ ਦਿੱਤਾ ਗਿਆ। ਪਾਵਰਕੌਮ ਨੇ ਇਸ ਤਰ੍ਹਾਂ ਹੀ ਸਾਲ 2008-09 ਵਿੱਚ ਵਪਾਰੀਆਂ ਤੋਂ 6.95 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਖਰੀਦ ਕੀਤੀ। ਲੰਘੇ ਵਰ੍ਹੇ ਪਾਵਰਕੌਮ ਨੇ ਵਪਾਰੀਆਂ ਤੋਂ 4.11 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਖਰੀਦ ਕੀਤੀ ਹੈ। ਵਪਾਰੀਆਂ ਤੋਂ ਬਿਜਲੀ ਖਰੀਦਣ ਦਾ ਰੁਝਾਨ ਇੱਕ ਦਹਾਕੇ ਦੌਰਾਨ ਵਧਿਆ ਹੈ। ਪਾਵਰਕੌਮ ਨੇ ਸਾਲ 2002-03 ਵਿੱਚ ਵਪਾਰੀਆਂ ਤੋਂ ਸਿਰਫ 28 ਕਰੋੜ ਰੁਪਏ ਦੀ ਬਿਜਲੀ ਦੀ ਖਰੀਦ ਕੀਤੀ ਸੀ,ਜਦੋਂ ਕਿ ਸਾਲ 2005-06 ਵਿੱਚ 542 ਕਰੋੜ ਰੁਪਏ ਦੀ, ਸਾਲ 2006-07 ਵਿੱਚ 1777 ਕਰੋੜ ਦੀ, ਸਾਲ 2010-11 ਵਿੱਚ 1683 ਕਰੋੜ ਰੁਪਏ ਦੀ ਅਤੇ ਸਾਲ 2011-12 ਵਿੱਚ 1122 ਕਰੋੜ ਰੁਪਏ ਦੀ ਬਿਜਲੀ ਖਰੀਦ ਕੀਤੀ ਗਈ ਹੈ। ਪੰਜਾਬ ਵਿੱਚ ਬਿਜਲੀ ਸੰਕਟ ਦਾ ਲਾਹਾ ਪ੍ਰਾਈਵੇਟ ਵਪਾਰੀ ਲੈ ਰਹੇ ਹਨ। ਦੂਸਰੀ ਤਰਫ ਪਾਵਰਕੌਮ ਦੇ ਥਰਮਲ ਪਲਾਂਟਾਂ 'ਤੇ ਨਜ਼ਰ ਮਾਰੀਏ ਤਾਂ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਤੋਂ ਬਿਜਲੀ ਪ੍ਰਤੀ ਯੂਨਿਟ 2.44 ਰੁਪਏ ਅਤੇ ਰੋਪੜ ਤਾਪ ਬਿਜਲੀ ਘਰ ਦੀ ਬਿਜਲੀ ਪ੍ਰਤੀ ਯੂਨਿਟ 2.59 ਰੁਪਏ ਪੈ ਰਹੀ ਹੈ। ਸੂਤਰ ਆਖਦੇ ਹਨ ਕਿ ਜੋ ਪ੍ਰਾਈਵੇਟ ਤਾਪ ਬਿਜਲੀ ਘਰ ਪੰਜਾਬ ਵਿੱਚ ਲੱਗ ਰਹੇ ਹਨ, ਉਨ੍ਹਾਂ ਤੋਂ ਵੀ ਪਾਵਰਕੌਮ ਨੂੰ ਮਹਿੰਗੇ ਭਾਅ 'ਤੇ ਹੀ ਬਿਜਲੀ ਮਿਲਣੀ ਹੈ। ਪਾਵਰਕੌਮ ਦੇ ਐਮ.ਡੀ.ਕੇ.ਡੀ.ਚੌਧਰੀ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ।
ਪਾਵਰਕੌਮ ਦੀਆਂ ਨੀਤੀਆਂ ਗਲਤ: ਬਲਦੇਵ ਸਰਾ
ਪੀ.ਐਸ.ਈ.ਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜ. ਬਲਦੇਵ ਸਿੰਘ ਸਰਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ ਕਿ ਇੱਕ ਦਹਾਕੇ 'ਚ 38 ਹਜ਼ਾਰ ਕਰੋੜ ਰੁਪਏ ਬਿਜਲੀ ਖਰੀਦਣ 'ਤੇ ਫੂਕ ਦਿੱਤੇ ਹਨ, ਜਿਸ ਨਾਲ ਨਵੇਂ ਤਾਪ ਬਿਜਲੀ ਘਰ ਬਣਾਏ ਜਾ ਸਕਦੇ ਸਨ। ਉਨ੍ਹਾਂ ਆਖਿਆ ਕਿ ਪਾਵਰਕੌਮ ਸਮੇਂ ਸਿਰ ਆਪਣੇ ਤਾਪ ਬਿਜਲੀ ਘਰ ਲਾਉਂਦਾ ਤਾਂ ਬਿਜਲੀ ਸਸਤੀ ਵੀ ਮਿਲਣੀ ਸੀ ਅਤੇ ਬਾਹਰੋਂਬਿਜਲੀ ਖਰੀਦਣ ਦੀ ਲੋੜ ਵੀ ਨਹੀਂ ਰਹਿਣੀ ਸੀ।

No comments:
Post a Comment