ਸਰਕਾਰੀ ਤਰਲੇ
ਨਿਲਾਮ ਹੋਣਗੇ ਹੁਣ ਅਰਾਮ ਘਰ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦਾ ਖਾਲੀ ਖ਼ਜ਼ਾਨਾ ਭਰਨ ਵਾਸਤੇ ਹੁਣ ਨਹਿਰੀ ਆਰਾਮਘਰ ਨਿਲਾਮ ਕੀਤੇ ਜਾਣਗੇ। ਨਹਿਰੀ ਮਹਿਕਮੇ ਨੇ ਨਿਲਾਮ ਕੀਤੇ ਜਾਣ ਵਾਲੇ ਆਰਾਮਘਰਾਂ ਦੀ ਸ਼ਨਾਖਤ ਕਰ ਲਈ ਹੈ। ਸਿੰਜਾਈ ਵਿਭਾਗ ਦੇ ਡਿਪਟੀ ਸਕੱਤਰ ਨੇ 6 ਜੁਲਾਈ 2012 ਨੂੰ ਡਿਪਟੀ ਕਮਿਸ਼ਨਰਾਂ ਨੂੰ ਫੈਕਸ ਸੁਨੇਹਾ ਭੇਜ ਕੇ ਖਸਤਾ ਹਾਲ ਨਹਿਰੀ ਆਰਾਮਘਰਾਂ ਦਾ ਵੇਰਵਾ ਮੰਗਿਆ ਸੀ। ਇਨ੍ਹਾਂ ਨਹਿਰੀ ਆਰਾਮਘਰਾਂ ਨੂੰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੂੰ ਤਬਦੀਲ ਕੀਤਾ ਜਾਣਾ ਹੈ, ਜਿਸ ਵੱਲੋਂ ਇਨ੍ਹਾਂ ਨੂੰ ਨਿਲਾਮ ਕੀਤਾ ਜਾਏਗਾ। ਬਠਿੰਡਾ ਨਹਿਰ ਮੰਡਲ ਵੱਲੋਂ ਕਰੀਬ ਇਕ ਦਰਜਨ ਨਹਿਰੀ ਆਰਾਮਘਰਾਂ ਦੇ ਵੇਰਵੇ 9 ਜੁਲਾਈ ਨੂੰ ਸਿੰਜਾਈ ਵਿਭਾਗ ਨੂੰ ਭੇਜ ਦਿੱਤੇ ਗਏ ਹਨ। ਇਸ ਖਿੱਤੇ ਵਿੱਚ ਸਾਲ 1998 ਤੋਂ 2000 ਦਰਮਿਆਨ ਵੀ ਸਰਕਾਰ ਨੇ 14 ਨਹਿਰੀ ਆਰਾਮਘਰ ਨਿਲਾਮ ਕੀਤੇ ਸਨ।
ਬਠਿੰਡਾ ਨਹਿਰ ਮੰਡਲ ਅਧੀਨ ਇਕ ਦਰਜਨ ਖਸਤਾ ਹਾਲ ਨਹਿਰੀ ਆਰਾਮਘਰ ਘਰ ਹਨ, ਜਿਨ੍ਹਾਂ ਦਾ ਰਕਬਾ 53.21 ਏਕੜ ਬਣਦਾ ਹੈ, ਜਿਸ ਤੋਂ ਸਰਕਾਰ ਨੂੰ ਕਰੋੜਾਂ ਦੀ ਕਮਾਈ ਹੋਣ ਦੀ ਉਮੀਦ ਹੈ। ਪਿੰਡ ਰਾਏਕੇ ਖੁਰਦ ਵਿਚਲੇ ਆਰਾਮਘਰ ਦਾ ਰਕਬਾ ਸਭ ਤੋਂ ਜ਼ਿਆਦਾ 10.70 ਏਕੜ ਹੈ। ਨਹਿਰੀ ਮਹਿਕਮੇ ਨੇ ਇਸ ਆਰਾਮਘਰ ਨੂੰ ਵਰਤੋਂ ਯੋਗ ਦੱਸਿਆ ਹੈ ਪਰ ਨਾਲ ਇਹ ਵੀ ਆਖਿਆ ਹੈ ਕਿ ਇਸ ਆਰਾਮਘਰ ਦੀ 8 ਏਕੜ ਜ਼ਮੀਨ ਸਰਪਲੱਸ ਕੀਤੀ ਜਾ ਸਕਦੀ ਹੈ। ਇਸ ਆਰਾਮਘਰ ਵਿੱਚ ਤਾਂ ਕਰਮਚਾਰੀ ਵੀ ਰਹਿੰਦੇ ਹਨ। ਪਿੰਡ ਟੱਲੇਵਾਲ ਵਿੱਚ ਪੈਂਦੇ ਆਰਾਮਘਰ ਦਾ ਰਕਬਾ 8.01 ਏਕੜ ਹੈ, ਜਦੋਂ ਕਿ ਸ਼ਹਿਣਾ ਦੇ ਆਰਾਮਘਰ ਦਾ ਰਕਬਾ 6.20 ਏਕੜ ਬਣਦਾ ਹੈ। ਹੋਰ ਜਿਨ੍ਹਾਂ ਆਰਾਮਘਰਾਂ ਨੂੰ ਖਸਤਾ ਹਾਲ ਐਲਾਨ ਕੇ ਵੇਚਣ ਦੀ ਯੋਜਨਾ ਹੈ, ਉਨ੍ਹਾਂ ਵਿੱਚ ਪਿੰਡ ਕੋਟਸ਼ਮੀਰ ਦਾ ਆਰਾਮਘਰ (ਰਕਬਾ 3.69 ਏਕੜ), ਪਿੰਡ ਚੱਕ ਰਾਮ ਸਿੰਘ ਵਾਲਾ ਦਾ ਆਰਾਮ ਘਰ (ਰਕਬਾ 3 ਏਕੜ), ਪਿੰਡ ਪੂਹਲਾ ਦਾ ਆਰਾਮਘਰ (ਰਕਬਾ 3.53 ਏਕੜ), ਪਿੰਡ ਵਿਰਕ ਕਲਾਂ ਦੇ ਆਰਾਮ ਘਰ (ਰਕਬਾ 3.01 ਏਕੜ), ਪਿੰਡ ਕੈਰਾਂ ਦਾ ਆਰਾਮਘਰ (ਰਕਬਾ 1.39 ਏਕੜ), ਪਿੰਡ ਕਲਿਆਣ ਦਾ ਆਰਾਮਘਰ (ਰਕਬਾ 3.03 ਏਕੜ), ਪਿੰਡ ਤਖਤੂਪੁਰਾ ਦਾ ਆਰਾਮਘਰ (ਰਕਬਾ 3.98 ਏਕੜ), ਪਿੰਡ ਵਜੀਦਕੇ ਦਾ ਆਰਾਮਘਰ (3.82 ਏਕੜ) ਅਤੇ ਪਿੰਡ ਨਿਊਰ ਦਾ ਆਰਾਮਘਰ (ਰਕਬਾ 2.95 ਏਕੜ) ਸ਼ਾਮਲ ਹਨ।
ਨਹਿਰੀ ਵਿਭਾਗ ਦੀ ਜੋ ਬੱਸੀਆਂ ਕੋਠੀ ਹੈ, ਉਸ ਦੀ 8 ਏਕੜ ਜਗ੍ਹਾ ਪੁਰਾਤਤਵ ਵਿਭਾਗ ਨੂੰ ਤਬਦੀਲ ਕਰ ਦਿੱਤੀ ਗਈ ਹੈ। ਬੱਸੀਆਂ ਕੋਠੀ ਦੀ 12.61 ਏਕੜ ਜਗ੍ਹਾ ਵਿੱਚੋਂ 8 ਏਕੜ ਜਗ੍ਹਾ ਨੂੰ ਪੁਰਾਤਤਵ ਵਿਭਾਗ ਰੈਨੋਵੇਟ ਕਰੇਗਾ। ਇਸ ਕੋਠੀ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਰੱਖਿਆ ਗਿਆ ਸੀ। ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਪਹਿਲਾਂ ਹੀ ਇਹ ਗੱਲ ਆਖ ਚੁੱਕੇ ਹਨ ਕਿ ਨਹਿਰੀ ਆਰਾਮਘਰਾਂ ਨੂੰ ਵੇਚਣ ਦੀ ਹਾਲੇ ਕੋਈ ਵਿਉਂਤ ਨਹੀਂ ਹੈ। ਸੂਤਰ ਆਖਦੇ ਹਨ ਕਿ ਸਰਕਾਰ ਨੇ ਖਸਤਾ ਹਾਲ ਆਰਾਮਘਰਾਂ ਨੂੰ ਵੇਚਣ ਦੀ ਤਿਆਰੀ ਕਰ ਲਈ ਹੈ। ਸਰਕਾਰ ਦਾ ਤਰਕ ਹੈ ਕਿ ਲੰਘੇ ਅਰਸੇ ਤੋਂ ਇਹ ਆਰਾਮਘਰ ਬੇਕਾਰ ਪਏ ਹਨ ਅਤੇ ਇਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ। ਸਰਕਾਰ ਨੇ ਇਨ੍ਹਾਂ 'ਤੇ ਨਾਜਾਇਜ਼ ਕਬਜ਼ੇ ਹੋਣ ਦਾ ਡਰ ਵੀ ਜ਼ਾਹਰ ਕੀਤਾ ਹੈ। ਵੇਰਵਿਆਂ ਅਨੁਸਾਰ ਮਾਲਵਾ ਇਲਾਕੇ ਵਿੱਚ ਨਹਿਰੀ ਮਹਿਕਮੇ ਦੇ ਕੁੱਲ 31 ਆਰਾਮਘਰ ਬਣੇ ਹੋਏ ਹਨ, ਜਿਨ੍ਹਾਂ ਵਿੱਚੋਂ 22 ਨੂੰ 'ਡੈੱਡ' ਐਲਾਨਿਆ ਹੋਇਆ ਹੈ। ਇਨ੍ਹਾਂ ਵਿੱਚੋਂ ਇਕ ਦਰਜਨ ਨੂੰ ਨਿਲਾਮ ਕੀਤਾ ਜਾਣਾ ਹੈ। ਪਿੰਡ ਰਾਮਨਗਰ, ਬੀਬੀਵਾਲਾ, ਕਾਲਝਰਾਨੀ ਦੇ ਆਰਾਮਘਰਾਂ ਨੂੰ ਹਾਲੇ ਵੇਚਿਆ ਨਹੀਂ ਜਾ ਰਿਹਾ।
ਆਰਾਮ ਘਰਾਂ ਨੂੰ ਵੇਚਣ ਦੀ ਸ਼ੁਰੂਆਤ ਅਕਾਲੀ ਹਕੂਮਤ ਨੇ ਹੀ ਕੀਤੀ ਸੀ। ਤਤਕਾਲੀ ਹਕੂਮਤ ਨੇ ਸਾਲ 1998 ਤੋਂ 2000 ਦੌਰਾਨ ਪਿੰਡ ਫੁਲੋਮਿਠੀ ਦਾ ਆਰਾਮਘਰ 16 ਲੱਖ, ਪੱਤੀ ਦਰਾਕਾ ਦਾ 17 ਲੱਖ ਵਿੱਚ, ਜੋਧਪੁਰ ਦਾ ਆਰਾਮਘਰ 11 ਲੱਖ, ਮਹਿਮਾ ਸਵਾਈ ਦਾ 14 ਲੱਖ, ਮੁਹਾਲਾ ਦਾ 13 ਲੱਖ ਅਤੇ ਜਲਾਲ ਦਾ 13 ਲੱਖ ਰੁਪਏ ਵਿੱਚ ਨਿਲਾਮ ਕੀਤਾ ਸੀ। ਸੂਤਰਾਂ ਅਨੁਸਾਰ ਪਿੰਡ ਜਲਾਲ ਦਾ ਆਰਾਮਘਰ ਪੰਚਾਇਤ ਨੇ ਖਰੀਦਿਆ ਸੀ ਪਰ ਪੰਚਾਇਤ ਕਿਸ਼ਤਾਂ ਨਹੀਂ ਤਾਰ ਸਕੀ। ਪਿੰਡ ਦਿਆਲਪੁਰਾ ਮਿਰਜਾ ਦਾ ਆਰਾਮ ਘਰ 13.52 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ, ਜਿਸ ਦੀ 3.50 ਏਕੜ ਜਗ੍ਹਾ ਸੀ। ਨਿਲਾਮੀ ਮੌਕੇ 10 ਫੀਸਦੀ ਰਕਮ ਭਰਾ ਲਈ ਗਈ ਸੀ ਪਰ ਬਾਅਦ ਵਿੱਚ ਆਰਾਮਘਰ ਲੈਣ ਵਾਲੇ ਵਿਅਕਤੀ ਨੇ ਹੱਥ ਪਿਛਾਂਹ ਖਿੱਚ ਲਿਆ।

No comments:
Post a Comment