ਜ਼ਿੰਦਗੀ ਜ਼ਿੰਦਾਬਾਦ
ਪਿੱਪਲ ਦਿਆ ਪੱਤਿਆ ਵੇ ...
ਚਰਨਜੀਤ ਭੁੱਲਰ
ਬਠਿੰਡਾ : ਟੁੱਟੇ ਹੋਏ ਇੱਕ ਘਰ ਦੇ ਬੂਹੇ ਤੋਂ ਤੁਰਿਆ ਚਿਹਰਾ। ਇੱਕ ਦਰਦਾਂ ਦੀ ਵਹਿੰਗੀ ਦਾ ਭਾਰ, ਦੂਜਾ ਜ਼ਿੰਦਗੀ ਤੋਂ ਲੰਮਾ ਨਾ ਮੁੱਕਣ ਵਾਲਾ ਪੈਂਡਾ। ਰਾਹਾਂ ਦੀ ਥਕਾਣ ਤਾਂ ਭੁੱਲ ਜਾਂਦੀ, ਵਕਤਾਂ ਦੀ ਪਈ ਮਾਰ ਭੁੱਲਣੀ ਸੌਖੀ ਨਹੀਂ। ਇਹ ਪੀੜ ਇਕ ਬੇਪਛਾਣ ਚਿਹਰੇ ਦੀ ਹੈ। ਉਂਜ ਤਾਂ ਲੱਖਾਂ ਬੇਪਛਾਣ ਚਿਹਰੇ ਇਸ ਤਰ•ਾਂ ਦੇ ਹਨ ਜਿਨ•ਾਂ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ, ਜੋ ਆਖਰ ਭੀੜ 'ਚ ਗੁਆਚ ਜਾਂਦੇ ਹਨ। ਪਰ ਇਹ ਚਿਹਰਾ ਇੱਕ ਧੀਅ ਧਿਆਣੀ ਦਾ,ਉਸ ਮਰਜਾਣੀ ਦਾ ਹੈ ਜਿਸ ਦੀ ਉਮਰ ਛੋਟੀ, ਪੀੜ ਵੱਡੀ ਹੈ। ਇਸ ਧੀ ਕੋਲ ਬੱਸ ਇੱਕ ਮਾਂ ਦਾ ਭਰੋਸਾ ਬਚਿਆ ਹੈ। ਜਾਂ ਫਿਰ ਬਾਪ ਦੀ ਤਸਵੀਰ ਜੋ ਉਸ ਤੋਂ ਦੂਰ ਚਲਾ ਗਿਆ ਹੈ। ਮੁਕਤਸਰ ਜ਼ਿਲੇ ਦੇ ਪਿੰਡ ਸੂਰੇਵਾਲਾ ਦੀ ਇਹ ਹੌਸਲੇ ਵਾਲੀ ਧੀ ਹੈ ਜਿਸ ਨੇ ਸੱਚਮੁੱਚ ਆਖਿਆ ਹੈ,'ਲੜਾਂਗੇ ਜ਼ਿੰਦਗੀ'। ਚੁਣੌਤੀ ਦੇਣ ਵਾਲੀ ਇਹ ਪੇਂਡੂ ਕੁੜੀ ਛਿੰਦਰਪਾਲ ਕੌਰ ਹੈ। ਮਾਂ ਅਮਰਜੀਤ ਕੌਰ ਦੀ ਇਕਲੌਤੀ ਧੀ ਤੇ ਦੋ ਵੀਰਾਂ ਦੀ ਭੈਣ ਉਦੋਂ ਤਿੰਨ ਵਰਿ•ਆਂ ਦੀ ਸੀ ਜਦੋਂ ਉਸ ਦਾ ਬਾਪ ਲਛਮਣ ਸਿੰਘ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਬਾਪ ਦੀ ਵਿਰਾਸਤ ਇੱਕੋ ਇੱਕ ਕੱਚਾ ਕੋਠਾ ਸੀ। ਨਾਨਕੇ ਘਰ ਨੇ ਇਨ•ਾਂ ਭੈਣ ਭਰਾਵਾਂ ਨੂੰ ਸੰਭਾਲਿਆ। ਨਾਨਕਿਆਂ ਦੀ ਪੰਚਾਇਤ ਨੇ ਇੱਕ ਕਮਰਾ ਬਣਾ ਕੇ ਦੇ ਦਿੱਤਾ। ਮਾਸੀ ਨੇ ਇੱਕ ਵਰਾਂਡਾ ਬਣਾ ਦਿੱਤਾ। ਇੱਥੋਂ ਸ਼ੁਰੂ ਹੋਇਆ ਇਸ ਧੀਅ ਦਾ ਸਫਰ।
ਜਦੋਂ ਇਸ ਧੀਅ 'ਤੇ ਬਸਤਾ ਚੁੱਕਿਆ ਤਾਂ ਮਾਂ ਨੇ ਉਸ ਨੂੰ ਖੇਤਾਂ ਦੇ ਰਾਹ ਵੀ ਵਿਖਾਏ। ਦਿਨ ਭਰ ਦੀ ਮਾਂ ਦੀ ਦਿਹਾੜੀ ਹੀ ਪਰਿਵਾਰ ਲਈ ਧਰਵਾਸ ਸੀ। ਭੁੱਖਣ ਭਾਣੇ ਮਾਂ ਗੋਹਾ ਕੂੜਾ ਕਰਦੀ ਤੇ ਫਿਰ ਖੇਤਾਂ 'ਚ ਦਿਹਾੜੀ। ਤੀਸਰੀ ਕਲਾਸ 'ਚ ਸੀ ਜਦੋਂ ਛਿੰਦਰਪਾਲ ਨੇ ਮਾਂ ਨਾਲ ਦਿਹਾੜੀ ਜਾਣਾ ਸ਼ੁਰੂ ਕਰ ਦਿੱਤਾ। 12 ਸਾਲ ਗੁਜ਼ਰ ਗਏ ਹਨ। ਇਹ ਧੀ ਅੱਜ ਵੀ ਮਾਂ ਨਾਲ ਖੇਤਾਂ 'ਚ ਦਿਹਾੜੀ ਕਰਦੀ ਹੈ। ਝੋਨੇ ਦੀ ਲਵਾਈ ਦੇ ਦਿਨਾਂ 'ਚ ਤਾਂ ਰਾਤ ਦੇ ਗਿਆਰਾਂ ਗਿਆਰਾਂ ਖੇਤਾਂ ਵਿੱਚ ਮਾਵਾਂ ਧੀਆਂ ਨੂੰ ਵੱਜ ਜਾਂਦੇ ਹਨ। ਕਿਸੇ ਸਮੇਂ ਮਾਂ ਦੀ ਇੱਛਾ ਆਪਣੀ ਧੀਅ ਨੂੰ ਪੰਜ ਜਮਾਤਾਂ ਮਗਰੋਂ ਘਰ ਬਿਠਾਉਣ ਦੀ ਸੀ। ਸਕੂਲ ਅਧਿਆਪਕਾਂ ਨੇ ਛਿੰਦਰਪਾਲ ਦੇ ਅੰਦਰਲੇ ਚਿਹਰੇ ਨੂੰ ਪੜ• ਲਿਆ। ਫਿਰ ਮਾਂ ਦੀ ਕੋਈ ਚੱਲ ਨਾ ਸਕੀ। ਮਾਂ ਦੱਸਦੀ ਹੈ 'ਮੈਂ ਛਿੰਦਰ ਦੀ ਪਰਖ ਕੀਤੀ, ਉਸਨੂੰ ਪੜਨੋਂ ਹਟਾਉਣ ਲਈ ਰੱਜ ਕੇ ਕੁੱਟਿਆ ਕਿ ਪਰ ਉਹ ਟੱਸ ਤੋਂ ਮੱਸ ਨਾ ਹੋਈ।' ਸ਼ਾਇਦ ਇਹ ਚੰਗਾ ਹੀ ਹੋਇਆ। ਅੱਜ ਛਿੰਦਰਪਾਲ ਕੰਪਿਊਟਰ ਇੰਜਨੀਅਰਿੰਗ ਕਰ ਰਹੀ ਹੈ। ਉਹ ਤਲਵੰਡੀ ਸਾਬੋ ਦੇ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ 'ਚ ਦੂਸਰੇ ਵਰੇ• ਦੀ ਵਿਦਿਆਰਥਣ ਹੈ। ਵੈਸੇ ਚਾਰ ਸਾਲ ਤੋਂ ਇਸੇ ਕਾਲਜ 'ਚ ਹੈ। ਜਦੋਂ ਉਹ ਸਕੂਲ 'ਚ ਪੜ•ਦੀ ਸੀ ਤਾਂ ਅਧਿਆਪਕਾਂ ਨੂੰ ਹਮਦਰਦੀ ਸੀ। ਇੱਕੋ ਸਕੂਲ ਵਰਦੀ, ਉਸ ਦੇ ਦੋ ਤਿੰਨ ਸਾਲ ਚੱਲਦੀ ਸੀ। ਸਕੂਲੋਂ ਮਿਲਦਾ ਵਜ਼ੀਫਾ ਉਹ ਆਪਣੀ ਮਾਂ ਦੇ ਹੱਥ 'ਤੇ ਰੱਖ ਦਿੰਦੀ ਸੀ। ਸਕੂਲੋਂ ਛੁੱਟੀ ਹੋਣ ਮਗਰੋਂ ਉਹ ਮਾਂ ਨਾਲ ਖੇਤਾਂ 'ਚ ਨਰਮੇ ਦੀ ਚੁਗਾਈ ਜਾਂ ਫਿਰ ਝੋਨਾ ਲਵਾਉਣ ਨਾਲ ਜਾਂਦੀ। ਮਾਂ ਅਮਰਜੀਤ ਨੇ ਦੱਸਿਆ ਕਿ ਜਦੋਂ ਉਹ ਖੇਤਾਂ 'ਚ ਮਜ਼ਦੂਰੀ ਕਰਨ ਚਲੀ ਜਾਂਦੀ ਤਾਂ ਛੋਟੀ ਉਮਰ 'ਚ ਛਿੰਦਰ ਤੇ ਦੂਸਰੇ ਬੱਚੇ ਪਿੰਡ ਦੇ ਗੁਰੂ ਘਰ 'ਚ ਰੋਟੀ ਪਾਣੀ ਛਕ ਕੇ ਆਉਂਦੇ ਸਨ।
ਦਸਵੀਂ ਕਲਾਸ ਛਿੰਦਰਪਾਲ ਨੇ 68 ਫੀਸਦੀ ਅੰਕਾਂ ਨਾਲ ਸਰਕਾਰੀ ਸਕੂਲ ਚੋਂ ਪਾਸ ਕੀਤੀ ਹੈ। ਸੱਤਵੀਂ ਕਲਾਸ 'ਚ ਉਸ ਨੇ ਰੈਸਲਿੰਗ 'ਚ ਭਾਗ ਲਿਆ। ਸਕੂਲ ਦੌਰਾਨ ਉਸ ਨੇ ਪੰਜਾਬ ਚੋਂ ਰੈਸਲਿੰਗ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਕੌਮੀ ਮੁਕਾਬਲੇ 'ਚ ਇਸ ਕਰਕੇ ਨਹੀਂ ਜਾ ਸਕੀ ਕਿ ਉਸਨੂੰ ਲਿਜਾਣ ਵਾਲਾ ਕੋਈ ਨਹੀਂ ਸੀ। ਏਨੀ ਪਹੁੰਚ ਨਹੀਂ ਸੀ ਕਿ ਖੁਦ ਪੈਸੇ ਦਾ ਇੰਤਜ਼ਾਮ ਕਰ ਲੈਂਦੀ। ਸ਼ਰਮਾਕਲ ਤੇ ਮਲੂਕ ਜਿਹੀ ਇਹ ਲੜਕੀ ਜ਼ਿੰਦਗੀ ਨਾਲ ਅਸਲੀ ਜੰਗ ਹੁਣ ਲੜ ਰਹੀ ਹੈ ਕਿਉਂਕਿ ਪੈਰ ਪੈਰ 'ਤੇ ਮਾਲੀ ਮੁਸ਼ਕਲਾਂ ਉਸ ਦਾ ਖਹਿੜਾ ਨਹੀਂ ਛੱਡਦੀਆਂ। ਜਦੋਂ ਕਾਲਜ ਚੋਂ ਛੁੱਟੀਆਂ ਹੁੰਦੀਆਂ ਹਨ ਤਾਂ ਉਹ ਆਪਣੀ ਮਾਂ ਨਾਲ ਖੇਤਾਂ 'ਚ ਝੋਨਾ ਲਵਾਈ ਦਾ ਕੰਮ ਕਰਦੀ ਹੈ। ਉਸਨੇ ਦੱਸਿਆ ਕਿ ਉਸ ਨੂੰ ਸਾਲਾਨਾ ਫੀਸ ਲਈ 6300 ਰੁਪਏ ਦੀ ਲੋੜ ਸੀ। ਉਸ ਨੇ ਐਤਕੀਂ ਗਰਮੀ ਦੀਆਂ ਛੁੱਟੀਆਂ 'ਚ ਆਪਣੀ ਮਾਂ ਤੇ ਛੋਟੇ ਭਰਾ ਨਾਲ ਮਿਲ ਕੇ ਡੇਢ ਮਹੀਨਾ ਠੇਕੇ 'ਤੇ ਝੋਨਾ ਲਾਇਆ ਅਤੇ ਕਰੀਬ 6000 ਰੁਪਏ ਕਮਾ ਲਏ। ਇਸੇ ਦਿਹਾੜੀ ਨਾਲ ਉਹ ਆਪਣੀ ਫੀਸ ਤਾਰ ਸਕੀ। ਫੀਸਾਂ ਦੇ ਵੱਧ ਰਹੇ ਖਰਚੇ ਉਸ ਦੀ ਨਿੱਤ ਪ੍ਰੀਖਿਆ ਲੈ ਰਹੇ ਹਨ। ਹਾਲਾਂਕਿ 'ਗੋਲਡਨ ਹਾਰਟਸ' ਸਕੀਮ ਤਹਿਤ ਦਾਨੀ ਸੱਜਣਾਂ ਵਲੋਂ ਉਸ ਦੀ ਸਲਾਨਾ 47,250 ਰੁਪਏ ਟਿਊਸ਼ਨ ਫੀਸ ਵਜੋਂ ਫੀਸ ਭਰੀ ਜਾ ਰਹੀ ਹੈ। ਕੇਵਲ ਦੂਸਰੇ ਖਰਚੇ ਹੀ ਉਸ ਨੂੰ ਸਾਹ ਨਹੀਂ ਲੈਣ ਦੇ ਰਹੇ। ਜਦੋਂ ਉਹ ਤਲਵੰਡੀ ਸਾਬੋ ਦੇ ਇਸ ਕਾਲਜ 'ਚ ਪਹਿਲੇ ਸਾਲ ਆਈ ਤਾਂ ਉਸ ਕੋਲ ਫੀਸ ਜੋਗੇ ਪੈਸੇ ਵੀ ਨਹੀਂ ਸੀ। ਮਾਂ ਵਲੋਂ ਦਿਹਾੜੀ ਕਰਕੇ ਜੋੜ ਕੇ ਰੱਖੀ ਸਾਰੀ ਰਾਸ਼ੀ ਇਸ ਬੱਚੀ ਦੀ ਫੀਸ 'ਚ ਚਲੀ ਗਈ।
ਤਖ਼ਤ ਦੀ ਪਵਿੱਤਰ ਧਰਤੀ 'ਤੇ ਇਹ ਲੜਕੀ ਪੀ.ਜੀ ਹਾਊਸ 'ਚ ਇੱਕ ਕਮਰੇ 'ਚ ਆਪਣੀਆਂ ਦੋ ਜਮਾਤੀ ਲੜਕੀਆਂ ਨਾਲ ਰਹਿਣ ਲੱਗੀ। ਉਸ ਕੋਲ ਦੋ ਡੰਗ ਦੀ ਰੋਟੀ ਖਾਣ ਦਾ ਸਾਧਨ ਵੀ ਨਹੀਂ ਸੀ ਤੇ ਕਮਰੇ ਦਾ 500 ਰੁਪਏ ਪ੍ਰਤੀ ਮਹੀਨਾ ਕਿਰਾਇਆ ਉਸਨੂੰ ਫਿਕਰਾਂ 'ਚ ਪਾਈ ਰੱਖਦਾ ਸੀ। ਉਹ ਦੱਸਦੀ ਹੈ ਕਿ ਇਨ•ਾਂ ਹਾਲਾਤ ਵਿੱਚ ਉਹ ਸ਼ਨਿਚਰਵਾਰ ਤੇ ਐਤਵਾਰ ਨੂੰ ਤਖਤ ਸਾਹਿਬ ਦੇ ਲੰਗਰ 'ਚ ਰੋਟੀ ਪਾਣੀ ਛਕ ਕੇ ਆਉਂਦੀ ਰਹੀ ਹੈ। ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਇਸ ਲੜਕੀ ਨੇ ਕਾਲਜ ਦੀ ਉਸ ਸੀਨੀਅਰ ਲੜਕੀ 'ਅਮਨ ਦੀਦੀ'ਦਾ ਵਾਰ ਵਾਰ ਜ਼ਿਕਰ ਕੀਤਾ ਜਿਸ ਨੇ ਪੂਰਾ ਇੱਕ ਸਾਲ ਆਪਣੇ ਖਰਚੇ 'ਤੇ ਇਸ ਲੜਕੀ ਨੂੰ ਪੀ.ਜੀ.ਹਾਊਸ 'ਚ ਦੋ ਡੰਗ ਦੀ ਰੋਟੀ ਖੁਆਈ। ਜਮ•ਾਂ ਦੋ ਦੀ ਪੜਾਈ ਦੌਰਾਨ ਛਿੰਦਰਪਾਲ ਨੇ ਪੀ.ਜੀ.ਹਾਊਸ 'ਚ ਹਾਊਸ ਦੀ ਮਾਲਕ ਆਂਟੀ ਨਾਲ ਦੂਸਰੀਆਂ ਲੜਕੀਆਂ ਦਾ ਖਾਣਾ ਤਿਆਰ ਕਰਨ ਅਤੇ ਬਰਤਨ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਬਦਲੇ 'ਚ ਉਸ ਨੂੰ ਆਂਟੀ ਵਲੋਂ ਮੁਫਤ ਰੋਟੀ ਦੇ ਦਿੱਤੀ ਜਾਂਦੀ ਸੀ। ਕਮਰੇ ਦਾ ਕਿਰਾਇਆ ਕਾਲਜ ਦੇ ਇੱਕ ਲੈਕਚਰਾਰ ਅਮਨਦੀਪ ਸਿੰਘ ਵਲੋਂ ਇੱਕ ਸਾਲ ਤਾਰਿਆ ਜਾਂਦਾ ਰਿਹਾ।
ਕੰਪਿਊਟਰ ਇੰਜਨੀਅਰਿੰਗ ਦੇ ਪਹਿਲੇ ਸਾਲ ਦੌਰਾਨ ਉਸ ਨੂੰ ਹੋਸਟਲ ਤਾਂ ਮਿਲ ਗਿਆ ਪ੍ਰੰਤੂ ਪਹਿਲੇ ਸਾਲ ਹੋਸਟਲ ਫੀਸ 4300 ਉਸ ਲਈ ਮੁਸ਼ਕਲ ਸੀ। ਉਹ ਛੁੱਟੀਆਂ ਦੌਰਾਨ ਫਿਰ ਦਿਹਾੜੀ ਕਰਦੀ ਰਹੀ। ਇਸ ਦਿਹਾੜੀ ਦੇ ਜੋੜੇ ਪੈਸੇ ਹੀ ਉਸ ਦੀ ਹੋਸਟਲ ਫੀਸ ਕੱਢ ਸਕੇ ਹਨ। ਜਦੋਂ ਉਹ ਛੁੱਟੀਆਂ ਦੌਰਾਨ ਦਿਨ ਰਾਤ ਖੇਤਾਂ ਵਿੱਚ ਕੰਮ ਕਰਦੀ ਹੈ ਤਾਂ ਪਿੰਡ ਵਾਲੇ ਉਸ ਦੀ ਮਿਸਾਲ ਆਪੋ ਆਪਣੇ ਬੱਚਿਆਂ ਨੂੰ ਦਿੰਦੇ ਹਨ। ਉਹ ਆਪਣੀ ਪੌਕੇਟ ਮਨੀ ਇੱਕ ਸੌ ਰੁਪਏ ਨੂੰ ਵੀ ਸਾਂਭ ਸਾਂਭ ਕੇ ਰੱਖਦੀ ਹੈ। ਉਸ ਦਾ ਉਦਾਸ ਚਿਹਰਾ ਹਕੂਮਤਾਂ ਦਾ ਮੂੰਹ ਚਿੜਾਅ ਰਿਹਾ ਸੀ ਤੇ ਉਸ ਦੇ ਮਨ ਦੀ ਦ੍ਰਿੜਤਾ ਹੌਸਲਾ ਦੇਣ ਵਾਲੀ ਸੀ। ਉਹ ਸਵੇਰ ਵਕਤ ਆਪਣੇ ਕਮਰੇ 'ਚ ਪਾਠ ਕਰਦੀ ਹੈ ਅਤੇ ਰਾਤ ਨੂੰ ਚਾਰ ਘੰਟੇ ਰੋਜ਼ਾਨਾ ਪੜ•ਦੀ ਹੈ। ਕਾਲਜ ਤਰਫੋਂ ਉਸ ਨੂੰ ਕਿਤਾਬਾਂ ਮੁਫਤ ਮਿਲ ਰਹੀਆਂ ਹਨ। ਉਸ ਨੂੰ ਕਾਲਜ 'ਚ ਵੀ ਕਦੇ ਬਾਕੀ ਲੜਕੀਆਂ ਵਾਂਗ ਕੱਪੜੇ ਪਾਉਣੇ ਨਸੀਬ ਨਹੀਂ ਹੋਏ। ਉਸ ਨੂੰ ਤਾਂ ਬੱਸ ਹੁਣ ਇੱਕੋ ਡਰ ਹੈ ਕਿ ਕਿਤੇ ਵੱਧ ਰਹੇ ਫੀਸਾਂ ਦੇ ਖਰਚੇ ਉਸ ਦੇ ਮਿਸ਼ਨ ਦਾ ਸਾਹ ਨਾ ਘੁੱਟ ਦੇਣ। ਇਸ ਲੜਕੀ ਨੇ ਆਪਣੀ ਮਾਂ ਸਿਰ ਚੜੇ 90,000 ਰੁਪਏ ਦੇ ਕਰਜ਼ੇ ਦੀ ਗੱਲ ਵੀ ਕੀਤੀ ਜੋ ਘਰੇਲੂ ਕੰਮਾਂ ਕਾਰਾਂ ਕਾਰਨ ਸਿਰ ਚੜ• ਗਿਆ ਸੀ। ਨਾਲ ਛੋਟੇ ਭਰਾ ਦੀ ਬਿਮਾਰੀ ਦਾ ਫਿਕਰ ਵੀ ਕੀਤਾ। ਮਾਂ ਨੇ ਦੱਸਿਆ ਕਿ ਉਨ•ਾਂ ਦੇ ਕਰਜ਼ੇ ਦੇ ਵਿਆਜ 'ਚ ਇੱਕ ਮੱਝ ਵੀ ਵਿਕ ਗਈ ਹੈ। ਭਾਵੇਂ ਤੰਗੀ ਤੁਰਸ਼ੀ ਦੇ ਬੈਰੀਅਰਾਂ ਨੇ ਰਾਹ ਰੋਕੇ, ਫਿਰ ਵੀ ਇੱਕ ਮਾਂ ਤੇ ਧੀ ਦੇ ਸ਼ਿੱਦਤ ਨੇ ਆਪਣੇ ਰਾਹ ਆਪ ਬਣਾ ਲਏ। ਇਕ ਮਾਂ ਫਖ਼ਰ ਕਰਦੀ ਹੈ, ਆਪਣੀ ਧੀਅ 'ਤੇ । ਹੋਰ ਨਹੀਂ ਤਾਂ ਘੱਟੋ ਘੱਟ ਹਕੂਮਤਾਂ ਸ਼ਰਮ ਹੀ ਕਰ ਲੈਣ, ਜਿਨ•ਾਂ ਦੀ ਨਜ਼ਰ ਕਦੇ ਅਜਿਹੇ ਬੇਪਛਾਣ ਚਿਹਰਿਆਂ 'ਤੇ ਨਹੀਂ ਪੈਂਦੀ।

No comments:
Post a Comment