ਨਵਾਂ ਮੋੜ
ਪੁਲੀਸ ਦੇ ਤਬੇਲੇ ਖਾਲ੍ਹੀ ਹੋਣ ਲੱਗੇ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੇ ਤਬੇਲੇ ਹੁਣ ਭਾਂ ਭਾਂ ਕਰਨ ਲੱਗੇ ਹਨ। ਪੰਜਾਬ ਪੁਲੀਸ ਦੇ ਘੋੜੇ ਹੁਣ 'ਹਵਾ' ਹੋਣ ਕਰਕੇ ਘੋੜਸਵਾਰ ਪੁਲੀਸ ਵੀ ਨਜ਼ਰ ਨਹੀਂ ਪੈਂਦੀ ਹੈ। ਜੋ ਪੰਜਾਬ ਪੁਲੀਸ ਕੋਲ ਘੋੜੇ ਸਨ,ਉਨ੍ਹਾਂ 'ਚੋਂ ਬਹੁਤੇ ਮਰ ਚੁੱਕੇ ਹਨ ਅਤੇ ਕਾਫੀ ਘੋੜੇ 'ਕੰਡਮ' ਹੋਣ ਕਰਕੇ ਵੇਚ ਦਿੱਤੇ ਗਏ ਹਨ। ਪੁਲੀਸ ਦੇ ਜੋ ਘੋੜਸਵਾਰ ਮੁਲਾਜ਼ਮ ਸਨ, ਉਹ ਹੁਣ ਜਨਰਲ ਡਿਊਟੀ 'ਤੇ ਤਾਇਨਾਤ ਹਨ। ਪੰਜਾਬ ਪੁਲੀਸ ਆਧੁਨਿਕ ਜ਼ਮਾਨੇ ਵਿੱਚ ਘੋੜ ਸਵਾਰ ਪੁਲੀਸ ਦੀ ਲੋੜ ਨਹੀਂ ਸਮਝਦੀ ਹੈ। ਪੰਜਾਬ ਪੁਲੀਸ ਵੱਲੋਂ ਜ਼ਿਲ੍ਹਾ ਬਠਿੰਡਾ ਨੂੰ 14 ਮਈ,1985 ਨੂੰ 20 ਘੋੜੇ ਦਿੱਤੇ ਗਏ ਸਨ। ਮੇਲਿਆਂ ਅਤੇ ਭੀੜ ਭੜੱਕੇ ਵਾਲੀ ਥਾਂ 'ਤੇ ਘੋੜ ਸਵਾਰ ਪੁਲੀਸ ਗਸ਼ਤ ਕਰਦੀ ਸੀ। ਸਾਲ 2002 ਤੋਂ ਬਾਅਦ ਇਸ ਜ਼ਿਲ੍ਹੇ ਵਿੱਚ ਕੋਈ ਘੋੜਾ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਠਿੰਡਾ ਨੂੰ 31 ਮਾਰਚ,2011 ਨੂੰ ਘੋੜੇ ਖਰੀਦਣ ਵਾਸਤੇ 9 ਲੱਖ ਦੀ ਰਾਸ਼ੀ ਭੇਜੀ ਗਈ ਸੀ ਅਤੇ ਇਸੇ ਤਰ੍ਹਾਂ ਫਰੀਦਕੋਟ ਅਤੇ ਮਾਨਸਾ ਜ਼ਿਲ੍ਹੇ ਨੂੰ 4.50-4.50 ਲੱਖ ਦੀ ਰਾਸ਼ੀ ਭੇਜੀ ਸੀ। ਰਾਸ਼ੀ ਦੇ ਬਾਵਜੂਦ ਘੋੜੇ ਨਹੀਂ ਖਰੀਦੇ ਜਾ ਸਕੇ ਹਨ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿੱਚ ਅੱਧੀ ਦਰਜਨ ਘੋੜੇ ਹਨ ਜੋ ਜ਼ਿਆਦਾ ਸਮਾਂ ਪਿੰਡ ਬਾਦਲ ਵਿੱਚ ਘੁੰਮਦੇ ਰਹਿੰਦੇ ਹਨ। ਪੰਜਾਬ ਪੁਲੀਸ ਦੇ ਹੁਕਮ ਹਨ ਕਿ ਜੇਕਰ ਬਾਕੀ ਜ਼ਿਲ੍ਹਿਆਂ ਨੂੰ ਲੋੜ ਪੈਂਦੀ ਹੈ ਤਾਂ ਮੁਕਤਸਰ ਜ਼ਿਲ੍ਹੇ ਦੇ ਘੋੜੇ ਵਰਤ ਲਏ ਜਾਣ। ਜ਼ਿਲ੍ਹਾ ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਬਠਿੰਡਾ ਅਤੇ ਮਾਨਸਾ ਦੀ ਪੁਲੀਸ ਕੋਲ ਘੋੜੇ ਨਹੀਂ ਹਨ। ਫਿਰੋਜ਼ਪੁਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਪੁਲੀਸ ਕੋਲ ਹਾਲੇ ਘੋੜੇ ਹਨ ਪਰ ਇਹ ਮਨਜ਼ੂਰਸ਼ੁਦਾ ਨਫਰੀ ਨਾਲੋਂ ਘੱਟ ਹਨ। ਘੋੜਸਵਾਰ ਪੁਲੀਸ ਹੁਣ ਮਾਲਵੇ ਦੇ ਪ੍ਰਸਿੱਧ ਮੇਲਿਆਂ 'ਤੇ ਹੀ ਨਜ਼ਰ ਪੈਂਦੀ ਹੈ। ਪੀ.ਏ.ਪੀ. ਦੀ 7 ਬਟਾਲੀਅਨ ਵੱਲੋਂ ਜ਼ਿਲ੍ਹਿਆਂ ਨੂੰ ਪਹਿਲਾਂ ਘੋੜੇ ਖਰੀਦ ਕੇ ਦਿੱਤੇ ਜਾਂਦੇ ਸਨ।
ਪੰਜਾਬ ਪੁਲੀਸ ਅਕੈਡਮੀ ਫਿਲੌਰ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਅਨੁਸਾਰ ਪੁਲੀਸ ਅਕੈਡਮੀ ਫਿਲੌਰ ਕੋਲ ਸਿਰਫ ਦੋ ਦਰਜਨ ਘੋੜੇ ਹਨ ਪਰ ਮਨਜ਼ੂਰਸ਼ੁਦਾ ਘੋੜਿਆਂ ਦੀ ਨਫਰੀ 40 ਦੇ ਕਰੀਬ ਹੈ। ਸੂਚਨਾ ਅਨੁਸਾਰ ਫਿਲੌਰ ਵਿਖੇ ਇੰਨਡੋਰ ਹੌਰਸ ਰਾਈਡਿੰਗ ਸਕੂਲ ਹੈ ਜਿਥੇ ਘੋੜਸਵਾਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਇਥੇ ਕੋਈ ਨਵਾਂ ਘੋੜਾ ਨਾ ਖਰੀਦੇ ਜਾਣ ਦੀ ਸੂਚਨਾ ਹੈ। ਇਸ ਸਕੂਲ ਵਿੱਚ ਇੱਕ ਰਾਈਡਿੰਗ ਮਾਸਟਰ ਅਤੇ 12 ਇੰਸਟਰਕਟਰ ਹਨ। ਇੱਥੇ ਕੁਝ ਘੋੜੇ ਮਰ ਚੁੱਕੇ ਹਨ ਜਿਸ ਕਾਰਨ ਹੋਰ ਘੋੜਿਆਂ ਦੀ ਲੋੜ ਹੈ। ਇਵੇਂ ਹੀ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਵੀ ਚਾਰ ਘੋੜਿਆਂ ਦੀ ਲੋੜ ਹੈ ਪਰ ਇਥੇ ਦੋ ਹੀ ਘੋੜੇ ਹਨ। ਪੰਜਾਬ ਪੁਲੀਸ ਅਕੈਡਮੀ ਫਿਲੌਰ ਦੇ ਪੰਜ ਘੋੜੇ ਪਿਛਲੇ ਸਮੇਂ ਵਿੱਚ ਮੌਤ ਦੇ ਮੂੰਹ ਜਾ ਪਏ ਹਨ। ਸਾਲ 2006 ਵਿੱਚ ਅਕੈਡਮੀ ਦੇ ਬਾਬਰ ਅਤੇ ਮਸਤਾਨਾ ਨਾਂ ਦੇ ਘੋੜੇ ਦੀ ਮੌਤ ਹੋ ਗਈ ਸੀ, ਸਾਲ 2007 ਵਿੱਚ ਕਰਿਸ਼ਮਾ ਨਾਂ ਦੀ ਘੋੜੀ, ਸਾਲ 2008 ਵਿੱਚ ਐਕਟੇਵਲ ਅਤੇ ਸਾਲ 2009 ਵਿੱਚ ਰਣਜੀਤ ਨਾਂ ਦੇ ਘੋੜੇ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਪੀ.ਆਰ.ਟੀ.ਸੀ. ਜਹਾਨਖੇਲਾਂ ਵਿੱਚ ਸਾਲ 2005 ਵਿੱਚ ਰਾਵੀ ਅਤੇ ਜੀਤਾ ਨਾਂ ਦੇ ਘੋੜੇ ਦੀ ਮੌਤ ਹੋ ਗਈ ਸੀ ਅਤੇ ਉਸ ਮਗਰੋਂ ਬਿਆਸ ਨਾਂ ਦੇ ਘੋੜੇ ਦੀ ਵੀ ਮੌਤ ਹੋ ਗਈ।
ਸੂਚਨਾ ਅਨੁਸਾਰ ਘੋੜੇ ਦੀ ਔਸਤ ਉਮਰ ਕਰੀਬ 22-23 ਸਾਲ ਹੁੰਦੀ ਹੈ। ਪੁਲੀਸ ਅਕੈਡਮੀ ਫਿਲੌਰ ਵਿੱਚ ਸਭ ਤੋਂ ਛੋਟਾ ਘੋੜਾ 8 ਸਾਲ ਦਾ ਹੈ ਜਦੋਂ ਕਿ ਵੱਡਾ 21 ਸਾਲ ਦਾ ਹੈ। ਪੰਜਾਬ ਪੁਲੀਸ ਹੁਣ ਭੀੜ ਖਿੰਡਾਉਣ ਵਾਸਤੇ ਘੋੜੇ ਨਹੀਂ ਖਰੀਦਦੀ ਬਲਕਿ ਇਸ ਦੀ ਥਾਂ ਰੁਆਇੰਟ ਗੰਨਜ਼ ਅਤੇ ਅੱਥਰੂ ਗੈਸ ਦੇ ਗੋਲੇ ਖਰੀਦਦੀ ਹੈ। ਇਸ ਬਾਰੇ ਜ਼ਿਲ੍ਹਾ ਬਠਿੰਡਾ ਦੇ ਪੁਲੀਸ ਕਪਤਾਨ ਡਾ.ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਘੋੜਿਆਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜਿਥੇ ਵਾਹਨ ਨਹੀਂ ਜਾ ਸਕਦੇ, ਉਥੇ ਘੋੜਿਆਂ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵੱਲੋਂ ਸਰਕਾਰ ਨੂੰ ਘੋੜਿਆਂ ਦੀ ਮੰਗ ਭੇਜੀ ਗਈ ਹੈ ਅਤੇ ਸਟੇਟ ਪੱਧਰ 'ਤੇ ਘੋੜੇ ਖਰੀਦੇ ਜਾ ਰਹੇ ਹਨ।
ਘੋੜਿਆਂ ਦੀ ਖੁਰਾਕ 1.54 ਕਰੋੜ 'ਚ ਪਈ
ਪੰਜਾਬ ਪੁਲੀਸ ਦਾ ਇੱਕ ਘੋੜਾ ਸਾਲ 'ਚ ਕਰੀਬ 80 ਹਜ਼ਾਰ ਦੀ ਖੁਰਾਕ ਖਾ ਜਾਂਦਾ ਹੈ। ਪੁਲੀਸ ਅਕੈਡਮੀ ਫਿਲੌਰ ਦੇ 22 ਘੋੜੇ ਇੱਕ ਦਹਾਕੇ ਵਿੱਚ 1.54 ਕਰੋੜ ਰੁਪਏ ਦੀ ਖੁਰਾਕ ਛੱਕ ਗਏ ਹਨ। ਪੰਜਾਬ ਪੁਲੀਸ ਵੱਲੋਂ ਘੋੜਿਆਂ ਦੀ ਖੁਰਾਕ ਨਿਸ਼ਚਿਤ ਕੀਤੀ ਹੋਈ ਹੈ। ਸਰਕਾਰੀ ਘੋੜਿਆਂ ਨੂੰ ਪ੍ਰਤੀ ਦਿਨ ਡੇਢ ਕਿਲੋ ਛੋਲੇ,3 ਕਿਲੋ ਜੌਂ ਅਤੇ ਕਿਲੋ ਚੋਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 10 ਕਿਲੋ ਹਰਾ ਚਾਰਾ ਅਤੇ 8 ਕਿਲੋ ਸੁੱਕਾ ਘਾਹ ਦਿੱਤਾ ਜਾਂਦਾ ਹੈ। ਪੰਜਾਬ ਪੁਲੀਸ ਵੱਲੋਂ ਘੋੜਿਆਂ ਦੀ ਖੁਰਾਕ ਲਈ ਵੱਖਰਾ ਬਜਟ ਰੱਖਿਆ ਜਾਂਦਾ ਹੈ। ਘੋੜਿਆਂ ਦੀ ਖੁਰਾਕ ਤੋਂ ਇਲਾਵਾ ਦਵਾਈ ਵਗੈਰਾ ਦੀ ਖਰਚਾ ਵੱਖਰਾ ਰੱਖਿਆ ਜਾਂਦਾ ਹੈ।

No comments:
Post a Comment