ਖਾਤਰਦਾਰੀ
ਹਵਾਈ ਫੌਜ ਦੇ ਅਫ਼ਸਰਾਂ ਨੇ ਮੁਰਗੇ 'ਉਡਾਏ'
ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਬਠਿੰਡਾ ਵਿੱਚ ਦੋ ਦਿਨਾਂ ਵਿੱਚ ਏਅਰ ਫੋਰਸ ਦੇ ਅਫਸਰ ਹਜ਼ਾਰਾਂ ਰੁਪਏ ਦੇ ਮੁਰਗੇ ਛਕ ਗਏ। ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵਿੱਚ ਹਾਲੇ ਕਸੂਤਾ ਫਸਿਆ ਹੋਇਆ ਹੈ। ਬਠਿੰਡਾ ਦੇ ਸੈਪਲ ਹੋਟਲ ਦੇ ਪ੍ਰਬੰਧਕ 2,28,752 ਰੁਪਏ ਦੀ ਰਾਸ਼ੀ ਲੈਣ ਖਾਤਰ ਅਫਸਰਾਂ ਦੇ ਪਿੱਛੇ ਚੱਕਰ ਕੱਢ ਰਹੇ ਹਨ। ਉਪ ਰਾਸ਼ਟਰਪਤੀ ਵੱਲੋਂ 17 ਫਰਵਰੀ 2012 ਨੂੰ ਫ਼ਿਰੋਜ਼ਪੁਰ ਦਾ ਦੌਰਾ ਕੀਤਾ ਜਾਣਾ ਸੀ ਪਰ ਇਕ ਦਿਨ ਪਹਿਲਾਂ ਹੀ ਇਹ ਦੌਰਾ ਰੱਦ ਹੋ ਗਿਆ। ਇਸ ਦੌਰੇ ਦੇ ਮੱਦੇਨਜ਼ਰ ਏਅਰ ਫੋਰਸ ਦੇ ਅਫਸਰ ਪੰਜਾਬ ਆਏ ਸਨ, ਜਿਨ੍ਹਾਂ ਨੂੰ ਬਠਿੰਡਾ ਵਿਖੇ ਠਹਿਰਾਇਆ ਗਿਆ ਸੀ। ਏਅਰ ਫੋਰਸ ਦੇ ਅਮਲੇ ਵਿੱਚ ਕਰੀਬ ਦਰਜਨ ਕੁ ਅਫਸਰ ਸ਼ਾਮਲ ਸਨ। ਵੇਰਵਿਆਂ ਅਨੁਸਾਰ ਏਅਰ ਫੋਰਸ ਦਾ ਅਮਲਾ 15 ਅਤੇ 16 ਫਰਵਰੀ 2012 ਨੂੰ ਬਠਿੰਡਾ ਦੇ ਤਿੰਨ ਤਾਰਾ ਹੋਟਲ ਵਿੱਚ ਠਹਿਰਿਆ ਸੀ। ਹੋਟਲ ਦੇ ਬਿੱਲਾਂ ਅਨੁਸਾਰ ਏਅਰ ਫੋਰਸ ਦੇ ਅਫਸਰਾਂ ਨੇ ਮਾਸਾਹਾਰੀ ਖਾਣਾ ਜ਼ਿਆਦਾ ਖਾਧਾ। ਮੱਛੀ ਦੇ ਪਕੌੜੇ ਵੀ ਅਫਸਰਾਂ ਨੇ ਖਾਧੇ। ਹੋਟਲ ਦਾ ਕਾਫੀ ਬਿੱਲ ਫਿਸ਼ ਗਰੀਨ ਚਿੱਲੀ ਦਾ ਬਣਿਆ ਹੋਇਆ ਹੈ।
ਫਰਾਈ ਕੀਤੀ ਮੱਛੀ ਤੋਂ ਇਲਾਵਾ ਅਫਸਰਾਂ ਨੇ ਮੱਛੀ ਗਰੀਨ ਚਿੱਲੀ ਵੀ ਕਾਫੀ ਮਾਤਰਾ ਵਿੱਚ ਛਕੀ। ਇਨ੍ਹਾਂ ਦੀ ਕੀਮਤ ਪ੍ਰਤੀ ਪਲੇਟ ਢਾਈ ਸੌ ਤੋਂ 300 ਰੁਪਏ ਤੱਕ ਸੀ। ਮੱਛੀ ਦਾ ਟਿੱਕਾ (ਫਿਸ਼ ਟਿੱਕਾ) ਵੀ ਕੁਝ ਅਫਸਰਾਂ ਨੇ ਖਾਧਾ, ਜਿਸ ਦੀ ਕੀਮਤ ਪ੍ਰਤੀ ਪਲੇਟ 600 ਰੁਪਏ ਸੀ। ਮੱਛੀ ਆਚਾਰੀ ਅਤੇ ਮੱਛੀ ਕੜੀ ਵੀ ਅਫਸਰਾਂ ਨੇ ਖਾਧੀ, ਜਿਸ ਦੀ ਕੀਮਤ ਪ੍ਰਤੀ ਪਲੇਟ 300 ਰੁਪਏ ਸੀ। ਇਸ ਅਮਲੇ ਨੇ ਦੋ ਦਿਨਾਂ ਦੌਰਾਨ ਮੁਰਗ ਤੰਦੂਰੀ, ਚਿਕਨ ਚਿੱਲੀ, ਚਿਕਨ ਮਨਚੂਰੀਅਨ, ਮੁਰਗ ਟਿੱਕਾ ਮਸਾਲਾ, ਮੁਰਗ ਹਾਂਡੀ ਬਰਿਆਨੀ, ਚਿਕਨ ਲੈਮਨ, ਮੁਰਗ ਹਾਂਡੀ, ਚਿਕਨ ਲਾਲੀਪੋਪ, ਮੁਰਗ ਕੜਾਹੀ ਅਤੇ ਚਿਕਨ ਸਟੀਕ ਸਿਜਲਰ ਵੀ ਲਿਆ। ਇਨ੍ਹਾਂ ਦੀ ਸਭ ਦੀ ਕੀਮਤ ਪ੍ਰਤੀ ਪਲੇਟ 250 ਤੋਂ 300 ਰੁਪਏ ਤੱਕ ਹੈ। ਹਰ ਤਰ੍ਹਾਂ ਦੇ ਚਿਕਨ ਦੀ ਵਰਤੋਂ ਕਈ ਕਈ ਪਲੇਟਾਂ ਵਿੱਚ ਹੋਈ ਹੈ। ਮਾਸਹਾਰੀ ਖਾਣੇ ਤੋਂ ਇਲਾਵਾ ਸ਼ਾਕਾਹਾਰੀ ਖਾਣਿਆਂ ਦੇ ਬਿੱਲ ਵੀ ਪ੍ਰਸ਼ਾਸਨ ਕੋਲ ਜਮ੍ਹਾਂ ਕਰਾਏ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਏਅਰ ਫੋਰਸ ਦੇ ਅਮਲੇ ਨਾਲ ਤਾਇਨਾਤ ਕੀਤਾ ਗਿਆ ਸੀ ਅਤੇ ਅਮਲੇ ਦੇ ਖਾਣ ਪੀਣ ਦਾ ਬੰਦੋਬਸਤ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਹੀ ਕੀਤਾ ਜਾਣਾ ਸੀ। ਜਦੋਂ ਇਸ ਖਾਤਰਦਾਰੀ ਦਾ ਬਿੱਲ 2.28 ਲੱਖ ਰੁਪਏ ਬਣ ਗਿਆ ਤਾਂ ਅਫਸਰ ਹੈਰਾਨ ਰਹਿ ਗਏ। ਹੋਟਲ ਪ੍ਰਬੰਧਕਾਂ ਨੇ ਮਾਰਚ 2012 ਵਿੱਚ ਹੀ ਪ੍ਰਾਹੁਣਚਾਰੀ ਦੇ ਖਰਚੇ ਦੇ ਬਿੱਲ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਮ੍ਹਾਂ ਕਰਾ ਦਿੱਤੇ ਸਨ। ਡਿਪਟੀ ਕਮਿਸ਼ਨਰ ਬਠਿੰਡਾ ਨੇ 28 ਅਪਰੈਲ 2012 ਨੂੰ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਕਿ ਇਨ੍ਹਾਂ ਬਿੱਲਾਂ ਦੀ ਅਦਾਇਗੀ ਕਿਹੜੇ ਫੰਡਾਂ ਵਿੱਚੋਂ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਕੋਲ ਆਪਣੇ ਕੋਈ ਫੰਡ ਨਹੀਂ ਹਨ, ਜਿਥੋਂ ਅਦਾਇਗੀ ਕੀਤੀ ਜਾ ਸਕਦੀ ਹੋਵੇ। ਮਾਮਲਾ ਪੰਜਾਬ ਸਰਕਾਰ ਦੇ ਪ੍ਰੋਟੋਕਾਲ ਵਿਭਾਗ ਕੋਲ ਚਲਾ ਗਿਆ ਹੈ। ਜਦੋਂ ਪ੍ਰੋਟੋਕਾਲ ਵਿਭਾਗ ਨੇ ਇਹ ਬਿੱਲ ਦੇਖਿਆ ਤਾਂ ਉਨ੍ਹਾਂ ਨੇ ਇਨ੍ਹਾਂ ਬਿੱਲਾਂ ਦਾ ਰਿਜ਼ਨੇਬਿਲਟੀ ਸਰਟੀਫਿਕੇਟ ਮੰਗ ਲਿਆ। ਇੱਧਰ ਜਿਸ ਖੁਰਾਕ ਤੇ ਸਪਲਾਈ ਕੰਟਰੋਲਰ ਵੱਲੋਂ ਖਾਤਰਦਾਰੀ ਦੇ ਪ੍ਰਬੰਧ ਕੀਤੇ ਗਏ ਸਨ, ਉਨ੍ਹਾਂ ਦਾ ਜਲੰਧਰ ਦਾ ਤਬਾਦਲਾ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਅਧਿਕਾਰੀ ਨੂੰ ਰਿਜ਼ਨੇਬਿਲਟੀ ਸਰਟੀਫਿਕੇਟ ਦੇਣ ਲਈ ਆਖਿਆ ਹੈ। ਉਂਜ ਤਿੰਨ ਤਾਰਾ ਹੋਟਲ ਦੇ ਬਿੱਲਾਂ ਨੂੰ ਇਸ ਅਧਿਕਾਰੀ ਨੇ ਤਸਦੀਕ ਕੀਤਾ ਹੋਇਆ ਹੈ। ਹੁਣ ਪ੍ਰੋਟੋਕਾਲ ਵਿਭਾਗ ਨੇ ਇਨ੍ਹਾਂ ਬਿੱਲਾਂ ਦੀ ਅਦਾਇਗੀ ਕਰਨ ਦੀ ਸਹਿਮਤੀ ਦੇ ਦਿੱਤੀ ਹੈ, ਜਿਸ ਕਰਕੇ ਪ੍ਰਸ਼ਾਸਨ ਨੂੰ ਥੋੜੀ ਰਾਹਤ ਮਹਿਸੂਸ ਹੋਈ ਹੈ।
ਵਿਸਾਖੀ ਮੇਲੇ ਦੇ ਬਿੱਲ ਵੀ ਫਸੇ
ਵਿਸਾਖੀ ਮੇਲੇ ਦੇ ਬਿੱਲਾਂ ਦੀ ਅਦਾਇਗੀ ਵੀ ਹਾਲੇ ਫਸੀ ਹੋਈ ਹੈ। ਐਤਕੀਂ ਵਿਸਾਖੀ ਮੇਲੇ ਤੇ ਤਲਵੰਡੀ ਸਾਬੋ ਵਿਖੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੁੱਜੇ ਸਨ ਅਤੇ ਵਿਸਾਖੀ ਸਰਕਾਰੀ ਤੌਰ 'ਤੇ ਮਨਾਈ ਗਈ ਸੀ। ਮੌੜ ਮੰਡੀ ਦੇ ਰਾਜ ਟੈਂਟ ਐਂਡ ਕੇਟਰਿੰਗ ਵੱਲੋਂ ਵੀ.ਵੀ.ਆਈ.ਪੀਜ਼ ਲਈ ਖਾਣਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਫਰਮ ਵੱਲੋਂ 2.07 ਲੱਖ ਰੁਪਏ ਦਾ ਬਿੱਲ ਬਣਾਇਆ ਗਿਆ ਸੀ, ਜਿਸ ਵਿੱਚ ਵੀ.ਵੀ.ਆਈ.ਪੀਜ਼ ਦੇ ਖਾਣਿਆਂ ਦਾ 88 ਹਜ਼ਾਰ, ਵੀ.ਵੀ.ਆਈ.ਪੀਜ਼ ਦੀ ਸਕਿਉਰਿਟੀ ਦਾ 65 ਹਜ਼ਾਰ ਰੁਪਏ, ਮੀਡੀਆ ਅਤੇ ਵੀ.ਆਈ.ਪੀਜ਼ ਦੇ ਖਾਣਿਆਂ ਦਾ ਬਿੱਲ 44 ਹਜ਼ਾਰ ਰੁਪਏ ਸ਼ਾਮਲ ਹੈ। ਐਸ.ਡੀ.ਐਮ. ਤਲਵੰਡੀ ਸਾਬੋ ਨੇ ਇਸ ਫਰਮ ਦੇ ਬਿੱਲ 'ਤੇ 20 ਹਜ਼ਾਰ ਰੁਪਏ ਦਾ ਕੱਟ ਲਾ ਦਿੱਤਾ ਹੈ ਪਰ ਬਿੱਲ ਦੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ ਗਈ।

No comments:
Post a Comment