ਕੀ ਕਰੂ ਮੋਦੀ
ਧਨਾਢ ਸਬਸਿਡੀ ਛੱਡਣ ਤੋਂ ਟਲੇ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਸਰਦੇ ਪੁੱਜਦੇ ਘਰ ਵੀ ਰਸੋਈ ਗੈਸ ਦੀ ਸਬਸਿਡੀ ਛੱਡਣ ਨੂੰ ਤਿਆਰ ਨਹੀਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਬਸਿਡੀ ਛੱਡਣ ਦੀ ਅਪੀਲ ਪੰਜਾਬ ਵਿਚ ਕੋਈ ਰੰਗ ਨਹੀਂ ਦਿਖਾ ਸਕੀ ਹੈ। ਇੱਥੋਂ ਤੱਕ ਕਿ ਪੰਜਾਬ ਦੇ ਵਜ਼ੀਰਾਂ ਤੇ ਮੁੱਖ ਸੰਸਦੀ ਸਕੱਤਰਾਂ ਨੇ ਵੀ ਸਬਸਿਡੀ ਛੱਡੀ ਨਹੀਂ ਹੈ। ਪੰਜਾਬ ਵਿਚ ਹੁਣ ਤੱਕ ਸਿਰਫ 12,471 ਸਰਦੇ ਪੁੱਜਦੇ ਲੋਕਾਂ ਨੇ ਰਸੋਈ ਗੈਸ ਦੀ ਸਬਸਿਡੀ ਤਿਆਗੀ ਹੈ। ਪੰਜਾਬ ਵਿਚ ਇਸ ਵੇਲੇ 72.65 ਲੱਖ ਘਰੇਲੂ ਗੈਸ ਕੁਨੈਕਸ਼ਨ ਹਨ ਅਤੇ ਇਨ•ਾਂ ਚੋਂ ਸਬਸਿਡੀ ਛੱਡਣ ਵਾਲੇ ਸਿਰਫ 0.17 ਫੀਸਦੀ ਹੀ ਬਣਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਸਤ 2014 ਵਿਚ ਦੇਸ਼ ਦੇ ਮਾਲੀ ਪਹੁੰਚ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਬਸਿਡੀ ਵਾਲਾ ਗੈਸ ਸਿਲੰਡਰ ਲੈਣ ਦੀ ਥਾਂ ਮਾਰਕੀਟ ਭਾਅ ਤੇ ਗੈਸ ਖਰੀਦਣ ਤਾਂ ਜੋ ਸਬਸਿਡੀ ਦੀ ਬੱਚਤ ਵਾਲਾ ਪੈਸਾ ਦੇਸ਼ ਦੀ ਭਲਾਈ ਤੇ ਖਰਚਿਆ ਜਾ ਸਕੇ। ਵੇਰਵਿਆਂ ਅਨੁਸਾਰ ਪੰਜਾਬ ਵਿਚ ਤਿੰਨ ਕੰਪਨੀਆਂ ਦੇ ਗੈਸ ਕੁਨੈਕਸ਼ਨ ਹਨ।
ਇਡੇਨ ਗੈਸ ਦੇ ਪੰਜਾਬ ਵਿਚਲੇ ਖਪਤਕਾਰਾਂ ਚੋਂ 8862 ਖਪਤਕਾਰਾਂ ਨੇ ਹੀ ਰਸੋਈ ਗੈਸ ਤੇ ਸਬਸਿਡੀ ਛੱਡੀ ਹੈ ਜਦੋਂ ਕਿ ਹਿੰਦੋਸਤਾਨ ਪੈਟਰੋਲੀਅਮ ਦੇ ਸਿਰਫ 2277 ਅਜਿਹੇ ਖਪਤਕਾਰ ਮੈਦਾਨ ਵਿਚ ਨਿੱਤਰੇ ਹਨ ਜਿਨ•ਾਂ ਨੇ ਸਬਸਿਡੀ ਤਿਆਗੀ ਹੈ। ਭਾਰਤ ਗੈਸ ਦੇ ਸਿਰਫ 1332 ਖਪਤਕਾਰਾਂ ਨੇ ਸਬਸਿਡੀ ਦਾ ਤਿਆਗ ਕੀਤਾ ਹੈ। ਸਬਸਿਡੀ ਛੱਡਣ ਵਾਲਿਆਂ ਦੀ ਸੂਚੀ ਵਿਚ ਪੰਜਾਬ ਦੇ ਕਿਸੇ ਵਜ਼ੀਰ ਅਤੇ ਮੁੱਖ ਸੰਸਦੀ ਸਕੱਤਰ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤਿਕਸ਼ਣ ਸੂਦ ਕੋਲ ਭਾਰਤ ਗੈਸ ਦਾ ਕੁਨੈਕਸ਼ਨ ਹੈ ਅਤੇ ਉਨ•ਾਂ ਨੇ ਰਸੋਈ ਗੈਸ ਤੇ ਸਬਸਿਡੀ ਛੱਡ ਦਿੱਤੀ ਹੈ। ਪ੍ਰਤੱਖ ਹੈ ਕਿ ਪੰਜਾਬ ਦੇ ਵਜ਼ੀਰ ਅਤੇ ਮੁੱਖ ਸੰਸਦੀ ਸਕੱਤਰ ਕਰੋੜਪਤੀ ਹਨ ਅਤੇ ਮਾਰਕੀਟ ਰੇਟ ਤੇ ਸਿਲੰਡਰ ਖਰੀਦਣ ਦੀ ਪਹੁੰਚ ਰੱਖਦੇ ਹਨ ਪ੍ਰੰਤੂ ਉਨ•ਾਂ ਨੇ ਖੁਦ ਸਬਸਿਡੀ ਛੱਡਣ ਵਾਲਾ ਕਦਮ ਨਹੀਂ ਚੁੱਕਿਆ ਹੈ। ਵਿਰੋਧੀ ਧਿਰ ਕਾਂਗਰਸ ਦੇ ਵੀ ਕਿਸੇ ਨੇਤਾ ਨੇ ਸਬਸਿਡੀ ਨਹੀਂ ਤਿਆਗੀ ਹੈ।
ਵਪਾਰਿਕ ਖੇਤਰ ਚੋਂ ਲੁਧਿਆਣਾ ਦੇ ਓਸਵਾਲ ਪ੍ਰਵਾਰ ਨੇ ਇਸ ਮਾਮਲੇ ਵਿਚ ਪਹਿਲ ਕੀਤੀ ਹੈ। ਲੁਧਿਆਣਾ ਦੇ ਸ੍ਰੀ ਜੇ.ਐਲ.ਓਸਵਾਲ ਨੇ ਰਸੋਈ ਗੈਸ ਦੀ ਸਬਸਿਡੀ ਛੱਡ ਦਿੱਤੀ ਹੈ। ਉਨ•ਾਂ ਦੇ ਪਰਿਵਾਰ ਕੋਲ ਘਰੇਲੂ ਰਸੋਈ ਗੈਸ ਦੇ ਚਾਰ ਕੁਨੈਕਸ਼ਨ ਹਨ ਅਤੇ ਉਨ•ਾਂ ਨੇ ਸਾਰੇ ਸਿਲੰਡਰ ਹੁਣ ਮਾਰਕੀਟ ਕੀਮਤ ਤੇ ਖਰੀਦਣ ਦਾ ਫੈਸਲਾ ਕੀਤਾ ਹੈ ਅਤੇ ਸਬਸਿਡੀ ਤਿਆਗ ਦਿੱਤੀ ਹੈ। ਦਿਲਚਸਪ ਤੱਕ ਹੈ ਕਿ ਅੰਮ੍ਰਿਤਸਰ ਪੁਲੀਸ ਦੇ ਇੱਕ ਹੌਲਦਾਰ ਅਸ਼ਵਨੀ ਕੁਮਾਰ ਨੇ ਵੀ ਸਬਸਿਡੀ ਛੱਡ ਦਿੱਤੀ ਹੈ। ਮਲੋਟ ਅਤੇ ਗਿੱਦੜਬਹਾ ਦੇ ਅੱਧੀ ਦਰਜਨ ਖਪਤਕਾਰਾਂ ਨੇ ਵੀ ਸਬਸਿਡੀ ਤਿਆਗੀ ਹੈ। ਭਾਰਤ ਗੈਸ ਦੇ ਖਪਤਕਾਰਾਂ ਚੋਂ ਇਸ ਮਾਮਲੇ ਵਿਚ ਪਹਿਲਾ ਨੰਬਰ ਜਿਲ•ਾ ਪਟਿਆਲਾ ਦਾ ਹੈ ਜਿਥੋਂ ਦੇ 520 ਸਰਦੇ ਪੁੱਜਦੇ ਖਪਤਕਾਰਾਂ ਨੇ ਸਬਸਿਡੀ ਛੱਡੀ ਹੈ ਅਤੇ ਇਸ ਕੰਪਨੀ ਦੇ ਫਿਰੋਜਪੁਰ ਦੇ ਸਿਰਫ ਇੱਕ ਖਪਤਕਾਰ ਨੇ ਸਬਸਿਡੀ ਛੱਡੀ ਹੈ। ਐਚ.ਪੀ ਦੇ ਖਪਤਕਾਰਾਂ ਚੋਂ ਜਿਲ•ਾ ਮੋਗਾ ਦੇ 671 ਅਤੇ ਫਤਹਿਗੜ ਸਾਹਿਬ ਦੇ 670 ਸਰਦੇ ਪੁੱਜਦੇ ਖਪਤਕਾਰਾਂ ਨੇ ਰਸੋਈ ਗੈਸ ਦੀ ਸਬਸਿਡੀ ਤਿਆਗ ਦਿੱਤੀ ਹੈ। ਬਠਿੰਡਾ ਜਿਲ•ੇ ਵਿਚ ਭਾਰਤ ਗੈਸ ਅਤੇ ਐਚ.ਪੀ ਦੇ 158 ਖਪਤਕਾਰਾਂ ਨੇ ਸਬਸਿਡੀ ਛੱਡੀ ਹੈ ਜਦੋਂ ਕਿ ਇਨ•ਾਂ ਕੰਪਨੀਆਂ ਦੇ ਜਲੰਧਰ ਦੇ 410 ਖਪਤਕਾਰਾਂ ਨੇ ਅਜਿਹਾ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਦਾ ਟੀਚਾ ਸੀ ਕਿ ਘੱਟੋ ਘੱਟ 10 ਫੀਸਦੀ ਖਪਤਕਾਰ ਰਸੋਈ ਗੈਸ ਦੀ ਸਬਸਿਡੀ ਛੱਡ ਦੇਣ ਪ੍ਰੰਤੂ ਇਹ ਟੀਚਾ ਕਾਫੀ ਵੱਡਾ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਹਾਕਮ ਗਠਜੋੜ ਦੇ ਕਿਸੇ ਸੰਸਦ ਮੈਂਬਰ ਨੇ ਵੀ ਇਸ ਮਾਮਲੇ ਵਿਚ ਪਹਿਲ ਨਹੀਂ ਕੀਤੀ ਹੈ। ਦੇਸ਼ ਤੇ ਨਜ਼ਰ ਮਾਰੀਏ ਤਾਂ ਹੁਣ ਤੱਕ 5.16 ਲੱਖ ਖਪਤਕਾਰਾਂ ਨੇ ਰਸੋਈ ਗੈਸ ਦੀ ਸਬਸਿਡੀ ਛੱਡ ਦਿੱਤੀ ਹੈ। ਮੁਲਕ ਵਿਚ ਘਰੇਲੂ ਗੈਸ ਦੇ 17.78 ਕਰੋੜ ਕੁਨੈਕਸ਼ਨ ਹਨ ਅਤੇ ਇਸ ਹਿਸਾਬ ਨਾਲ ਦੇਸ਼ ਦੇ ਸਿਰਫ 0.29 ਫੀਸਦੀ ਖਪਤਕਾਰਾਂ ਨੇ ਹੀ ਸਬਸਿਡੀ ਨਾ ਲੈਣ ਦਾ ਫੈਸਲਾ ਕੀਤਾ ਹੈ। ਖੁਰਾਕ ਤੇ ਸਪਲਾਈਜ਼ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਸੰਪਰਕ ਨਹੀਂ ਹੋ ਸਕਿਆ।
ਬਹੁਤ ਮੱਠਾ ਹੁੰਗਾਰਾ ਰਿਹਾ : ਮੁੱਖ ਸੰਸਦੀ ਸਕੱਤਰ
ਮੁੱਖ ਸੰਸਦੀ ਸਕੱਤਰ (ਖੁਰਾਕ ਤੇ ਸਪਲਾਈ) ਸ੍ਰੀ ਪ੍ਰਕਾਸ਼ ਚੰਦ ਗਰਗ ਨੇ ਮੰਨਿਆ ਕਿ ਪੰਜਾਬ ਵਿਚ ਸਬਸਿਡੀ ਛੱਡਣ ਦੀ ਅਪੀਲ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ ਹੈ। ਉਨ•ਾਂ ਆਖਿਆ ਕਿ ਪੰਜਾਬ ਵਜ਼ਾਰਤ ਅਤੇ ਪ੍ਰਮੁੱਖ ਲੋਕਾਂ ਨੂੰ ਇਸ ਮਾਮਲੇ ਵਿਚ ਮਾਡਲ ਬਣਨਾ ਚਾਹੀਦਾ ਹੈ ਤਾਂ ਜੋ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਨਾ ਬਣੇ। ਉਨ•ਾਂ ਆਖਿਆ ਕਿ ਉਹ ਮਹਿਕਮੇ ਤਰਫੋਂ ਹੁਣ ਇਸ ਸਬੰਧੀ ਪੱਤਰ ਜਾਰੀ ਕਰਨਗੇ ਤਾਂ ਜੋ ਪਹਿਲਾਂ ਸਿਆਸੀ ਧਿਰਾਂ ਦੇ ਪ੍ਰਮੁੱਖ ਲੋਕ ਸਬਸਿਡੀ ਦਾ ਤਿਆਗ ਕਰਨ। ਉਨ•ਾਂ ਆਖਿਆ ਕਿ ਸੱਚ ਇਹ ਹੈ ਕਿ ਕੋਈ ਸਰਕਾਰੀ ਰਿਆਇਤ ਨੂੰ ਛੱਡ ਕੇ ਰਾਜ਼ੀ ਨਹੀਂ ਹੈ।

Today after reading this eye opening article.. I applied on line for opted out of LPG subsidy scheme..
ReplyDelete