ਛੋਹ ਲਈ ਟੀਸੀ
ਛੋਟੇ ਪਿੰਡ ਦਾ ਵੱਡਾ ਮੁੰਡਾ
ਚਰਨਜੀਤ ਭੁੱਲਰ
ਬਠਿੰਡਾ : ਬਰਨਾਲਾ ਦਾ ਛੋਟਾ ਜੇਹਾ ਪਿੰਡ ਬੱਲੋ ਕੇ ਅੱਜ ਖੁਸ਼ੀ ਵਿਚ ਖੀਵਾ ਹੈ। ਇਸ ਪਿੰਡ ਦੇ ਸੱਤੇ ਨੇ ਪੂਰੇ ਦੇਸ਼ ਦਾ ਕੱਦ ਸੱਤਵੇਂ ਅਸਮਾਨ ਤੇ ਪਹੁੰਚਾ ਦਿੱਤਾ ਹੈ। ਭਾਵੇਂ ਇਹ ਪਿੰਡ ਛੋਟਾ ਹੈ ਪ੍ਰੰਤੂ ਇਥੋਂ ਦਾ ਜੰਮਪਲ ਸਤਨਾਮ ਸਿੰਘ ਉਰਫ ਸੱਤਾ ਦਾ ਕੱਦ ਸੱਤ ਫੁੱਟ ਦੋ ਇੰਚ ਹੈ। ਸਤਨਾਮ ਦੀ ਮਿਹਨਤ ਅਤੇ ਲੰਮਾ ਕੱਦ ਅਮਰੀਕਾ ਦੀ ਚੁਆਇਸ ਬਣ ਗਿਆ। ਹਾਲਾਂਕਿ ਬਾਪ ਬਲਵੀਰ ਸਿੰਘ ਦਾ ਸੁਪਨਾ ਵੀ ਛੋਟਾ ਹੀ ਸੀ। ਸਿਰਫ ਏਡਾ ਕੁ ਕਿ ਮੁੰਡਾ ਖਿਡਾਰੀ ਬਣ ਕੇ ਸਿਪਾਹੀ ਭਰਤੀ ਹੋ ਜਾਵੇ। ਬਾਪ ਨੇ ਕਰਜ਼ਾ ਚੁੱਕ ਚੁੱਕ ਕੇ ਸਤਨਾਮ ਨੂੰ ਬਾਸਕਟਵਾਲ ਲਈ ਤਰਾਸਿਆ। ਵਰਿ•ਆਂ ਦੀ ਔਖ ਮਗਰੋਂ ਸੱਤੇ ਦੇ ਘਰ ਅੱਜ ਸੁੱਖ ਦਾ ਠੰਡਾ ਬੁੱਲਾ ਆਇਆ । ਅਮਰੀਕਾ ਦੀ ਐਨ.ਬੀ.ਏ ਲੀਗ ਵਿਚ 19 ਵਰਿ•ਆਂ ਦੇ ਸਤਨਾਮ ਸਿੰਘ ਭੰਮਰਾ ਅੱਜ ਦਾਖਲ ਹੋ ਗਿਆ ਹੈ। ਅਮਰੀਕਾ ਦੀ ਡਲਾਸ ਮੈਵਰਿਕ ਨੇ ਉਸ ਦੀ ਚੋਣ ਕੀਤੀ ਹੈ। ਪੰਜ ਵਰਿ•ਆਂ ਤੋਂ ਫਲੋਰੀਡਾ ਦੀ ਆਈਐਮਜੀ ਅਕੈਡਮੀ ਵਿਚ ਇਸ ਭਾਰਤੀ ਖਿਡਾਰੀ ਤੇ ਸਲਾਨਾ ਇੱਕ ਲੱਖ ਡਾਲਰ ਖਰਚਾ ਕੀਤਾ ਜਾ ਰਿਹਾ ਸੀ। ਸਤਨਾਮ ਦਾ ਕੱਦ ਅਤੇ ਮਿਹਨਤ ਉਸ ਦੀ ਚੋਣ ਦਾ ਕਾਰਨ ਬਣੇ ਹਨ। ਉਹ ਭਾਰਤ ਦਾ ਜੰਮਪਲ ਪਹਿਲਾਂ ਖਿਡਾਰੀ ਹੈ ਜੋ ਕਿ ਐਨ.ਬੀ.ਏ ਲੀਗ ਵਿਚ ਖੇਡੇਗਾ। ਇਸ ਭਾਰਤੀ ਖਿਡਾਰੀ ਦੇ ਪਿੰਡ ਦੇ ਲੋਕ ਸਿਰਫ ਏਨਾ ਜਾਣਦੇ ਹਨ ਕਿ ਉਨ•ਾਂ ਦੇ ਜਾਏ ਨੇ ਅਮਰੀਕਾ ਵਿਚ ਕੋਈ ਵੱਡੀ ਮੱਲ ਮਾਰੀ ਹੈ। ਬੱਲੋ ਕੇ ਪਿੰਡ ਦੇ ਕਿਸਾਨ ਬਲਵੀਰ ਸਿੰਘ ਦੇ ਘਰ ਦੀ ਕੰਧ ਤੇ ਅੱਜ ਵੀ ਉਹ ਰਿੰਗ ਲੱਗਾ ਹੋਇਆ ਹੈ ਜਿਥੇ ਘੰਟਿਆ ਬੱਧੀ ਸਤਨਾਮ ਛੋਟੀ ਉਮਰੇ ਪ੍ਰੈਕਟਿਸ ਕਰਦਾ ਹੁੰਦਾ ਸੀ। ਤਪਾ ਦੇ ਰਜਿੰਦਰ ਤੋਂ ਅੱਜ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ ਜੋ ਉਂਗਲ ਫੜ ਕੇ ਸਤਨਾਮ ਸਿੰਘ ਨੂੰ ਬਾਸਕਟਵਾਲ ਦੇ ਗਰਾਊਂਡ ਵਿਚ ਪਹਿਲੀ ਦਫਾ ਛੱਡ ਕੇ ਆਇਆ ਸੀ। ਮਾਂ ਸੁਖਵਿੰਦਰ ਕੌਰ ਦੀਆਂ ਅੱਖਾਂ ਵਿਚ ਅੱਜ ਖੁਸ਼ੀ ਦੇ ਹੰਝੂ ਸਨ ਜੋ ਖੁਦ ਭੁੱਖੀ ਰਹਿ ਕੇ ਆਪਣੇ ਸੱਤੇ ਦੀ ਖੁਰਾਕ ਵਾਸਤੇ ਦਿਨ ਰਾਤ ਜਾਗਦੀ ਹੁੰਦੀ ਸੀ। ਬਾਪ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਸੋਚ ਕਦੇ ਵੀ ਸਤਨਾਮ ਨੂੰ ਸਿਪਾਹੀ ਬਣਾਉਣ ਤੋਂ ਅਗਾਂਹ ਨਹੀਂ ਵਧੀ ਸੀ ਕਿਉਂਕਿ ਵਸੀਲੇ ਥੋੜੇ ਸਨ। ਜਦੋਂ ਸਤਨਾਮ ਨੂੰ ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਚ ਪਾਇਆ ਤਾਂ ਪਰਿਵਾਰ ਨੇ ਉਸ ਦੇ ਖਰਚੇ ਕਰਜ਼ਾ ਚੁੱਕ ਕੇ ਪੂਰੇ ਕੀਤੇ। ਭੈਣ ਸਰਵਜੋਤ ਕੌਰ ਨੂੰ ਅੱਜ ਧਰਵਾਸ ਮਿਲਿਆ ਕਿ ਵਰਿ•ਆਂ ਬਾਅਦ ਉਨ•ਾਂ ਦੇ ਘਰ ਦੇ ਭਾਗ ਜਾਗੇ ਹਨ। ਪਿੰਡ ਦਾ ਸਰਪੰਚ ਸਾਗਰ ਸਿੰਘ ਆਪਣੇ ਪਿੰਡ ਦੇ ਨੌਜਵਾਨ ਦੀ ਪ੍ਰਾਪਤੀ ਤੋਂ ਅਣਜਾਣ ਸੀ ਪ੍ਰੰਤੂ ਉਸ ਨੂੰ ਪਿੰਡ ਵਿਚ ਮੀਡੀਏ ਤੋਂ ਚਹਿਲ ਕਦਮੀ ਤੋਂ ਲੱਗਾ ਕਿ ਉਨ•ਾਂ ਦੇ ਪਿੰਡ ਦੇ ਹਿੱਸੇ ਕੋਈ ਵੱਡਾ ਮਾਣ ਆਇਆ ਹੈ। ਉਹ ਆਖਦਾ ਹੈ ਕਿ ਸਤਨਾਮ ਨੇ ਤਾਂ ਕੁਝ ਸਮਾਂ ਪਹਿਲਾਂ ਪਿੰਡ ਵਿਚ ਗਰਾਊਂਡ ਵੀ ਬਣਵਾਇਆ ਹੈ। ਦੱਸਣਯੋਗ ਹੈ ਕਿ ਇਸ ਪਿੰਡ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹੈ ਅਤੇ ਕਰੀਬ 350 ਕੁ ਘਰ ਹਨ। ਸਤਨਾਮ ਦੇ ਮਾਪਿਆਂ ਦਾ ਅੱਜ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ। ਸਭ ਇੱਕ ਦੂਸਰੇ ਨੂੰ ਮੂੰਹ ਮਿੱਠਾ ਕਰਾਉਣ ਵਿਚ ਲੱਗੇ ਹੋਏ ਸਨ। ਪਿੰਡ ਬੱਲੋ ਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੀ ਪੰਜਵੀਂ ਜਮਾਤ ਤੱਕ ਸਤਨਾਮ ਪੜਿਆ ਅਤੇ ਉਦੋਂ ਉਸ ਦਾ ਕੱਦ ਪੰਜ ਫੁੱਟ ਨੌ ਇੰਚ ਸੀ। ਸੱਤਵੀਂ ਕਲਾਸ ਵਿਚ ਉਸ ਦਾ ਕੱਦ ਛੇ ਫੁੱਟ ਛੇ ਇੰਚ ਸੀ। ਦਸਵੀਂ ਵਿਚ ਪੁੱਜਦੇ ਉਸ ਦਾ ਕੱਦ ਸੱਤ ਫੁੱਟ ਹੋ ਗਿਆ ਸੀ। ਸਾਲ 2011 ਵਿਚ ਉਸ ਨੂੰ ਚੀਨ ਵਿਚ ਹੋਈ 26ਵੀਂ ਏਸ਼ੀਅਨ ਬਾਸਕਟਵਾਲ ਚੈਪੀਅਨਸ਼ਿਪ ਦਾ ਸਭ ਤੋਂ ਨੌਜਵਾਨ ਖਿਡਾਰੀ ਹੋਣ ਦਾ ਮਾਣ ਮਿਲਿਆ। ਇਸੇ ਦੌਰਾਨ ਅਮਰੀਕਾ ਦੇ ਇੱਕ ਕੋਚ ਦੀ ਸਤਨਾਮ ਤੇ ਅਜਿਹੀ ਨਜ਼ਰ ਪਈ ਕਿ ਅੱਜ ਉਸ ਦੀ ਪ੍ਰਾਪਤੀ ਪੂਰੇ ਦੇਸ਼ ਨੂੰ ਮਿਰਚਾਂ ਵਾਰਨ ਲਈ ਮਜ਼ਬੂਰ ਕਰ ਰਹੀ ਹੈ। ਅਮਰੀਕਾ ਵਿਚ ਪੰਜ ਵਰਿ•ਆਂ ਤੋਂ ਉਸ ਵਾਸਤੇ ਸਭ ਕੁਝ ਮੁਫਤ ਹੈ। ਰਹਿਣ ਸਹਿਣ, ਖੁਰਾਕ ਪਾਣੀ ਅਤੇ ਹਵਾਈ ਸਫਰ ਦੀਆਂ ਟਿਕਟਾਂ ਵੀ। ਜਦੋਂ ਉਹ ਹਵਾਈ ਅੱਡੇ ਤੇ ਪੁੱਜਦਾ ਹੈ ਤਾਂ ਲੋਕ ਉਸ ਨੂੰ ਘੇਰ ਕੇ ਤਸਵੀਰਾਂ ਖਿਚਵਾਉਣ ਵਿਚ ਜੁੱਟ ਜਾਂਦੇ ਹਨ। ਲੰਮਾ ਕੱਦ ਹੋਣ ਕਰਕੇ ਉਸ ਨੇ ਮੋਟਰ ਸਾਇਕਲ ਕਦੇ ਚਲਾਇਆ ਨਹੀਂ ਅਤੇ ਸਫਰ ਵੀ ਉਸ ਨੂੰ ਇੱਧਰ ਇਨੋਵਾ ਗੱਡੀ ਵਿਚ ਹੀ ਕਰਨਾ ਪੈਂਦਾ ਹੈ। ਉਸ ਦਾ ਬਾਪ ਬਲਵੀਰ ਸਿੰਘ ਦਾ ਕੱਦ ਵੀ ਉਸ ਜਿੰਨਾ ਹੀ ਹੈ। ਭੈਣ ਦਾ ਕੱਦ ਪੰਜ ਫੁੱਟ ਤਿੰਨ ਇੰਚ ਹੈ। ਅੱਜ ਇਲੈਕਟ੍ਰੋੋਨਿਕ ਮੀਡੀਏ ਤੇ ਸਤਨਾਮ ਦੀ ਪ੍ਰਾਪਤੀ ਕੌਮਾਂਤਰੀ ਪੱਧਰ ਤੇ ਛਾਈ ਰਹੀ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤਰਫੋਂ ਸਤਨਾਮ ਦੇ ਮਾਪਿਆਂ ਨੂੰ ਅੱਜ ਸ਼ਾਮ ਤੱਕ ਕਿਸੇ ਵਧਾਈ ਤੱਕ ਨਹੀਂ ਭੇਜੀ ਹੈ। ਇੱਥੋਂ ਤੱਕ ਕਿ ਖੇਡ ਵਿਭਾਗ ਦੇ ਅਧਿਕਾਰੀ ਵੀ ਇਸ ਮਾਮਲੇ ਵਿਚ ਅੱਗੇ ਨਾ ਆਏ। ਬਾਪ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਇੱਥੋਂ ਦੀਆਂ ਸਰਕਾਰਾਂ ਨੇ ਤਾਂ ਪਹਿਲਾਂ ਵੀ ਕਦੇ ਸਤਨਾਮ ਦੀ ਕਾਬਲੀਅਤ ਦਾ ਮੁੱਲ ਨਹੀਂ ਪਾਇਆ ਸੀ ਅਤੇ ਅੱਜ ਵੀ ਕਿਸੇ ਛੋਟੇ ਵੱਡੇ ਅਧਿਕਾਰੀ ਜਾਂ ਨੇਤਾ ਨੇ ਉਨ•ਾਂ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਨ ਵਾਸਤੇ ਫੋਕਾ ਫੋਨ ਵੀ ਨਹੀਂ ਕੀਤਾ ਹੈ।

No comments:
Post a Comment