ਕਿਸਾਨ ਨੇਤਾ
ਲੱਖੋਵਾਲ ਦੀ ਠਾਠ ਨਵਾਬੀ !
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ (ਕਿਸਾਨ ਨੇਤਾ) ਦੀ ਠਾਠ ਨਵਾਬਾਂ ਨਾਲੋਂ ਘੱਟ ਨਹੀਂ ਹੈ। ਪੰਜਾਬ ਮੰਡੀ ਬੋਰਡ ਨੂੰ ਇਹ ਚੇਅਰਮੈਨੀ ਲੰਘੇ ਸਵਾ ਸੱਤ ਵਰਿ•ਆਂ ਦੌਰਾਨ ਕਰੀਬ 2.04 ਕਰੋੜ ਰੁਪਏ ਵਿਚ ਪਈ ਹੈ। ਜਦੋਂ ਕਿ ਪੰਜਾਬ ਪੁਲੀਸ ਨੂੰ ਉਨ•ਾਂ ਦੀ ਸੁਰੱਖਿਆ ਪੌਣੇ ਕਰੀਬ 1.15 ਕਰੋੜ (ਗੰਨਮੈਨਾਂ ਦੀ ਤਨਖਾਹ) ਵਿਚ ਪਈ ਹੈ। ਪੰਜਾਬ ਸਰਕਾਰ ਨੇ ਉਨ•ਾਂ ਨੂੰ ਕੈਬਨਿਟ ਰੈਂਕ ਦਿੱਤਾ ਜਦੋਂ ਕਿ ਰੈਂਕ ਦਾ ਮਾਲੀ ਭਾਰ ਮੰਡੀ ਬੋਰਡ ਝੱਲਦਾ ਹੈ। ਪੰਜਾਬ ਪੁਲੀਸ ਤਰਫੋਂ ਉਨ•ਾਂ ਨੂੰ ਚਾਰ ਗੰਨਮੈਨ ਸੁਰੱਖਿਆ ਵਾਸਤੇ ਦਿੱਤੇ ਹੋਏ ਹਨ। ਪੰਜਾਬ ਮੰਡੀ ਬੋਰਡ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਚੇਅਰਮੈਨ ਨੂੰ ਪ੍ਰਤੀ ਮਹੀਨਾ 30 ਹਜ਼ਾਰ ਰੁਪਏ ਤਨਖਾਹ ਅਤੇ ਪੰਜ ਹਜਾਰ ਰੁਪਏ ਕੰਪਨਸੇਂਟਰੀ ਭੱਤਾ ਮਿਲਦਾ ਹੈ। ਹੁਣ ਪੰਜਾਬ ਵਿਚ ਵਜ਼ੀਰਾਂ ਦੇ ਭੱਤੇ ਵੱਧਣ ਮਗਰੋਂ ਲੱਖੋਵਾਲ ਦੀ ਤਨਖਾਹ ਵਿਚ ਹੋਰ ਵਾਧਾ ਹੋ ਜਾਣਾ ਹੈ। ਸਵਾ ਸੱਤ ਵਰਿ•ਆਂ ਵਿਚ ਚੇਅਰਮੈਨ ਨੂੰ 24.70 ਲੱਖ ਰੁਪਏ ਤਨਖਾਹ ਤੇ ਕੰਪਨਸੇਂਟਰੀ ਭੱਤੇ ਦੇ ਮਿਲ ਚੁੱਕੇ ਹਨ। ਚੇਅਰਮੈਨ ਲੁਧਿਆਣੇ ਜ਼ਿਲ•ੇ ਦੇ ਆਪਣੇ ਜੱਦੀ ਪਿੰਡ ਲੱਖੋਵਾਲ ਵਿਚ ਰਹਿੰਦੇ ਹਨ ਜਿਸ ਦਾ ਮੰਡੀ ਬੋਰਡ ਪ੍ਰਤੀ ਮਹੀਨਾ ਕਿਰਾਇਆ 15 ਹਜ਼ਾਰ ਰੁਪਏ ਦੇ ਰਿਹਾ ਹੈ ਅਤੇ ਹੁਣ ਤੱਕ ਬੋਰਡ 13.20 ਲੱਖ ਰੁਪਏ ਮਕਾਨ ਕਿਰਾਏ ਦੇ ਤਾਰ ਚੁੱਕਾ ਹੈ। ਚੰਡੀਗੜ• ਦੇ ਕਿਸਾਨ ਭਵਨ ਵਿਚ ਚੇਅਰਮੈਨ ਅਤੇ ਬੋਰਡ ਮੈਨੈਜਮੈਂਟ ਵਾਸਤੇ ਵੱਖਰੇ ਤਿੰਨ ਸੂਟ ਰਾਖਵੇਂ ਹਨ।
ਪੰਜਾਬ ਮੰਡੀ ਬੋਰਡ ਨੇ ਹੁਣ ਨਵੀਂ ਇਮਾਰਤ ਵਿਚ ਚੇਅਰਮੈਨ ਦੇ ਦਫਤਰ ਵਾਸਤੇ ਇਕੱਲੇ ਫਰਨੀਚਰ ਤੇ 7.43 ਲੱਖ ਰੁਪਏ ਦਾ ਖਰਚ ਕੀਤਾ ਹੈ। ਚੇਅਰਮੈਨ ਵਾਸਤੇ ਦੋ ਰਿਵਾਲਵਿੰਗ ਕੁਰਸੀਆਂ 28,574 ਰੁਪਏ (ਪ੍ਰਤੀ ਕੁਰਸੀ 14317 ਰੁਪਏ) ਖਰੀਦੀਆਂ ਹਨ ਜਦੋਂ ਕਿ ਚੇਅਰਮੈਨ 82,296 ਰੁਪਏ ਦਾ ਦਫਤਰੀ ਮੇਜ਼ (ਸਮੇਤ ਸਾਈਡ ਰੈਕ) ਖਰੀਦਿਆ ਹੈ। ਦਫਤਰ ਵਿਚ 3.09 ਲੱਖ ਰੁਪਏ ਦੇ ਸੋਫੇ ਸਜਾਏ ਗਏ ਹਨ। ਇਸ ਤੋਂ ਬਿਨ•ਾਂ ਪਹਿਲਾਂ ਵੀ 4.21 ਲੱਖ ਰੁਪਏ ਦਾ ਫਰਨੀਚਰ ਖਰੀਦਿਆ ਗਿਆ ਸੀ। ਬੋਰਡ ਨੇ ਚੇਅਰਮੈਨ ਨੂੰ ਪੀ.ਏ ਅਤੇ ਨਿੱਜੀ ਸਟਾਫ ਤੋਂ ਬਿਨ•ਾਂ ਇੱਕ ਡਰਾਈਵਰ ਦੀ ਸਹੂਲਤ ਦਿੱਤੀ ਹੋਈ ਹੈ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਮੰਡੀ ਬੋਰਡ ਨੇ ਚੇਅਰਮੈਨ ਲੱਖੋਵਾਲ ਵਾਸਤੇ ਲੰਘੇ ਸੱਤ ਵਰਿ•ਆਂ ਵਿਚ ਸੱਤ ਗੱਡੀਆਂ ਖਰੀਦ ਕੀਤੀਆਂ ਹਨ ਜਿਨ•ਾਂ ਤੇ 78.12 ਲੱਖ ਰੁਪਏ ਖਰਚ ਕੀਤੇ ਹਨ। ਸਤੰਬਰ 2007 ਵਿਚ ਨਵੀਂ ਕੈਮਰੀ ਗੱਡੀ 20.06 ਵਿਚ ਖਰੀਦੀ ਜੋ 65 ਮਹੀਨਿਆਂ (ਅਕਤੂਬਰ 2007 ਤੋਂ ਫਰਵਰੀ 2013 ਤੱਕ) ਵਿਚ ਕਰੀਬ 6 ਲੱਖ ਕਿਲੋਮੀਟਰ ਚੱਲੀ ਜੋ ਕਿ ਪ੍ਰਤੀ ਦਿਨ 308 ਕਿਲੋਮੀਟਰ ਰੋਜ਼ਾਨਾ ਦੌੜਦੀ ਰਹੀ ਹੈ। ਮੰਡੀ ਬੋਰਡ ਨੇ ਸਾਲ 2013 ਵਿਚ ਚੇਅਰਮੈਨ ਵਾਸਤੇ 23.39 ਲੱਖ ਰੁਪਏ ਵਿਚ ਹੋਰ ਨਵੀਂ ਕੈਮਰੀ ਗੱਡੀ ਖਰੀਦੀ ਜੋ ਕਿ ਮਾਰਚ 2013 ਤੋਂ ਹੁਣ ਤੱਕ ਫਰਵਰੀ 2015 ਤੱਕ 1.80 ਲੱਖ ਕਿਲੋਮੀਟਰ ਚੱਲੀ ਹੈ।
ਚੇਅਰਮੈਨ ਲੱਖੋਵਾਲ ਜੋ ਕਿ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਵੀ ਹਨ, ਵਾਸਤੇ ਸਭ ਤੋਂ ਪਹਿਲਾਂ 4.53 ਲੱਖ ਦੀ ਗੱਡੀ ਖਰੀਦ ਕੀਤੀ ਗਈ। ਉਸ ਮਗਰੋਂ ਐਸਕੋਰਟ ਵਾਸਤੇ ਕੁਆਇਲਸ ਗੱਡੀ 4.04 ਲੱਖ ਵਿਚ ਅਤੇ 17 ਸਤੰਬਰ 2007 ਨੂੰ 7.45 ਲੱਖ ਵਿਚ ਇਨੋਵਾ ਗੱਡੀ ਖਰੀਦ ਕੀਤੀ ਗਈ। ਇਵੇਂ ਹੀ ਐਸਕੋਰਟ ਲਈ 31 ਦਸੰਬਰ 2009 ਨੂੰ ਇੱਕ ਹੋਰ ਨਵੀਂ ਇਨੋਵਾ ਗੱਡੀ 9.28 ਲੱਖ ਵਿਚ ਖਰੀਦੀ ਗਈ। ਆਖਰੀ ਐਕਸਕੋਰਟ ਗੱਡੀ 9.37 ਲੱਖ ਰੁਪਏ ਦੀ ਚੇਅਰਮੈਨ ਵਾਸਤੇ ਖਰੀਦ ਕੀਤੀ ਗਈ। ਮੁਢਲੇ ਚਾਰ ਵਰਿ•ਆਂ ਦੌਰਾਨ ਚੇਅਰਮੈਨ ਦੀਆਂ ਗੱਡੀਆਂ ਦਾ ਤੇਲ ਖਰਚ ਸਮੇਤ ਮੁਰੰਮਤ ਖਰਚ ਕਰੀਬ 50 ਲੱਖ ਰੁਪਏ ਹੈ। ਇਨ•ਾਂ ਗੱਡੀਆਂ ਦਾ ਅੰਦਾਜ਼ਨ ਤੇਲ ਤੇ ਮੁਰੰਮਤ ਖਰਚ 11 ਲੱਖ ਰੁਪਏ ਸਲਾਨਾ ਆ ਰਿਹਾ ਹੈ।
ਵਿੱਤ ਵਿਭਾਗ ਪੰਜਾਬ ਵਲੋਂ 3 ਜੂਨ 2010 ਦੇ ਪੱਤਰ ਅਨੁਸਾਰ ਬੋਰਡਾਂ ਦੇ ਚੇਅਰਮੈਨ ਵਾਸਤੇ 7 ਲੱਖ ਤੋਂ ਜਿਆਦਾ ਕੀਮਤ ਦੀ ਕਾਰ ਖਰੀਦੀ ਨਹੀਂ ਜਾ ਸਕਦੀ ਹੈ ਅਤੇ ਪੈਟਰੋਲ ਦੀ ਤੇਲ ਸੀਮਾ 290 ਲੀਟਰ ਪ੍ਰਤੀ ਮਹੀਨਾ ਮਿਥੀ ਹੋਈ ਹੈ। ਕੈਬਨਿਟ ਰੈਂਕ ਮਿਲਣ ਕਰਕੇ ਲੱਖੋਵਾਲ ਇਸ ਪੱਤਰ ਦੀ ਮਾਰ ਤੋਂ ਬਚ ਗਏ ਹਨ। ਚੇਅਰਮੈਨ ਲੱਖੋਵਾਲ ਨੂੰ ਟੈਲੀਫੋਨ ,ਮੈਡੀਕਲ ਸੁਵਿਧਾ ਅਤੇ ਮਨੋਰੰਜਨ ਭੱਤਾ ਵੀ ਮਿਲਦਾ ਹੈ ਜੋ ਉਕਤ ਖਰਚਿਆਂ ਤੋਂ ਵੱਖਰਾ ਹੈ। ਦੂਸਰੀਆਂ ਕਿਸਾਨ ਧਿਰਾਂ ਦੇ ਆਗੂ ਇਲਜ਼ਾਮ ਲਾਉਂਦੇ ਹਨ ਕਿ ਲੱਖੋਵਾਲ ਮੰਡੀ ਬੋਰਡ ਦੇ ਸਰਕਾਰੀ ਖਰਚੇ ਤੇ ਆਪਣੀ ਯੂਨੀਅਨ ਦੀ ਮਜ਼ਬੂਤੀ ਕਰਦੇ ਹਨ।
ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਦਾ ਪ੍ਰਤੀਕਰਮ ਸੀ ਕਿ ਉਸ ਨੂੰ ਸਭ ਸਹੂਲਤਾਂ ਰੂਲਜ਼ ਅਨੁਸਾਰ ਮਿਲੀਆਂ ਹਨ। ਕੈਬਨਿਟ ਰੈਂਕ ਮੁਤਾਬਿਕ ਵਾਹਨ ਮਿਲੇ ਹਨ ਅਤੇ ਉਨ•ਾਂ ਦਾ ਨਵਾਂ ਦਫਤਰ ਵੀ ਬਾਕੀ ਦਫਤਰਾਂ ਵਰਗਾ ਹੀ ਹੈ ਜਿਸ ਤੇ ਕੋਈ ਵੱਖਰਾ ਖਰਚਾ ਨਹੀਂ ਕੀਤਾ ਗਿਆ। ਉਨ•ਾਂ ਆਖਿਆ ਕਿ ਉਨ•ਾਂ ਨੂੰ ਮੰਡੀਆਂ ਵਿਚ ਜਾਣ ਕਰਕੇ ਸੁਰੱਖਿਆ ਦੀ ਲੋੜ ਹੁੰਦੀ ਹੈ ਕਿਉਂਕਿ ਕਈ ਦਫਾ ਰੌਲਾ ਪੈਣ ਦਾ ਡਰ ਹੁੰਦਾ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਉਨ•ਾਂ ਨੇ ਬੋਰਡ ਤੇ ਬੋਝ ਘਟਾਉਣ ਲਈ ਪਿੰਡ ਵਿਚ ਰਹਿਣਾ ਸ਼ੁਰੂ ਕੀਤਾ ਜਦੋਂ ਕਿ ਉਨ•ਾਂ ਨੂੰ ਚੰਡੀਗੜ• ਵਿਚ ਮਹਿੰਗਾ ਘਰ ਮਿਲਦਾ ਸੀ। ਉਨ•ਾਂ ਆਖਿਆ ਕਿ ਯੂਨੀਅਨ ਕੰਮਾਂ ਵਾਸਤੇ ਕਦੇ ਬੋਰਡ ਦਾ ਖਰਚ ਨਹੀਂ ਕੀਤਾ। ਉਨ•ਾਂ ਆਖਿਆ ਕਿ ਉਸ ਨੇ ਚੇਅਰਮੈਨ ਬਣ ਕੇ ਕਿਸਾਨੀ ਮਸਲੇ ਜੋਰਦਾਰ ਤਰੀਕੇ ਨਾਲ ਉਠਾਏ ਹਨ। ਉਨ•ਾਂ ਆਖਿਆ ਕਿ ਉਸ ਨੇ ਜਿਣਸਾਂ ਦੀ ਚੈੱਕ ਅਦਾਇਗੀ,ਸਿੱਧੀ ਅਦਾਇਗੀ,ਵੈਲਿਊ ਕੱਟ ਖਤਮ ਕਰਾਇਆ,400 ਨਵੇਂ ਖਰੀਦ ਕੇਂਦਰ,15 ਨਵੀਆਂ ਲੱਕੜ ਮੰਡੀਆਂ ਆਦਿ ਕੰਮ ਕਿਸਾਨੀ ਭਲਾਈ ਵਾਸਤੇ ਕੀਤੇ ਹਨ।
ਚੇਅਰਮੈਨ ਤੇ ਸੱਤ ਵਰਿ•ਆਂ ਵਿਚ ਹੋਇਆ ਅੰਦਾਜਨ ਖਰਚ
ਤਨਖਾਹ ਤੇ ਕੰਪਨਸੇਂਟਰੀ ਭੱਤਾ : 24.70 ਲੱਖ ਰੁਪਏ
ਮਕਾਨ ਭੱਤਾ : 13.20 ਲੱਖ
ਵਾਹਨਾਂ ਦੀ ਖਰੀਦ : 78.12 ਲੱਖ
ਵਾਹਨਾਂ ਦਾ ਤੇਲ ਖਰਚ : 77 ਲੱਖ
ਨਵੇਂ ਪੁਰਾਣੇ ਦਫਤਰ ਦਾ ਫਰਨੀਚਰ : 11.64 ਲੱਖ ਰੁਪਏ
ਚਾਰ ਸੁਰੱਖਿਆ ਮੁਲਾਜ਼ਮਾਂ ਦੀ ਤਨਖਾਹ : 1.15 ਕਰੋੜ

No comments:
Post a Comment