ਚੌਟਾਲਾ ਲਈ
ਬਠਿੰਡਾ ਜੇਲ ਚ ਹੋਇਆ ‘ਪਰਕਾਸ਼’
ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜੇਲ• ਵਿਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਲਈ ਵੀ.ਆਈ.ਪੀ ਇੰਤਜਾਮ ਹੋਣ ਲੱਗੇ ਹਨ ਜਿਸ ਤਹਿਤ ਜੇਲ• ਅੰਦਰ ਵੀ.ਆਈ.ਪੀ ਅਹਾਤਾ ਤਿਆਰ ਕੀਤਾ ਜਾਣ ਲੱਗਾ ਹੈ। ਚੌਟਾਲਾ ਦੇ 21 ਅਗਸਤ ਨੂੰ ਬਠਿੰਡਾ ਜੇਲ• ਵਿਚ ਤਬਦੀਲ ਹੋਣ ਦੇ ਚਰਚੇ ਹਨ ਜਿਸ ਦੀ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਉਂਝ ਜੇਲ• ਵਿਭਾਗ ਪੰਜਾਬ ਚੌਟਾਲਾ ਦੀ ਆਓ ਭਗਤ ਲਈ ਪੱਬਾਂ ਭਾਰ ਹੋ ਗਿਆ ਹੈ। ਬਠਿੰਡਾ ਜੇਲ• ਅੰਦਰ ਬੀ ਕਲਾਸ ਅਹਾਤਾ ਵੱਖਰਾ ਹੈ ਜਿਸ ਨੂੰ ਹੁਣ ਰੰਗ ਰੋਗਨ ਕਰ ਦਿੱਤਾ ਗਿਆ ਹੈ। ਇਸ ਅਹਾਤੇ ਦੀ ਮੁਰੰਮਤ ਕਰਾਉਣ ਤੋਂ ਇਲਾਵਾ ਇਸ ਵਿਚ ਨਵੀਂ ਫਲੱਸ ਸੀਟ ਲਾਈ ਗਈ ਹੈ। ਇਸ ਅਹਾਤੇ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਰੱਖਿਆ ਜਾਣਾ ਹੈ। ਅਹਿਮ ਸੂਤਰਾਂ ਨੇ ਦੱਸਿਆ ਕਿ ਅਹਾਤੇ ਦੇ ਚਾਰੇ ਪਾਸੇ ਕੰਡਿਆਲੀ ਤਾਰ ਵੀ ਲਾਈ ਜਾਣੀ ਹੈ। ਅੱਜ ਰਾਤ ਤੋਂ ਇਸ ਵੀ.ਆਈ.ਪੀ ਅਹਾਤੇ ਦੇ ਆਸ ਪਾਸ ਜੇਲ• ਗਾਰਦ ਵੀ ਤਾਇਨਾਤ ਕਰ ਦਿੱਤੀ ਗਈ ਹੈ। ਗ੍ਰਹਿ ਵਿਭਾਗ (ਜੇਲ•ਾਂ) ਦੇ ਪ੍ਰਿੰਸੀਪਲ ਸਕੱਤਰ ਸ੍ਰੀ ਸੰਜੇ ਕੁਮਾਰ ਨੇ ਅੱਜ ਦੁਪਾਹਿਰ ਮਗਰੋਂ ਕਰੀਬ 3.30 ਵਜੇ ਬਠਿੰਡਾ ਜੇਲ• ਦਾ ਗੁਪਤ ਦੌਰਾ ਵੀ ਕੀਤਾ ਹੈ। ਉਨ•ਾਂ ਜੇਲ• ਅੰਦਰ ਚੌਟਾਲਾ ਦੇ ਰਹਿਣ ਸਹਿਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਅਤੇ ਬੀ ਕਲਾਸ ਅਹਾਤਾ ਵੀ ਵੇਖਿਆ। ਜੇਲ• ਪ੍ਰਸ਼ਾਸਨ ਨੂੰ ਸਵੇਰ 10.30 ਵਜੇ ਪ੍ਰਿੰਸੀਪਲ ਸਕੱਤਰ ਦੀ ਆਮਦ ਵਾਰੇ ਸੂਚਨਾ ਮਿਲ ਗਈ ਸੀ।
ਦੱਸਣਯੋਗ ਹੈ ਕਿ ਚੌਟਾਲਾ ਪਰਿਵਾਰ ਨੇ ਦਿੱਲੀ ਦੀ ਤਿਹਾੜ ਜੇਲ• ਤੋਂ ਪੰਜਾਬ ਦੀ ਬਠਿੰਡਾ ਜੇਲ• ਵਿਚ ਸਿਫਟ ਕਰਾਉਣ ਵਾਸਤੇ ਦਿੱਲੀ ਸਰਕਾਰ ਨੂੰ ਲਿਖਤੀ ਅਪੀਲ ਕੀਤੀ ਹੈ ਜਿਸ ਤੇ ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਦਾ ਪ੍ਰਤੀਕਰਮ ਮੰਗਿਆ ਹੈ। ਚੌਟਾਲਾ ਪਰਿਵਾਰ ਹੁਣ ਓਮ ਪ੍ਰਕਾਸ਼ ਚੌਟਾਲਾ ਨੂੰ ਬਠਿੰਡਾ ਜੇਲ• ਤਬਦੀਲ ਕਰਾਉਣਾ ਚਾਹੁੰਦਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਬਠਿੰਡਾ ਤੋਂ ਪਿੰਡ ਚੌਟਾਲਾ ਕਰੀਬ 67 ਕਿਲੋਮੀਟਰ ਪੈਂਦਾ ਹੈ। ਪੰਜਾਬ ਸਰਕਾਰ ਨੇ ਸ੍ਰੀ ਚੌਟਾਲਾ ਨੂੰ ਤਬਦੀਲ ਕਰਾਉਣ ਵਾਸਤੇ ਤੇਜੀ ਨਾਲ ਸਰਗਰਮੀ ਵਿੱਢੀ ਹੋਈ ਹੈ। ਉਨ•ਾਂ ਦੀ ਭਲਕੇ ਬਠਿੰਡਾ ਜੇਲ• ਵਿਚ ਤਬਦੀਲੀ ਹੋਣ ਦੀ ਖਬਰ ਹੈ ਜਿਸ ਦੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਚੌਟਾਲਾ ਅਤੇ ਉਨ•ਾਂ ਦਾ ਲੜਕਾ ਅਜੇ ਚੌਟਾਲਾ ਤਿਹਾੜ ਜੇਲ• ਵਿਚ ਹਰਿਆਣਾ ਵਿਚ ਹੋਏ ਅਧਿਆਪਕ ਭਰਤੀ ਘਪਲੇ ਦੇ ਸਬੰਧ ਵਿਚ 10 ਸਾਲ ਦੀ ਸਜ਼ਾ ਭੁਗਤ ਰਹੇ ਹਨ। ਜੇਲ• ਵਿਭਾਗ ਪੰਜਾਬ ਦੇ ਪਿੰ੍ਰਸੀਪਲ ਸਕੱਤਰ ਸੰਜੇ ਕੁਮਾਰ ਦੇ ਦੌਰੇ ਦੀ ਜ਼ਿਲ•ਾ ਪ੍ਰਸ਼ਾਸਨ ਕੋਲ ਕੋਈ ਲਿਖਤੀ ਸੂਚਨਾ ਨਹੀਂ ਸੀ। ਜੇਲ• ਗਾਰਦ ਵਲੋਂ ਜੇਲ• ਦੇ ਗੇਟ ਤੇ ਪ੍ਰਿੰੰਸੀਪਲ ਸੈਕਟਰੀ ਨੂੰ ਪਹਿਲਾਂ ਸਲਾਮੀ ਦਿੱਤੀ ਗਈ ਅਤੇ ਮਗਰੋਂ ਉਨ•ਾਂ ਨੇ ਮੁਲਾਕਾਤ ਵਾਲੇ ਵੇਟਿੰਗ ਰੂਮ ਨੂੰ ਵੇਖਿਆ। ਸ੍ਰੀ ਸੰਜੇ ਕੁਮਾਰ ਆਪਣੀ ਸਰਕਾਰੀ ਇਨੋਵਾ ਗੱਡੀ ਪੀ.ਬੀ 65 ਐਕਸ 0202 ਤੇ ਆਏ ਅਤੇ ਉਨ•ਾਂ ਨੇ ਫੌਰੀ ਜੇਲ• ਗੇਟ ਤੇ ਗੱਡੀ ਤੋਂ ਝੰਡੀ ਲੁਹਾ ਦਿੱਤੀ। ਪਤਾ ਲੱਗਾ ਹੈ ਕਿ ਪ੍ਰਿੰਸੀਪਲ ਸਕੱਤਰ ਨੇ ਅੰਦਰ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਹੈ। ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਤਰਫੋਂ ਵਿਸ਼ੇਸ਼ ਸਹੂਲਤ ਦੇਣ ਵਾਲੀ ਬੀ ਕਲਾਸ ਬੰਦ ਕੀਤੀ ਹੋਈ ਹੈ ਜਿਸ ਕਰਕੇ ਜੇਲ• ਵਿਭਾਗ ਨੂੰ ਗੁਪਤ ਤਰੀਕੇ ਨਾਲ ਹੀ ਚੌਟਾਲਾ ਨੂੰ ਹਰ ਸਹੂਲਤ ਦੇਣ ਦੀ ਤਿਆਰੀ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਜਿਸ ਅਹਾਤੇ ਵਿਚ ਓਮ ਪ੍ਰਕਾਸ਼ ਚੌਟਾਲਾ ਨੂੰ ਰੱਖੇ ਜਾਣ ਦੀ ਯੋਜਨਾਬੰਦੀ ਹੈ,ਉਸ ਅਹਾਤੇ ਵਿਚ ਅੱਤਵਾਦ ਦੇ ਸਮੇਂ ਸਾਲ 1990 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਬੰਦ ਰਹੇ ਹਨ। ਬਠਿੰਡਾ ਜੇਲ• ਵਿਚ ਇਸ ਤੋਂ ਪਹਿਲਾਂ ਐਮਰਜੈਂਸੀ ਸਮੇਂ ਸਾਬਕਾ ਖਜ਼ਾਨਾ ਮੰਤਰੀ ਬਲਵੰਤ ਸਿੰਘ,ਜਥੇਦਾਰ ਜਗਦੇਵ ਸਿੰਘ ਤਲਵੰਡੀ,ਮਰਹੂਮ ਧੰਨਾ ਸਿੰਘ ਗੁਲਸ਼ਨ,ਸਾਬਕਾ ਮੰਤਰੀ ਸੁਖਦੇਵ ਸਿੰਘ ਢਿਲੋਂ,ਬਲਵਿੰਦਰ ਸਿੰਘ ਭੂੰਦੜ,ਸਾਬਕਾ ਮੱਤਰੀ ਜੱਗ ਦੱਤ ਸ਼ਰਮਾ ਆਦਿ ਬੰਦ ਰਹੇ ਹਨ।
ਰੁਟੀਨ ਚੈਕਿੰਗ ਤੇ ਆਇਆ : ਪ੍ਰਿੰਸੀਪਲ ਸਕੱਤਰ
ਪ੍ਰਿੰਸੀਪਲ ਸਕੱਤਰ (ਜੇਲ•ਾਂ) ਸ੍ਰੀ ਸੰਜੇ ਕੁਮਾਰ ਨੇ ਆਪਣੇ ਬਠਿੰਡਾ ਦੌਰੇ ਸਬੰਧੀ ਆਖਿਆ ਕਿ ਉਹ ਤਾਂ ਰੁਟੀਨ ਚੈਕਿੰਗ ਤੇ ਹੀ ਆਏ ਹਨ। ਜਦੋਂ ਚੌਟਾਲਾ ਮਾਮਲੇ ਵਾਰੇ ਪੁੱਛਿਆ ਤਾਂ ਉਨ•ਾਂ ਆਖਿਆ ਕਿ ਉਨ•ਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਚੈਕਿੰਗ ਦੌਰਾਨ ਕੁਝ ਖਾਸ ਮਿਲਣ ਵਾਰੇ ਵੀ ਉਨ•ਾਂ ਚੁੱਪ ਹੀ ਵੱਟ ਲਈ। ਜੇਲ• ਸੁਪਰਡੈਂਟ ਬਠਿੰਡਾ ਸ੍ਰੀ ਸੁਖਵਿੰਦਰ ਸਿੰਘ ਸਹੋਤਾ ਨੂੰ ਵਾਰ ਵਾਰ ਫੋਨ ਤੇ ਸੰਪਰਕ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।
ਪੰਜਾਬ ਸਰਕਾਰ ਨੇ ਹਰੀ ਝੰਡੀ ਦਿੱਤੀ : ਜੇਲ• ਮੰਤਰੀ
ਜੇਲ• ਮੰਤਰੀ ਪੰਜਾਬ ਸੋਹਣ ਸਿੰਘ ਠੰਡਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਓਮ ਪ੍ਰਕਾਸ਼ ਚੌਟਾਲਾ ਨੂੰ ਪੰਜਾਬ ਵਿਚ ਤਬਦੀਲ ਕਰਨ ਵਾਰੇ ਕੋਈ ਇਤਰਾਜ਼ ਨਹੀਂ ਹੈ ਅਤੇ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਨੂੰ ਆਪਣੀ ਟਿੱਪਣੀ ਭੇਜ ਦਿੱਤੀ ਹੈ ਪ੍ਰੰਤੂ ਹਾਲੇ ਦਿੱਲੀ ਤੋਂ ਕੰਨਫਰਮ ਨਹੀਂ ਹੋਇਆ ਹੈ। ਚੌਟਾਲਾ ਦੇ ਭਲਕੇ ਬਠਿੰਡਾ ਜੇਲ• ਤਬਦੀਲ ਹੋਣ ਵਾਰੇ ਉਨ•ਾਂ ਆਖਿਆ ਕਿ ਉਨ•ਾਂ ਨੂੰ ਹਾਲੇ ਇਹ ਪਤਾ ਨਹੀਂ ਹੈ।

No comments:
Post a Comment