ਵਿਚਲੀ ਗੱਲ
ਸਾਰਾ ਬਾਗ ਹਵਾਲੇ ਤੇਰੇ..!
ਚਰਨਜੀਤ ਭੁੱਲਰ
ਬਠਿੰਡਾ : ਜਥੇਦਾਰ ਤੋਤਾ ਸਿੰਘ ਦੀ ਸੋਚ 'ਤੇ ਜੇ ਕਿਤੇ ਪੰਜਾਬੀ ਪਹਿਰਾ ਠੋਕ ਕੇ ਦਿੰਦੇ ਤਾਂ ਮੇਲਾਨੀਆ ਟਰੰਪ ਦੀ ਕੀ ਮਜਾਲ ਸੀ ਕਿ ਦਿੱਲੀ ਦੇ ਸਕੂਲਾਂ ਵੱਲ ਮੂੰਹ ਵੀ ਕਰ ਜਾਂਦੀ। ਪੰਜਾਬੀਓ… ਹੁਣ ਤੁਸੀਂ ਖੁੰਝ ਗਏ। ਅਬ ਪਛਤਾਏ ਕਯਾ ਹੋਤ..! ਵੀਹ ਵਰ•ੇ ਪਿਛਾਂਹ ਵੱਲ ਝਾਤ ਮਾਰੋ। ਉਦੋਂ ਜਥੇਦਾਰ ਜੀ ਸਿੱਖਿਆ ਮੰਤਰੀ ਸਨ। ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕੀਤੀ। ਬੇਅਕਲੋ! ਤੁਸੀਂ ਮੌਕਾ ਹੀ ਨਹੀਂ ਦਿੱਤਾ। ਪੱਚੀ ਸਾਲ ਲਈ ਰਾਜ ਦੇ ਦਿੰਦੇ। ਫਿਰ ਵੇਖਦੇ ਸਰਕਾਰੀ ਸਕੂਲਾਂ ਦੇ ਬੱਚੇ ਕਿਵੇਂ 'ਤੋਤੇ ਵਾਂਗੂ' ਅੰਗਰੇਜ਼ੀ ਬੋਲਦੇ। ਮੇਲਾਨੀਆ ਤਾਂ ਭੱਜੀ ਆਉਂਦੀ, ਪੈਰ ਜੁੱਤੀ ਵੀ ਕਿਥੇ ਪਾਉਣੀ ਸੀ। ਵੈਸੇ ਬੀਬੀ ਤੇਰੀ ਮਰਜ਼ੀ ਐ..! ਘੱਟ ਮਹਾਰਾਜੇ ਦੇ 'ਸਮਾਰਟ ਸਕੂਲ' ਵੀ ਨਹੀਂ, ਬੱਸ ਕਿਆ ਬਾਤਾਂ ਨੇ। ਦੇਖਦੀ ਤਾਂ ਅਸ਼-ਅਸ਼ ਕਰ ਉੱਠਦੀ। ਕਿਸੇ ਨੂੰ ਜਲਣ ਹੋਈ ਹੈ..! ਅਖੇ ਰਾਜਾ ਪਹਿਲਾਂ ਖੁਦ ਤਾਂ ਦੇਖ ਲਵੇ।ਅਮਰੀਕਾ ਦੀ 'ਪ੍ਰਥਮ ਮਹਿਲਾ' ਡੋਨਲਡ ਟਰੰਪ ਦੀ ਤੀਜੀ ਪਤਨੀ ਐ। ਮੀਆਂ ਬੀਵੀ ਤੇ ਜਵਾਈ ਭਾਈ ਆਉਣਗੇ ਤਾਂ ਸਭ ਇਕੱਠੇ। ਕੇਜਰੀਵਾਲ ਦੇ ਸਕੂਲ ਦੇਖੂ ਇਕੱਲੀ ਮੇਲਾਨੀਆ। ਹੈਪੀਨੈੱਸ ਕਲਾਸ (ਖੁਸ਼ੀ ਦੀ ਕਲਾਸ) ਦਾ ਗੁਰ ਵੀ ਸਿੱਖੂ। 'ਵਿੱਥਾਂ ਮਿਟਾਓ, ਤਾਲਮੇਲ ਬਿਠਾਓ, ਖੁਸ਼ ਰਹੋ, ਖੁਸ਼ੀ ਲੁਟਾਓ।' ਵੱਸ ਮਾਨਯੋਗ ਨਰਿੰਦਰ ਮੋਦੀ ਦਾ ਚੱਲਦਾ। ਡੋਨਲਡ ਟਰੰਪ ਦੇ ਕੰਨ 'ਚ ਜ਼ਰੂਰ ਆਖਦਾ, 'ਆਪਣੀ ਬੀਵੀ ਨੂੰ ਸਮਝਾ, ਕਿਧਰ ਹੋ ਤੁਰੀ ਹੈ।' ਖੈਰ ਤੁਰੇ ਤਾਂ ਸੁਖਬੀਰ ਬਾਦਲ ਵੀ ਸੀ। ਪੰਜਾਬ ਨੂੰ 'ਅਮਰੀਕਾ' ਬਣਾਉਣ। ਪੰਜਾਬੀਓ… ਤੁਸੀਂ ਮੌਕਾ ਹੀ ਗੁਆ ਦਿੱਤਾ। ਐਵੇਂ ਅਮਰਿੰਦਰ ਜਿਤਾ ਦਿੱਤਾ, ਦੱਸੋ ਕੀ ਖੱਟਿਆ। ਜਲ ਬੱਸ ਵੀ ਬੰਦ ਕਰਤੀ।
ਸੁਖਬੀਰ ਤੇ ਮਨਪ੍ਰੀਤ, ਦੋਵੇਂ ਅਮਰੀਕਾ ਤੋਂ ਪੜ•ੇ ਨੇ। ਟਰੰਪ ਜੋੜਾ, ਪੰਜਾਬ ਆਉਂਦਾ, ਹੈਪੀਨੈੱਸ ਕਲਾਸਾਂ ਭੁੱਲ ਜਾਂਦਾ। ਵੱਡੇ ਬਾਦਲ ਜਦੋਂ ਮੂਡ 'ਚ ਹੁੰਦੇ ਨੇ ਵੱਖੀਆਂ ਤੁੜਾ ਦਿੰਦੇ ਨੇ। ਲਓ ਸੁਣੋ ਇੱਕ ਟੋਟਕਾ। 'ਇੱਕ ਮੁੰਡੇ ਦਾ ਵਿਆਹ ਨਾ ਹੋਵੇ। ਦੱਸ ਪਈ ਕਿ ਪੀਰ ਮਤੋਈ ਦੀ ਸਮਾਧ 'ਤੇ ਜਾਹ। ਪੂਰੇ 40 ਦਿਨ ਪਾਣੀ ਪਾ ਕੇ ਆ। ਮੁੰਡੇ ਨੇ ਉਵੇਂ ਹੀ ਕੀਤਾ। ਜਦੋਂ 40ਵੇਂ ਦਿਨ ਪਾਣੀ ਲੈ ਕੇ ਸਮਾਧ ਕੋਲ ਪੁੱਜਾ ਤਾਂ ਪਿਛੋਂ ਆਵਾਜ਼ ਪਈ, ਆਜਾ ਮੁੜ ਆ ਘਰ। ਮੁੰਡੇ ਨੂੰ ਲੱਗਾ, ਆ ਗਏ ਰਿਸ਼ਤੇ ਵਾਲੇ। ਮਗਰੋਂ ਪਤਾ ਲੱਗਾ ਕਿ ਮਾਂ ਦੀ ਮੌਤ ਹੋ ਗਈ। ਮਾਰਿਆ ਮੱਥੇ 'ਤੇ ਹੱਥ, 'ਵਾਹ ਪੀਰ ਮਤੋਈ, ਮੈਨੂੰ ਤਾਂ ਕੀ ਦੇਣੀ ਸੀ, ਬਾਪੂ ਵਾਲੀ ਵੀ ਖੋਹੀ।' ਚਲੋ ਅੱਗੇ ਤੁਰੀਏ। ਪ੍ਰਧਾਨ ਸੁਖਬੀਰ ਜੀ, ਉਪਰ ਮੋਦੀ ਜੀ, ਉਸ ਤੋਂ ਵੀ ਉਪਰ ਬਾਬਾ ਟਰੰਪ। ਕਮਾਲ ਦੀ ਤਿੱਕੜੀ ਐ। ਪ੍ਰਧਾਨ ਜੀ, ਗੱਜ ਵੱਜ ਕੇ ਆਖਦੇ ਸਨ ਪੰਜਾਬ ਨੂੰ 'ਅਮਰੀਕਾ' ਬਣਾ ਦਿਆਂਗੇ। 25 ਸਾਲ ਰਾਜ ਕਰਾਂਗੇ। ਜਦੋਂ ਚੋਣਾਂ ਹਾਰ ਗਏ, ਕਿਸੇ ਨੇ ਗਿੱਦੜਬਾਹੇ ਪੁੱਛਿਆ। ਕਾਕਾ ਜੀ! ਤੁਸੀਂ ਤਾਂ 25 ਸਾਲ ਕਹਿੰਦੇ ਸੀ… ਪਰ ਆਹ ਕੀ। 'ਕਰਾਂਗੇ ਤਾਂ ਪੱਚੀ ਸਾਲ ਹੀ, ਬੱਸ ਆਹ ਥੋੜ•ਾ ਦਮ ਜਿਹਾ ਲੈ ਲਈਏ'। ਏਸ ਨੂੰ ਆਖਦੇ ਨੇ ਹਾਜ਼ਰ ਜੁਆਬੀ। ਮੋਦੀ ਜੀ, ਕਮਾਲ ਦੇ ਮਦਾਰੀ ਨੇ। ਤਾਹੀਓਂ ਲੋਕ ਬੈਂਕ ਖਾਤੇ ਨਹੀਂ ਵੇਖਣੋਂ ਹਟ ਰਹੇ। ਟਰੰਪ ਬਾਬਾ ਦੇ ਤਾਂ ਵਾਰੇ-ਵਾਰੇ ਜਾਣ ਨੂੰ ਦਿਲ ਕਰਦੈ। ਸੋਮਵਾਰ ਨੂੰ ਪਹਿਲਾਂ ਗੁਜਰਾਤ ਜਾਊ। ਫਿਰ ਤਾਜ ਮਹਿਲ ਵੇਖਣ ਆਊ।
ਟਰੰਪ ਹਫ਼ਤਾ ਪਹਿਲਾਂ ਬੋਲੇ… '70 ਲੱਖ ਭਾਰਤੀ ਮੈਨੂੰ 'ਨਮਸਤੇ ਟਰੰਪ' ਆਖਣਗੇ।' ਅਮਿਤ ਸ਼ਾਹ ਨੂੰ ਕਾਂਬਾ ਛਿੜ ਗਿਆ। ਟਰੰਪ ਹੁਣ ਫਿਰ ਬੋਲੇ…'ਇੱਕ ਕਰੋੜ ਭਾਰਤੀ ਮੈਨੂੰ 'ਨਮਸਤੇ' ਆਖਣਗੇ।' ਬੇਟੀ ਇਵਾਂਕਾ ਟਰੰਪ ਨੇ ਜ਼ਰੂਰ ਹੁੱਝ ਮਾਰੀ ਹੋਊ… 'ਪਾਪਾ ਤੁਸੀਂ ਵੀ ਨਾ…'। ਮੋਦੀ ਤੇ ਸ਼ਾਹ, ਇੱਕੋ ਸਾਹ ਬੋਲੇ ਹੋਣਗੇ, 'ਏਹ ਤਾਂ ਸਾਡਾ ਵੀ ਗੁਰੂ ਨਿਕਲਿਆ।' 'ਵਾਸ਼ਿੰਗਟਨ ਪੋਸਟ' ਅਖ਼ਬਾਰ ਸੋਲ਼ਾਂ ਆਨੇ ਸੱਚ ਬੋਲਿਐ। ਅਖੇ ਟਰੰਪ ਰੋਜ਼ਾਨਾ 12 ਤੋਂ ਵੱਧ ਝੂਠ ਬੋਲਦੈ।ਪਤਾ ਨਹੀਂ, ਕਿਥੇ ਪੜਿ•ਐ, 'ਗੱਪੀ ਨੂੰ ਗੱਪ ਪਿਆਰੇ, ਸੱਚੇ ਨੂੰ ਸੱਚ ਨਿਤਾਰੇ'। ਸ਼ਾਹ ਜੀ! ਸ਼ੁਕਰ ਕਰੋ, ਟਰੰਪ ਨੇ ਇੱਕ ਕਰੋੜ ਕਿਹੈ, ਕਿਤੇ ਸੌ ਕਰੋੜ ਆਖ ਦਿੰਦਾ, ਫਿਰ ਥੋਡਾ ਕੀ ਬਣਦਾ। ਪੰਜਾਬ ਦੇ ਨੇਤਾ ਦੀ ਵੀ ਸੁਣੋ। ਬਠਿੰਡੇ ਜੋ ਆਖ ਬੈਠਾ ਸੀ, 'ਅਗਲੀ ਰੈਲੀ ਚੰਦ 'ਤੇ ਕਰਾਂਗੇ।' ਪੰਡਾਲ ਨੇ ਜੈਕਾਰੇ ਛੱਡ ਦਿੱਤੇ। ਟਕਸਾਲੀ ਉਦੋਂ ਅਕਾਲੀ ਸਨ, ਸੋਚਾਂ 'ਚ ਪੈ ਗਏ। ਅਮਰਿੰਦਰ ਵੀ ਹੁਣ ਨੀਂਦ 'ਚੋਂ ਉੱਠੇ ਹਨ। ਤਾਹੀਓਂ ਅਕਾਲੀ ਬੋਲੇ ਨੇ, ਦਿਓ ਅਮਰਿੰਦਰ ਨੂੰ 'ਗਪੌੜ ਸੰਖ ਪੁਰਸਕਾਰ'। ਛੱਡੋ ਜੀ, ਮੋਦੀ ਨੂੰ ਦਾਦ ਦਿਓ। ਯਾਰ ਖਾਤਰ ਪੂਰਾ ਦੇਸ਼ ਜੋ ਝੋਕ ਦਿੱਤਾ। 'ਪੱਪੂ' ਚੁੱਪ ਐ, ਕਾਂਗਰਸ ਪਿੱਟ ਰਹੀ ਐ। ਅਖੇ ਮੋਦੀ 120 ਕਰੋੜ ਟਰੰਪ ਤੋਂ ਲੁਟਾ ਰਿਹੈ। ਜਦੋਂ ਪੰਡਤ ਨਹਿਰੂ ਕੋਲ ਗੱਦੀ ਸੀ, ਉਦੋਂ ਅਮਰੀਕਾ ਤੋਂ ਰਾਸ਼ਟਰਪਤੀ ਆਈਜ਼ਨਹਵਰ ਆਏ, ਨਾਲ ਨੂੰਹ ਵੀ ਆਈ। ਜਿੰਮੀ ਕਾਰਟਰ ਆਏ, ਨਾਲ ਮਾਂ ਨੂੰ ਲੈ ਕੇ ਆਏ। ਬਿੱਲ ਕਲਿੰਟਨ ਆਏ, ਨਾਲ ਬੇਟੀ ਵੀ ਆਈ। ਬਰਾਕ ਓਬਾਮਾ ਨਾਲ ਪਤਨੀ ਆਈ। ਹੁਣ ਬਾਬਾ ਟਰੰਪ…ਨਾਲ ਧੀ-ਜਵਾਈ ਤੇ ਪਤਨੀ ਨੇ ਆਉਣੈ।
ਅਹਿਮਦਾਬਾਦ ਦੀ ਗਰੀਬ ਬਸਤੀ। ਮੋਦੀ ਨੇ ਅੱਗੇ ਪੱਕੀ ਕੰਧ ਕਢਵਾ ਦਿੱਤੀ। ਕਿਤੇ ਟਰੰਪ 'ਵਿਕਾਸ' ਨਾ ਵੇਖ ਲਵੇ।ਪਹਿਲਾਂ ਜਦੋਂ ਜਾਪਾਨੀ ਪ੍ਰਧਾਨ ਮੰਤਰੀ ਗੁਜਰਾਤ ਆਏ, ਚੀਨੀ ਰਾਸ਼ਟਰਪਤੀ ਆਏ। ਗਰੀਬ ਬਸਤੀ 'ਤੇ ਉਦੋਂ ਤਿਰਪਾਲਾਂ ਪਾਈਆਂ ਸਨ। ਐਤਕੀਂ ਬਾਂਦਰਾਂ ਦਾ ਇਲਾਜ ਵੀ ਕੀਤੈ। ਪੰਜ ਸੱਤ ਮੁਲਾਜ਼ਮ ਰਿੱਛ ਦੀ ਪੁਸ਼ਾਕ ਪਹਿਨਣਗੇ, ਤਾਂ ਜੋ ਬਾਂਦਰ ਡਰ ਕੇ ਭੱਜ ਜਾਣ। ਟਰੰਪ ਦਾ ਜਵਾਈ ਜਿੱਧਰ ਵੀ ਵੇਖੂ 'ਚਾਰੇ ਪਾਸੇ ਸਹੁਰਾ ਹੀ ਦਿਖੂ।' ਅਹਿਮਦਾਬਾਦ ਤੇ ਆਗਰਾ ਦੀ ਕੋਈ ਕੰਧ ਨਹੀਂ ਬਚੀ, ਜਿਥੇ 'ਮੋਦੀ ਤੇ ਟਰੰਪ' ਦੀ ਫੋਟੋ ਨਾ ਵਾਹੀ ਹੋਵੇ। ਹੁਣ ਇੱਕੋ ਡਰ ਲੱਗਦੈ, ਮੋਦੀ ਨੂੰ ਕਿਤੇ ਟਰੰਪ ਦੀ ਕੁੜੀ ਨਾ ਪੁੱਛ ਬੈਠੇ , 'ਚਾਚਾ, ਕਿਤੇ ਚਾਚੀ ਨਹੀਂ ਦਿਖਦੀ।' ਟਰੰਪ ਤੇ ਮੇਲਾਨੀਆ, ਤਾਜ ਮਹਿਲ ਵੇਖਣਗੇ। ਮੁੱਖ ਮੰਤਰੀ ਯੋਗੀ ਜੀ ਦੋ ਮਖ਼ਮਲੀ ਜੁੱਤੇ ਲੈ ਕੇ ਆਉਣਗੇ। ਪਹਿਨ ਕੇ ਟਰੰਪ ਜੋੜਾ ਤਾਜ ਅੰਦਰ ਪੈਰ ਧਰੇਗਾ। ਅੰਦਰ ਮਕਬਰਾ ਵੀ ਵੇਖੇਗਾ। ਕਿਤੋਂ ਕਬਰਾਂ 'ਚੋਂ ਨਾ ਕੋਈ ਬੋਲ ਪਵੇ। 'ਕੰਧਾਂ ਨੂੰ ਢਾਹੋ, ਮੁਹੱਬਤਾਂ ਉਸਾਰੋ'। ਯਮੁਨਾ ਦਾ ਕੀ ਕਰੀਏ ਜੋ ਤਾਜ ਦੇ ਪਿੱਛੇ ਹੈ। ਬਹੁਤ ਬਦਬੂ ਮਾਰਦੀ ਸੀ। ਯਮੁਨਾ 'ਚ ਪਾਣੀ ਛੱਡ ਦਿੱਤਾ। ਕੰਧ ਕੱਢਣੀ ਜੋ ਔਖੀ ਸੀ। ਖੈਰ, ਟਰੰਪ ਜੋੜਾ ਤਾਜ ਅੱਗੇ ਸੰਗਮਰਮਰੀ ਬੈਂਚ 'ਤੇ ਵੀ ਬੈਠੇਗਾ। ਗਦ ਗਦ ਹੋ ਜਾਏਗਾ, ਨਾਲੇ ਫੋਟੋ ਖਿਚਵਾਏਗਾ। ਮੁਮਤਾਜ਼ ਬੇਗਮ ਦੀ ਮੁਹੱਬਤੀ ਯਾਦ ਐ ਤਾਜ ਮਹਿਲ। ਸਾਹਿਰ ਲੁਧਿਆਣਵੀ ਨੇ ਤਾਜ ਨੂੰ ਇੰਝ ਵੇਖਿਆ, 'ਏਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ, ਹਮ ਗ਼ਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।'
ਲੱਗਦੇ ਹੱਥ ਪ੍ਰੋ. ਮੋਹਨ ਸਿੰਘ ਦੀ ਕਵਿਤਾ 'ਤਾਜ ਮਹਿਲ' 'ਚੋਂ ਕੁਝ ਲਾਈਨਾਂ। 'ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਣੋਂ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ।' ਭਲਾ ਵੇਲਾ ਹੋਊ ਜਦੋਂ ਸ਼ਾਹਜਹਾਂ ਤਾਜ ਉਸਾਰ ਗਿਆ। ਸ਼ਾਹਜਹਾਂ ਨੂੰ ਕਿਤੇ ਅੱਜ ਤਾਜ ਬਣਾਉਣਾ ਪੈਂਦਾ ਤਾਂ ਫਿਰ ਕੀ ਹਾਲ ਹੁੰਦਾ, ਏਹ ਜਾਨਣ ਲਈ ਨਾਟਕ 'ਤਾਜ ਮਹਿਲ ਦਾ ਟੈਂਡਰ' ਵੇਖ ਲੈਣਾ। ਅਜੈ ਸ਼ੁਕਲਾ ਨੇ ਲਿਖਿਐ, ਭਾਰਤ ਆਖ ਰਿਹੈ, ਕੋਈ ਗਿਲਾ ਨਹੀਂ, ਗੁਜਰਾਤ ਵੇਖੋ, ਤਾਜ ਵੇਖੋ, ਸਕੂਲ ਵੇਖੋ। ਨਾਲੋ ਨਾਲ, ਕਿਸਾਨ ਵੀ ਵੇਖੋ, ਜਵਾਨ ਵੀ ਵੇਖੋ, ਨਾਲੇ ਸ਼ਾਹੀਨ ਬਾਗ ਵੀ। ਏਨਾ ਸਮਾਂ ਕਿਥੇ। ਅਮਰੀਕਾ 'ਚ ਚੋਣਾਂ ਨੇ। ਟਰੰਪ ਦੀ ਗੇੜੀ, ਅਹਿਮਦਾਬਾਦ ਤੇ ਆਗਰਾ ਨੂੰ ਚਮਕਾ ਜਾਊ। ਸੜਕਾਂ ਬਣ ਗਈਆਂ, ਰੰਗ ਰੋਗਨ ਹੋ ਗਿਆ। ਕਾਸ਼! ਟਰੰਪ 'ਪੰਜਾਬ ਦਰਸ਼ਨ' ਵੀ ਕਰਦਾ। ਅਮਰਿੰਦਰ ਦੇ ਦਰਸ਼ਨ ਵੀ ਹੋ ਜਾਂਦੇ। ਪੰਜਾਬੀ ਤਰਸੇ ਪਏ ਨੇ ਰਾਜਾ ਵੇਖਣ ਨੂੰ।ਟਰੰਪ ਭਾਰਤ ਨੂੰ 'ਟੈਰਿਫ ਕਿੰਗ' ਆਖਦਾ ਰਿਹੈ। ਢਿੱਡੋਂ ਭਾਰਤ ਤੋਂ ਔਖੈ, ਦਿਲੋਂ ਮੋਦੀ 'ਤੇ ਖੁਸ਼ ਐ। ਕਹਾਵਤ ਐ 'ਕੱਟਾ ਕਿੱਲੇ ਦੇ ਜ਼ੋਰ 'ਤੇ ਤੀਂਘੜਦੈ'। ਐਵੇਂ ਨੀਂ ਮੋਦੀ ਛਾਲਾਂ ਮਾਰਦਾ। ਪ੍ਰਾਹੁਣਚਾਰੀ ਵੇਖ, ਟਰੰਪ ਪਰਿਵਾਰ ਦੀ ਰੂਹ ਖੁਸ਼ ਹੋਜੂ। ਜਾਂਦਾ ਹੋਇਆ ਟਰੰਪ ਸ਼ਾਇਦ ਬੋਲ ਹੀ ਜਾਏ..'ਮੋਗੈਂਬੋ ਖੁਸ਼ ਹੂਆ..!' ਟਰੰਪ ਦੌਰੇ 'ਚ ਕੌਣ ਖੱਟੇਗਾ, ਇਹ ਮਗਰੋਂ ਪਤਾ ਚੱਲੇਗਾ, ਫਿਲਹਾਲ 'ਸਭ ਅੱਛਾ' ਹੈ। ਅਮਰੀਕਾ ਨੂੰ ਇਹ ਦੌਰਾ 750 ਕਰੋੜ 'ਚ ਪਏਗਾ। ਗਾਣਾ ਤੁਸੀਂ ਵੀ ਸੁਣਿਆ ਹੋਊ, 'ਵੱਡਿਆਂ ਦੀ ਵੱਡੀ ਹੁੰਦੀ ਬਾਤ ਸੱਜਣਾ, ਭੁੱਲੀਏ ਨਾ ਆਪਣੀ ਔਕਾਤ ਸੱਜਣਾ।' ਇੰਤਜ਼ਾਰ ਦੀਆਂ ਘੜੀਆਂ ਖਤਮ..! ਟਰੰਪ ਪਧਾਰ ਰਹੇ ਨੇ… ਜ਼ਰਾ ਬਚ ਕੇ ਛੱਜੂ ਰਾਮਾ, ਕਿਤੇ ਭੇੜ 'ਚ ਨਾ ਆਜੀਂ।

No comments:
Post a Comment