ਸ਼ਰਾਬ ਤੇ ਪੰਜਾਬ
ਰੋਜ਼ਾਨਾ 14 ਕਰੋੜ ਦੀ ਕਮਾਈ !
ਚਰਨਜੀਤ ਭੁੱਲਰ
ਚੰਡੀਗੜ੍ਹ : ਆਬਕਾਰੀ ਅਤੇ ਕਰ ਵਿਭਾਗ ਹੁਣ ਕਟਹਿਰੇ ’ਚ ਖੜ੍ਹਾ ਹੋ ਗਿਆ ਹੈ। ਆਬਕਾਰੀ ਕਮਾਈ ਦੇ ਖੋਰੇ ਨੂੰ ਲੈ ਕੇ ਸਿੱਧੇ ਤੌਰ ’ਤੇ ਉੱਚ ਅਫਸਰਾਂ ’ਤੇ ਸੁਆਲ ਉੱਠਣ ਲੱਗੇ ਹਨ। ਆਬਕਾਰੀ ਅਫਸਰ ਇਸ ਗੱਲੋਂ ਸ਼ੱਕ ਦੇ ਘੇਰੇ ’ਚ ਹਨ ਕਿ ਉਨ੍ਹਾਂ ਨੇ ਲੰਘੇ ਤਿੰਨ ਵਰ੍ਹਿਆਂ ’ਚ ਡਿਫਾਲਟਰ ਠੇਕੇਦਾਰਾਂ ਤੋਂ ਵੀ ਵਸੂਲੀ ਲਈ ਕੋਈ ਹੱਥ ਪੱਲਾ ਹੀ ਨਹੀਂ ਹਿਲਾਇਆ। ਜਦੋਂ ਹੁਣ ਆਬਕਾਰੀ ਆਮਦਨ ਦੇ ਟੀਚਿਆਂ ਦੇ ਪੂਰੇ ਨਾ ਹੋਣ ਦਾ ਮਾਮਲਾ ਭਖਿਆ ਹੋਇਆ ਹੈ ਤਾਂ ਡਿਫਾਲਟਰਾਂ ਤੋਂ ਵਸੂਲੀ ਨਾ ਕਰਨ ਧੂੰਆਂ ਉੱਠਿਆ ਹੈ। ਆਬਕਾਰੀ ਵਿਭਾਗ ’ਤੇ ਕੰਟਰੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ’ਤੇ ਸੁਆਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਕੰਟਰੋਲ ਵਾਲੇ ਆਬਕਾਰੀ ਮਹਿਕਮੇ ਦੇ ਟੀਚੇ ਤਿੰਨ ਸਾਲਾਂ ਤੋਂ ਪੂਰੇ ਨਹੀਂ ਹੋ ਰਹੇ ਹਨ ਅਤੇ ਇਨ੍ਹਾਂ ਵਰ੍ਹਿਆਂ ਵਿਚ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਪੰਜਾਬ ਦੇ ਬਹੁਤੇ ਵਜ਼ੀਰ ਵੀ ਇਹੋ ਆਖ ਰਹੇ ਹਨ ਕਿ ਆਖਰ ਟੀਚਿਆਂ ਦੀ ਪੂਰਤੀ ਵਿਚ ਕਮੀ ਕਿਥੇ ਹੈ। ਵੇਰਵਿਆਂ ਅਨੁਸਾਰ ਗਠਜੋੜ ਸਰਕਾਰ ਦੇ ਆਖਰੀ ਵਰੇ੍ਹ ਸਾਲ 2016-17 ਵਿਚ ਬਹੁਤੇ ਸ਼ਰਾਬ ਠੇਕੇਦਾਰ ਡਿਫਾਲਟਰ ਹੋ ਗਏ ਸਨ ਜਿਨ੍ਹਾਂ ਵੱਲ ਅੱਜ ਵੀ ਕਰੀਬ 368 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਆਬਕਾਰੀ ਮਹਿਕਮੇ ਨੇ ਕਦੇ ਵੀ ਉੱਚ ਪੱਧਰੀ ਮੀਟਿੰਗ ਵਿਚ ਡਿਫਾਲਟਰਾਂ ਤੋਂ ਵਸੂਲੀ ਦੇ ਮਾਮਲੇ ਨੂੰ ਤਿੰਨ ਵਰ੍ਹਿਆਂ ਵਿਚ ਏਜੰਡਾ ਹੀ ਨਹੀਂ ਬਣਾਇਆ ਹੈ। ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈੱਡ ਐਂਟਰੀਆਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਜੋ ਮਹਿਜ ਖਾਨਾਪੂਰਤੀ ਨਜ਼ਰ ਆ ਰਹੀ ਹੈ। ਬਠਿੰਡਾ ਜ਼ਿਲ੍ਹੇ ’ਚ ਚਾਰ ਫਰਮਾਂ ਵੱਲ ਕਰੀਬ 75 ਕਰੋੜ ਦਾ ਤਿੰਨ ਸਾਲਾਂ ਤੋਂ ਬਕਾਇਆ ਖੜ੍ਹਾ ਹੈ ਅਤੇ ਇਸ ਚੋਂ ਇੱਕ ਡਿਫਾਲਟਰ ਦੀ ਪਿੱਠ ਇੱਕ ਵਜ਼ੀਰ ਨਾਲ ਵੀ ਲੱਗਦੀ ਹੈ। ਉਸ ’ਤੇ ਲੌਕਡਾਊਨ ਦੌਰਾਨ ਸ਼ਰਾਬ ਚੋਂ ਕਮਾਈ ਕਰਨ ਦੀਆਂ ਆਵਾਜ਼ਾਂ ਵੀ ਉੱਠੀਆਂ ਹਨ। ਫਾਜ਼ਿਲਕਾ ਜ਼ਿਲ੍ਹੇ ’ਚ ਸਾਲ 2016-17 ਅਤੇ ਸਾਲ 2017-18 ਦੇ ਠੇਕੇਦਾਰ 68 ਕਰੋੜ ਦੇ ਡਿਫਾਲਟਰ ਹਨ ਅਤੇ ਇਨ੍ਹਾਂ ਤੋਂ ਦੋ ਵਰ੍ਹਿਆਂ ਦੌਰਾਨ ਸਿਰਫ਼ 31.50 ਲੱਖ ਰੁਪਏ ਦੀ ਵਸੂਲੀ ਹੀ ਕੀਤੀ ਗਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਪੁਰਾਣੇ ਡਿਫਾਲਟਰਾਂ ਵੱਲ 13 ਕਰੋੜ ਦੇ ਬਕਾਏ ਖੜੇ ਹਨ ਅਤੇ ਸਿਰਫ਼ 10 ਲੱਖ ਰੁਪਏ ਦੀ ਵਸੂਲੀ ਹੋਈ ਹੈ। ਜ਼ਿਲ੍ਹਾ ਮੋਗਾ ਵਿਚ 24.80 ਕਰੋੜ ਦੇ ਬਕਾਏ ਖੜ੍ਹੇ ਹਨ। ਆਬਕਾਰੀ ਅਤੇ ਕਰ ਅਫਸਰ ਮੋਗਾ ਪਿਆਰਾ ਸਿੰਘ ਦਾ ਕਹਿਣਾ ਸੀ ਕਿ ਚਾਰ ਫਰਮਾਂ ਵੱਲ ਇਹ ਬਕਾਏ ਖੜ੍ਹੇ ਹਨ ਜਿਨ੍ਹਾਂ ਚੋਂ ਇੱਕ ਕਰੋੜ ਦਾ ਅਦਾਲਤੀ ਕੇਸ ਚੱਲ ਰਿਹਾ ਹੈ ਅਤੇ ਬਾਕੀਆਂ ਤੋਂ ਵਸੂਲੀ ਲਈ ਪ੍ਰਕਿਰਿਆ ਚੱਲ ਰਹੀ ਹੈ।
ਵੇਰਵਿਆਂ ਅਨੁਸਾਰ ਬਰਨਾਲਾ,ਫਰੀਦਕੋਟ ਤੇ ਪਟਿਆਲਾ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੀ ਬਕਾਇਆ ਰਾਸ਼ੀ ਫਸੀ ਹੋਈ ਹੈ। ਸੁਆਲ ਉੱਠ ਰਹੇ ਹਨ ਕਿ ਮੰਤਰੀ ਆਬਕਾਰੀ ਟੀਚੇ ਨਾ ਪੂਰੇ ਹੋਣ ਕਰਕੇ ਘਾਟੇ ਦਾ ਰੌਲਾ ਤਾਂ ਪਾ ਰਹੇ ਹਨ ਪ੍ਰੰਤੂ ਡਿਫਾਲਟਰ ਠੇਕੇਦਾਰਾਂ ਪ੍ਰਤੀ ਚੁੱਪ ਕਿਉਂ ਵੱਟ ਰਹੇ ਹਨ। ਦੂਸਰੀ ਤਰਫ਼ ਨਜ਼ਰ ਮਾਰੀਏ ਤਾਂ ਸਰਕਾਰੀ ਖ਼ਜ਼ਾਨੇ ਨੂੰ ਆਬਕਾਰੀ ਕਮਾਈ ਤੋਂ ਹੀ ਵੱਡੀ ਢਾਰਸ ਹੈ। ਤੱਥਾਂ ਅਨੁਸਾਰ ਪੰਜਾਬ ਸਰਕਾਰ ਨੂੁੰ ਸ਼ਰਾਬ ਤੋਂ ਲੰਘੇ 18 ਵਰ੍ਹਿਆਂ ਵਿਚ 54,835 ਕਰੋੜ ਰੁਪਏ ਦੀ ਕਮਾਈ ਹੋਈ ਹੈ। ਪੰਜਾਬ ਵਿਚ ਸ਼ਰਾਬ ਦੀ ਖਪਤ ਏਨੀ ਵੱਧ ਗਈ ਹੈ ਕਿ ਸਾਲ 2002-2007 ਦੌਰਾਨ ਸ਼ਰਾਬ ਦੀ ਪ੍ਰਤੀ ਦਿਨ ਅੌਸਤਨ 4.01 ਕਰੋੜ ਰੁਪਏ ਖਪਤ ਸੀ ਜੋ ਕਿ ਮੌਜੂਦਾ ਸਰਕਾਰ ਦੇ ਤਿੰਨ ਵਰ੍ਹਿਆਂ ਦੌਰਾਨ ਪ੍ਰਤੀ ਦਿਨ ਅੌਸਤਨ ਵੱਧ ਕੇ 14.07 ਕਰੋੜ ਦੀ ਹੋ ਗਈ ਹੈ। ਲੰਘੇ ਤਿੰਨ ਵਰ੍ਹਿਆਂ ’ਚ ਸਰਕਾਰ ਨੇ ਸ਼ਰਾਬ ਤੋਂ 15,407 ਕਰੋੜ ਕਮਾਏ ਹਨ ਜਦੋਂ ਕਿ ਕਾਂਗਰਸ ਸਰਕਾਰ ਨੇ ਸਾਲ 2002-07 ਦੌਰਾਨ 7326 ਕਰੋੜ ਕਮਾਏ ਸਨ।
ਗਠਜੋੜ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਸ਼ਰਾਬ ਤੋਂ ਪੰਜ ਵਰ੍ਹਿਆਂ ’ਚ 10,808 ਕਰੋੜ ਦੀ ਆਮਦਨੀ ਹੋਈ ਸੀ ਜਦੋਂ ਕਿ ਦੂਸਰੇ ਕਾਰਜਕਾਲ ਦੇ ਪੰਜ ਸਾਲਾਂ ਵਿਚ ਇਹੋ ਆਮਦਨੀ ਵੱਧ ਕੇ 21,294 ਕਰੋੜ ਦੀ ਹੋ ਗਈ ਸੀ। ਅਗਰ ਲੰਘੇ 18 ਵਰ੍ਹਿਆਂ ਦੀ ਅੌਸਤਨ ਵੇਖੀਏ ਤਾਂ ਪੰੰਜਾਬ ਵਿਚ ਰੋਜ਼ਾਨਾ 8.34 ਕਰੋੋੜ ਦੀ ਸ਼ਰਾਬ ਖਪ ਰਹੀ ਹੈ ਜੋ ਕਿ ਪ੍ਰਤੀ ਮਹੀਨਾ ਅੌਸਤਨ 253 ਕਰੋੜ ਬਣਦੀ ਹੈ। ਪੰਜਾਬ ਸਰਕਾਰ ਵਲੋਂ 2019-20 ਦੌਰਾਨ ਸ਼ਰਾਬ ਤੋਂ 6201 ਕਰੋੜ ਦੀ ਆਮਦਨੀ ਦਾ ਟੀਚਾ ਮਿਥਿਆ ਗਿਆ ਸੀ ਜੋ ਕਰੀਬ 5200 ਕਰੋੜ ’ਤੇ ਹੀ ਪੁੱਜ ਸਕਿਆ ਹੈ। ਹਰਿਆਣਵੀ ਸ਼ਰਾਬ ਦੀ ਤਸਕਰੀ ਵਿਚ ਪਹਿਲਾਂ ਹੀ ਕਾਂਗਰਸੀ ਆਗੂਆਂ ਦਾ ਵੱਜ ਰਿਹਾ ਹੈ।
ਸ਼ਰਾਬ ਤੋਂ ਆਮਦਨ : ਇੱਕ ਨਜ਼ਰ
ਕਾਰਜਕਾਲ ਆਮਦਨ (ਕਰੋੜਾਂ ’ਚ) ਡੇਲੀ ਖਪਤ (ਅੌਸਤਨ)
2002-07 7326 4.01 ਕਰੋੜ
2007-2012 10808 5.92 ਕਰੋੜ
2012-2017 21294 11.66 ਕਰੋੜ
2017-2019 15407 14.07 ਕਰੋੜ
ਕੁੱਲ : 54,835 ਕਰੋੜ

No comments:
Post a Comment