ਸਾਡੇ ਸ਼ੌਕ ਅਵੱਲੇ
ਫੈਂਸੀ ਨੰਬਰਾਂ ਨੇ ਖ਼ਜ਼ਾਨੇ ਦੀ ਗੱਡੀ ਰੋੜ੍ਹੀ !
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬੀ ਲੋਕਾਂ ਦਾ ਫੈਂਸੀ ਨੰਬਰਾਂ ਦਾ ਸ਼ੌਕ ਖ਼ਜ਼ਾਨੇ ਨੂੰ ਧੱਕਾ ਲਾਉਣ ਲੱਗਾ ਹੈ। ਆਖਿਆ ਜਾਂਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸੇ ਚੱਕਰ ’ਚ ਫੈਂਸੀ ਨੰਬਰ ਲੱਖਾਂ ’ਚ ਵਿਕਦੇ ਹਨ। ਦੋ ਵਰ੍ਹਿਆਂ ਤੋਂ ਸਰਕਾਰੀ ਖ਼ਜ਼ਾਨੇ ਨੂੰ ਫੈਂਸੀ ਨੰਬਰਾਂ ਚੰਗੀ ਕਮਾਈ ਹੋਈ। ਲੋਕਾਂ ਦੀ ਫੈਂਸੀ ਨੰਬਰਾਂ ਦੀ ਪਸੰਦ ਵੱਖੋ ਵੱਖਰੀ ਹੈ। ਪੁਰਾਣੇ ਰਜਿਸਟ੍ਰੇਸ਼ਨ ਨੰਬਰ (ਵਿਨਟੇਜ ਨੰਬਰ) ਸਾਲ 2017 ਤੋਂ ਬੰਦ ਹੋ ਗਏ ਹਨ ਜਿਸ ਕਰਕੇ ਈ-ਨਿਲਾਮੀ ’ਚ ਨਵੇਂ ਨੰਬਰ ਮਹਿੰਗੇ ਵਿਕਣ ਲੱਗੇ ਹਨ। ਟਰਾਂਸਪੋਰਟ ਵਿਭਾਗ ਪੰਜਾਬ ਤੋਂ ਆਰ.ਟੀ.ਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਲੰਘੇ ਦੋ ਵਰ੍ਹਿਆਂ (2018 ਤੇ 2019) ’ਚ ਗੱਡੀਆਂ ਦੇ ਫੈਂਸੀ ਨੰਬਰਾਂ (ਰਜਿਸਟੇ੍ਰਸ਼ਨ ਨੰਬਰ) ਤੋਂ ਸਰਕਾਰੀ ਖ਼ਜ਼ਾਨੇ ਨੂੰ 41.48 ਕਰੋੜ ਦੀ ਆਮਦਨ ਹੋਈ ਹੈ। ਮਤਲਬ ਕਿ ਪੰਜਾਬੀ ਲੋਕ ਫੈਂਸੀ ਨੰਬਰਾਂ ’ਤੇ ਅੌਸਤਨ ਹਰ ਮਹੀਨੇ ਪੌਣੇ ਦੋ ਕਰੋੜ ਰੁਪਏ ਖ਼ਰਚਦੇ ਹਨ। ਪ੍ਰਤੀ ਦਿਨ ਦੀ ਅੌਸਤਨ ਪੌਣੇ ਛੇ ਲੱਖ ਰੁਪਏ ਬਣਦੀ ਹੈ। ਜਦੋਂ ਤੋਂ ਫੈਂਸੀ ਨੰਬਰਾਂ ਦੀ ਰਿਜ਼ਰਵ ਕੀਮਤ ਘਟਾਈ ਹੈ, ਉਦੋਂ ਤੋਂ ਆਮਦਨੀ ਦਾ ਗਰਾਫ ਉਤਾਂਹ ਚੜ੍ਹਿਆ ਹੈ। ਸਰਕਾਰੀ ਸੂਚਨਾ ਅਨੁਸਾਰ ਫੈਂਸੀ ਨੰਬਰਾਂ ਤੋਂ ਸਾਲ 2018 ਵਿਚ 16.41 ਕਰੋੜ ਰੁਪਏ ਅਤੇ ਸਾਲ 2019 ਵਿਚ 25.07 ਕਰੋੜ ਦੀ ਆਮਦਨ ਹੋਈ ਹੈ। ਜਨਵਰੀ 2020 ਦੇ ਇੱਕੋ ਮਹੀਨੇ ’ਚ ਇਹੋ ਆਮਦਨ 2.34 ਕਰੋੜ ਦੀ ਰਹੀ ਹੈ।
ਫੈਂਸੀ ਨੰਬਰ 0001 ਦੀ ਪਹਿਲਾਂ ਰਾਖਵੀਂ ਕੀਮਤ ਪੰਜ ਲੱਖ ਰੁਪਏ ਸੀ ਜੋ ਦੋ ਸਾਲ ਪਹਿਲਾਂ ਘਟਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ। ਜਨਵਰੀ 2014 ਤੋਂ ਦਸੰਬਰ 2017 (ਚਾਰ ਸਾਲ) ਦੌਰਾਨ ਫੈਂਸੀ ਨੰਬਰਾਂ ਤੋਂ ਕਮਾਈ ਸਿਰਫ਼ 3.88 ਕਰੋੜ ਰਹੀ ਹੈ। ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੇ ਸਕੱਤਰ ਸ੍ਰੀ ਦਮਨਜੀਤ ਸਿੰਘ ਦਾ ਕਹਿਣਾ ਸੀ ਕਿ ਰਾਖਵੀਂ ਕੀਮਤ ਘਟਣ ਮਗਰੋਂ ਲੋਕਾਂ ਵਿਚ ਈ-ਨਿਲਾਮੀ ’ਚ ਫੈਂਸੀ ਨੰਬਰ ਲੈਣ ਦਾ ਕਰੇਜ ਇਕਦਮ ਵਧਿਆ ਹੈ। ਉਨ੍ਹਾਂ ਦੱਸਿਆ ਕਿ ਕਈ ਖਾਸ ਨੰਬਰਾਂ ਦੀ ਬੋਲੀ ਤਾਂ ਛੇ ਛੇ ਲੱਖ ਤੱਕ ਵੀ ਚਲੀ ਜਾਂਦੀ ਹੈ। ਜਾਣਕਾਰੀ ਅਨੁਸਾਰ ਜੋ ਪਹਿਲਾਂ ਵਿਨਟੇਜ ਨੰਬਰ (ਛੋਟੇ ਨੰਬਰ) ਕਾਫੀ ਮਹਿੰਗੇ ਵਿਕਦੇ ਸਨ, ਉਹ ਹੁਣ ਮਿਲਣੇ ਬੰਦ ਹੋ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਪੁਰਾਣਾ ਨੰਬਰ ਪੀ.ਬੀ 22 ਜੀ.. ਬਹੁਕੀਮਤੀ ਹੈ। ਜਦੋਂ ਵੀ ਨਵੀਂ ਸੀਰੀਜ਼ ਸ਼ੁਰੂ ਹੁੰਦੀ ਹੈ, ਲੋਕ ਆਨਲਾਈਨ ਈ-ਨਿਲਾਮੀ ਦੇਣੀ ਸ਼ੁਰੂ ਕਰ ਦਿੱਤੇ ਹਨ। ਫੈਂਸੀ ਨੰਬਰ 0001 ਤੋਂ 0009 ਤੱਕ ਤਾਂ ਹੱਥੋਂ ਹੱਥ ਵਿਕ ਜਾਂਦਾ ਹੈ। ਅਗਸਤ 2019 ਮਹੀਨੇ ਵਿਚ ਪੀ.ਬੀ 30 ਐਕਸ 0001 ਨੰਬਰ ਤਾਂ 5.47 ਲੱਖ ਰੁਪਏ ਵਿਕਿਆ ਹੈ। ਰਿਜ਼ਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਦਰਬਾਰਾ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਵਪਾਰੀ ਤਬਕਾ ਫੈਂਸੀ ਨੰਬਰ ਲੈਂਦਾ ਹੈ।
ਉਨ੍ਹਾਂ ਦੱਸਿਆ ਕਿ ਸ਼ਰਧਾ ਵਜੋਂ ਲੋਕ ਆਮ ਤੌਰ ’ਤੇ ਫੈਂਸੀ ਨੰਬਰ 1313 ਜਾਂ ਫਿਰ 0013 ਨੂੰ ਵੀ ਤਰਜੀਹ ਦਿੰਦੇ ਹਨ।ਸ਼ਰਾਬ ਦੇ ਠੇਕੇਦਾਰਾਂ ਤੋਂ ਬਿਨਾਂ ਅਮੀਰ ਘਰਾਂ ਦੇ ਕਾਕੇ ਫੈਂਸੀ ਨੰਬਰਾਂ ਦੇ ਗ੍ਰਾਹਕ ਬਣਦੇ ਹਨ। 8055 ਨੰਬਰ ਕਾਫ਼ੀ ਮਹਿੰਗਾ ਵਿਕਦਾ ਹੈ ਜਿਸ ਦਾ ਭੁਲੇਖਾ ਅੰਗਰੇਜ਼ੀ ਲਫਜ਼ ‘ਬਾਸ’ ਦਾ ਪੈਂਦਾ ਹੈ। ਪੁਰਾਣਾ ਟਰੈਕਟਰ 5911 ਕਾਫ਼ੀ ਮਸ਼ਹੂਰ ਹੁੰਦਾ ਸੀ। ਪੇਂਡੂ ਨੌਜਵਾਨ 5911 ਨੰਬਰ ਨੂੰ ਲੈਣ ਲਈ ਤਰਲੋਮੱਛੀ ਹੁੰਦੇ ਹਨ। ਇੱਕੋ ਤਰ੍ਹਾਂ ਜਿਵੇਂ 9999, 2222 ਜਾਂ ਫਿਰ 7777 ਫੈਂਸੀ ਨੰਬਰ ਵੀ ਮਹਿੰਗੀ ਬੋਲੀ ’ਤੇ ਚੜਦੇ ਹਨ। ਜ਼ਿਲ੍ਹਾ ਸੰਗਰੂਰ ਵਿਚ 0786 ਨੰਬਰ ਦੀ ਜਿਆਦਾ ਮੰਗ ਰਹਿੰਦੀ ਹੈ। ਮਲੇਰਕੋਟਲਾ ਦੇ ਐਡਵੋਕੇਟ ਕਾਸ਼ਿਫ ਅਲੀ ਖਾਨ ਦਾ ਕਹਿਣਾ ਸੀ ਕਿ ਮੁਸਲਿਮ ਭਾਈਚਾਰਾ ਸ਼ਰਧਾ ਵਜੋਂ 0786 ਨੰਬਰ ਲੈਣ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਵਿਚ ਕਾਫ਼ੀ ਵਾਹਨਾਂ ਦੇ ਨੰਬਰ 0786 ਰਜਿਸਟ੍ਰੇਸ਼ਨ ਵਾਲੇ ਹਨ। ਪਿਛਲੇ ਸਮੇਂ ਤੋਂ ਗੈਰ ਮੁਸਲਿਮ ਲੋਕਾਂ ’ਚ ਵੀ ਇਹ ਨੰਬਰ ਪ੍ਰ੍ਰਚਲਿਤ ਹੋਇਆ ਹੈ। ਪਤਾ ਲੱਗਾ ਹੈ ਕਿ ਚੰਡੀਗੜ੍ਹ ਵਿਚ ਤਾਂ ਫੈਂਸੀ ਨੰਬਰਾਂ ’ਤੇ ਲੋਕ 15 ਲੱਖ ਰੁਪਏ ਤੱਕ ਵੀ ਖ਼ਰਚਦੇ ਹਨ। ਰਿਜ਼ਨਲ ਟਰਾਂਸਪੋਰਟ ਅਥਾਰਟੀ ਮੁਹਾਲੀ ਦੇ ਸਕੱਤਰ ਸੁਖਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਨਵੀਂ ਪੀੜੀ ਫੈਂਸੀ ਨੰਬਰਾਂ ਲਈ ਜਿਆਦਾ ਪੱਬਾਂ ਭਾਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਕਰਕੇ ਹੁਣ ਫੈਂਸੀ ਨੰਬਰਾਂ ਦਾ ਕੰਮ ਘਟਿਆ ਹੈ।
ਮਨਪ੍ਰੀਤ ਬਾਦਲ ਵੀ 0786 ਦੇ ਸ਼ੌਕੀਨ
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ 0786 ਨੰਬਰ ਦੇ ਸ਼ੌਕੀਨ ਹਨ। ਉਹ ਇਸ ਨੰਬਰ ਨੂੰ ਸ਼ੁੱਭ ਮੰਨਦੇ ਹਨ। ਉਨ੍ਹਾਂ ਦੀ ਹੌਂਡਾ ਕਾਰ ਦਾ ਨੰਬਰ : ਪੀ.ਬੀ 10ਬੀਐਸ 0786, ਫਾਰਚੂਨਰ ਗੱਡੀ ਦਾ ਨੰਬਰ : ਪੀ.ਜੇ.ਟੀ 0786 ਅਤੇ ਮੈਸੀ ਟਰੈਕਟਰ ਦਾ ਨੰਬਰ : ਪੀ.ਬੀ 60 ਏ 7860 ਹੈ। ਇਸੇ ਤਰ੍ਹਾਂ ਤਿੰਨ ਜੀਪਾਂ ਦੇ ਨੰਬਰ ਵੀ 0786 ਵਾਲੇ ਹੀ ਹਨ। ਇੱਕ ਜੌਂਗਾ ਵੀ ਪੀ.ਬੀ 10 ਏ.ਜੇ 0786 ਨੰਬਰ ਵਾਲਾ ਹੈ।

No comments:
Post a Comment