ਜਾਣਾ ਸਹਿਜ ਨਹੀਂ
ਆਖਰ ਹਾਰ ਗਈ ਜ਼ਿੰਦਗੀ ਦੀ ਜੰਗ
ਚਰਨਜੀਤ ਭੁੱਲਰ
ਬਠਿੰਡਾ : ਆਖ਼ਰ ਜ਼ਿੰਦਗੀ ਦੇ ਰੰਗਮੰਚ ਤੋੋਂ ਸੁਹਜਦੀਪ ਅੌੌਲਖ ਵਿਦਾ ਹੋੋ ਗਈ। ਵਿਸ਼ਵ ਰੰਗਮੰਚ ਦਿਵਸ ਮੌੌਕੇ ਸੁਹਜਦੀਪ ਦਾ ਚਲੇ ਜਾਣਾ ਸਹਿਜ ਨਹੀਂ। ਸਭ ਬੰਨੇ ਚੰਗੇ ਰੰਗ ਭਾਗ ਸਨ, ਉਸ ਦੀ ਏਦਾਂ ਦੀ ਰੁਖ਼ਸਤ ਪਿੱਛੇ ਅਣਬੁੱਝ ਰਹੱਸ ਛੱਡ ਗਈ ਹੈ। ਪ੍ਰੋੋ. ਅਜਮੇਰ ਅੌੌਲਖ ਦੇ ਵਿਛੋੜੇ ਦਾ ਵੱਡਾ ਫੱਟ ਭਰਿਆ ਨਹੀਂ ਸੀ ਕਿ ਉਨ੍ਹਾਂ ਦੀ ਲਾਡਲੀ ਧੀ ਸੁਹਜਦੀਪ ਸੱਜਰਾ ਜ਼ਖ਼ਮ ਦੇ ਗਈ। ਜਦੋੋਂ ਉਸ ਦੀ ਸੁਰਤ ਸੰਭਲੀ ਸੀ ਤਾਂ ਉਦੋਂ ਹੀ ਥੀਏਟਰ ਨੇ ਉਸ ਨੂੰ ਗੋਦ ਲੈ ਲਿਆ ਸੀ। ਲੰਘੇ ਵਰ੍ਹੇ ਜਦੋਂ ਪ੍ਰੋ. ਅੌੌਲਖ ਦੀ ਅਰਥੀ ਉਠੀ ਤਾਂ ਮੋਢਾ ਸੁਹਜਦੀਪ ਨੇ ਦਿੱਤਾ ਸੀ। ਏਨਾ ਹੌੌਸਲਾ ਕਿ ਬਾਪ ਦੇ ਭੋੋਗ ’ਤੇ ਹਲੂਣਾ ਦੇਣ ਵਾਲੀ ਕੋਰੀਓਗਰਾਫੀ ਦੀ ਸੂਰਤਧਾਰ ਬਣੀ।ਜ਼ਿਕਰਯੋਗ ਹੈ ਕਿ ਲੋਕ-ਗਾਇਕ ਗੁਰਬਿੰਦਰ ਬਰਾੜ ਦੀ ਪਤਨੀ ਸੁਹਜਦੀਪ ਨੇ ਬੀਤੇ ਕੱਲ੍ਹ ਖ਼ੁਦ ਆਪਣੀ ਜ਼ਿੰਦਗੀ ਦੀ ਲੀਲਾ ਖ਼ਤਮ ਕਰ ਲਈ ਸੀ। ਵੱਡਾ ਰਹੱਸ ਇਹੋੋ ਹੈ ਕਿ ਹਨੇ੍ਹਰੇ ’ਚ ਗੁਆਚੇ ਲੋਕਾਂ ਨੂੰ ਰੌਸ਼ਨੀ ਵੰਡਣ ਵਾਲੇ ਅੌਲਖ ਪਰਿਵਾਰ ਦੀ ਧੀ ਨੇ ਏਡਾ ਕਦਮ ਕਿਉਂ ਚੁੱਕ ਲਿਆ। ਨਾ ਕੋਈ ਮਾਨਸਿਕ ਸਮੱਸਿਆ ਸੀ ਤੇ ਨਾ ਹੀ ਕੋਈ ਪਰਿਵਾਰਕ।
‘‘ਅਵੇਸਲੇ ਯੁੱਧਾਂ ਦੀ ਨਾਇਕਾ’’ ਆਖ਼ਰ ਜੰਗ ਹਾਰ ਗਈ, ਜਿਸ ਨੇ ਪੂਰੀ ਜ਼ਿੰਦਗੀ ਰੰਗਮੰਚ ਦੀ ਝੋੋਲੀ ਪਾਈ, ਅੱਜ ਉਹ ਅਣਦੱਸੇ ਸੁਆਲ ਖੜ੍ਹੇ ਕਰ ਕੇ ਤੁਰ ਗਈ। ਉਹ ਆਪਣੇ ਪਿੱਛੇ ਇੱਕ ਪੁੱਤਰ ਨਜ਼ਰਨਿਵਾਜ਼,ਬੇਟੀ ਰੂਹਜ਼ੀਨਤ ਕੌੌਰ ਤੇ ਪਤੀ ਗੁਰਬਿੰਦਰ ਬਰਾੜ ਨੂੰ ਛੱਡ ਗਈ ਹੈ। ਜ਼ਿੰਦਗੀ ਨੂੰ ਟੀਸੀ ’ਤੇ ਖਲੋੋਅ ਕੇ ਦੇਖਣ ਵਾਲੀ ਆਖ਼ਰ ਅਲਵਿਦਾ ਆਖ ਗਈ। ਥੋੋੜ੍ਹਾ ਸਮਾਂ ਪਹਿਲਾਂ ਹੀ ਉਹ ਸ਼ਾਹਰੁਖ ਖ਼ਾਨ ਦੀ ਫਿਲਮ ਦੀ ਸ਼ੂਟਿੰਗ ਤੋੋਂ ਵਾਪਸ ਆਈ ਸੀ। ਸੋੋਸ਼ਲ ਮੀਡੀਆ ’ਤੇ ਆਪਣੇ ਪਤੀ ਗੁਰਬਿੰਦਰ ਬਰਾੜ ਦੇ ਹਰ ਨਵੇਂ ਗਾਣੇ ਦੀ ਵਕੀਲ ਬਣਦੀ ਰਹੀ ਹੈ। ਹਾਲੇ ਚਾਰ ਮਾਰਚ ਨੂੰ ਹੀ ਉਸ ਨੇ ਫੇਸਬੁੱਕ ’ਤੇ ਢਹਿਦੀ ਕਲਾਂ ਵਾਲਿਆਂ ਨੂੰ ਜ਼ਿੰਦਗੀ ਦੇ ਰੰਗ ਦੇਖਣ ਦੀ ਨਸੀਹਤ ਦਿੱਤੀ ਸੀ। ਆਰਟਿਸਟ ਗੁਰਪ੍ਰੀਤ ਦੱਸਦਾ ਹੈ ਕਿ ਜ਼ਿੰਦਗੀ ਦੀ ਆਖ਼ਰੀ ਸ਼ਾਮ ਤੋਂ ਪਹਿਲਾਂ ਹੀ ਉਸ ਨੇ ਮਰਹੂਮ ਨਾਟਕਕਾਰ ਟੋੋਨੀ ਬਾਤਿਸ਼ ਦੇ ਸਮਾਗਮਾਂ ਵਿੱਚ ਸਭਨਾਂ ਨੂੰ ਪੁੱਜਣ ਦੀ ਅਪੀਲ ਕੀਤੀ ਸੀ। ਥੋੋੜੇ੍ਹ ਦਿਨਾਂ ਮਗਰੋੋਂ ਉਸ ਦੀ ਇੱਕ ਪੰਜਾਬੀ ਫਿਲਮ ਵੀ ਰਿਲੀਜ਼ ਹੋੋਣ ਵਾਲੀ ਹੈ।
ਮਾਂ ਮਨਜੀਤ ਅੌੌਲਖ ਦੀ ਅੱਖ ਵਿੱਚੋਂ ਅੱਜ ਦਿਲ ਦੇ ਹੰਝੂ ਟਪਕ ਰਹੇ ਹਨ ਅਤੇ ਮਾਂ ਨੇ ਸਿਰਫ਼ ਇਹੋੋ ਆਖਿਆ ਕਿ ਪਹਿਲੋੋਂ ਰੰਗਮੰਚ ਦਾ ਬਾਪ ਚਲਾ ਗਿਆ ਤੇ ਹੁਣ ਧੀ। ਵੱਡੀ ਭੈਣ ਸੁਪਨਦੀਪ ਨੇ ਏਨਾ ਕੁ ਦੱਸਿਆ ਕਿ ਸੁਹਜਦੀਪ ਮੌੌਜੂਦਾ ਦੌੌਰ ਦੇ ਸਿਨੇਮੇ ਵਿੱਚ ਕੰਮ ਦੀ ਕਦਰ ਨਾ ਪੈਣ ਦੀ ਗੱਲ ਕਦੇ-ਕਦਾਈਂ ਕਰਦੀ ਹੁੰਦੀ ਸੀ। ਇੱਕ ਪੱਖ ਇਹ ਉਭਰ ਰਿਹਾ ਹੈ ਕਿ ਬਾਪ ਅੌੌਲਖ ਦਾ ਗ਼ਮ ਉਹ ਦਿਲ ਦੇ ਕੋੋਨੇ ਵਿਚ ਸਮੋੋਈ ਬੈਠੀ ਸੀ। ‘ਪਲਸ ਮੰਚ’ ਦੇ ਅਮੋੋਲਕ ਸਿੰਘ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਬਾਪ ਦੇ ਘਰ ਮਾਨਸਾ ਜਾਂਦੀ ਸੀ ਤਾਂ ਕਿੰਨਾ ਕਿੰਨਾ ਸਮਾਂ ਬਾਪ ਦੀ ਤਸਵੀਰ ਸਾਹਮਣੇ ਬੈਠੀ ਰਹਿੰਦੀ ਸੀ। ਅਜਮੇਰ ਅੌੌਲਖ ਦੀ ਪਹਿਲੀ ਬਰਸੀ 15 ਜੂਨ ਨੂੰ ਮਨਾਈ ਜਾ ਰਹੀ ਹੈ। ਪਹਿਲੀ ਬਰਸੀ ਤੋਂ ਪਹਿਲਾ ਹੀ ਧੀ ਦਾ ਭੋੋਗ ਸਮਾਗਮ ਆ ਜਾਏਗਾ, ਕਿਸੇ ਨੂੰ ਚਿੱਤ ਚੇਤੇ ਨਹੀਂ ਸੀ! ਜੋੋ ਪਤਾ ਲੱਗਾ ਹੈ, ਉਸ ਅਨੁਸਾਰ ਦਿਨ ਵਕਤ ਸੁਹਜਦੀਪ ਨੇ ਦੁਪਹਿਰ ਵਕਤ ਗਲੀ ਵਿੱਚੋਂ ਸਬਜ਼ੀ ਖ਼ਰੀਦ ਕੀਤੀ ਅਤੇ ਉਸ ਮਗਰੋੋਂ ਘਰੋਂ ਬੈਂਕ ਦੇ ਕੰਮ ਚਲੀ ਗਈ। ਘਰ ਵਾਪਸ ਤਿੰਨ ਵਜੇ ਪਰਤੀ ਤੇ ਆਪਣੇ ਕਮਰੇ ਵਿਚ ਚਲੀ ਗਈ।
ਹਾਲੇ 25 ਮਾਰਚ ਨੂੰ ਹੀ ਉਹ ਆਪਣੀ ਧੀ ਨੂੰ ਪੇਪਰਾਂ ਦੀ ਤਿਆਰੀ ਲਈ ਮਾਨਸਾ ਛੱਡ ਕੇ ਆਈ ਸੀ। ਬੀਤੇ ਕੱਲ੍ਹ ਜਦੋੋਂ ਬੇਟਾ ਘਰ ਪਰਤਿਆ ਤਾਂ ਉਦੋੋਂ ਘਟਨਾ ਦਾ ਪਤਾ ਲੱਗਿਆ। ਅੱਜ ਪਹਿਲਾਂ ਸਿਵਲ ਹਸਪਤਾਲ ਵਿੱਚ ਪੋੋਸਟਮਾਰਟਮ ਹੋੋਇਆ। ਦੁਪਹਿਰ ਮਗਰੋੋਂ ਹਜ਼ਾਰਾਂ ਲੋੋਕਾਂ ਦੀ ਹਾਜ਼ਰੀ ਵਿਚ ਅੰਤਿਮ ਵਿਦਾਇਗੀ ਹੋੋਈ। ਲੋੋਕ ਗਾਇਕ ਗੁਰਬਿੰਦਰ ਬਰਾੜ ਦੇ ਨੇੜਲੇ ਦੋੋਸਤ ਅਤੇ ਅੌੌਲਖ ਪਰਿਵਾਰ ਨਾਲ ਜੁੜੇ ਵੱਡੀ ਗਿਣਤੀ ਰੰਗਕਰਮੀ ਤੇ ਜਨਤਕ ਧਿਰਾਂ ਦੇ ਆਗੂ ਤੇ ਵਰਕਰ ਸਸਕਾਰ ਮੌੌਕੇ ਹਾਜ਼ਰ ਸਨ ਜਿਨ੍ਹਾਂ ਵਿੱਚ ਬਾਬਾ ਫਰੀਦ ਗਰੁੱਪ ਦੇ ਐਮ.ਡੀ. ਗੁਰਮੀਤ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ ਜਗਜੀਤ ਚਹਿਲ, ਮਨਜੀਤ ਚਹਿਲ, ਫਿਲਮੀ ਅਦਾਕਾਰ ਦਰਸ਼ਨ ਅੌੌਲਖ, ਪ੍ਰੋ. ਲੱਖਾ ਲਹਿਰੀ, ਅਮਰਦੀਪ ਗਿੱਲ, ‘ਪਲਸ ਮੰਚ’ ਦੇ ਅਮੋੋਲਕ ਸਿੰਘ ਤੇ ਕਹਾਣੀਕਾਰ ਅਤਰਜੀਤ, ਪ੍ਰੋ. ਜਗਤਾਰ ਜੋੋਗਾ, ਗੀਤਕਾਰ ਮਨਪ੍ਰੀਤ ਟਿਵਾਣਾ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਬੱਗਾ ਸਿੰਘ ਤੇ ਡਾ. ਅਜੀਤਪਾਲ ਸਿੰਘ,ਪ੍ਰਿੰਸੀਪਲ ਡਾ.ਰਵਿੰਦਰ ਮਾਨ, ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋੋਰਾ ਨਸਰਾਲੀ, ਹਰਿੰਦਰ ਬਿੰਦੂ, ਖ਼ਜ਼ਾਨਾ ਮੰਤਰੀ ਦੇ ਮੀਡੀਆ ਇੰਚਾਰਜ ਹਰਜੋੋਤ ਸਿੰਘ,ਲੋੋਕ-ਗਾਇਕ ਗੋੋਰਾ ਚੱਕ ਵਾਲਾ,ਗਾਇਕ ਸੁਖਪਾਲ ਪਾਲੀ,ਭਿੰਦਰ ਡਬਵਾਲੀ,ਸਾਹਿਤ ਸਭਾ ਆਗੂ ਸੁਰਿੰਦਰਪ੍ਰੀਤ ਘਣੀਆ ਤੇ ਜਸਪਾਲ ਮਾਣਖੇੜਾ ਆਦਿ ਹਾਜ਼ਰ ਸਨ।

So sad
ReplyDelete