ਪਰਿਸ਼ਦ ਚੋਣਾਂ ਦਿਹਾਤੀ ਪੰਜਾਬ ਦਾ ਮੱਠਾ ਹੁੰਗਾਰਾਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਕਈ ਦਹਾਕਿਆਂ ਮਗਰੋਂ ਪਹਿਲੀ ਵਾਰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ’ਚ ਵੋਟਰਾਂ ਦੀ ਏਨੀ ਘੱਟ ਦਿਲਚਸਪੀ ਦੇਖਣ ਨੂੰ ਮਿਲੀ ਹੈ। ਉਂਜ, ਪੋÇਲੰਗ ਦਰ ਹਰ ਵਾਰ ਘੱਟਦੀ ਨਜ਼ਰ ਆ ਰਹੀ ਹੈ। ਆਖ਼ਰੀ ਵਾਰ ਕਾਂਗਰਸ ਸਰਕਾਰ ਸਮੇਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਸਤੰਬਰ 2018 ’ਚ ਹੋਈਆਂ ਸਨ ਅਤੇ ਉਸ ਵਕਤ ਪੋÇਲੰਗ ਦਰ 58.10 ਫ਼ੀਸਦੀ ਰਹੀ ਸੀ। ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ 2013 ’ਚ ਹੋਈਆਂ ਇਨ੍ਹਾਂ ਚੋਣਾਂ ’ਚ ਪੋÇਲੰਗ ਦਰ 63 ਫ਼ੀਸਦੀ ਰਹੀ ਸੀ। ਉਸ ਤੋਂ ਪਹਿਲਾਂ ਸਾਲ 2008 ’ਚ ਇਹੋ ਪੋÇਲੰਗ ਦਰ ਕਰੀਬ 68 ਫ਼ੀਸਦੀ ਰਹੀ ਸੀ। ‘ਆਪ’ ਸਰਕਾਰ ਦੌਰਾਨ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀ ਇਹ ਪਹਿਲੀ ਚੋਣ ਹੈ ਜਿਸ ’ਚ ਪੇਂਡੂ ਪੰਜਾਬ ਨੇ ਵੋਟਾਂ ਪਾਉਣ ਲਈ ਵੱਡਾ ਹੁੰਗਾਰਾ ਨਹੀਂ ਦਿੱਤਾ ਹੈ। ਅੱਜ ਸੂਬੇ ’ਚ ਕਈ ਥਾਵਾਂ ’ਤੇ ਅੱਜ ਮੌਸਮ ਠੰਢਾ ਵੀ ਰਿਹਾ।
ਸਿਆਸੀ ਹਲਕੇ ਹੈਰਾਨ ਹਨ ਕਿ ਐਤਵਾਰੀ ਛੁੱਟੀ ਹੋਣ ਦੇ ਬਾਵਜੂਦ ਲੋਕ ਵੋਟਾਂ ਪਾਉਣ ਲਈ ਘਰਾਂ ਚੋਂ ਬਾਹਰ ਨਹੀਂ ਨਿਕਲੇ।ਹਾੜੀ ਦੀ ਫ਼ਸਲ ਦੀ ਬਿਜਾਂਦ ਪਹਿਲਾਂ ਹੀ ਮੁਕੰਮਲ ਹੋਣ ਕਰਕੇ ਖੇਤੀ ਸੈਕਟਰ ’ਚ ਵੀ ਕਿਸਾਨਾਂ ਦਾ ਕੋਈ ਬਹੁਤਾ ਰੁਝੇਵਾਂ ਨਹੀਂ ਹੈ। ਆਮ ਤੌਰ ’ਤੇ ਸ਼ਹਿਰੀ ਖੇਤਰਾਂ ’ਚ ਪੋÇਲੰਗ ਦਰ ’ਚ ਕਮੀ ਦੇਖਣ ਨੂੰ ਮਿਲਦੀ ਹੈ ਪ੍ਰੰਤੂ ਪੇਂਡੂ ਵੋਟਰਾਂ ’ਚ ਇਸ ਤਰ੍ਹਾਂ ਰੁਝਾਨ ਪਹਿਲੀ ਵਾਰ ਉੱਭਰ ਕੇ ਸਾਹਮਣੇ ਆਇਆ ਹੈ। ਪੋÇਲੰਗ ਦਰ ਦਾ ਏਨਾ ਘੱਟ ਰਹਿਣਾ ਕਿਸ ਪਾਰਟੀ ਲਈ ਵਰਦਾਨ ਸਾਬਤ ਹੋਵੇਗਾ, ਇਸ ਦਾ ਪਤਾ 17 ਦਸੰਬਰ ਨੂੰ ਲੱਗੇਗਾ। ਪਿਛਲੀਆਂ ਚੋਣਾਂ ’ਚ ਜ਼ਿਲ੍ਹਾ ਮਾਨਸਾ ਦੀ ਪੋÇਲੰਗ ਦਰ ’ਚ ਝੰਡੀ ਰਹੀ ਹੈ। ਐਤਕੀਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ’ਚ ਜ਼ਿਲ੍ਹਾ ਮਾਨਸਾ ’ਚ 56.2 ਫ਼ੀਸਦੀ ਪੋÇਲੰਗ ਦਰ ਰਹੀ ਹੈ ਜਦੋਂ ਕਿ ਸਾਲ 2018 ’ਚ ਇਹੋ ਦਰ 71.66 ਫ਼ੀਸਦੀ ਅਤੇ ਸਾਲ 2013 ’ਚ ਇਸ ਜ਼ਿਲ੍ਹੇ ’ਚ ਪੋÇਲੰਗ ਦਰ 72 ਫ਼ੀਸਦੀ ਰਹੀ ਸੀ।
ਪੰਜਾਬ ’ਚ ਅੱਜ 23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ 1249 ਉਮੀਦਵਾਰਾਂ ਅਤੇ 153 ਪੰਚਾਇਤ ਸਮਿਤੀਆਂ ਦੇ 2838 ਜ਼ੋਨਾਂ ਲਈ ਮੈਦਾਨ ’ਚ ਡਟੇ 8,098 ਉਮੀਦਵਾਰਾਂ ਦੀ ਕਿਸਮਤ ਅੱਜ ਬੈਲਟ ਬਕਸਿਆਂ ’ਚ ਬੰਦ ਹੋ ਗਈ ਹੈ। ਚੋਣ ਕਮਿਸ਼ਨ ਨੇ ਚਾਰ ਥਾਵਾਂ ’ਤੇ ਮੁੜ ਪੋÇਲੰਗ ਕਰਾਉਣ ਦਾ ਫ਼ੈਸਲਾ ਕੀਤਾ ਹੈ। ਅੱਜ ਸਵੇਰ 8 ਵਜੇ ਤੋਂ ਸ਼ਾਮ ਚਾਰ ਵਰੇ ਤੱਕ ਸੂਬੇ ਭਰ ’ਚ ਸਥਾਪਿਤ ਕੀਤੇ 18,718 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ। ਪੇਂਡੂ ਪੰਜਾਬ ਦੇ 1.36 ਕਰੋੜ ਵੋਟਰਾਂ ਨੇ ਅੱਜ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕਰਨਾ ਸੀ। ਇਨ੍ਹਾਂ ਚੋਣਾਂ ’ਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅਲੱਗ ਅਲੱਗ ਚੋਣ ਮੈਦਾਨ ’ਚ ਕੁੱਦੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਪਈਆਂ ਇਨ੍ਹਾਂ ਵੋਟਾਂ ਦੇ ਜ਼ਰੀਏ ਸਿਆਸੀ ਧਿਰਾਂ ਨੂੰ ਪੇਂਡੂ ਵੋਟਰਾਂ ਦੀ ਨਬਜ਼ ਦਾ ਪਤਾ ਲੱਗੇਗਾ।
ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਕਾਰਨ ਕਾਂਗਰਸ ਦਾ ਚੋਣ ਪ੍ਰਚਾਰ ਪ੍ਰਭਾਵਿਤ ਹੋਇਆ ਅਤੇ ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ ਹੋਣ ਕਰਕੇ ਸੰਸਦ ਮੈਂਬਰ ਇਨ੍ਹਾਂ ਚੋਣਾਂ ਨੂੰ ਬਹੁਤਾ ਸਮਾਂ ਨਹੀਂ ਦੇ ਸਕੇ। ਐਤਕੀਂ ਹਾਈ ਕੋਰਟ ਦੀ ਸਖ਼ਤੀ ਮਗਰੋਂ ਰਾਜ ਚੋਣ ਕਮਿਸ਼ਨ ਵੀ ਕਾਫ਼ੀ ਮੁਸਤੈਦ ਰਿਹਾ। ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਜ਼ਿਲ੍ਹਾ ਪਟਿਆਲਾ ਸੁਰਖ਼ੀਆਂ ’ਚ ਰਿਹਾ ਅਤੇ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੂੰ ਵੀ ਛੁੱਟੀ ’ਤੇ ਭੇਜ ਦਿੱਤਾ ਗਿਆ ਸੀ। ਜ਼ਿਲ੍ਹਾ ਪਟਿਆਲਾ ’ਚ ਅੱਜ ਪੋÇਲੰਗ ਵਾਲੇ ਦਿਨ ਕੋਈ ਵੱਡਾ ਹੰਗਾਮਾ ਨਹੀਂ ਹੋਇਆ ਹੈ। ਚੋਣ ਕਮਿਸ਼ਨ ਨੇ 860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ ਐਲਾਨੇ ਹੋਏ ਸਨ। ਕਰੀਬ 44 ਹਜ਼ਾਰ ਪੁਲੀਸ ਮੁਲਾਜ਼ਮ ਸੁਰੱਖਿਆ ’ਤੇ ਤਾਇਨਾਤ ਕੀਤੇ ਸਨ। ਅੱਜ ਪੋਲਿੰਗ ਸਟੇਸ਼ਨਾਂ ’ਤੇ ਵੀਡੀਓ ਗਰਾਫ਼ੀ ਵੀ ਕਰਵਾਈ ਗਈ। ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹਾ ਪਰਿਸ਼ਦ ਦੇ 15 ਉਮੀਦਵਾਰ ਅਤੇ ਪੰਚਾਇਤ ਸਮਿਤੀਆਂ ਦੇ 181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
.jpg)
No comments:
Post a Comment