ਦਮਦਮੇ ਜਾ ਆਈ ਵੇ ਖੌਰੇ ਕੱਟੀ ਜਾਵੇ ਦੁੱਖਾਂ ਵਾਲੀ ਰਾਤ…
ਚਰਨਜੀਤ ਭੁੱਲਰ
ਬਠਿੰਡਾ : ਦਮਾਮੇ ਮਾਰਨ ਵਾਲਾ ਤਾਂ ਉਦਾਸ ਹੈ। ਤਾਹੀਓਂ ਹੁਣ ਉਹ ਮੇਲੀ ਨਹੀਂ ਬਣਦਾ। ਦਮਦਮੇ ਤਾਂ ਸੁੱਖ ਮੰਗਣ ਜਾਂਦਾ ਹੈ। ਬੱਸ ਇਹੋ ਖੈਰਾਂ ਕਿ ਜੋਬਨ ਰੁੱਤੇ ਕੋਈ ਪੈਲੀ ਨਾ ਮਰੇ। ਜਵਾਨ ਪੁੱਤ ਖਾਤਰ ਬੀਕਾਨੇਰ ਨਾ ਜਾਣਾ ਪਵੇ। ਖੇਤ ਵਾਲੀ ਬੇਰੀ ਖ਼ੁਦਕੁਸ਼ੀ ਨਾ ਵੰਡੇ। ਜਵਾਨ ਧੀ ਦੇ ਅਰਮਾਨ ਅਣਆਈ ਮੌਤ ਨਾ ਮਰਨ। ਸ਼ਾਹੂਕਾਰ ਤੋਂ ਪਹਿਲਾਂ ਫਸਲਾਂ ਦੇ ਬੋਹਲ਼ ਘਰੀਂ ਆਉਣ। ਨਿਆਣੀ ਉਮਰ ਦੇ ਪੋਤਿਆਂ ਤੋਂ ਓਹਲਾ ਰੱਖਣ ਲਈ, ਕਦੇ ਨਾ ਕਹਿਣਾ ਪਵੇ ਕਿ 'ਬਾਬਾ ਤਾਂ 'ਮੰਡੀ' ਗਿਐ।' ਜਦੋਂ ਬੈਂਕਾਂ ਵਾਲੇ 'ਹੱਥਕੜੀ' ਲੈ ਕੇ ਆਉਣਗੇ ਤਾਂ ਪੋਤਾ ਵੀ ਸਮਝ ਜਾਏਗਾ ਕਿ 'ਬਾਬੇ ਨੂੰ ਹੀ ਕਿਉਂ 'ਮੰਡੀ' ਜਾਣਾ ਪੈਂਦਾ ਸੀ'। ਆਖਰ ਪੋਤਿਆਂ ਨੂੰ ਉਸ ਭੈੜੀ 'ਮੰਡੀ' ਨਾ ਜਾਣਾ ਪਵੇ,ਇਹ ਵੀ ਹੁਣ ਉਹ ਸੁੱਖ ਮੰਗਦਾ ਹੈ। ਕੋਈ ਡੰਡੀ ਹੀ ਨਹੀਓਂ ਦਿੱਖਦੀ,ਜਿਧਰੋਂ ਖੁਸ਼ੀਆਂ ਦੀ ਪੈੜ ਚਾਲ ਸੁਣਦੀ ਹੋਵੇ। ਦਮਦਮੇ ਦੀ ਵਿਸਾਖੀ ਵੀ ਢਿੱਡੋਂ ਦੁੱਖੀ ਹੈ। ਉਸ ਨੂੰ 'ਆਪਣੇ' ਹੀ ਨਹੀਂ ਦਿਖਦੇ। ਦੂਰ ਦੂਰ ਤੱਕ 'ਨੀਲੇ ਚਿੱਟੇ' ਕੱਪੜੇ ਹੀ ਦਿੱਖਦੇ ਨੇ ਜਿਨ•ਾਂ ਨੇ ਉਸ ਤੋਂ 'ਮੇਲੀ' ਹੀ ਖੋਹ ਲਿਆ ਹੈ। ਦਮਾਮੇ ਤਾਂ ਹੁਣ 'ਲੋਕ ਨੇਤਾ' ਮਾਰਦੇ ਹਨ। ਦਮਾਮੇ ਵੀ ਨਹੀਂ, ਹੁਣ ਤਾਂ 'ਲਲਕਾਰੇ' ਮਾਰਦੇ ਨੇ। ਕਿਉਂਕਿ ਅਸੈਂਬਲੀ ਚੋਣਾਂ ਨੇੜੇ ਹਨ। ਇਹ 'ਲਲਕਾਰੇ' ਵੋਟਾਂ ਦੀ ਫਸਲ 'ਤੇ ਕਬਜ਼ਾ ਕਰਨ ਲਈ ਵੱਜ ਰਹੇ ਹਨ। ਮੌਜ ਮੇਲਾ ਤਾਂ ਇਨ•ਾਂ ਦਾ ਹੈ। ਉਂਝ ਤਾਂ ਇਹ ਸਦਾ ਮੇਲੇ ਦੇ ਰੰਗਾਂ 'ਚ ਹੀ ਰਹਿੰਦੇ ਹਨ। ਵਿਸਾਖੀ ਵੀ ਹੁਣ 'ਲੋਕ ਲੀਡਰਾਂ' ਦੇ ਭਰੇ ਢਿੱਡਾਂ ਤੋਂ ਅਚੰਭੇ 'ਚ ਹੈ। ਜਿਨ•ਾਂ ਦੀ ਵਿਸਾਖੀ ਹੈ,ਉਹ ਤਾਂ ਸਾਲ ਭਰ ਦੀ ਕਮਾਈ 'ਤੇ ਚਾਰ ਛਿੱਟੇ ਪੈਣ ਦੇ ਡਰੋਂ ਖੇਤੀਂ ਬੈਠੇ ਹਨ। ਇੱਧਰ ਵਿਸਾਖੀ 'ਤੇ ਬਾਘੀਆਂ ਪਾਉਣ ਵਾਲਿਆਂ ਨੂੰ ਪਤਾ ਨਹੀਂ ਕਾਹਦਾ ਚਾਅ ਚੜਿ•ਆ ਹੈ।
ਵਿਧਾਇਕਾਂ ਦੀ ਵਿਸਾਖੀ ਵਧੇ ਭੱਤਿਆਂ ਨੇ ਐਤਕੀਂ ਰੰਗੀਨ ਕਰ ਦਿੱਤੀ ਹੈ,ਤਨਖ਼ਾਹਾਂ ਵੱਧ ਗਈਆਂ ਹਨ। ਅਸੈਂਬਲੀ 'ਚ ਇਸ ਵਾਧੇ ਵੇਲੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਅਕਾਲੀ ਕਾਂਗਰਸੀ ਸਭ ਇੱਕਜੁੱਟ ਸਨ। ਸਿਆਸੀ ਪਾਰਟੀਆਂ ਨੂੰ ਮੁਫ਼ਤ 'ਚ ਸਰਕਾਰੀ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਦਫ਼ਤਰ ਬਣਾ ਸਕਣ। ਵਿਰੋਧੀ ਧਿਰ ਵੀ ਚੁੱਪ ਹੈ ਕਿਉਂਕਿ ਇਹ ਗੱਫਾ ਤਾਂ ਉਸ ਨੂੰ ਵੀ ਮਿਲਣਾ ਹੈ। ਜ਼ੁਬਾਨ ਨੂੰ ਤਾਲਾ ਲਾਉਣਾ ਤਾਂ ਕੋਈ ਪੰਜਾਬ ਦੀ ਵਿਰੋਧੀ ਧਿਰ ਤੋਂ ਸਿੱਖੇ। ਨਿੱਤ ਦਿਨ ਦੇ ਬੋਝ ਨੇ 'ਆਮ ਬੰਦਾ' ਪਸੀਜ ਦਿੱਤਾ ਹੈ,ਕੋਈ ਨਹੀਂ ਬੋਲਦਾ। ਜਦੋਂ ਸਿਆਸੀ ਲਾਹੇ ਲਈ ਪੰਜਾਬ ਨੂੰ 'ਨੰਬਰ ਵਨ' ਦਿਖਾਉਣਾ ਹੋਵੇ ਤਾਂ ਉਦੋਂ ਰਾਤੋਂ ਰਾਤ ਅੰਕੜੇ ਇਕੱਠੇ ਹੋ ਜਾਂਦੇ ਹਨ। ਪੰਜਾਬ ਦੇ ਜੋ ਕਿਸਾਨ ਖ਼ੁਦਕੁਸ਼ੀ ਕਰ ਗਏ ਹਨ, ਉਨ•ਾਂ ਦੀ ਗਿਣਤੀ ਕਰਨੀ ਸਰਕਾਰ ਦੇ ਵਿਤੋਂ ਬਾਹਰ ਹੈ। ਮਾਮਲਾ12 ਵਰਿ•ਆਂ ਤੋਂ ਲਟਕ ਰਿਹਾ ਹੈ। ਖ਼ੁਦਕੁਸ਼ੀ ਦੇ ਰਾਹ ਗਏ ਕਿਸਾਨਾਂ ਦੇ ਸਰਵੇ ਦਾ 6 ਮਹੀਨੇ ਪਹਿਲਾਂ ਫਿਰ ਐਲਾਨ ਹੋ ਗਿਆ ਹੈ। ਸਰਵੇ ਲਈ ਕੇਵਲ 32 ਲੱਖ ਦਾ ਫੰਡ ਲੋੜੀਦਾ ਸੀ ਪ੍ਰੰਤੂ ਸਰਕਾਰ ਨੇ ਕੇਵਲ ਪੰਜ ਲੱਖ ਰੁਪਏ ਹੀ ਜਾਰੀ ਕੀਤੇ ਹਨ। ਹੁਣ ਫੰਡ ਮੁੱਕੇ ਪਏ ਹਨ। ਸਰਕਾਰ ਕੋਈ ਅਣਜਾਣ ਨਹੀਂ ਹੈ ਕਿ ਇਸ ਗਿਣਤੀ ਮਿਣਤੀ 'ਚ ਤਾਂ ਸੈਂਕੜੇ ਹੋਰ ਕਿਸਾਨ ਮੁੱਕ ਗਏ ਹਨ। ਇੱਕੋ ਦਿਨ ਦੇ 'ਸੰਗਤ ਦਰਸ਼ਨ' ਪ੍ਰੋਗਰਾਮ 'ਤੇ 20 ਲੱਖ ਦਾ ਖਰਚ ਆ ਜਾਂਦਾ ਹੈ, ਇਹ ਤਾਂ ਸਰਕਾਰ ਵੀ ਜਾਣਦੀ ਹੈ। ਮੁੱਖ ਮੰਤਰੀ ਪੰਜਾਬ ਦੋ ਦਿਨ 'ਸੰਗਤਾਂ' ਦੇ ਦਰਸ਼ਨ ਨਾ ਕਰਨ,ਤਾਂ ਘੱਟੋ ਘੱਟ ਸਰਵੇ ਦਾ ਕੰਮ ਤਾਂ ਸਿਰੇ ਲੱਗ ਸਕਦਾ ਹੈ।
ਬਿਹਾਰਾ ਸਿੰਘ ਖੁਦ ਇਸ ਜਹਾਨੋ ਚਲਾ ਗਿਆ ਹੈ। ਘਰ ਨੂੰ ਵੀ ਤਾਲਾ ਵੱਜ ਗਿਆ ਹੈ। ਪਿੰਡ ਮੌੜ ਚੜ•ਤ ਸਿੰਘ ਵਾਲਾ ਦੇ ਇਸ ਕਿਸਾਨ ਦੇ ਦੋ ਲੜਕੇ ਅਤੇ ਇੱਕ ਪੋਤਾ ਵੀ ਖ਼ੁਦਕੁਸ਼ੀ ਦੇ ਰਾਹ ਚਲੇ ਗਏ ਹਨ। ਕੋਈ ਪਿਛੇ ਨਹੀਂ ਬਚਿਆ। ਏਨਾ ਗੁਆ ਲਿਆ,ਫਿਰ ਵੀ ਸਰਕਾਰ ਨਹੀਂ ਜਾਗੀ। ਪਿੰਡ ਚਨਾਰਥਲ ਦੇ ਕਿਸਾਨ ਦਲਜੀਤ ਸਿੰਘ ਦੇ ਦੋ ਲੜਕੇ ਖੇਤੀ ਕਰਜ਼ਿਆਂ ਦੀ ਭੇਂਟ ਚੜ ਗਏ ਹਨ ਜਿਨ•ਾਂ ਚੋਂ ਇੱਕ ਲੜਕਾ ਵਿਆਹਿਆ ਹੋਇਆ ਸੀ ਜਿਸ ਦੀ ਪਤਨੀ ਵੀ ਇਸੇ ਰਾਹ ਚਲੀ ਗਈ। ਇਨ•ਾਂ ਲੜਕਿਆਂ ਦੀ ਚਾਚੀ ਗੁਰਦੀਪ ਕੌਰ ਵੀ ਇਨ•ਾਂ ਹਾਲਾਤਾਂ 'ਚ ਖ਼ੁਦਕੁਸ਼ੀ ਕਰ ਗਈ। ਕੋਈ ਸਾਰ ਲੈਣ ਵਾਲਾ ਨਹੀਂ। ਹਜ਼ਾਰਾਂ ਪ੍ਰਵਾਰ ਇਸ ਤਰ•ਾਂ ਦੇ ਹਨ। ਵਿਸਾਖੀ ਮਨਾਉਣੀ ਤਾਂ ਦੂਰ ਦੀ ਗੱਲ, ਇਨ•ਾਂ ਪਰਵਾਰਾਂ ਕੋਲ ਤਾਂ 'ਤੁਰ ਗਏ' ਜੀਆਂ ਦੀ ਬਰਸੀ ਮਨਾਉਣ ਜੋਗੀ ਪਹੁੰਚ ਨਹੀਂ। ਪਰ ਸਰਕਾਰ ਕੋਲ ਪਹੁੰਚ ਹੈ, ਵੱਡੇ ਵੱਡੇ ਸਮਾਗਮ ਕਰਨ ਦੀ, ਪਾਣੀ ਵਾਂਗ ਪੈਸਾ ਵਹਾਉਣ। ਬਠਿੰਡਾ ਥਰਮਲ ਦੀ ਝੀਲ ਦੇ ਪਾਣੀ 'ਚ 84 ਲੱਖ ਰੁਪਏ ਦੇ ਮੁੱਲ ਦਾ 'ਤੈਰਦਾ ਵਾਲਾ ਫੁਹਾਰਾ' ਲੱਗ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਬਠਿੰਡਾ ਵਿਕਾਸ ਅਥਾਰਟੀ 100 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ। ਗੱਲ ਭੁੱਲਣੀ ਨਹੀਂ ਚਾਹੀਦੀ ਕਿ ਇਸੇ ਕਰਜ਼ੇ ਨੇ ਤਾਂ ਕਿਸਾਨਾਂ ਨੂੰ ਲੇਬਰ ਚੌਂਕਾਂ' 'ਚ ਖੜ•ਨ ਲਾ ਦਿੱਤਾ ਹੈ। ਫਿਰ ਪੰਜਾਬ ਕਿਸ ਲੇਬਰ ਚੌਂਕ 'ਚ ਖੜੂ, ਸੋਚਣ ਦਾ ਮਸਲਾ ਹੈ। ਸੋਚਣ ਵਾਲੀ ਇਹ ਗੱਲ ਵੀ ਹੈ ਕਿ ਪਟਿਆਲੇ ਵਾਲੇ ਮਹਾਰਾਜੇ ਦਾ ਮੁੰਡਾ ਉਦੋਂ ਹੀ ਬਠਿੰਡਾ ਮਾਨਸਾ 'ਚ ਕਿਉਂ ਗੇੜਾ ਲਾਉਂਦਾ ਹੈ, ਜਦੋਂ ਕੋਈ ਸਿਆਸੀ ਇਕੱਠ ਕਰਨਾ ਹੁੰਦਾ ਹੈ। ਅੱਗੇ ਪਿਛੇ ਲੋਕਾਂ ਦੀ ਯਾਦ ਕਿਉਂ ਨਹੀਂ ਆਉਂਦੀ।
ਪੰਜਾਬ ਦੇ ਲੋਕਾਂ ਦੀ ਯਾਦਾਸ਼ਤ ਏਨੀ ਵੀ ਮਾੜੀ ਨਹੀਂ। ਬੱਸ ਉਹ ਤਾਂ ਕਿਸੇ ਨਾ ਕਿਸੇ ਮਜਬੂਰੀ 'ਚ ਬੱਝੇ ਹੋਏ ਹਨ। ਕੋਈ ਲੱਖ ਕਹੇ ਕਿ ਉਨ•ਾਂ ਨੂੰ ਜਗਾਉਣ ਦੀ ਲੋੜ ਹੈ। ਜਗਾਉਣ ਵਾਲੇ ਖੁਦ ਅੰਦਰਲਾ ਜਗ•ਾ ਲੈਣ, ਇਹੋ ਕਾਫੀ ਹੈ। ਕਿਤੇ ਸ਼ਹੀਦਾਂ ਦੇ ਬੁੱਤ ਜਾਗ ਪਏ ਤਾਂ ਫਿਰ ਜਾਗੋ ਕੱਢਣ ਵਾਲਿਆਂ ਨੂੰ ਵੀ ਲੁਕਣ ਲਈ ਥਾਂ ਨਹੀਂ ਥਿਆਉਣੀ। ਕਦੋਂ ਤੱਕ ਲੋਕ ਬੇਵਕੂਫ਼ ਬਣਨਗੇ। ਕਦੇ ਕੋਈ ਆਖ ਦਿੰਦਾ ਹੈ ਕਿ 'ਪੰਥ ਨੂੰ ਖਤਰਾ' ਹੈ। ਕੋਈ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਜੇਬ 'ਚ ਪਾਈ ਫਿਰਦਾ ਹੈ। ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨੂੰ 'ਪੁੱਠੇ ਟੰਗਣ' ਦੀ ਗੱਲ ਕਰਨ ਲੱਗੇ ਹਨ। ਕੋਈ ਸਿਰ ਕਲਮ ਕਰਨ ਦੀ ਗੱਲ ਆਖ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਵੱਡਾ ਖਤਰਾ ਇਨ•ਾਂ ਲੀਡਰਾਂ ਤੋਂ ਹੀ ਹੈ। ਜਿਨ•ਾਂ ਨੇ ਕਦੇ ਇਹ ਵੀ ਨਹੀਂ ਸੋਚਿਆ ਕਿ ਇਨ•ਾਂ ਲੋਕਾਂ ਦਾ ਵੀ ਤਾਂ 'ਮੇਲੀ' ਬਣਨ ਨੂੰ ਜੀਅ ਕਰਦਾ ਹੈ। ਮੇਲੇ ਤਾਂ ਸਾਂਝੇ ਹੁੰਦੇ ਹਨ,ਖੁਸ਼ੀਆਂ ਮਨਾਉਣ ਲਈ। ਉਨ•ਾਂ ਨੌਜਵਾਨਾਂ ਦੀ ਗੱਲ ਵੀ ਠੀਕ ਹੈ ਜੋ ਆਖਦੇ ਹਨ ਕਿ ਉਹ ਕਿਹੜੇ ਮੂੰਹ ਵਿਸਾਖੀ ਮਨਾਉਣ। ਉਨ•ਾਂ ਨੇ ਵਿਸਾਖੀ 'ਤੇ ਆਉਣ ਦੀ ਗੱਲ ਆਖੀ ਹੈ। ਬੇਰੁਜ਼ਗਾਰਾਂ ਤੋਂ ਵੀ ਸਰਕਾਰ ਨੂੰ ਡਰ ਹੈ। ਇਸੇ ਕਰਕੇ ਇੱਕ ਐਸ.ਐਸ.ਪੀ ਦੀ ਡਿਊਟੀ ਇਕੱਲੇ ਬੇਰੁਜ਼ਗਾਰਾਂ ਨਾਲ ਨਜਿੱਠਣ 'ਤੇ ਲਾ ਦਿੱਤੀ ਗਈ ਹੈ। ਬੇਕਾਰੀ ਦੇ ਭੰਨੇ ਇਹ ਆਖਦੇ ਹਨ ਕਿ ਉਹ ਤਾਂ ਰੁਜ਼ਗਾਰ ਮੰਗਦੇ ਹਨ। ਇਨ•ਾਂ ਨੇ ਤਾਂ ਹਰ ਰਾਜੇ ਦਾ ਰਾਜ ਵੀ ਦੇਖ ਲਿਆ ਹੈ। ਜਦੋਂ ਕੈਪਟਨ ਦੇ ਰਾਜ 'ਚ ਡਾਂਗਾਂ ਪਈਆਂ ਤਾਂ ਚੋਣਾਂ ਵੇਲੇ ਅਕਾਲੀਆਂ ਨੇ ਕੁੱਟ ਮਾਰ ਦੀਆਂ ਤਸਵੀਰਾਂ ਪੋਸਟਰਾਂ 'ਤੇ ਛਾਪ ਦਿੱਤੀਆਂ। ਪਤਾ ਲੱਗਾ ਹੈ ਕਿ ਹੁਣ ਕੈਪਟਨ ਦੇ ਬੰਦੇ ਵੀ ਅਕਾਲੀ ਹਕੂਮਤ 'ਚ ਡਾਂਗਾਂ ਝੱਲਣ ਵਾਲੇ ਬੇਰੁਜ਼ਗਾਰਾਂ ਦੀਆਂ ਤਸਵੀਰਾਂ ਇਕੱਠੀਆਂ ਕਰ ਰਹੇ ਹਨ। ਕਿਉਂਕਿ ਅੱਗੇ ਵੋਟਾਂ ਵਾਲੇ ਦਿਨ ਹਨ। ਕੋਈ ਇਹ ਨਹੀਂ ਸੋਚਦਾ ਇਨ•ਾਂ ਤਸਵੀਰਾਂ ਵਾਲਿਆਂ ਨੂੰ ਰੁਜ਼ਗਾਰ ਵੀ ਦੇਣਾ ਹੈ।
ਅੱਜ ਵਿਸਾਖੀ ਦਾ ਮੇਲਾ ਸਜਿਆ ਹੈ। ਜਿਸ 'ਚ ਸਿਆਸੀ ਸਟਾਲ ਸਭ ਤੋਂ ਵੱਧ ਸਜੇ ਹਨ। ਮੇਲਿਆਂ 'ਤੇ ਅਧਿਕਾਰ ਸਭਨਾਂ ਦਾ ਹੈ। ਕੇਵਲ ਵੱਡਿਆਂ ਦਾ ਨਹੀਂ। ਬੇਰੁਜ਼ਗਾਰਾਂ ਨੂੰ ਪੁਲੀਸ ਦੇ ਡਰੋਂ ਲੁੱਕ ਲੁੱਕ ਹੀ ਤਖਤ ਸਾਹਿਬ 'ਤੇ ਮੱਥਾ ਟੇਕਣ ਜਾਣਾ ਪਊ। ਪੁਲੀਸ ਦੇ ਬੜੇ ਵੱਡੇ ਪ੍ਰਬੰਧ ਹਨ। ਅਸਲ 'ਚ ਵਿਸਾਖੀ ਸਿੱਧੇ ਰੂਪ 'ਚ ਕਿਸਾਨਾਂ ਦੀ ਖੁਸ਼ਹਾਲੀ ਦੀ ਪ੍ਰਤੀਕ ਹੈ। ਕਿਸਾਨਾਂ ਦੀ ਹਾਲਤ ਤਾਂ ਬੇਰੁਜ਼ਗਾਰਾਂ ਨਾਲੋਂ ਵੀ ਭੈੜੀ ਹੈ। ਦੇਸ਼ ਦਾ ਢਿੱਡ ਭਰਨ ਵਾਲੇ ਦਾ ਤਾਂ ਮੁਜਰਮਾਂ ਨਾਲੋਂ ਵੀ ਭੈੜਾ ਹਾਲ ਹੈ। ਕੋਈ ਕਤਲ ਕਰਕੇ ਜੇਲ• ਚਲਾ ਜਾਂਦਾ ਹੈ ਤਾਂ ਸਰਕਾਰ ਵਲੋਂ ਉਸ ਨੂੰ ਮੁਫ਼ਤ 'ਚ ਰੋਟੀ ਪਾਣੀ ਦੀ ਸਹੂਲਤ ਦਿੱਤੀ ਜਾਂਦੀ ਹੈ। ਜਦੋਂ ਕਰਜ਼ਾਈ ਕਿਸਾਨ ਜੇਲ• ਜਾਂਦਾ ਹੈ ਤਾਂ ਉਸ ਨੂੰ ਪੱਲਿਓ ਰੋਟੀ ਖਾਣੀ ਪੈਂਦੀ ਹੈ। ਬੈਂਕਾਂ ਵਾਲੇ ਜੇਲ• 'ਚ ਖਾਧੀ ਦਾਲ ਰੋਟੀ ਦਾ ਪੈਸਾ ਵੀ ਕਰਜ਼ਾਈ ਕਿਸਾਨ ਦੇ ਜੇਲੋਂ• ਬਾਹਰ ਆਉਣ ਤੋਂ ਪਹਿਲਾਂ ਉਸ ਦੇ ਕਰਜ਼ੇ 'ਚ ਜੋੜ ਦਿੰਦੇ ਹਨ। ਅੱਗੇ ਕਣਕ ਮੰਡੀਆਂ 'ਚ ਆਉਣੀ ਸ਼ੁਰੂ ਹੋ ਜਾਣੀ ਹੈ ਜਿਸ ਕਰਕੇ ਇਨ•ਾਂ ਬੈਂਕਾਂ ਵਾਲਿਆਂ ਨੇ ਵੀ ਵਰੰਟਾਂ ਵਾਸਤੇ ਤਿਆਰੀ ਵਿੱਢ ਲਈ ਹੈ। ਇਨ•ਾਂ ਡਰਾਂ 'ਚ ਤਾਂ ਕਿਸਾਨ ਆਪਣੇ ਖੇਤ ਸਾਂਭਣੋਂ ਭੁੱਲ ਜਾਂਦਾ ਹੈ। ਏਦਾ ਦੇ ਸਭ ਹਾਲਾਤ 'ਚ 'ਆਮ ਬੰਦਾ' ਕੀ ਕਰੇ। ਮਜ਼ਦੂਰ ਹੋਵੇ, ਕਿਸਾਨ ਹੋਵੇ ਜਾਂ ਫਿਰ ਕੋਈ ਨੌਕਰੀ ਦੀ ਭਾਲ ਵਾਲਾ। ਇਹ ਦਿਨਾਂ ਦਾ ਮੇਲਾ ਹੈ। ਕੋਈ ਦਿਨ ਉਹ ਵੀ ਚੜੇ•ਗਾ ਜਦੋਂ ਮੇਲਾ ਇਨ•ਾਂ ਅਸਲੀ ਮੇਲੀਆਂ ਦਾ ਹੋਵੇਗਾ। ਆਖਰ ਕਦੋਂ ਤੱਕ ਨੇਤਾ ਲੋਕ ਲਾਰਿਆਂ ਦਾ ਮੁੱਲ ਵੱਟੀ ਜਾਣਗੇ। ਜਦੋਂ ਲੋਕਾਈ ਦੇ ਅੰਦਰੋਂ ਭਾਂਬੜ ਬਲੇਗਾ ਤਾਂ ਫਿਰ ਉਸ ਦਾ ਸੇਕ ਸਭ ਤੋਂ ਪਹਿਲਾਂ ਇਨ•ਾਂ ਲੀਡਰਾਂ ਨੂੰ ਲੱਗੇਗਾ। ਇਹੋ ਭਾਂਬੜ ਹੀ ਫਿਰ 'ਆਮ ਲੋਕਾਂ' ਲਈ ਠੰਢੀ ਹਵਾ ਦਾ ਬੁੱਲਾ ਬਣੇਗਾ। ਦੇਰ ਹੋ ਸਕਦੀ ਹੈ ਪਰ ਵਕਤ ਬੜਾ ਬਲਵਾਨ ਹੈ।

No comments:
Post a Comment